ਕਲੋਨੀ ਵਿਚ ਲੰਮੀ ਗੁੱਤ ਵਾਲੀ ਆਂਟੀ ਕਰਕੇ ਮਸ਼ਹੂਰ ਸਾਂ..
ਕਿੰਨਾ ਕਿੰਨਾ ਚਿਰ ਸ਼ੀਸ਼ੇ ਅੱਗੇ ਆਪਣੇ ਲੰਮੇ ਵਾਲ ਨਿਹਾਰਦੀ ਰਹਿੰਦੀ..ਹੁੰਦੀਆਂ ਸਿਫਤਾਂ ਅਤੇ ਮਿਲਦੇ ਕੁਮੈਂਟਾਂ ਕਰਕੇ ਮੈਨੂੰ ਆਪਣੀ ਬੀਜੀ ਤੇ ਬੜਾ ਮਾਣ ਹੁੰਦਾ..!
ਨਿੱਕੇ ਹੁੰਦਿਆਂ ਕਿੰਨੇ ਸਾਰੇ ਔੜ-ਪੌੜ ਕਰਨ ਮਗਰੋਂ ਲੱਸੀ ਨਾਲ ਨੁਹਾ ਕੇ ਫੇਰ ਦੇਸੀ ਘਿਓ ਨਾਲ ਕਿੰਨਾ ਕਿੰਨਾ ਚਿਰ ਮੇਰਾ ਸਿਰ ਝੱਸਦੀ ਰਹਿੰਦੀ ਸੀ..ਫੇਰ ਰੋਜ ਆਥਣ ਵੇਲੇ ਕੱਲਾ ਕੱਲਾ ਵਾਲ ਆਪ ਵੇਖਦੀ ਕਿਧਰੇ ਕਿਸੇ ਕੱਟ ਤਾਂ ਨਹੀਂ ਲਏ..!
ਨਿੱਕੀ ਧੀ ਦੀ ਸਕੂਲ ਬੱਸ ਵਿਚ ਛੇ ਸੱਤ ਸਾਲ ਦਾ ਉਹ ਨਿੱਕਾ ਜਿਹਾ ਮੁੰਡਾ..ਜੋਤ ਨਾਮ ਸੀ ਸ਼ਾਇਦ ਉਸਦਾ..ਹਰ ਰੋਜ ਡਰਾਈਵਰ ਮਗਰ ਬਾਰੀ ਵਾਲੀ ਸੀਟ ਤੇ ਹੀ ਬੈਠਾ ਮਿਲਦਾ..!
ਮੇਰੀ ਧੀ ਤਾਂ ਬੱਸ ਅੰਦਰ ਵੜਦਿਆਂ ਹੀ ਬਾਕੀ ਬੱਚਿਆਂ ਨਾਲ ਰੁਝ ਜਾਇਆ ਕਰਦੀ ਪਰ ਉਹ ਚੱਲਦੀ ਬੱਸ ਵਿਚੋਂ ਵੀ ਮੈਨੂੰ ਵੇਖਣੋਂ ਨਾ ਹਟਦਾ..ਕਈ ਵੇਰ ਮਗਰ ਰਹਿ ਜਾਂਦੀ ਤਾਂ ਵੀ ਧੌਣ ਮੋੜ ਓਨੀ ਦੇਰ ਤੱਕ ਵੇਖਦਾ ਰਹਿੰਦਾ ਜਿੰਨੀ ਦੇਰ ਮੈਂ ਦਿਸਣੋਂ ਨਾ ਹਟ ਜਾਂਦੀ..!
ਅਕਸਰ ਸੋਚਦੀ ਸ਼ਾਇਦ ਕੁਝ ਆਖਣਾਂ ਚਾਹੁੰਦਾ ਏ..ਜਾਂ ਫੇਰ ਕਿਸੇ ਚੀਜ ਦੀ ਤਲਾਸ਼ ਏ..ਘਰ ਅੱਗੇ ਲਾਏ ਸੋਹਣੇ ਸੋਹਣੇ ਫੁੱਲ ਸ਼ਾਇਦ ਉਸਨੂੰ ਚੰਗੇ ਲੱਗਦੇ ਹੋਣੇ..ਕਦੇ ਸੋਚਦੀ ਮੈਨੂੰ ਵੇਖ ਉਸਨੂੰ ਜਰੂਰ ਕਿਸੇ ਆਪਣੇ ਦਾ ਭੁਲੇਖਾ ਪੈਂਦਾ ਹੋਣਾ!
ਇੱਕ ਦਿਨ ਤਬੀਅਤ ਢਿੱਲੀ ਹੋਣ ਕਰਕੇ ਨਿੱਕੀ ਨੂੰ ਬੱਸ ਤੱਕ ਛੱਡਣ ਨਾ ਜਾ ਸਕੀ..ਉਹ ਕੱਲੀ ਹੀ ਚਲੀ ਗਈ!
ਸ਼ਾਮੀ ਮੁੜੀ ਤਾਂ ਉਚੇਚਾ ਦੱਸਣ ਆਈ ਕੇ ਉਹ ਅੱਜ ਤੁਹਾਡੇ ਬਾਰੇ ਪੁੱਛ ਰਿਹਾ ਸੀ..ਤੇਰੀ ਮੰਮੀ ਤੈਨੂੰ ਅੱਜ ਛੱਡਣ ਕਿਓਂ ਨਹੀਂ ਆਈ..ਇਹ ਵੀ ਆਖਦਾ ਸੀ ਕੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ