ਖਾਂਗ੍ਹੜ —– ਜਸਬੀਰ ਸਿੰਘ ਸੰਧੂ
(ਦੋ ਕਿਸ਼ਤਾਂ ਵਿੱਚ ਪੂਰੀ ਹੋਣ ਵਾਲੀ ਗੁਸਤਾਖ਼ੀ)
****
ਭਾਗ ਪਹਿਲਾ –
ਪ੍ਰਾਈਵੇਟ ਸਕੂਲ ਵਿੱਚ ਸੱਤਵੀਂ ‘ਚ ਪੜ੍ਹਦੇ ਸਮੇਂ ਜਿੱਥੇ ਮੈਂ ਕਲਾਸ ਵਿੱਚ ਸਭ ਤੋਂ ਹੁਸ਼ਿਆਰ ਵਿਦਿਆਰਥੀ ਸੀ, ਉੱਥੇ ਸ਼ਰਾਰਤਾਂ ਵਿੱਚ ਵੀ ਮੈਂ ਸਭ ਤੋਂ ਮੋਹਰੀ ਹੁੰਦਾ ਸੀ। ਹੁਸ਼ਿਆਰ ਹੋਣ ਕਰਕੇ ਮਾਸਟਰਾਂ ਦੇ ਛਿੱਤਰਾਂ ਤੋਂ ਮੇਰਾ ਤਾਂ ਥੋੜ੍ਹਾ ਬਚਾਅ ਹੋ ਜਾਂਦਾ ਸੀ, ਪਰ ਮੇਰੇ ਪਰਮ ਮਿੱਤਰ – ਪੜ੍ਹਾਈ ਵਿੱਚ ਸਿਰੇ ਦੇ ਨਾਲਾਇਕ, ਪਰ ਸ਼ਰਾਰਤਾਂ ਦੀ ਰਾਹ ਵਿੱਚ ਮੇਰੇ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਵਾਲੇ ਸ਼ੇਰੇ ਦੀ ਪੂਰੀ ਤਸੱਲੀ ਨਾਲ ਛਿੱਤਰ ਪ੍ਰੇਡ ਹੁੰਦੀ ਸੀ, ਪਰ ਉਹ ਮਾਂ ਦਾ ਸ਼ੇਰ, ਤੂਤ ਦੀਆਂ ਗਿੱਲ਼ੀਆਂ ਛਮਕਾਂ ਖਾ ਕੇ ਵੀ, ‘ਦੋ ਪਈਆਂ, ਵਿੱਸਰ ਗਈਆਂ, ਸਦਕੇ ਮੇਰੀ ਢੂਈ ਦੇ” ਅਖਾਣ ਵਾਂਗ ਭੋਰਾ ਪ੍ਰਵਾਹ ਨਹੀਂ ਮੰਨਦਾ ਸੀ।
ਸਾਡੇ ਟੀਚਰਾਂ ਵਿੱਚੋਂ ਇੱਕ ਬਜ਼ੁਰਗ ਟੀਚਰ- ਨਰਿੰਜਨ ਸਿੰਘ ਸਰਕਾਰੀ ਸਕੂਲ ਦੀ ਨੌਕਰੀ ਤੋਂ ਰਿਟਾਇਰ ਹੋ ਕੇ ਸਾਡੇ ਸਕੂਲ ਵਿੱਚ ਸਾਨੂੰ ਪੰਜਾਬੀ ਪੜ੍ਹਾਉਂਦਾ ਸੀ। ਉਸਦੀ ਢਿੱਲੀ ਜਿਹੀ ਪੱਗ ਹੁੰਦੀ ਸੀ ਤੇ ਉਹ ਆਪਣੀ ਚਿੱਟੀ ਤੇ ਭਾਰੀ ਦਾਹੜੀ ਨੂੰ ਹਮੇਸ਼ਾਂ ਬੰਨ੍ਹ ਕੇ ਰੱਖਦਾ ਸੀ, ਜੋ ਅਕਸਰ ਪਾਸਿਆਂ ਤੋਂ ਥੋੜ੍ਹੀ ਖਿਲਰੀ ਹੋਈ ਹੁੰਦੀ ਸੀ। ਉਸਨੇ ਦਾਹੜੀ ਦੇ ਵਾਲਾਂ ਦੀ ਜੋ ਜੂੜੀ ਜਿਹੀ ਬਣਾ ਕੇ ਤੇ ਰੱਬੜ ਪਾ ਕੇ ਅੰਦਰ ਨੂੰ ਲੁਕਾਈ ਹੁੰਦੀ, ਉਸ ਨੂੰ ਹਮੇਸ਼ਾਂ ਸੱਜੇ ਹੱਥ ਦੇ ਅੰਗੂਠੇ ਨਾਲ ਅੰਦਰ ਨੂੰ ਧੱਕਦਾ ਰਹਿੰਦਾ ਸੀ। ਸ਼ਾਇਦ ਉਸਨੂੰ ਵਹਿਮ ਸੀ ਕਿ ਜੇਕਰ ਉਸਨੇ ਇਸ ਤਰ੍ਹਾਂ ਨਾ ਕੀਤਾ ਤਾਂ ਜੂੜੀ ਬਾਹਰ ਨੂੰ ਝਾਕਣ ਲੱਗ ਪਵੇਗੀ, ਜੋ ਬੁਰੀ ਲੱਗੇਗੀ। ਉਸਦਾ ਕੱਦ ਮੱਧਰਾ, ਪਰ ਸਰੀਰ ਥੋੜ੍ਹਾ ਭਾਰਾ ਸੀ ਤੇ ਸਰਦੀਆਂ ਸ਼ੁਰੂ ਹੁੰਦਿਆਂ ਹੀ ਉਹ ਆਪਣੇ ਪੁਰਾਣੇ ਤਿੰਨ ਟੂ- ਪੀਸ ਸੂਟ ਬਦਲ ਬਦਲ ਕੇ ਪਾਉਂਦਾ ਸੀ। ਪੈਂਟ ‘ਤੇ ਹਮੇਸ਼ਾਂ ਇੱਕੋ ਕਾਲੇ ਚਮੜੇ ਦੀ ਵੱਡੇ ਸਾਰੇ ਬੱਕਲ਼ ਵਾਲੀ ਪੁਰਾਣੀ ਜਿਹੀ ਬੈਲਟ ਹੁੰਦੀ। ਕਾਲੇ ਬੂਟਾਂ ਦਾ ਉਸ ਕੋਲ ਕੇਵਲ ਇੱਕ ਹੀ ਜੋੜਾ ਸੀ ਤੇ ਜ਼ੁਰਾਬਾਂ ਦੇ ਕੇਵਲ ਦੋ ਜੋੜੇ ਹੀ ਉਸ ਪਾਸ ਸਨ। ਬਜ਼ੁਰਗ ਹੋਣ ਕਰਕੇ ਮੂੰਹ ‘ਤੇ ਭਾਂਵੇਂ ਸਾਰੇ ਉਸਨੂੰ ‘ਬਾਪੂ ਜੀ’ ਕਹਿ ਕੇ ਬੁਲਾਉਂਦੇ ਸਨ, ਪਰ ਉਂਝ ਬੱਚਿਆਂ ਨੇ ਉਸਦਾ ਪੁੱਠਾ ਨਾਂ ‘ਖਾਂਗ੍ਹੜ’ ਰੱਖਿਆ ਹੋਇਆ ਸੀ। ਉਹ ਕੁੱਟਦਾ ਭਾਂਵੇਂ ਘੱਟ ਸੀ, ਪਰ ਜਦੋਂ ਵੀ ਕੁੱਟਦਾ, ਆਪਣੇ ਮਜ਼ਬੂਤ ਹੱਥਾਂ ਦੀਆਂ ਉਂਗਲਾਂ ਸਿੱਧੀਆਂ ਕਰਕੇ, ਵੱਖੀਆਂ ਵਿੱਚ ਮਾਰ ਮਾਰ ਵੱਖੀਆਂ ਅੰਦਰ ਪਾ ਦਿੰਦਾ।
ਬਾਪੂ ਜੀ ਦੇ ਉੱਚੇ ਜਿਹੇ ਦੰਦਾਂ ਦਾ ਬੀੜ ਨਕਲੀ ਸੀ। ਇਸ ਗੱਲ ਦਾ ਸਾਨੂੰ ਉਸ ਦਿਨ ਪਤਾ ਲੱਗਾ, ਜਿਸ ਦਿਨ ਬਾਪੂ ਜੀ ਨੇ ਕਲਾਸ ਵਿੱਚ ਮੇਰੇ ਨਾਲ ਬੈਂਚ ‘ਤੇ ਬੈਠੇ ਸ਼ੇਰੇ ਨੂੰ ‘ਬਾਬਾ ਵੇ ਕਲਾ ਮਰੋੜ’ ਗਾਣੇ ਦੀ ਟਿਊਨ ਬਣਾ ਕੇ ਸੀਟੀ ਵਜਾਉਂਦਿਆਂ ਰੰਗੇ ਮੂੰਹ ਕਾਬੂ ਕਰ ਲਿਆ ਸੀ। ਆਮ ਤੌਰ ‘ਤੇ ਸ਼ਾਂਤ ਸੁਭਾਅ ਰਹਿਣ ਵਾਲੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ