ਉਮਰ ਦਾ ਇੱਕ ਲੰਮਾ ਅਰਸਾ ਸਾਧਨਾ ਅਭਿਆਸ ਵਿੱਚ ਬੀਤ ਜਾਣ ਤੇ ਵੀ ਤੇਜਾ ਸਿੰਘ ਹਲੇ ਸਿਮਰਨ ਵਿੱਚ ਇਕਾਗਰਤਾ ਦੀ ਉਸ ਸਿਖਰ ਨੂੰ ਨਹੀਂ ਛੋਹ ਸਕਿਆ ਸੀ ਕਿ ਬਾਹਰੀ ਤਰੰਗਾਂ ਤੋਂ ਅਣਭਿੱਜ ਰਹਿ ਸਕੇ। ਜਦੋਂ ਕਦੇ ਵੀ ਜੁੜਣ ਬੈਠਦਾ ਤਾਂ ਕੁੱਝ ਸਮਾਂ ਚੰਗਾ ਗ਼ੁਜ਼ਰਦਾ ਪਰ ਫਿਰ ਕਦੀ ਕੋਈ ਬਾਹਰੀ ਸ਼ੋਰ ਤੇ ਕਦੀ ਅੰਦਰਲੀਆਂ ਆਵਾਜ਼ਾਂ ਧਿਆਨ ਉਚਾਟ ਕਰ ਦਿੰਦੀਆਂ। ਉਹ ਗ੍ਰਹਿਸਤੀ ਦੀਆਂ ਜ਼ਿੰਮੇਵਾਰੀਆਂ ਤੋਂ ਅਤੇ ਰੁਝੇਵਿਆਂ ਤੋਂ ਕਿਤੇ ਦੂਰ ਭੱਜ ਕੇ ਹਮੇਸ਼ਾਂ ਲਈ ਬੰਦਗ਼ੀ ‘ਚ ਲੀਨ ਰਹਿਣਾ ਚਾਹੁੰਦਾ ਸੀ। ਰੋਜ਼ ਰੋਜ਼ ਦੇ ਇਸ ਵਿਚਾਰ ਨੇ ਉਸਨੂੰ ਇੱਕ ਦਿਨ ਘਰ ਛੱਡ ਕੇ ਸੰਨਿਆਸੀ ਹੋਣ ਲਈ ਮਜਬੂਰ ਕਰ ਦਿੱਤਾ।
ਮੂੰਹ ਹਨੇਰੇ ਬੁੱਕਲ ਮਾਰ ਕੇ ਘਰੋਂ ਨਿਕਲ ਤੁਰਿਆ। ਪਤਾ ਨਹੀਂ ਕਿੰਨੇ ਦਿਨ ਤੁਰਦਾ ਗਿਆ ਤੇ ਕਿੰਨੇ ਪਿੰਡ ਜੰਗਲ ਲੰਘਦਾ ਗਿਆ ਪਰ ਉਹ ਕਈ ਮਹੀਨੇ ਇੰਝ ਹੀ ਦਰ ਬ ਦਰ ਭਟਕਦਾ ਰਿਹਾ। ਇਕਾਂਤ ਵੇਖ ਕੇ ਕੁੱਝ ਦਿਨ ਇੱਕ ਥਾਂ ਟਿਕਦਾ ਪਰ ਜਲਦੀ ਹੀ ਮਨ ਉਚਾਟ ਹੋ ਜਾਂਦਾ। ਕਦੀ ਭੁੱਖ ਪਿਆਸ ਤੇ ਕਦੀ ਸਰੀਰ ਦਾ ਕੋਈ ਦੁੱਖ ਉਸ ਨੂੰ ਤੰਗ ਕਰੀ ਰਖਦਾ। ਅੰਦਰਲਾ ਖਿੰਡਾਅ ਘਟਣ ਦੀ ਥਾਂ ਸਗੋਂ ਵਧ ਗਿਆ। ਮੁਸ਼ਕਿਲਾਂ ਨੇ ਸਿਰਫ਼ ਰੂਪ ਬਦਲਿਆ ਸੀ ਬਾਕੀ ਸਭ ਉਂਝ ਹੀ ਸੀ।
ਕੋਈ ਵੀ ਰਾਹ ਨਹੀਂ ਦਿਸ ਰਿਹਾ ਸੀ … ਅਤਿ ਦੀ ਗਰਮੀ ਅਤੇ ਘੋਰ ਪ੍ਰੇਸ਼ਾਨੀ ਦੀ ਹਾਲਤ ਵਿੱਚ ਉਹ ਇੱਕ ਥਾਂ ਦਰਖ਼ਤ ਹੇਠਾਂ ਆਰਾਮ ਕਰਨ ਲਈ ਰੁੱਕ ਗਿਆ … ਕੁਦਰਤ ਜਿਵੇਂ ਉਸਦੇ ਥੱਕਣ ਦੀ ਹੀ ਉਡੀਕ ਵਿੱਚ ਸੀ। ਪੁਰਾਣੇ ਸਮੇਂ ਸੀ … ਸਾਮਣੇ ਇੱਕ ਕਿਸਾਨ ਆਪਣੇ ਟਿੰਡਾਂ ਵਾਲੇ ਖੂਹ ਤੇ ਬੌਲਦ ਜੋੜ ਕੇ ਖੇਤ ਨੂੰ ਪਾਣੀ ਲਾ ਰਿਹਾ ਸੀ … ਉਸਨੇ ਵੇਖਿਆ ਕਿ ਕੋਲੋਂ ਇੱਕ ਕੋਤਵਾਲ ਘੋੜੀ ਤੇ ਚੜਿਆ ਲੰਘਦਾ ਹੋਇਆ ਕਿਸਾਨ ਕੋਲ ਰੁੱਕ ਗਿਆ ਤੇ ਉਸਨੂੰ ਘੋੜੀ ਨੂੰ ਪਾਣੀ ਪਿਆਉਣ ਲਈ ਕਿਹਾ … ਕਿਸਾਨ ਨੇ ਜਿਉਂ ਹੀ ਖੂਹ ਗੇੜਿਆ ਤਾਂ ਟਿੰਡਾਂ ਦੇ ਘੁੰਮਣ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ