ਉਸ ਬਾਰੇ ਕੁਝ ਲਿਖ ਦਿੱਤਾ ਤਾਂ ਖੜੇ ਪਾਣੀ ਸੁਨਾਮੀ ਆ ਗਈ..ਕਿੰਨੇ ਸਾਰੇ ਸੁਝਾਓ ਆਏ..ਇੰਝ ਨਹੀਂ ਉਂਝ ਲਿਖਣਾ ਚਾਹੀਦਾ ਸੀ..ਏਨੀਆਂ ਦਲੀਲਾਂ..ਸ਼ਹੀਦ ਕਿੱਦਾਂ ਮੰਨ ਲਿਆ ਜਾਵੇ..ਏਨੀਆਂ ਉਦਾਹਰਨਾਂ ਹਵਾਲੇ ਕੇ ਇਹ ਕਿਸੇ ਵੇਲੇ ਗੱਦਾਰ ਵੀ ਰਿਹਾ..ਏਨੇ ਚਿੱਤਰ ਵਿਖਾਏ ਕੇ ਇਹ ਚਰਿੱਤਰਹੀਣ ਅਇਯਾਸ਼ ਵੀ ਸੀ..ਇੱਕ ਰੂਸ ਵੱਲੋਂ ਆਏ ਨੇ ਤਾਂ ਇਥੋਂ ਤੱਕ ਆਖ ਦਿੱਤਾ ਕੇ ਗਿੱਦੜ ਦਾ..ਪਹਾੜੀ ਤੇ ਕਿਓਂ ਚੜਾਈ ਜਾਂਦੇ ਓ..!
ਇੱਕ ਵੇਰ ਤੇ ਦਿਲ ਵਿਚ ਆਇਆ ਕੇ ਹਸਪਤਾਲ ਬੈਂਗਣੀ ਰੰਗ ਦੀ ਚਾਦਰ ਹੇਠ ਸਦੀਵੀਂ ਸੂੱਤੇ ਪਏ ਦੇ ਸਿੰਮਦੇ ਹੋਏ ਲਹੂ ਕੋਲ ਅੱਪੜ ਜਾਵਾਂ ਅਤੇ ਝੰਜੋੜ ਕੇ ਉਠਾਵਾਂ ਤੇ ਆਖਾਂ ਕੇ ਕਮਲਿਆ ਕੀ ਖੱਟਿਆ ਤੂੰ ਕੌਂਮ ਨਾਲ ਮੁਹੱਬਤਾਂ ਪਾ ਕੇ..ਬਿਨਾ ਵਜਾ ਬਦਨਾਮ ਕਰ ਦਿੱਤਾ ਗਿਆ ਏਂ..ਚੰਗਾ ਭਲਾ ਇੱਕ ਇੱਕ ਕੇਸ ਦਾ ਕਰੋੜ ਰੁਪਈਆ ਕਮਾ ਤਾਂ ਰਿਹਾ ਸੈਂ..ਟਿਕਿਆ ਰਹਿੰਦਾ ਓਥੇ..!
ਸਫਾਈਆਂ ਦਿੰਦੇ ਦਾ ਤੇਰਾ ਓਦੋਂ ਵੀ ਸੰਘ ਬਹਿ ਗਿਆ ਸੀ ਤੇ ਹੁਣ ਹਰ ਉਸ ਦਾ ਜਿਹੜਾ ਤੇਰੇ ਆਖੇ ਬੋਲਾਂ ਤੇ ਪਹਿਰਾ ਦੇਣ ਦੀ ਕੋਸ਼ਿਸ਼ ਕਰ ਰਿਹਾ ਏ!
ਖੈਰ ਹੁਣ ਕਲਾ ਵਰਤੀ..ਠੀਕ ਓਹੀ ਕਲਾ ਜਿਸਦਾ ਆਪਣਿਆਂ ਨੇ ਹੀ ਕਿੰਨਾ ਮਜਾਕ ਵੀ ਉਡਾਇਆ ਸੀ..ਨਿੱਕੀ ਲਹਿਰ ਹੁਣ ਵੱਡਾ ਕਾਫ਼ਿਲਾ ਬਣ ਗਈ..ਓਹੀ ਕਾਫ਼ਿਲਾ ਜਿਹੜਾ ਚੋਵੀ ਨੂੰ ਫਤਹਿਗੜ ਸਾਬ ਤੱਕ ਅੱਪੜ ਕੇ ਵੀ ਥੰਮੇਗਾ ਨਹੀਂ!
ਅਖੀਰਲੇ ਦਿਨਾਂ ਵਿਚ ਬਹੁਤ ਖੁੱਲ ਕੇ ਬੋਲਿਆ..ਹਰ ਦੁਬਿਧਾ ਅਤੇ ਹਰ ਮਸਲੇ ਬਾਰੇ..ਏਡੀ ਸਾਫ ਸਪਸ਼ਟ ਅਤੇ ਸੁਲਝੀ ਹੋਈ ਪਹੁੰਚ ਵੇਖ ਇੱਕ ਵੇਰ ਤੇ ਝਉਲਾ ਜਿਹਾ ਪੈਣ ਲੱਗਾ ਕੇ ਸ਼ਾਇਦ ਰੂਪ ਬਦਲ ਕੇ ਉਹ ਇੱਕ ਵੇਰ ਫੇਰ ਸਾਡੇ ਵਿਚ ਆ ਗਿਆ ਹੋਵੇ..ਕੁੰਭਕਰਨੀ ਨੀਂਦ ਸੁੱਤੀ ਕੌਂਮ ਨੂੰ ਝੰਜੋੜਨ!
ਹਾਲਾਂਕਿ ਪੰਥਕ ਹਿਤੈਸ਼ੀ ਹੋਰ ਵੀ ਸਨ..ਪਰ ਦੋਗਲੇ..ਇੰਝ ਬੋਲਦੇ ਕੇ ਟਾਂਡਿਆਂ ਵਾਲੀ ਵੀ ਬਣੀ ਰਹੇ ਤੇ ਭਾਂਡਿਆਂ ਵਾਲੀ ਵੀ..ਪਰ ਤੂੰ ਬੇਬਾਕ ਸਪਸ਼ਟ ਅਤੇ ਆਪ ਮੁਹਾਰਾ..ਅਖੀਰ ਵਿਚ ਤਾਂ ਲਟ-ਲਟ ਠੀਕ ਇੰਝ ਬਲਣ ਲੱਗਾ ਜਿੱਦਾਂ ਬੁੱਝਣ ਤੋਂ ਪਹਿਲੋਂ ਕੋਈ ਦੀਵਾ ਬਲਦਾ..ਬਿੰਦ ਕੂ ਲਈ ਤਾਂ ਡਰ ਗਿਆ ਕਿਧਰੇ ਤੈਨੂੰ ਕੁਝ ਹੋ ਹੀ ਨਾ ਜਾਵੇ..ਫੇਰ ਖੁਦ ਨੂੰ ਝਿੜਕਿਆ ਇੰਝ ਕਿਉਂ ਸੋਚਦਾ..ਇਹ ਸੂਰਜ ਤਾਂ ਅਜੇ ਹੁਣੇ ਹੁਣੇ ਹੀ ਉੱਗਿਆ ਏ ਇਸਦੀ ਤਾਂ ਅਜੇ ਦੁਪਹਿਰ ਵੀ ਹੋਣੀ ਫੇਰ ਜਾ ਕੇ ਕਿਧਰੇ ਦਿਨ ਢਲੇਗਾ..ਮਗਰੋਂ ਰਾਤ ਆਵੇਗੀ..ਓਦੋਂ ਤੱਕ ਤਾਂ ਇਹ ਬੇਸ਼ੁਮਾਰ ਚਾਨਣ ਖਿਲਾਰ ਚੁਕਾ ਹੋਵੇਗਾ..!
ਪਰ ਤਿੜਕੇ ਘੜੇ ਦਾ ਪਾਣੀ ਝੱਟ ਅਸਤ ਹੋ ਗਿਆ..ਸੋਚਣ ਸੰਭਲਣ ਦਾ ਵੀ ਮੌਕਾਂ ਨਹੀਂ ਦਿੱਤਾ!
ਮੇਰੀ ਕੌਂਮ ਵੀ ਸਿਰੇ ਦੀ ਅਵੇਸਲੀ..ਏਡਾ ਹੀਰਾ ਖੁੱਲੇ ਆਸਮਾਨ ਕੱਲਾ ਹੀ ਛੱਡ ਦਿੱਤਾ..ਅਸਮਾਨੀ ਉੱਡਦੀਆਂ ਗਿਰਝਾਂ ਦੀ ਸਿੱਧੀ ਮਾਰ ਹੇਠ..!
ਕਈ ਆਖਦੇ ਸੀ.ਬੀ.ਆਈ ਦੀ ਜਾਂਚ ਬਣਦੀ..ਭੋਲਿਓ ਕਿਹੜੀ ਸਿਬੀਆਈ..ਜਿਹੜੀ ਸੱਤਾ ਦੇ ਗਲਿਆਰਿਆਂ ਵਿਚ ਰੋਜ ਰਾਤ ਮੁਜਰਾ ਕਰਦੀ ਏ..ਤੁਹਾਨੂੰ ਮੁੰਬਈ ਫ਼ਿਲਮਾਂ ਵਾਲੀ ਕੁੜੀ ਭੁੱਲ ਗਈ..ਢਾਈ ਗਰਾਮ ਗਾਂਜਾ ਫੜਿਆ ਗਿਆ..ਸਾਰੇ ਮੁਲਖ ਦੇ ਚੈਨਲ ਢਾਈ ਮਹੀਨੇ ਚੁੱਪ ਨੀ ਕੀਤੇ..!
ਚਾਰ ਸਾਲ ਪਹਿਲੋਂ ਮਹਿਤੇ ਵਾਲਾ ਸੁਰਜੀਤ ਸਿੰਘ ਸਬ-ਇੰਸਪੈਕਟਰ..ਸ਼ਰੇਆਮ ਦੁਹਾਈ ਦਿੱਤੀ..ਮੈਂ ਪੰਝੱਤਰ ਮਾਵਾਂ ਦੇ ਪੁੱਤ ਸ਼ਰੇਆਮ ਮੁਕਾਏ ਝੂਠੇ ਮੁਕਾਬਲੇ ਬਣਾ ਬਣਾ ਕੇ..ਜਾਂਚ ਕਰਵਾਓ ਦੱਸਾਂਗਾ ਕਿਸ ਦੇ ਆਖਣ ਤੇ ਮਾਰੇ..ਚਾਰ ਸਾਲ ਹੋ ਗਏ..ਕੋਈ ਹੋਈ ਜਾਂਚ?
ਕਿਸ ਮਸਤ ਹਾਥੀ ਨੂੰ ਰਿਹਾ ਕਰ ਜ਼ੈਡ-ਸਿਕੋਰਟੀ ਦੇਣੀ ਅਤੇ ਕਿਸ ਕੀੜੀ ਦਾ ਮੁਕਾਬਲਾ ਬਣਾਉਣਾ..ਇਹ ਸਭ ਕੁਝ ਸਿਸਟਮ ਤਹਿ ਕਰਦਾ..ਓਹੀ ਸਿਸਟਮ ਜਿਸਦੀ ਤੂੰ ਅਕਸਰ ਹੀ ਤੱਥਾਂ ਤੇ ਅਧਾਰਿਤ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ