ਓਹਨੀ ਦਿਨੀਂ ਗੁਮਟਾਲੇ ਚੋਂਕ ਤੇ ਨਵੀਂ ਨਵੀਂ ਮੁਨਿਆਰੀ ਦੀ ਦੁਕਾਨ ਖੋਹਲੀ ਸੀ..!
ਉਸ ਦਿਨ ਸਰਦਾਰ ਜੀ ਦਰਬਾਰ ਸਾਬ ਮੱਥਾ ਟੇਕਣ ਗਏ ਹੋਏ ਸਨ..ਮੈਨੂੰ ਕਾਊਂਟਰ ਤੇ ਖਲੋਣਾ ਪੈ ਗਿਆ..!
ਅਚਾਨਕ ਦੋ ਨਿੱਕੇ ਨਿੱਕੇ ਭੈਣ ਭਰਾ ਸਾਮਣੇ ਆਣ ਖਲੋਤੇ..ਪਹਿਲੋਂ ਕਦੀ ਨਹੀਂ ਸੀ ਵੇਖਿਆ..ਸ਼ਾਇਦ ਪਹਿਲੀ ਵੇਰ ਆਏ ਸਨ..ਪਾਰਲੇ ਜੀ ਦਾ ਪੈਕਟ..ਇੱਕ ਖਿਡਾਉਣਾ ਅਤੇ ਕੁਝ ਹੋਰ ਚੀਜਾਂ ਮੰਗੀਆਂ..ਕੁਲ ਪੈਸੇ ਬਣੇ ਪੰਜ ਰੁਪਈਏ..!
ਦੋਵੇਂ ਸੋਚੀ ਪੈ ਗਏ..ਫੇਰ ਦੋਹਾਂ ਨੇ ਮੀਚੀਆਂ ਹੋਈਆਂ ਮੁੱਠੀਆਂ ਵਿਚੋਂ ਕਿੰਨਾ ਸਾਰਾ ਭਾਨ ਅਤੇ ਇੱਕ ਨੋਟ ਕੱਢਿਆ ਤੇ ਮੇਰੇ ਵੱਲ ਕਰ ਦਿੱਤਾ..ਜਦੋਂ ਗਿਣੇ ਤਾਂ ਸਾਢੇ ਤਿੰਨ ਰੁਪਈਏ ਨਿੱਕਲੇ..ਸਿਰ ਤੇ ਕੀਤਾ ਜੂੜਾ ਅਤੇ ਉਸਦੀ ਲੰਮੀਂ ਗੁੱਤ ਵੇਖ ਆਪਮੁਹਾਰੇ ਹੀ ਸਵਾਲ ਕਰ ਦਿੱਤਾ ਕੇ “ਮੂਲ ਮੰਤਰ ਆਉਂਦਾ”?
ਦੋਹਾਂ ਨੇ ਹਾਂ ਵਿਚ ਸਿਰ ਹਿਲਾ ਦਿੱਤਾ..ਫੇਰ ਵਾਰੋ ਵਾਰੀ ਇੱਕੋ ਸਾਹੇ ਸੁਣਾ ਵੀ ਦਿੱਤਾ..ਪੁੱਛਿਆ ਕਿਸਨੇ ਸਿਖਾਇਆ ਤਾਂ ਨਿੱਕੀ ਆਖਣ ਲੱਗੀ ਮੇਰੀ ਮੰਮੀ ਨੇ!
ਰੂਹ ਖੁਸ਼ ਹੋ ਗਈ..ਸਾਰਾ ਕੁਝ ਉਂਝ ਦਾ ਉਂਝ ਹੀ ਵਾਪਿਸ ਫੜਾ ਦਿੱਤਾ..ਆਖਿਆ ਕੇ ਸਮਝੋ ਤੁਹਾਡੇ ਪੈਸੇ ਆ ਗਏ..!
ਘੜੀ ਕੂ ਮਗਰੋਂ ਵਾਪਿਸ ਪਰਤ ਆਏ ਅਖ਼ੇ ਦਾਦਾ ਜੀ ਆਖਦੇ ਜਿੰਨੀਆਂ ਚੀਜਾਂ ਮੂਲਮੰਤਰ ਕਰਕੇ ਮੁਫ਼ਤ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ