ਖੋਖੇ ਵਾਲਾ ਡਾਕਟਰ!
ਦੋ ਹਜਾਰ ਛੇ ਅਪ੍ਰੈਲ ਤੱਕ ਮੈਂ ਅਧਰੰਗ ਦੀ ਬਿਮਾਰੀ ਵਿੱਚੋਂ ਸਰੀਰਕ ਤੌਰ ਤੇ ਅੱਸੀ ਪਰਸੈਂਟ ਠੀਕ ਹੋ ਗਿਆ ਪਰ ਬੋਲਣ ਦੀ ਦਿੱਕਤ ਸੀ ਤੇ ਦਿਮਾਗੀ ਸੋਚ ਬੱਚਿਆਂ ਵਰਗੀ ਸੀ।ਇੱਕ ਦਿਨ ਅਪਣੇ ਡਾਕਟਰ ਨੂੰ ਪੁੱਛਿਆ ਕਿ ਮੈਨੂੰ ਠੀਕ ਹੋਣ ਨੂੰ ਕਿੰਨਾਂ ਸਮਾਂ ਕੁ ਲੱਗੇਗਾ?ਡਾਕਟਰ ਸਾਹਿਬ( ਜੋ ਕਿ ਮੇਰਾ ਰੂਹ ਦਾ ਹਾਣੀ ਬਣ ਚੁੱਕੇ ਸਨ) ਨੇ ਪੂਰੀ ਗੱਲ ਸਪੱਸ਼ਟ ਕਰ ਦਿੱਤੀ ਕਿ ਐਲੋਪੈਥੀ ਡਾਕਟਰੀ ਲਾਇਨ ਵਿੱਚ ਤੇਰੀ ਬਿਮਾਰੀ ਦਾ ਪੂਰਾ ਇਲਾਜ ਨਹੀਂ।ਮੈਂ ਕਿਹਾ ਫੇਰ ਹੁਣ ਕੀ ਕਰਿਆ ਜਾਵੇ?ਓਹ ਕਹਿੰਦੇ ਹੋਮਿਓਪੈਥੀ ਇਲਾਜ ਸੁਰੂ ਕਰਿਆ ਜਾਵੇ ਓਹ ਜਿਆਦਾ ਕਾਰਗਰ ਰਹੇਗਾ।ਏਹ ਸਲਾਹ ਤੋਂ ਬਾਅਦ ਮੈਂ ਤੇ ਮੇਰਾ ਦੋਸਤ ਹੋਮਿਓਪੈਥੀ ਡਾਕਟਰ ਸੇਖੋਂ ਕੋਲ ਲੀਲਾ ਭਵਨ ਪਟਿਆਲੇ ਚਲੇ ਗਏ।ਓਹਨਾਂ ਨੇ ਮੇਰੇ ਨਾਲ ਘੰਟੇ ਤੋਂ ਉੱਪਰ ਗੱਲਬਾਤ ਕਰੀ ਤੇ ਕਹਿੰਦੇ ਕਿ ਤੁਹਾਡੀ ਬਿਮਾਰੀ ਮੈਂ ਸਮਝ ਗਿਆ ਪਰ ਇਸ ਦਾ ਇਲਾਜ ਮੇਰੇ ਗੁਰੂ ਜੀ ਕਰ ਸਕਦੇ ਹਨ।ਤੁਸੀਂ ਓਹਨਾਂ ਕੋਲ ਜਲੰਧਰ ਚਲੇ ਜਾਓ।ਅਸੀਂ ਡਾਕਟਰ ਸੇਖੋਂ ਵੱਲੋਂ ਦੱਸੇ ਪਤੇ ਉੱਪਰ ਡਾਕਟਰ ਸੁਰਮੀਤ ਸਿੰਘ ਮਵੀ ਰਿਟਾਇਰਡ ਵਾਇਸ ਪ੍ਰਿੰਸੀਪਲ ਨਿਜ਼ੀਰੀਆ ਯੂਨੀਵਰਸਿਟੀ ਸਾਉਥ ਅਫਰੀਕਾ ਜਲੰਧਰ ਚਲੇ ਗਏ।ਓਹ ਅੰਬੇਦਕਰ ਚੌਂਕ ਗੁਰੂਦੁਆਰਾ ਸਿੰਘ ਸਾਹਿਬ ਦੀਆਂ ਦੁਕਾਨਾਂ ਵਿੱਚੋਂ ਇੱਕ 10×10 ਵਿੱਚ ਬੈਠਦੇ ਸਨ।ਦਸ ਵਜੇ ਓਹਨਾਂ ਦਾ ਸਟਾਫ ਆ ਗਿਆ।ਹੋਮਿਓਪੈਥੀ ਲਾਇਨ ਮੁਤਾਬਿਕ ਇੱਕ ਜੂਨੀਅਰ ਡਾਕਟਰ ਮੇਰੀ ਬਿਮਾਰੀ ਹਿਸਟਰੀ ਪੁੱਛ ਕੇ ਰਜਿਸਟਰ ਉੱਪਰ ਲਿਖਣ ਲੱਗਿਆ।ਜਦੋਂ ਓਹ ਦੂਜੇ ਪੇਜ ਉੱਪਰ ਆਇਆ ਤਾਂ ਮੈਂ ਉਸ ਡਾਕਟਰ ਨੂੰ ਕਿਹਾ ਕਿ ਕਿਉਂ ਮੱਥਾ ਮਾਰਦੇ ਹੋ?ਇਲਾਜ ਤਾਂ ਮੇਰਾ ਤੁਸੀਂ ਕਰ ਨੀ ਸਕਦੇ।ਓਹ ਕਹਿੰਦੇ ਕਿਉਂ?ਮੈਂ ਲੂਧਿਆਣੇ ਕਰੋੜਾਂ ਦੇ ਹਸਪਤਾਲ ਵਿੱਚ ਦਾਖਲ ਰਿਹਾ ਤੇ ਜਿਸ ਡਾਕਟਰ ਸਾਹਿਬ ਨੇ ਪਟਿਆਲੇ ਤੋਂ ਤੁਹਾਡੇ ਟੋਲ ਭੇਜਿਆ ਓਹਨਾਂ ਦਾ ਕਰੋੜਾਂ ਦਾ ਹਸਪਤਾਲ ਹੈ।ਜਦੋਂ ਮੈਨੂੰ ਓਹ ਅਰਾਮ ਨੀ ਕਰ ਸਕੇ ਫੇਰ ਏਹ ਖੋਖੇ ਵਾਲਾ ਡਾਕਟਰ ਮੇਰਾ ਕੀ ਇਲਾਜ ਕਰੇਗਾ?ਜਦੋਂ ਮੈਂ ਇਹ ਕਿਹਾ ਤਾਂ ਡਾਕਟਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ