“ਕਿਮੇਂ ਆ ਚਾਚਾ?”,, ਕੀ ਕਹਿੰਦਾ ਤੇਰਾ ਖਬਾਰ ? ,,,,,,” ਖਬਾਰ ਨੇ ਕੀ ਕਹਿਣਾ ਭਤੀਜ,,,,, ਇਹ ਵੀ ਪਛਤਾਉਂਦੈ ਹੋਣਾ ਵਿਚਾਰਾ ,,, ਬੀ ਐਨੇ ਮਾੜੇ ਸਮਿਆਂ ਦਾ ਗਵਾਹ ਮੈਨੂੰ ਬਣਨਾ ਪੈ ਰਿਹੈ,,,, ਕਿਉਂ ਚਾਚਾ, ਕਹਿੰਦੇ ਵੱਡੇ ਲੀਡਰ ਪਾਲਟੀ ਬਦਲ ਕੇ ਆਪਣੀ ਪਹਿਲਾਂ ਵਾਲੀ ਪਾਲਟੀ ਚ ਆਗੇ,,,,, ਅਖੇ ਘਰ ਵਾਪਸੀ ਹੋ ਗਈ,,,,,
ਘਰ ਵਾਪਸੀ!!!!!!!!!! ਓ ਭਤੀਜ ਬੰਦੇ ਦਾ ਅਸਲੀ ਘਰ ਦਾ ਉਹਦੀ ਅੰਦਰਲੀ ਜ਼ਮੀਰ ਹੁੰਦੀ ਐ,,,, ਤੇ ਜਿਹਦੀ ਉਹ ਘਰ ਵਾਪਸੀ ਨੀ ਨਾ ਹੁੰਦੀ , ਉਹ ਸਾਰੀ ਉਮਰ ਬੇਘਰ ਈ ਤੁਰਿਆ ਫਿਰਦਾ ਰਹਿੰਦੈ,,,, ਨਾਲੇ ਕਮਲਿਆ ਸਿਆਸਤ ‘ਚ ਨਾ ਕੋਈ ਵੈਰੀ ਹੁੰਦੈ, ਨਾ ਮਿੱਤਰ,, ਸਿਆਸਤ ‘ਚ ਤਾਂ ਗੌਂ ਹੁੰਦੀ ਆ, ਜਿੱਥੇ ਜੇ ਸੁਆਰਥ ਪੂਰਾ ਹੁੰਦਾ ਆ,,,, ਉੱਧਰ ਨੂੰ ਈ ਸਟੇਰਿੰਗ ਮੋੜ ਲੈਂਦੇ ਨੇ,,, ਗਿਰਗਟ ਵੀ ਵਿਚਾਰਾ ਖੂੰਜੇ ਵਿੱਚ ਬੈਠਾ ਰੋ ਰਿਹੈ,,,, ਕਹਿੰਦਾ ਮੇਰੇ ਤਾਂ ਸਾਰੇ ਰਿਕਾਰਡ ਈ ਤੋੜ ਦਿੱਤੇ ਪਤੰਦਰਾਂ ਨੇ,,,,, ਗਰਮੀ, ਸਰਦੀ, ਬਸੰਤ ਅਤੇ ਪੱਤਝੜ ਤੋਂ ਬਿਨਾਂ ਹੁਣ ਇੱਕ ਰੁੱਤ ਹੋਰ ਆ ਗਈ ‘ਗਿਰਗਟ ਰੁੱਤ’,,,,,,,, !!!!!!!
ਸੰਨ ਸੰਤਾਲੀ ਤੋਂ ਲੈ ਕੇ ਹੀ ਪੜ੍ਹਾਇਆ ਜਾਂਦਾ ਰਿਹਾ, ਅਖੇ,ਅੰਗਰੇਜ਼ ਜ਼ੁਲਮ ਕਰਦੇ ਸੀ, ਅੰਗਰੇਜ਼ ਲੁੱਟਦੇ ਸੀ,,,,,ਓਏ! ਉਹ ਤਾਂ ਬਗਾਨੇ ਸੀ, ਵਾਹਲਾ ਦੁੱਖ ਨੀ ਉਹਨਾਂ ਦਾ,,,,,,, ਤੁਸੀਂ,,,,,ਓਏ ਤੁਸੀਂ ਤਾਂ ਆਬਦੇ ਓ,,, ਤੁਸੀ ਕਿਹੜੇ ਲੱਲਰ ਲਾ ਦਿੱਤੇ ਓਏ ,,,, ਉਹ ਕਹਿੰਦੇ ਹੁੰਦੇ ਐ ਨਾ ਬਈ ਆਪਣਾ ਮਾਰੂ ਛਾਂਮੇ ਸਿੱਟੂ ,,,,,, ਕਿਹੜੀ ਛਾਂਮੇ,,, ਆਹ ਦੇਖ ਲੈ ਗੰਗਾ ‘ਚ ਲੋਥਾਂ ਦਾ ਹੜ੍ਹ ਆਇਆ ਪਿਆ,,,, ਗੰਗਾ ਵੀ ਕੁਰਲਾ ਉੱਠੀ,,,, ਕਹਿੰਦੀ ਭਾਈ ਮੈਂ ਤਾਂ ਅਸਥੀਆਂ ਤੱਕ ਦੀ ਭਾਈਵਾਲ ਸੀ,,, ਤੁਸੀਂ ਤਾਂ ਸਾਬਤ ਸਬੂਤੇ ਈ,,,,,,,,,,, ” ਕਾ ਕਰੇ ਮਈਆ,ਹਮੇ ਤੋਂ ਕਹਾ ਗਯਾ ਥਾ ਕਿ ਅੱਛੇ ਦਿਨ ਆਏਂਗੇ”,,,,,,ਰੁੜ੍ਹੇ ਜਾਂਦੇ ਮੁਰਦੇ ਨੇ ਅਸਮਾਨ ਜਿੱਡਾ ਹੌਉਂਕਾ ਲਿਆ,,,
ਚਾਚਾ,,, “ਕਦੋਂ ਖਹਿੜਾ ਛੁੱਟੂ ਇਹਨਾਂ ਭ੍ਰਿਸ਼ਟ ਲੀਡਰਾਂ ਤੋਂ??????”
ਕਦੇ ਵੀ ਨੀ ਭਤੀਜ,, ਤੇਰਾ ਸਵਾਲ ਈ ਗਲਤ ਆ,, “ਬੁੜ੍ਹੀਆ ਮਰਗੀ ਕੁੜੀਆ ਜੰਮ ਪਈ ਵਹੀ ਤੀਨ ਕੇ ਤੀਨ”,,,,,,, ਸਵਾਲ ਤਾਂ ਇਹ ਹੈ ਅਸੀਂ ਸਮਝਦਾਰ ਕਿੱਦੇ ਹੋਵਾਂਗੇ????? ਕੁਝ ਗੱਲਾਂ ਸਾਡੇ ਖੂਨ ‘ਚ ਈ ਰਚਣ ਨਾ ਤਾਂ ਗੱਲ ਬਣੂ,,,,,
ਆਪਣਾ ਕੋਈ ਮੰਤਰੀ ਕਿਸੇ ਸਕੂਲ ‘ਚ ਚਲਿਆ ਗਿਆ,, ਜਮਾਤ ਚ ਜਾ ਕੇ ਬੱਚਿਆਂ ਨੂੰ ਕਹਿੰਦਾ ਮੇਰਾ ਇੱਕ ਸਵਾਲ ਆ,,,,,ਇੱਕ ਦੋਧੀ ਨੇ ਦਸ ਲੀਟਰ ਦੁੱਧ ਦਸ ਰੁਪਏ ਲੀਟਰ ਦੇ ਹਿਸਾਬ ਨਾਲ ਖਰੀਦਿਆ , ਉਸ ਵਿੱਚ ਪੰਜ ਲੀਟਰ ਪਾਣੀ ਮਿਲਾ ਲਿਆ, ਫਿਰ 15 ਰੁਪਏ ਦੇ ਹਿਸਾਬ ਨਾਲ ਸਾਰਾ ਦੁੱਧ ਵੇਚ ਦਿੱਤਾ, ਦੱਸੋ ਉਸ ਨੂੰ ਕਿੰਨਾ ਫਾਇਦਾ ਹੋਇਆ?????
ਹੁਣ ਆਪਣੇ ਆਲ਼ੇ ਜਵਾਕਾਂ ਨੂੰ ਜਿਵੇਂ ਰੱਟੇ ਲਵਾਏ ਹੁੰਦੇ ਨੇ, ਉਹਨਾਂ ਨੇ ਫਟਾਫਟ 10×10=100,,,,5ਲੀਟਰ ਪਾਣੀ ਹੁਣ ਹੋ ਗਿਆ 15 ਕਿਲੋ 15×15=225,,,,,ਉੱਚੀ ਆਵਾਜ਼ ਵਿੱਚ 125 ਰੁਪਏ ਫਾਇਦਾ ਹੋ ਗਿਆ ਜੀ,,,,, ਸਾਬਾਸਸਸਸਸਸ ਬਈ ਮੰਤਰੀ ਸਾਬ੍ਹ ਥਾਪੀ ਦੇ ਕੇ ਬਾਹਰ ਆ ਗਏ,,,,,,,
ਫੇਰ ਕਿਤੇ ਬਾਹਰਲੇ ਦੇਸ਼ ਦੌਰੇ ਤੇ ਗਿਆ,,,, ਉੱਥੇ ਵੀ ਸਕੂਲ ਚਲਾ ਗਿਆ,, ਉਹੀ ਰਟਿਆ ਹੋਇਆ ਸਵਾਲ ਸੀ ਉਨ੍ਹਾਂ ਬੱਚਿਆਂ ਨੂੰ ਵੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ