ਖ਼ਾਲੀ ਬੈੱਡ …ਕਹਾਣੀ
ਕੁਰਸੀ ਤੇ ਬੈਠੀ ਬੈਠੀ ਦੀ ਸੁਰਭੀ ਦੀ ਅੱਜ ਅੱਖ ਲੱਗ ਗਈ। ਪਿਛਲੇ ਦੋ ਦਿਨਾਂ ਤੋਂ ਤਾਂ ਉਸ ਨੇ ਇਕ ਮਿੰਟ ਲਈ ਵੀ ਸੌਂ ਕੇ ਨਹੀਂ ਸੀ ਵੇਖਿਆ । ਕਦੇ ਕੁਰਸੀ ਤੇ ਬੈਠ ਜਾਂਦੀ ਤੇ ਡੂੰਘੀਆਂ ਸੋਚਾਂ ‘ਚ ਗੁਆਚ ਜਾਂਦੀ ਤੇ ਕਦੇ ਉਸੇ ਕੁਰਸੀ ਤੋੰ ਆਪਣੇ ਪਤੀ ਦੇ ਕਮਰੇ ਤੱਕ ਚੱਕਰ ਕੱਟਦੀ ਰਹਿੰਦੀ । ਜਦੋਂ ਉਸ ਦੇ ਪਤੀ ਦਾ ਫ਼ੋਨ ਆਉਂਦਾ ਤਾਂ ਵਾਰਡ ਵੱਲ ਭੱਜ ਕੇ ਜਾਂਦੀ ਫਿਰ ਨਰਸਾਂ ਅੱਗੇ ਮਿੰਨਤਾਂ ਤਰਲੇ ਕਰਦੀ ਕਿ ਉਸਦੇ ਪਤੀ ਨੂੰ ਵੇਖ ਲਓ …ਉਸ ਦੀ ਹਾਲਤ ਠੀਕ ਨਹੀਂ ਤੇ ਇਸੇ ਦੌਰਾਨ ਨਰਸਾਂ ਤੋਂ ਪਤਾ ਨਹੀਂ ਕੀ ਕੀ ਸੁਣਦੀ ? ਜਿੰਨਾ ਕੁ ਹੋ ਸਕੇ ਆਪਣੀ ਵਾਅ ਲਾ ਫਿਰ ਉਸੇ ਕੁਰਸੀ ਤੇ ਬਹਿ ਜਾਂਦੀ।
ਹਾਲੇ ਕਿੰਨਾ ਕੁ ਚਿਰ ਹੋਇਆ ਸੀ ਸੁਰਭੀ ਤੇ ਤਿਲਕ ਦੇ ਵਿਆਹ ਨੂੰ ! ਦੋ ਮਹੀਨੇ ਹੋਣ ਨੂੰ ਵੀ ਛੇ ਕੁ ਦਿਨ ਬਾਕੀ ਸਨ। ਬਾਹਾਂ ‘ਚ ਪਾਏ ਚੂੜੇ ਦੀਆਂ ਦੋ ਦੋ ਚੂੜੀਆਂ ਰੱਖ ਬਾਕੀ ਉਹਨੇ ਲਾਹ ਦਿੱਤੀਆਂ ਸਨ ਕਿਉਂਕਿ ਔਖਾ ਹੁੰਦਾ ਸੀ ਜਦੋਂ ਪਤੀ ਦੇ ਮੂੰਹ ਨੂੰ ਪਾਣੀ ਲਾਉਂਦੀ , ਉਹਨੂੰ ਚੱਕਦੀ ਥਲੱਦੀ ।ਇਸੇ ਜੱਦੋ ਜਹਿਦ ਵਿੱਚ ਉਸ ਦੀ ਮਹਿੰਦੀ ਦਾ ਰੰਗ ਵੀ ਲੱਥ ਗਿਆ …ਅੱਖਾਂ ਦਾ ਸੁਰਮਾ ਹੰਝੂਆਂ ਨੇ ਧੋ ਦਿੱਤਾ … ਸੁਰਭੀ ਦੇ ਗੁਲਾਬੀ ਚਿਹਰੇ ਦਾ ਰੰਗ ਵੀ ਬਦਲ ਗਿਆ ।
ਸੁਰਭੀ ਨੂੰ ਦੋ ਸਾਲ ਤੋਂ ਉਡੀਕ ਸੀ ਤਿਲਕ ਦੀ ਕਿ ਉਹ ਬਾਹਰੋਂ ਆਵੇਗਾ ਅਤੇ ਉਨ੍ਹਾਂ ਦੀ ਜ਼ਿੰਦਗੀ ਦੀ ਇੱਕ ਨਵੀਂ ਸ਼ੁਰੂਆਤ ਹੋਵੇਗੀ ਵਿਆਹ ਰੂਪੀ ਰਿਸ਼ਤੇ ਦੇ ਨਾਲ । ਉਹ ਦੋਵੇਂ ਕਾਲਜ ‘ਚ ਇਕੱਠੇ ਹੀ ਪੜ੍ਹਦੇ ਸਨ ਤੇ ਦੋਵਾਂ ਦੇ ਘਰਦਿਆਂ ਦੀ ਸਹਿਮਤੀ ਨਾਲ ਜਦੋਂ ਕੁੜਮਾਈ ਹੋਈ , ਹਰ ਕਿਸੇ ਦੇ ਮੂੰਹੋਂ ਨਿਕਲਦਾ ਕਿ ਜੋੜੀਆਂ ਤਾਂ ਰੱਬ ਹੀ ਬਣਾ ਕੇ ਭੇਜਦਾ। ਜਦੋਂ ਤਿਲਕ ਬਾਹਰੋਂ ਆਇਆ ਕਰੋਨਾ ਕਾਰਨ ਮਾਹੌਲ ਕੁਝ ਠੀਕ ਨਾ ਹੋਣ ਕਾਰਨ ਚੁੱਪ ਚੁਪੀਤੇ ਦੋਵਾਂ ਦਾ ਵਿਆਹ ਕਰ ਦਿੱਤਾ ਗਿਆ । ਸੁਰਭੀ ਤੇ ਤਿਲਕ ਵਿਆਹ ਦੇ ਚਾਅ ਕਿੰਨੇ ਦਿਨ ਹਵਾ ‘ਚ ਉੱਡਦੇ ਰਹੇ।
ਵਿਆਹ ਤੋਂ ਬਾਅਦ ਘਰ ਵਿੱਚ ਹੀ ਇੱਕ ਛੋਟੀ ਜਿਹੀ ਪਾਰਟੀ ਰੱਖੀ ਗਈ ਜਿਸ ਵਿੱਚ ਕੁਝ ਖ਼ਾਸ ਦੋਸਤ ਤੇ ਖ਼ਾਸ ਰਿਸ਼ਤੇਦਾਰ ਹੀ ਸੱਦੇ ਹੋਏ ਸਨ ਕਿਉਂਕਿ ਤਿਲਕ ਤੇ ਸੁਰਭੀ ਨੇ ਕੁਝ ਕੁ ਮਹੀਨਿਆਂ ਬਾਅਦ ਹੀ ਤੁਰ ਜਾਣਾ ਸੀ ਹਵਾਈ ਉਡਾਰੀਆਂ ਭਰਦੇ ਹੋਏ ਕੈਨੇਡਾ ਦੀ ਜ਼ਮੀਨ ਵੱਲ ਤੇ ਫੇਰ ਪਤਾ ਨਹੀਂ ਕਦੋਂ ਵਾਪਸ ਮੁੜਨਾ ਸੀ ਆਪਣੇ ਵਤਨਾਂ ਨੂੰ ? ਪਾਰਟੀ ਦੇ ਖੁਸ਼ਨੁਮਾ ਪਲ ਸਰਕਦੇ ਸਰਕਦੇ ਸ਼ਾਮ ਪੈ ਗਈ । ਤਿਲਕ ਨੂੰ ਆਪਣਾ ਸਰੀਰ ਥਿੜਕਦਾ ਜਿਹਾ ਮਹਿਸੂਸ ਹੋਣ ਲੱਗਿਆ। ਉਸ ਨੂੰ ਕੁਝ ਚੰਗਾ ਵੀ ਨਹੀਂ ਸੀ ਲੱਗ ਰਿਹਾ । ਸ਼ਾਇਦ ਭੱਜ ਦੌੜ ਨੇ ਉਸ ਨੂੰ ਬਹੁਤਾ ਹੀ ਥਕਾ ਦਿੱਤਾ ਸੀ। ਰੋਟੀ ਖਾਂਦੇ ਹੋਏ ਉਸ ਨੂੰ ਇੰਜ ਲੱਗਿਆ ਜਿਵੇਂ ਉਸ ਦੇ ਮੂੰਹ ਦਾ ਸੁਆਦ ਖ਼ਰਾਬ ਹੋ ਗਿਆ ਹੋਵੇ। ਉਸ ਨੇ ਮਸਾਂ ਹੀ ਦੋ ਕੁ ਬੁਰਕੀਆਂ ਲੰਘਾਈਆਂ ਹੋਣੀਆਂ । ਥੋੜ੍ਹੀ ਦੇਰ ਬਾਅਦ ਹੀ ਗੂੜ੍ਹੀ ਨੀਂਦ ਨੇ ਉਸ ਨੂੰ ਆਪਣੀ ਬੁੱਕਲ ਵਿੱਚ ਲਪੇਟ ਲਿਆ। ਉਹ ਸੌਂ ਗਿਆ ਪਰ ਉਸ ਦੇ ਚਿਹਰੇ ਤੇ ਅਜੀਬ ਜਿਹੀ ਬੇਚੈਨੀ ਝਲਕ ਰਹੀ ਸੀ। ਸੁਰਭੀ ਥੋੜ੍ਹੀ ਦੇਰ ਬਿਨਾਂ ਕੁਝ ਕਹੇ ਉਸਦੇ ਕੋਲ ਬੈਠੀ ਰਹੀ ਤੇ ਫੇਰ ਮੱਲ੍ਹਕ ਦੇਣੀ ਉੱਠੀ ਤਾਂ ਜੋ ਤਿਲਕ ਦੀ ਨੀਂਦਰ ਖ਼ਰਾਬ ਨਾ ਹੋ ਜਾਏ ਅਤੇ ਆਪਣੀ ਸੱਸ ਕੋਲ ਬੈਠ ਗੱਲਾਂ ਬਾਤਾਂ ਵਿੱਚ ਰੁੱਝ ਗਈ।
ਉਹ ਆਪਣੇ ਆਪ ਨੂੰ ਬਹੁਤ ਹੀ ਭਾਗਾਂ ਵਾਲੀ ਸਮਝ ਰਹੀ ਸੀ ਇਸ ਪਰਿਵਾਰ ਦੀ ਨੂੰਹ ਬਣ ਕੇ ਕਿਉਂਕਿ ਪਰਿਵਾਰ ਦੇ ਸਾਰੇ ਜੀਅ ਉਸ ਨੂੰ ਤਲੀਆਂ ‘ਤੇ ਚੁੱਕੀ ਫਿਰਦੇ ਸਨ। ਬਹੁਤ ਆਦਰ ਮੋਹ ਮਿਲ ਰਿਹਾ ਸੀ ਉਸ ਨੂੰ। ਜਿਸ ਦੀ ਹਰ ਕੁੜੀ ਹਮੇਸ਼ਾਂ ਤਾਂਘ ਰੱਖਦੀ ਹੈ ਆਪਣੇ ਸਹੁਰੇ ਘਰ ਵਿੱਚ । ਘੰਟੇ ਕੁ ਬਾਅਦ ਸੁਰਭੀ ਮੁੜ ਤਿਲਕ ਕੋਲ ਬੈੱਡ ਤੇ ਬੈਠ ਗਈ। ਉਸ ਦੇ ਚਿਹਰੇ ਨੂੰ ਟਿਕਟਿਕੀ ਲਗਾ ਕੇ ਵੇਖਣ ਲੱਗੀ । ਉਸ ਨੂੰ ਤਿਲਕ ਤੇ ਬਹੁਤ ਮੋਹ ਆ ਰਿਹਾ ਸੀ ਤੇ ਆਉਣਾ ਵੀ ਚਾਹੀਦਾ ਸੀ ਕਿਉਂਕਿ ਤਿਲਕ ਨੇ ਸੁਰਭੀ ਨਾਲ ਕੀਤੇ ਸਾਰੇ ਕਰਾਰ ਪੂਰੇ ਕੀਤੇ ਸਨ ਤੇ ਜਦੋਂ ਉਸਨੇ ਮੁਸਕਰਾਉਂਦਿਅਂ ਹੋਇਆਂ ਤਿਲਕ ਦੇ ਮੱਥੇ ਤੇ ਪਿਆਰ ਨਾਲ ਹੱਥ ਧਰਿਆ ਤਾਂ ਉਸਦਾ ਭੱਖ਼ਦਾ ਮੱਥਾ ਵੇਖ ਸੁਰਭੀ ਦੇ ਚਿਹਰੇ ਤੇ ਫ਼ਿਕਰਾਂ ਦੀਆਂ ਲਕੀਰਾਂ ਖਿੱਚੀਆਂ ਗਈਆਂ। ਉਸ ਨੇ ਤਿਲਕ ਨੂੰ ਪਿਆਰ ਨਾਲ ਜਗ੍ਹਾ ਘਰ ਪਈ ਦਵਾਈ ਦਿੱਤੀ ਤਾਂ ਜੋ ਤਾਪ ਤੋਂ ਆਰਾਮ ਮਿਲ ਸਕੇ । ਤਿਲਕ ਸਾਰੀ ਰਾਤ ਕੜਥਣਾਂ ਲੈਂਦਾ ਰਿਹਾ । ਉਸਦੀ ਨੀਂਦ ਖੁੰਝ ਗਈ । ਸੁਰਭੀ ਨੂੰ ਛੇਤੀ ਹੀ ਨੀਂਦ ਨੇ ਆ ਘੇਰਿਆ ਤੇ ਜਦੋਂ ਸੁਰਭੀ ਦੀ ਤੜਕੇ ਅੱਖ ਖੁੱਲ੍ਹੀ , ਤਿਲਕ ਦਾ ਬੁਖਾਰ ਠੀਕ ਸੀ ਪਰ ਉਸ ਦਾ ਚਿਹਰਾ ਬਹੁਤ ਮੁਰਝਾਇਆ ਹੋਇਆ ਲੱਗ ਰਿਹਾ ਸੀ ।ਤਿਲਕ ਦਾ ਟੈਸਟ ਕਰਵਾਇਆ ਗਿਆ ਪਰ ਕੋਰੋਨਾ ਰਿਪੋਰਟ ਨੈਗੇਟਿਵ ਆਈ। ਇਸੇ ਤਰ੍ਹਾਂ ਤਿੰਨ ਚਾਰ ਦਿਨ ਬੁਖਾਰ ਕਦੇ ਚੜ੍ਹ ਜਾਂਦਾ ਤੇ ਕਦੇ ਉੱਤਰ ਜਾਂਦਾ ।ਦਵਾਈ ਦਾ ਕੋਈ ਅਸਰ ਨਹੀਂ ਸੀ ਹੋ ਰਿਹਾ ਅਤੇ ਤਿਲਕ ਨੂੰ ਬਹੁਤ ਕਮਜ਼ੋਰੀ ਮਹਿਸੂਸ ਹੋ ਰਹੀ ਸੀ।ਫੇਰ ਦੁਆਰਾ ਕੋਰੋਨਾ ਟੈਸਟ ਕਰਵਾਇਆ ਗਿਆ ਪਰ ਨਤੀਜਾ ਉਹੀ ਸੀ ਨੈਗੇਟਿਵ । ਪਰ ਹੁਣ ਤਿਲਕ ਨੂੰ ਖਾਂਸੀ ਅਤੇ ਛਾਤੀ ਵਿਚ ਜਕੜਨ ਮਹਿਸੂਸ ਹੋਣ ਲੱਗੀ । ਹੁਣ ਜਦੋਂ ਤੀਸਰੀ ਵਾਰ ਡਾਕਟਰ ਨੇ ਮੁੜ ਕੋਰੋਨਾ ਟੈਸਟ ਤੇ ਸੀ ਟੀ ਸਕੈਨ ਕੀਤਾ ਦੋਵਾਂ ਦੀ ਰਿਪੋਰਟ ਕੋਰੋਨਾ ਦੀ ਪੁਸ਼ਟੀ ਕਰ ਰਹੀਆਂ ਸਨ । ਲੰਗਜ਼ ਇਨਫੈਕਸ਼ਨ ਸੱਠ ਪਰਸੈਂਟ ਹੋ ਗਈ ਸੀ।ਤਿਲਕ ਨੂੰ ਸਾਹ ਲੈਣ ਵਿੱਚ ਦਿੱਕਤ ਆਉਣ ਲੱਗੀ । ਡਾਕਟਰ ਨੇ ਉਸ ਨੂੰ ਸ਼ਹਿਰ ਦੇ ਮਸ਼ਹੂਰ ਮੰਨੇ ਪ੍ਰਮੰਨੇ ਹਸਪਤਾਲ ਵਿੱਚ ਦਾਖ਼ਲ ਕਰਵਾ ਦਿੱਤਾ। ਸੁਰਭੀ ਤਿਲਕ ਦੇ ਨਾਲ ਨਾਲ ਪਰਛਾਵੇਂ ਵਾਂਗੂੰ ਸੀ। ਪਰ ਉਸ ਮੰਨੇ ਪ੍ਰਮੰਨੇ ਹਸਪਤਾਲ ਦਾ ਹਾਲ ਵੇਖ ਸੁਰਭੀ ਹੈਰਾਨ ਪ੍ਰੇਸ਼ਾਨ ਹੋ ਗਈ। ਡਾਕਟਰ ਦਿਨ ‘ਚ ਮਸਾਂ ਹੀ ਇੱਕ ਵਾਰ ਪੇਸ਼ੈਂਟ ਨੂੰ ਵੇਖਣ ਆਉਂਦਾ। ਨਰਸਾਂ ਜਾਂ ਕੋਈ ਹੋਰ ਕੋਈ ਵੀ ਕੋਰੋਨਾ ਵਾਰਡ ਵਿਚ ਆਉਣ ਤੋਂ ਡਰਦਾ ਤੇ ਡਰ ਵੀ ਆਪਣੀ ਜਗ੍ਹਾ ਠੀਕ ਹੀ ਸੀ ਕਿਉਂਕਿ ਇਹ ਬਿਮਾਰੀ ਹੀ ਅਜਿਹੀ ਹੈ। ਪਰ ਫੇਰ ਵੀ ਡਾਕਟਰੀ ਪੇਸ਼ੇ ਨਾਲ ਜੁੜੇ ਲੋਕਾਂ ਨੂੰ ਆਪਣੀ ਜ਼ਿੰਮੇਵਾਰੀ ਤੋਂ ਮੂੰਹ ਮੋੜਦਿਆਂ ਵੇਖ ਸੁਰਭੀ ਦੀ ਰੂਹ ਕੰਬ ਜਾਂਦੀ।
ਤਿਲਕ ਦੀ ਹਾਲਤ ਦਿਨ ਬ ਦਿਨ ਵਿਗੜ ਰਹੀ ਸੀ । ਉਹ ਛੇ ਫੁੱਟ ਦਾ ਗੱਭਰੂ ਬੈੱਡ ਤੇ ਡਾਕਟਰਾਂ ਦੇ ਰਹਿਮੋ ਕਰਮ ਤੇ । ਹੁਣ ਤਾਂ ਉਹ ਐਨਾ ਬੇਬਸ ਹੋ ਗਿਆ ਕਿ ਉਹ ਪਖਾਨੇ ਤੱਕ ਜਾਣ ਤੋਂ ਅਸਮਰੱਥ ਸੀ । ਲੈਟਰੀਨ ਤੱਕ ਉਹ ਬੈੱਡ ਤੇ ਹੀ ਕਰ ਦਿੰਦਾ । ਉਹ ਇਨਸਾਨ ਜਿਹੜਾ ਐਨਾ ਸਫ਼ਾਈ ਪਸੰਦ ਸੀ ਕਿ ਆਪਣੇ ਕੱਪੜਿਆਂ ਤੇ ਪਏ ਸਬਜ਼ੀ ਦੇ ਇਕ ਛੋਟੇ ਜਿਹੇ ਦਾਗ ਨੂੰ ਵੀ ਬਰਦਾਸ਼ਤ ਨਹੀਂ ਸੀ ਕਰ ਸਕਦਾ …ਜਦੋੰ ਘਰ ਹੁੰਦਾ ਦਿਨ ‘ਚ ਪਤਾ ਨਹੀਂ ਕਿੰਨੀ ਕਿੰਨੀ ਵਾਰ ਨਹਾਉਂਦਾ …ਉਹ ਅੱਜ ਗੰਦਗੀ ਨਾਲ ਲਿੱਬੜਿਆ ਹੋਇਆ ਬੈੱਡ ਤੇ ਬੇਸੁਰਤ ਪਿਆ ਸੀ। ਜਦੋਂ ਉਸ ਦਾ ਗਲਾ ਸੁੱਕਦਾ ਪਾਣੀ ਪੀਣ ਲਈ ਉਹ ਸੁਰਭੀ ਨੂੰ ਫ਼ੋਨ ਕਰਦਾ ਪਰ ਉਸਦੀ ਜ਼ੁਬਾਨ ਉਸ ਦਾ ਸਾਥ ਛੱਡ ਦਿੰਦੀ ਤੇ ਸੁਰਭੀ ਉਸ ਦੇ ਸਾਹਾਂ ਤੋਂ ਬੁੱਝ ਲੈੰਦੀ ਕਿ ਉਸ ਨੂੰ ਮੇਰੀ ਲੋੜ ਹੈ ਤੇ ਉਹ ਕਰੋਨਾ ਵਾਰਡ ਵੱਲ ਭੱਜੀ ਜਾਂਦੀ । ਵਾਪਸੀ ‘ਤੇ ਸਟਾਫ ਨਰਸਾਂ ਤੋਂ ਉਸ ਨੂੰ ਬਹੁਤ ਕੁਝ ਸੁਣਨਾ ਪੈਂਦਾ ਪਰ ਉਹ ਚੁੱਪ ਕਰ ਜਾਂਦੀ ਕਿਉਂਕਿ ਉਸਦੇ ਦਿਲੋਂ ਦਿਮਾਗ ਨੂੰ ਤਿਲਕ ਦੀ ਵਿਗੜਦੀ ਹਾਲਤ ਤੋਂ ਬਿਨਾਂ ਕੁਝ ਵੀ ਸੁੱਝਣਾ ਹੁਣ ਬੰਦ ਹੋ ਗਿਆ ਸੀ ।
ਇੱਕ ਦਿਨ ਤਾਂ ਉਹ ਤਿਲਕ ਦੀ ਅਜਿਹੀ ਹਾਲਤ ਵੇਖ ਚੀਕ ਪਈ ,” ਕੋਈ ਬੈੱਡਸ਼ੀਟ ਬਦਲੋ …ਮੇਰੇ ਪਤੀ ਦੀ ਹਾਲਤ ਵੇਖੋ… ਉਸ ਨੂੰ ਗੰਦਗੀ ਪਸੰਦ ਨਹੀਂ …ਵੇਖੋ ਕਮਰੇ ‘ਚ ਕਿੰਨੀ ਬਦਬੂ ਫੈਲ ਚੁੱਕੀ ਹੈ ” ਪਰ ਉੱਥੇ ਉਸਨੂੰ ਸੁਣਨ ਵਾਲਾ ਕੌਣ ਸੀ ? ਉਸ ਨੂੰ ਵੇਖ ਇੱਕ ਨਰਸ ਉਸਤੇ ਟੁੱਟ ਕੇ ਪੈ ਗਈ,” …ਕੀ ਰੌਲਾ ਪਾਇਆ? ਕੀ ਅਸੀਂ ਇੱਕੋ ਮਰੀਜ਼ ਦੇ ਆਲੇ ਦੁਆਲੇ ਘੁੰਮੀ ਜਾਈਏ ? ਹੋਰ ਮਰੀਜ਼ਾਂ ਨੂੰ ਵੇਖਣਾ ਛੱਡ ਦੇਈਏ ? ” ਉਹ ਮਜਬੂਰ ਹੋ ਕੇ ਹੱਥ ਜੋੜਦੀ ਰਹੀ ,”ਮੈਡਮ ਜੀ! ਇਹ ਗੱਲ ਨਹੀਂ… ਪਰ ਮੇਰੇ ਪਤੀ ਦੀ ਹਾਲਤ ਮੈਥੋਂ ਦੇਖੀ ਨਹੀਂ ਜਾ ਰਹੀ …ਡਾਕਟਰ ਸਾਹਿਬ ਵੀ ਚੰਗੀ ਤਰ੍ਹਾਂ ਚੈੱਕ ਨਹੀਂ ਕਰਦੇ… ਦੂਰੋਂ ਵੇਖ ਕੇ ਚਲੇ ਜਾਂਦੇ… ਕੋਈ ਕਮਰੇ ਦੀ ਸਫ਼ਾਈ ਨਹੀਂ ਕਰਦਾ…ਐਦਾਂ ਤਾਂ ਮੇਰੇ ਪਤੀ ਦੀ ਹਾਲਤ ਜ਼ਿਆਦਾ ਖ਼ਰਾਬ ਹੋ ਜਾਵੇਗੀ…” ਉਦੋਂ ਨਰਸ ਦਾ ਜਵਾਬ ਸੀ,” ਤੈਨੂੰ ਪਤਾ ਉਹਨੂੰ ਬਿਮਾਰੀ ਕਿਹੜੀ ਹੈ ? ਕੀ ਅਸੀਂ ਮਰ ਜਾਈਏ ਲੋਕਾਂ ਨੂੰ ਠੀਕ ਕਰਦੇ ਕਰਦੇ? ਸਾਡਾ ਘਰ ਪਰਿਵਾਰ ਵੀ ਹੈ… ਅਸੀਂ ਖੁਦ ਨੂੰ ਵੀ ਵੇਖਣਾ ਹੈ ।” ਸੁਰਭੀ ਚੁਪ ਚਾਪ ਬੇਜਾਨ ਮੂਰਤੀ ਵਾਂਗੂੰ ਕਮਰੇ ਦੇ ਬਾਹਰ ਉਸੇ ਕੁਰਸੀ ਤੇ ਬੈਠ ਗਈ ।
ਅੱਧੀ ਰਾਤ ਸੁਰਭੀ ਦੇ ਫ਼ੋਨ ਤੇ ਬੈੱਲ ਵੱਜੀ ਤੇ ਸੁਰਭੀ ਭੱਜੀ ਭੱਜੀ ਆਪਣੇ ਪਤੀ ਤੇ ਬੈੱਡ ਕੋਲ ਜਾ ਖੜ੍ਹੀ ਤੇ ਉਸ ਨੇ ਦੇਖਿਆ ਕਿ ਤਿਲਕ ਨੂੰ ਸਾਹ ਲੈਣ ਵਿੱਚ ਜ਼ਿਆਦਾ ਦਿੱਕਤ ਆ ਰਹੀ ਸੀ । ਉਹ ਇਸ਼ਾਰਿਆਂ ਨਾਲ ਹੀ ਗੱਲ ਸਮਝਾ ਰਿਹਾ ਸੀ । ਉਸ ਦੀਆਂ ਅੱਖਾਂ ਚੋਂ ਪਾਣੀ ਤਿੱਪ ਤਿੱਪ ਕਰ ਗਰਦਨ ਤੋਂ ਹੁੰਦਾ ਹੋਇਆ ਸਿਰਹਾਣੇ ਨੂੰ ਗਿੱਲਾ ਕਰ ਰਿਹਾ ਸੀ । ਸੁਰਭੀ ਦਾ ਪਾਗਲਾਂ ਵਾਂਗੂ ਨਰਸਾਂ ਨੂੰ ਆਵਾਜ਼ਾਂ ਮਾਰਦੀ ਮਾਰਦੀ ਦਾ ਸੰਘ ਬੈਠ ਗਿਆ । ਫਿਰ ਉਹ ਭੱਜੀ ਨਰਸਾਂ ਦੇ ਕੈਬਿਨ ਵੱਲ ਗਈ । ਡਿਊਟੀ ਤੇ ਨਰਸਾਂ ਕੁਰਸੀ ਤੇ ਬੈਠੀਆਂ ਟੇਬਲ ਤੇ ਸਿਰ ਰੱਖ ਗੂੜ੍ਹੀ ਨੀਂਦਰ ‘ਚ ਸਨ । ਸੁਰਭੀ ਦੂਰੋਂ ਆਵਾਜ਼ਾਂ ਮਾਰਦੀ ਰਹੀ ਪਰ ਕੋਈ ਹੁੰਗਾਰਾਂ ਨਾ ਮਿਲਣ ਤੇ ਜਦੋਂ ਉਸਨੇ ਕੋਲ ਜਾ ਕੇ ਇੱਕ ਨਰਸ ਨੂੰ ਹਲੂਣਿਆ ,”…. ਮੇਰੇ ਪਤੀ ਦੀ ਹਾਲਤ ਜ਼ਿਆਦਾ ਬਿਗੜ ਗਈ ਹੈ …” ਉਸ ਨਰਸ ਨੇ ਸੁਰਭੀ ਨੂੰ ਪਰੇ ਧੱਕਦੇ ਹੋਏ ਉਸ ਵੱਲ ਉੰਗਲ ਕਰਦੇ ਹੋਏ ਕਹਿਣ ਲੱਗੀ ,” ਪਰ੍ਹੇ ਹੋ ਮੇਰੇ ਕੋਲੋਂ …ਕੋਰੋਨਾ ਪੇਸ਼ੈਂਟ ਕੋਲੋਂ ਆਈ ਹੈ …ਇਹ ਬਿਮਾਰੀ ਹੀ ਐਦਾਂ ਦੀ ਹੈ… ਹੁਣ ਅਸੀਂ ਕੀ ਕਰੀਏ ?” ਸੁਰਭੀ ਹੱਥ ਜੋੜ ਮਿੰਨਤਾਂ ਤਰਲੇ ਕਰਦੀ ਰਹੀ,” ਥੋੜ੍ਹੀ ਦੇਰ ਲਈ ਚਲੋ… ਇੱਕ ਵਾਰ ਦੇਖ ਲਓ … ਇੱਕ ਵਾਰ ਦੇਖ ਲਓ” ਇਕ ਹੋਰ ਨਰਸ ਆਖਣ ਲੱਗੀ ,”ਸਾਡਾ ਰੋਜ਼ ਵਾਹ ਪੈਂਦਾ ਅਜਿਹੇ ਮਰੀਜ਼ਾਂ ਨਾਲ… ਜਾਹ ਜਾ ਕੇ ਸੌ ਜਾ… ਸਾਨੂੰ ਵੀ ਦੋ ਘੜੀਆਂ ਆਰਾਮ ਕਰ ਲੈਣ ਦੇ।”
ਸੁਰਭੀ ਉਥੋਂ ਭੱਜੀ ਭੱਜੀ ਡਾਕਟਰ ਦੇ ਕਮਰੇ ਵੱਲ ਗਏ । ਪਰ ਡਾਕਟਰ ਦੇ ਕਮਰੇ ਅੰਦਰੋੰ ਕੁੰਡੀ ਲੱਗੀ ਹੋਈ ਸੀ। ਲਾਈਟਾਂ ਬੰਦ ਸਨ । ਟੀ .ਵੀ . ਦੀ ਆਵਾਜ਼ ਆ ਰਹੀ ਸੀ ਜਿਵੇਂ ਕੋਈ ਫ਼ਿਲਮ ਚੱਲ ਰਹੀ ਹੋਵੇ । ਸੁਰਭੀ ਪਾਗਲਾਂ ਵਾਗੂੰ ਦਰਵਾਜਾ ਪਿੱਟ ਪਿੱਟ ਕੇ ਵਾਪਸ ਆਪਣੇ ਪਤੀ ਦੇ ਕਮਰੇ ਵਿੱਚ ਆ ਗਈ । ਕਮਰੇ ਵਿੱਚ ਇੱਕ ਨਰਸ ਤੇ ਦਰਜਾ ਚਾਰ ਮੁਲਾਜ਼ਮ ਨੂੰ ਆਪਣੇ ਪਤੀ ਕੋਲ ਖੜ੍ਹਿਆਂ ਵੇਖ ਸੁਰਭੀ ਦੀ ਜਾਨ ‘ਚ ਜਾਨ ਆਈ। ਤਿਲਕ ਨੂੰ ਆਕਸੀਜਨ ਲਗਾ ਦਿੱਤੀ ਗਈ ਸੀ ਅਤੇ ਸੁਰਭੀ ਨੂੰ ਤਸੱਲੀ ਹੋ ਗਈ ਕਿ ਹੁਣ ਤਿਲਕ ਨੂੰ ਸਾਹ ਲੈਣ ‘ਚ ਕੋਈ ਦਿੱਕਤ ਨਹੀਂ ਆਵੇਗੀ। ਨਰਸ ਚਲੀ ਗਈ । ਸੁਰਭੀ ਨੇ ਦਰਜਾ ਚਾਰ ਮੁਲਾਜ਼ਮ ਨੂੰ ਬੇਨਤੀ ਕੀਤੀ ,” ਵੀਰ ਜੀ ! ਇਨ੍ਹਾਂ ਦੀ ਬੈੱਡਸ਼ੀਟ ਬਦਲ ਦਿਓ…ਤੁਹਾਡੀ ਬਹੁਤ ਮਿਹਰਬਾਨੀ ਹੋਵੇਗੀ ” ਉਹ ਮੁਲਾਜ਼ਮ ਚਿਹਰੇ ਤੇ ਅਜੀਬ ਜਿਹੀ ਮੁਸਕਰਾਹਟ ਲਿਆ ਕੇ ਆਖਣ ਲੱਗਿਆ ,” ਜੀ ਹਾਂ ! ਮੈਂ ਧਿਆਨ ਰੱਖਾਂਗਾ ਤੁਹਾਡੇ ਪਤੀ ਦਾ …ਤੁਸੀਂ ਬੇਫ਼ਿਕਰ ਰਹੋ ” ਸੁਰਭੀ ਨੂੰ ਆਪਣਾ ਦੁਪੱਟਾ ਵਿਚ ਖਿੱਚ ਜਿਹੀ ਮਹਿਸੂਸ ਹੋਈ । ਇਸ ਤੋਂ ਪਹਿਲਾਂ ਕਿ ਸੁਰਭੀ ਪਿੱਛੇ ਮੁੜ ਕੇ ਵੇਖਦੀ ਤਿਲਕ ਦੀਆਂ ਅੱਖਾਂ ‘ਚ ਗੁੱਸਾ ਉੱਭਰ ਆਇਆ ਅਤੇ ਉਹ ਇਸ਼ਾਰਿਆਂ ਨਾਲ ਸੁਰਭੀ ਨੂੰ ਕੁਝ ਸਮਝਾਉਣ ਦਾ ਯਤਨ ਕਰਨ ਲੱਗਿਆ ।ਸੁਰਭੀ ਹਾਲੇ ਸਮਝਣ ਦੀ ਕੋਸ਼ਿਸ਼ ਕਰ ਹੀ ਰਹੀ ਸੀ ਕਿ ਉਸਨੂੰ ਆਪਣੀ ਕਮਰ ਤੇ ਆਣਚਾਹੀ ਛੋਹ ਦਾ ਅਹਿਸਾਸ ਹੋਇਆ । ਜਦੋਂ ਉਸ ਨੇ ਪਿੱਛੇ ਮੁੜਕੇ ਵੇਖਿਆ ਉਹ ਮੁਲਾਜ਼ਮ ਸ਼ਰਾਰਤੀ ਅਵਾਜ਼ ‘ਚ ਆਖਣ ਲੱਗਿਆ,” ਮੈਂ ਧਿਆਨ ਰੱਖਾਂਗਾ ” ਅੱਜ ਉਹੀ ਸੁਰਭੀ ਜਿਹੜੀ ਕਿਸੇ ਤੋਂ ਨਿੱਕੀ ਜਿਹੀ ਗੱਲ ਵੀ ਨਹੀਂ ਸੀ ਕਹਾ ਸਕਦੀ …ਅੱਜ ਚੁੱਪ ਸੀ ਤੇ ਝੱਲ ਗਈ ਉਸ ਗੰਦੇ ਆਦਮੀ ਦੀ ਗੰਦੀ ਤੱਕਣੀ ਤੇ ਗੰਦੀ ਛੋਹ ਨੂੰ, ਆਪਣੇ ਪਤੀ ਲਈ । ਕਿਉਂਕਿ ਉਸ ਦਾ ਪਤੀ ਜ਼ਿੰਦਗੀ ਤੇ ਮੌਤ ਦੇ ਦਰਵਾਜ਼ੇ ਵਿਚਕਾਰ ਖੜ੍ਹਾ ਸੀ । ਉਹ ਡਰ ਗਈ ਸੀ ਕਿ ਕਿਧਰੇ ਇਹੋ ਜਿਹੇ ਲੋਕ ਉਸ ਦੇ ਪਤੀ ਨੂੰ ਮੌਤ ਵੱਲ ਧੱਕ ਨਾ ਦੇਣ। ਉਹ ਗੰਦਾ ਆਦਮੀ ਉੱਥੋਂ ਚਲਾ ਗਿਆ ਤੇ ਸੁਰਭੀ ਹਾਲੇ ਵੀ ਤਿਲਕ ਕੋਲ ਖੜ੍ਹੀ ਸੀ ਆਪਣੇ ਆਪ ਨੂੰ ਸੰਭਾਲਣ ਦਾ ਯਤਨ ਕਰਦੀ ਹੋਈ । ਉਸ ਦਾ ਪਤੀ ਫਿਰ ਬੇਚੈਨ ਹੋ ਗਿਆ ਤੇ ਹੱਥਾਂ ਦੇ ਇਸ਼ਾਰਿਆਂ ਨਾਲ ਸਾਹ ਨਾ ਆਉਣ ਬਾਰੇ ਮੁੜ ਦੱਸਣ ਲੱਗਿਆ । ਸੁਰਭੀ ਫਿਰ ਦੁਬਾਰਾ ਭੱਜੀ ਭੱਜੀ ਨਰਸ ਕੋਲ ਗਈ ਪਰ ਨਰਸ ਕੁਝ ਵੀ ਸੁਣਨ ਨੂੰ ਤਿਆਰ ਨਹੀਂ ਸੀ । ਉਹ ਸੁਰਭੀ ਤੇ ਔਖੀ ਭਾਰੀ ਹੋ ਗਈ ,”ਤੂੰ ਕਿਉਂ ਸਾਨੂੰ ਪ੍ਰੇਸ਼ਾਨ ਕਰੀ ਜਾ ਰਹੀ ਹੈ ? …ਹੁਣ ਤਾਂ ਆਕਸੀਜਨ ਵੀ ਲਗਾ ਦਿੱਤੀ… ਹੁਣ ਦੱਸ ਹੋਰ ਕੀ ਕਰੀਏ ?” ਸੁਰਭੀ ਹੱਥ ਜੋੜੀ ਤਰਲੇ ਮਿੰਨਤਾਂ ਕਰ ਰਹੀ ਸੀ ,” ਇੱਕ ਵਾਰ ਹੋਰ ਵੇਖ ਲਓ… ਫੇਰ ਨੀ ਮੈਂ ਤੁਹਾਨੂੰ ਕਹਿੰਦੀ… ਉਹ ਬਹੁਤ ਤਕਲੀਫ਼ ਵਿੱਚ ਐ ” ਸੁਰਭੀ ਦਾ ਰੋਣਾ ਬੰਦ ਨਹੀਂ ਸੀ ਹੋ ਰਿਹਾ ਤੇ ਹੁਣ ਦੂਸਰੀ ਨਰਸ ਆਪਣੀ ਕੁਰਸੀ ਤੋਂ ਉੱਠੀ ਤੇ ਸੁਰਭੀ ਵੱਲ ਗੁੱਸੇ ਨਾਲ ਘੂਰਦੀ ਹੋਈ ਤਿਲਕ ਦੇ ਕਮਰੇ ਵੱਲ ਤੁਰ ਪਈ। ਸੁਰਭੀ ਵੀ ਉਸ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
jass
sooo sad.. heart touching story😓😓😓
Sandeep Kaur
very sad story bohat dukh hoya jann k aaj kl de dunya kine matlabi ho gye a koi kese de parvah ne krda atho tk k docter ve hadd a yrr story pad k dil bohat dukhi ho gya k insaneat kete ve nhi rhi