ਛੇ ਫੁੱਟ ਕਦ..ਭਰਵਾਂ ਦਾਹੜਾ..ਫੌਜ ਦਾ ਰਿਟਾਇਰ ਸੂਬੇਦਾਰ..ਉਮਰ ਸੱਠ ਕੂ ਸਾਲ..!
ਮੁਖਬਰੀ ਪੱਕੀ ਸੀ..ਲੁਧਿਆਣੇ ਦੇ ਬਾਹਰਵਾਰ ਉਸਦੇ ਫਾਰਮ ਹਾਊਸ ਤੇ ਓਹਨਾ ਦੀ ਪੱਕੀ ਠਾਹਰ ਸੀ ਅਤੇ ਉਹ ਆਪਣਾ ਸਮਾਨ ਵੀ ਇਥੇ ਹੀ ਰੱਖਦੇ..ਇਹ ਓਹਨਾ ਨੂੰ ਲੁਕਵੀਂ ਜੰਗ ਦੇ ਵਲ਼ ਫਰੇਬ ਵੀ ਦਸਿਆ ਕਰਦਾ..!
ਵੱਡੇ ਅਫਸਰਾਂ ਦੇ ਹੁਕਮ ਤੇ ਚੁੱਕ ਲਿਆਂਦਾ..ਉੱਤੋਂ ਆਡਰ ਸੀ ਫੌਜ ਦੇ ਪਿਛੋਕੜ ਕਰਕੇ ਜਾਨੋਂ ਨਹੀਂ ਮਾਰਨਾ ਪਰ ਖਿੱਚਣਾ ਪੂਰਾ..ਕਾਫੀ ਸਮਾਨ ਮਿਲ ਜਾਊ!
ਸ਼ੁਰੂ ਵਿਚ ਪਿਆਰ ਨਾਲ ਪੁੱਛਿਆ..ਫੇਰ ਥੋੜੀ ਸਖਤੀ ਅਤੇ ਮਗਰੋਂ ਪੂਰੀ ਦਰਜੇ ਚਾਰ ਵਾਲੀ..ਉਸਦਾ ਓਹੀ ਜੁਆਬ ਕੇ ਤੁਹਾਨੂੰ ਭੁਲੇਖਾ ਲੱਗਾ..ਮੇਰੇ ਕੋਲ ਕੁਝ ਨਹੀਂ..!
ਦੂਜੇ ਪਾਸੇ ਮੁਖਬਰ ਆਖੀ ਜਾਵੇ ਥੋੜਾ ਹੋਰ ਖਿੱਚੋ ਜਰੂਰ ਦੱਸੂ!
ਸਾਰੇ ਹੀਲੇ ਵਰਤ ਕੇ ਵੇਖ ਲਏ..ਉਨੀਂਦਰਾ ਘੋਟਣੇ ਕਰੰਟ ਪਟੇ ਹੋਰ ਵੀ ਕਿੰਨਾ ਕੁਝ..ਬੇਹੋਸ਼ ਹੋ ਜਾਇਆ ਕਰਦਾ ਪਰ ਟਸ ਤੋਂ ਮਸ ਨਾ ਹੋਇਆ ਕਰੇ..ਹਲੀਮੀ ਜਿਹੀ ਨਾਲ ਜੁਆਬ ਦੇ ਦਿਆ ਕਰੇ..ਮੇਰੇ ਕੋਲ ਕੁਝ ਨਹੀਂ..!
ਫੇਰ ਇੱਕ ਦਿਨ ਬਾਣੀ ਪੜ੍ਹਦੇ ਨੂੰ ਵੀ ਚੁੱਕ ਲਿਆ..ਸ਼ਾਇਦ ਇੰਝ ਹੀ ਟੁੱਟ ਜਾਵੇ ਪਰ ਫੇਰ ਵੀ ਨਾ ਮੰਨਿਆ..ਏਨੇ ਤਸ਼ੱਦਤ ਮਗਰੋਂ ਵੀ ਚੇਹਰੇ ਤੇ ਅਜੀਬ ਸਬਰ ਤਸੱਲੀ ਅਤੇ ਸੰਤੋਖ ਸੀ..ਬੇਸੁੱਧ ਹੋ ਜਾਂਦਾ..ਹੋਸ਼ ਆਉਂਦੀ ਤਾਂ ਬਾਣੀ ਪੜਨ ਲੱਗ ਜਾਂਦਾ..!
ਇੱਕ ਵੇਰ ਤੇ ਚਾਰ ਘੰਟੇ ਸਿਰਫ ਇਸੇ ਕਰਕੇ ਕੁੱਟ ਖਾਈ ਗਿਆ ਕੇ ਅੱਤਵਾਦੀ ਨਹੀਂ ਆਖਣਾ..ਉਹ ਖਾੜਕੂ ਨੇ..!
ਅਖੀਰ ਵੱਡੇ ਅਫਸਰਾਂ ਦੇ ਆਖੇ ਛੱਡ ਦਿੱਤਾ..ਪਰ ਮਗਰ ਬੰਦੇ ਜਰੂਰ ਲਾ ਦਿੱਤੇ!
ਮਹੀਨੇ ਕੂ ਮਗਰੋਂ ਹੀ ਜਥੇਬੰਦੀ ਦਾ ਓਹੀ ਸਿੰਘ ਫੜ ਲਿਆ ਜਿਹੜਾ ਉਸਦੀ ਓਹੀ ਠਾਹਰ ਵਰਤਦਾ ਹੁੰਦਾ ਸੀ..ਵੱਡੇ ਵੱਡੇ ਅਖਬਾਰੀ ਬਿਆਨ ਦੇਣ ਵਾਲਾ ਉਹ ਤਸ਼ੱਦਤ ਦੀ ਝਾਲ ਨਾ ਝੱਲ ਸਕਿਆ ਤੇ ਘੰਟੇ ਵਿਚ ਹੀ ਸਭ ਕੁਝ ਉੱਗਲ ਦਿੱਤਾ..!
ਉਸ ਦੇ ਆਖੇ ਤੇ ਓਸੇ ਸੂਬੇਦਾਰ ਬਾਪੂ ਨੂੰ ਫੇਰ ਚੁੱਕ ਲਿਆਂਦਾ..ਇਸ ਵੇਰ ਉਸਤੋਂ ਮਸਾਂ ਹੀ ਤੁਰਿਆ ਜਾਂਦਾ..ਉਸਤੋਂ ਫੇਰ ਓਹੀ ਸਵਾਲ ਪੁੱਛਿਆ..ਸਮਾਨ ਕਿਥੇ?
ਪਰ ਅੱਗਿਓਂ ਹੁਣ ਵੀ ਓਹੀ ਜੁਆਬ..ਮੇਰੇ ਕੋਲ ਕੁਝ ਨੀ..ਅਖੀਰ ਉਸ ਸਿੰਘ ਨੂੰ ਮੂੰਹ ਤੇ ਹੀ ਲੈ ਆਂਦਾ..ਉਹ ਆਖਣ ਲੱਗਾ ਬਾਪੂ ਜੋ ਮੰਗਦੇ ਨੇ ਦੇ ਦੇ..ਹੁਣ ਬਾਪੂ ਅੱਗਿਉਂ ਚੁੱਪ ਹੋ ਗਿਆ..ਉਸ ਸਿੰਘ੍ਹ ਦੇ ਮੂੰਹ ਵੱਲ ਤੱਕਦਾ ਰਿਹਾ..ਸ਼ਾਇਦ ਸੋਚ ਰਿਹਾ ਸੀ ਕੇ ਪੁੱਤਰਾ ਮੁਕਾ ਤੇ ਤੈਨੂੰ ਇਹਨਾਂ ਹੁਣ ਵੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ