ਉਸਨੂੰ ਕਾਫੀ ਅਵਾਜਾਂ ਦਿੱਤੀਆਂ ਪਰ ਉਹ ਨਹੀਂ ਆਈ..
ਅਖੀਰ ਉਸਨੂੰ ਲੱਭਣ ਚੁਬਾਰੇ ਤੇ ਚੜ ਗਿਆ..ਉਹ ਕਮਰੇ ਦੀ ਪੜਛੱਤੀ ਤੇ ਚੜੀ ਸਫਾਈਆਂ ਵਿਚ ਰੁੱਝੀ ਹੋਈ ਸੀ..ਗਹੁ ਨਾਲ ਵੇਖਿਆ ਤਾਂ ਉਹ ਕੁਝ ਪੜ ਰਹੀ ਸੀ..ਪੌੜੀ ਚੜ ਉੱਪਰ ਗਿਆ ਤਾਂ ਵੇਖਿਆ ਮੇਰਾ ਫੌਜੀ ਸੰਦੂਖ ਖੁੱਲ੍ਹਾ ਪਿਆ ਸੀ ਅਤੇ ਸਾਮਣੇ ਕਿੰਨੇ ਸਾਰੇ ਕਾਗਜ ਪੱਤਰ ਖਿੱਲਰੇ ਪਏ ਸਨ..!
ਹੈਰਾਨ ਸਾਂ ਉਸਨੇ ਜਿੰਦਰਾ ਖੋਲਿਆ ਕਿੱਦਾਂ..ਸ਼ਾਇਦ ਜੰਗਾਲ ਲੱਗਾ ਹੋਣ ਕਰਕੇ ਹਲਕੇ ਝਟਕੇ ਨਾਲ ਹੀ ਟੁੱਟ ਗਿਆ ਹੋਣਾ..!
ਉਸਦੇ ਹੱਥ ਵਿਚ ਫੜੇ ਖਤ ਨੂੰ ਖੋਹਣ ਦੀ ਕੋਸ਼ਿਸ਼ ਕੀਤੀ..ਪਰ ਉਸਨੇ ਦੂਰ ਕਰ ਲਿਆ..ਫੇਰ ਮੁਸ੍ਕੁਰਾਉਂਦੀ ਹੋਈ ਪੁੱਛਣ ਲੱਗੀ..ਜਦੋਂ ਉਹ ਭੱਜਣ ਲਈ ਰਾਜੀ ਸੀ ਤਾਂ ਫੇਰ ਉਸਨੂੰ ਲੈ ਕੇ ਭੱਜੇ ਕਿਓਂ ਨਹੀਂ..?
“ਤੈਨੂੰ ਜੂ ਮਿਲਣਾ ਸੀ..ਤੇਰੇ ਪੈਰ ਜੂ ਇਸ ਵਿਹੜੇ ਵਿਚ ਪੈਣੇ ਸਨ..”ਮੈਂ ਜੁਆਬ ਦਿੰਦਾ ਸੋਚ ਰਿਹਾ ਸਾਂ ਕੇ ਹੁਣ ਉਸਦੇ ਸਾਮਣੇ ਪਏ ਹੋਏ ਇਸ ਖਲਾਰੇ ਨੂੰ ਸਮੇਟਿਆ ਕਿੱਦਾਂ ਜਾਵੇ!
ਏਨੇ ਨੂੰ ਉਸਨੇ ਆਪਣੇ ਥੱਲੇ ਲਈ ਫੋਟੋ ਕੱਢ ਲਈ ਤੇ ਆਖਣ ਲੱਗੀ..ਮੈਥੋਂ ਤੇ ਕਿੰਨੀ ਸੁਨੱਖੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ