ਹਰ ਪਲ, ਹਰ ਮਿੰਟ ਖਿਆਲਾਂ ਦੀ ਪੰਡ ਦਾ ਭਾਰ ਵਧਦਾ ਹੀ ਜਾਂਦਾ ਹੈ ਸਮਾਂ ਲੰਘਦਾ ਜਾਂਦਾ ਹੈ ।ਮੈਂ ਬਹੁਤੀ ਆਲਸੀ ਕਿਸਮ ਦਾ ਇਨਸਾਨ ਸੀ ,ਜਿਸ ਨੂੰ ਸਾਰੀ ਜ਼ਿੰਦਗੀ ਵਿਹਲੇ ਰਹਿਣਾ, ਨਵੇਂ- ਨਵੇਂ ਸੁਪਨੇ ਦੇਖਣਾ ਪਸੰਦ ਸੀ ਪਰ ਮਿਹਨਤ ਕਰਨਾ ਬਿਲਕੁਲ ਨਹੀਂ ।ਖਾਬਾਂ ਵਾਲੇ ਮਹਿਲ ਬਣਾਉਣਾ ਮੈਨੂੰ ਬੜਾ ਚੰਗਾ ਲੱਗਦਾ ਸੀ ਕਿਉਂਕਿ ਇਸਦੇ ਕਿਹੜਾ ਕਦੇ ਪੈਸੇ ਲੱਗਦੇ ਸੀ ।ਸਿਆਣਿਆਂ ਨੇ ਸੱਚ ਹੀ ਕਿਹਾ,” ਸੁਪਨੇ ਜਿੰਨੇ ਵੱਡੇ ਹੋਣਗੇ ਮਿਹਨਤ ਵੀ ਉਨੀ ਹੀ ਦੁੱਗਣੀ ਕਰਨੀ ਪੈਂਦੀ ਹੈ” ।ਇਨਸਾਨ ਦੀ ਜ਼ਿੰਦਗੀ ਬਦਲਦੇ ਦੇਰ ਨਹੀਂ ਲੱਗਦੀ ਇੱਕ ਛੋਟੀ ਜੀ ਚੋਟ ਵੀ ਉਸ ਨੂੰ ਵੱਡਾ ਅਹਿਸਾਸ ਕਰਾ ਜਾਂਦੀ ਹੈ ।ਅੱਜ ਵੀ ਜਦ ਉਸ ਘਟਨਾ ਨੂੰ ਯਾਦ ਕਰਦਾ ਤਾਂ ਅੱਖਾਂ ਚ ਹੰਝੂ ਤੇ ਮੂੰਹ ਤੇ ਮੁਸਕਰਾਹਟ ਆ ਜਾਂਦੀ ਹੈ ।ਹਰ ਰੋਜ਼ ਦੀ ਤਰ੍ਹਾਂ ਮੈਂ ਉਸ ਦਿਨ ਵੀ ਸੈਰ ਲਈ ਗਿਆ ਅਚਾਨਕ ਇੱਕ ਅਪਾਹਿਜ ਬੱਚਾ ਮੇਰੇ ਸਾਹਮਣੇ ਆ ਗਿਆ ਜਿਸ ਦੇ ਬੁੱਲ੍ਹਾਂ ਤੇ ਮੁਸਕਰਾਹਟ ਅਤੇ ਅੱਖਾਂ ਵਿੱਚ ਕੁਝ ਅਲੱਗ ਹੀ ਦਰਦ ਭਰਿਆ ਸੀ ।ਇੰਜ ਜਾਪਦਾ ਸੀ ਜਿਵੇਂ ਖਿਆਲਾਂ ਦੀ ਪੰਡ ਦਾ ਭਾਰ ਕੁਝ ਜ਼ਿਆਦਾ ਹੀ ਵੱਧ ਚੁੱਕਾ ਸੀ ।ਮੈਂ ਰੁਕਿਆ, ਉਸ ਬੱਚੇ ਕੋਲ ਗਿਆ ।ਮੈਂ ਉਸ ਨੂੰ ਪੁੱਛਿਆ ਇਹ ਤੇਰੀਆਂ ਅੱਖਾਂ ਵਿੱਚ ਦਰਦ ਕਿਹੋ ਜਿਹਾ ,ਜੇ ਤੈਨੂੰ ਇਨ੍ਹਾਂ ਦੁੱਖਾਂ ਤਾਂ ਤੂੰ ਮੁਸਕਰਾ ਕਿਉਂ ਰਿਹਾ ਵਾਂ ।ਉਸ ਦੀਆਂ ਅੱਖਾਂ ਵਿੱਚੋਂ ਹੰਝੂ ਨਿਕਲਣ ਲੱਗੇ ਅਤੇ ਉਸ ਨੇ ਫਿਰ ਮੁਸਕਰਾਉਂਦੇ ਹੋਏ ਕਿਹਾ ,”ਇਹ ਦੁਨੀਆਂ ਕਹਿੰਦੀ ਹੈ ਮੁਸ਼ਕਿਲ ਦਾ ਹੱਲ ਮੁਸਕਰਾਹਟ ਨਾਲ ਹੁੰਦਾ “।ਮੈਂ ਫਿਰ ਪੁੱਛਿਆ ,”ਤੈਨੂੰ ਕੀ ਪ੍ਰੇਸ਼ਾਨੀ ਹੈ” ।ਉਸ ਨੇ ਕਿਹਾ ਕਿ, “ਮੈਨੂੰ ਚਿੱਤਰਕਾਰੀ ਦਾ ਸ਼ੌਂਕ ਹੈ ਪਰ ਮੇਰੀ ਖੱਬੀ ਬਾਂਹ ਨਾ ਹੋਣ ਕਰਕੇ ਮੈਂ ਚਿੱਤਰ ਨਹੀਂ ਬਣਾ ਪਾਉਂਦਾ “।ਹੁਣ ਤੁਸੀਂ ਦੱਸੋ ਮੈਂ ਕੀ ਕਰਾਂ ।ਬੱਚੇ ਵਿੱਚ ਕੁਝ ਕਰਨ ਦਾ ਜਜ਼ਬਾ ਸੀ ਪਰ ਮੇਰੇ ਤਾਂ ਦੋਵੇਂ ਹੱਥ ਪੈਰ ਸਨ ਪਰ ਮੈਂ ਫਿਰ ਵੀ ਮਿਹਨਤ ਨਹੀਂ ਕਰਨਾ ਚਾਹੁੰਦਾ ਸੀ।ਮੈਨੂੰ ਕੁਝ ਸਮੇਂ ਲਈ ਆਪਣੇ ਆਪ ਤੇ ਘਿਰਣਾ ਮਹਿਸੂਸ ਹੋਈ ।ਉਸ ਬੱਚੇ ਨੇ ਕਿਹਾ ਕਿ ,”ਇਨ੍ਹਾਂ ਚਿੱਤਰਾਂ ਨੂੰ ਵੇਚ ਕੇ ਮੈਂ ਆਪਣੀ ਪੜ੍ਹਾਈ ਦਾ ਖਰਚਾ ਚਲਾਉਂਦਾ ਹਾਂ” । ਮੈਂ ਉਸ ਬੱਚੇ ਨੂੰ ਕਿਹਾ ,”ਜੇ ਹੋ ਸਕਿਆ ਤਾਂ ਮੈਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
jass
very nyc
rana bamrah
bahut sohni khani pr jaldi jaldi vch khatam kr ditti gyi …
jot
nice story
gettu
nic ,,,,,,👌
Harpinder
good