ਕੈਂਚੀਆਂ,ਚਾਕੂ ਲਾਉਣ ਉਹ ਹਰ ਸਾਲ ਚ ਦੋ ਗੇੜੇ ਮਾਰਦਾ, ਇੱਕ ਹਾੜੀ ਕਣਕਾਂ ਦੀ ਵਾਢੀ ਮਗਰੋਂ ਤੇ ਦੂਜਾ ਦੀਵਾਲੀ ਦੇ ਅੇੜ-ਗੇੜ। ਸਾਰੇ ਪਿੰਡ ਦੇ ਬੰਦਿਆਂ ਨਾਲੋਂ ਬੁੜੀਆਂ ਨੂੰ ਜ਼ਿਆਦਾ ਪਤਾ ਹੁੰਦਾ ਕਿ ਸਰੂਪ ਸਿਉਂ ਨੇ ਕਿਹੜੇ ਕੁ ਮਹੀਨੇ ਜਾਂ ਰੁੱਤੇ ਆਉਣਾ। ਸਵੇਰ ਦੀ ਹਾਜਰੀ ਤੋਂ ਲੈ ਕੇ ਉਹਦੀ ਦੁਪਹਿਰ ਦੀ ਤਿੰਨ ਆਲੀ ਚਾਹ ਇੱਕੇ ਪਿੰਡ ਵਿੱਚ ਹੁੰਦੀ। ਦੁਪਹਿਰ ਦੀ ਰੋਟੀ ਹਰੇਕ ਵਾਰ ਬੰਤ ਕੇ ਘਰ ਹੁੰਦੀ, ਪਿਆਰ ਭਾਂਵੇ ਉਹਦਾ ਸਾਰੇ ਪਿੰਡ ਨਾਲ ਬਹੁਤ ਸੀ, ਪਰ ਬੰਤ ਕੇ ਟੱਬਰ ਨਾਲ ਉਹਦਾ ਅਲੱਗ ਹੀ ਲਗਾਵ ਸੀ। ਬੰਤ ਵੀ ਆਪਣੀ ਵੀਹੀ ਦੀਆਂ ਆਢਣਾਂ ਗਵਾਢਣਾਂ ਨੂੰ ਬੁਲਾ ਕੇ ਲਿਆਉਂਦੀ ਤਾਂ ਜੋ ਸਰੂਪ ਬਾਬੇ ਨੂੰ ਚਾਰ ਪੈਸੇ ਬਚ ਜਾਣ। ਹੋਰ ਤਾਂ ਹੋਰ ਬੰਤ ਤਾਂ ਨਾਲ ਦੀਆਂ ਨੂੰ ਆਨੇ-ਬਹਾਨੇ ਅਡਕਾ ਲੈਂਦੀ ਵੀ ਨਹੀਂ ਮੰਡੀ ਨੀਂ ਜਾਣਾ ਆਪਾਂ ਲਵਾਉਣ ਕੈਂਚੀਆਂ,ਉੱਥੇ ਭਾਈ ਮਹਿੰਗੇ ਲਾਉਂਦੇ ਤੇ ਕੰਮ ਵੀ ਸਮਾਰ ਕੇ ਨੀਂ ਕਰਦੇ। ਸਰੂਪ ਬਾਬਾ ਵੀ ਬੰਤ ਕੇ ਘਰ ਦੀਆਂ ਨਾਂ ਲਾਉਣ ਵਾਲੀਆਂ ਕਰਦਾਂ,ਚਾਕੂ ਵੀ ਲਾ ਹੀ ਜਾਂਦਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ