ਖੁੱਲਾ ਦਰਵਾਜ਼ਾ
ਘਰ ਦੇ ਨਾਲ ਹੀ ਇੱਕ ਬੀਜੀ ਰਹਿੰਦੇ ਹਨ। ਕੁੱਝ ਸਮਾਂ ਪਹਿਲਾਂ ਕੈਨੇਡਾ ਗਏ। ਘਰ ਦੀ ਚਾਬੀ ਸਾਨੂੰ ਦੇ ਗਏ। ਉਸ ਦਿਨ ਸਫ਼ਾਈ ਕਰਵਾਈ ਤਾਂ ਜਿੰਦਾ ਲਗਾਉਣਾ ਭੁੱਲ ਗਈ। ਉਧਰੋਂ ਬੀਜੀ ਨੇ ਵੀ ਉਸ ਦਿਨ ਹੀ ਆਉਣਾ ਸੀ। ਜਦੋਂ ਉਹ ਆਏ ਤਾਂ ਮੈਂ ਬਾਹਰ ਗਈ ਤਾਂ ਉਹ ਕਹਿੰਦੇ,” ਹਾਏ ਹਾਏ! ਇਹ ਤਾਂ ਦਰਵਾਜ਼ਾ ਖੁੱਲਾ ਹੈ। ਡਰਦੇ ਡਰਦੇ ਅਸੀਂ ਅੰਦਰ ਗਏ ਤਾਂ ਦੇਖਿਆ ਕਿ ਪਹਿਲਾਂ ਤਾਂ ਇੱਕ ਕੁੱਤਾ ਬਾਹਰ ਆਇਆ। ਬਾਅਦ ਵਿੱਚ ਡਰ ਲੱਗੇ ਕਿ ਕੋਈ ਹੋਰ ਹੀ ਨਾ ਹੋਵੇ ਅੰਦਰ। ਜਦੋਂ ਉੱਚੀ ਉੱਚੀ ਆਵਾਜ਼ ਦਿੱਤੀ ਕਿ ਕੋਈ ਹੈ ਤਾਂ ਨਹੀਂ? ਤਾਂ ਬਾਥਰੂਮ ਵਿਚੋਂ ਇੱਕ ਔਰਤ ਬਾਹਰ ਨਿਕਲੀ ਜਿਸਦੀ ਕੁੱਛੜ ਵਿੱਚ ਇੱਕ ਨਿੱਕੀ ਜਿਹੀ ਜਾਨ ਉਸਦੀ ਕੁੜੀ ਸੀ।
ਅਸੀਂ ਤਾਂ ਡਰ ਹੀ ਗਏ। ਉਸਨੂੰ ਪੁੱਛਿਆ ਕਿ ਕੌਣ ਹੈਂ ਭੈਣ ਤੂੰ??
ਸ਼ਕਲ ਤੋਂ ਤਾਂ ਇੱਕ ਮੁਰਝਾਏ ਹੋਏ ਫੁੱਲ ਵਾਂਗ ਲੱਗਦੀ ਸੀ। ਜਿਸ ਦੀ ਖ਼ੁਸ਼ਬੂ ਤੇ ਰਸ ਜਿਵੇਂ ਕਿਸੇ ਨੇ ਨਿਚੋੜ ਲਿਆ ਹੋਵੇ। ਉਸਦੀ ਬੱਚੀ ਵੱਲ ਦੇਖਿਆ ਤਾਂ ਉਹ ਤਾਂ ਏਦਾਂ ਲੱਗਦੀ ਸੀ ਜਿਵੇਂ ਕੂੜੇ ਵਿਚੋਂ ਚੁੱਕ ਕੇ ਲਿਆਂਦੀ ਹੋਵੇ। ਪਤਾ ਨਹੀਂ ਕੱਪੜਿਆਂ ਤੇ ਸਰੀਰ ਤੇ ਕੀ ਕੁੱਝ ਲੱਗਿਆ ਹੋਇਆ ਸੀ। ਕੱਪੜੇ ਪੂਰੀ ਤਰ੍ਹਾਂ ਫਟੇ ਹੋਏ ਸਨ। ਪਰ ਉਸ ਕੁੜੀ ਦੇ ਸਿਰ ਦੇ ਲਾਗੇ ਇੱਕ ਚਿੱਟੇ ਰੰਗ ਦੀ ਚਿੜੀ ਚੱਕਰ ਕੱਟੀ ਜਾਵੇ, ਏਦਾਂ ਲੱਗਦਾ ਸੀ ਜਿਵੇਂ ਉਸਦੀ ਰਖਵਾਲੀ ਕਰਦੀ ਹੋਵੇ। ਚੀਂ ਚੀਂ ਕਰਦੀ ਆਲੇ ਦੁਆਲੇ।
ਉਸਨੂੰ ਪੁੱਛਿਆ ਤਾਂ ਉਸਨੇ ਦੱਸਿਆ ਕਿ ਉਸਦੇ ਕੁੜੀ ਹੋਈ ਤਾਂ ਉਸਦੇ ਘਰਵਾਲੇ ਨੇ ਪੀ ਕੇ ਉਸਨੂੰ ਬਹੁਤ ਕੁੱਟਿਆ। ਰੋਂਦੇ ਰੋਂਦੇ ਉਸਦੇ ਅੱਥਰੂ ਉਸਦੀਆਂ ਮੈਲੀਆਂ ਗੱਲਾਂ ਵਿਚੋਂ ਦੀ ਰਸਤਾ ਬਣਾ ਬਣਾ ਕੇ ਵਗੀ ਜਾ ਰਹੇ ਸੀ। ਉਸਨੇ ਦੱਸਿਆ ਕਿ ਉਹ ਮੇਰੀ ਕੁੱਖੋਂ ਜਾਈ ਨੂੰ ਮੇਰੇ ਸੁੱਤਿਆਂ ਹੀ ਚੁੱਕ ਕੇ ਲੈ ਗਿਆ ਤੇ ਕੂੜੇ ਵਿੱਚ ਸੁੱਟ ਦਿੱਤਾ। ਭਲਾ!! ਉਸ ਰੱਬ ਦਾ ਤੇ ਇਸ ਨਿਮਾਣੀ ਚਿੜੀ ਦਾ ਕਿ ਮੇਰੀ ਜਾਗ ਖੁੱਲ ਗਈ ਤੇ ਇਸ ਚਿੜੀ ਨੇ ਚੀਂ ਚੀਂ ਕਰ ਕੇ ਮੈਨੂੰ ਕੁੱਝ ਦੱਸਣਾ ਚਾਹਿਆ। ਮੈਂ ਇਸਦੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ