ਧੀ ਨੂੰ ਜਨਮ ਦਿੰਦਿਆਂ ਹੀ ਨਾਲਦੀ ਚੱਲ ਵੱਸੀ… ਮੌਤ ਦੀ ਜਿੰਮੇਵਾਰ ਮੰਨਦਿਆਂ ਉਸਨੇ ਉਸਨੂੰ ਹੱਥ ਤੱਕ ਨੀ ਲਾਇਆ.. ਨਾ ਹੀ ਇਕ ਵਾਰ ਤੱਕਿਆ। ਉਸਦਾ ਮਲੂਕ ਜਿਹਾ ਸਰੀਰ ਨਾਜੁਕ ਜਿਹੀਆਂ ਉਂਗਲਾਂ… ਜੱਗਦੀਆਂ ਹੋਈਆਂ ਅੱਖਾਂ ਅਤੇ ਮਾਸੂਮ ਜਿਹਾ ਹਾਸਾ ਵੀ ਉਸਦੇ ਪੱਥਰ ਦਿਲ ਨੂੰ ਨਾ ਪਿਗਲਾ ਸਕਿਆ ।
ਦੋ ਚਾਰ ਮਹੀਨੇ ਰਿਸ਼ਤੇਦਾਰਾਂ ਨੇ ਸਾਂਭ ਲਈ… ਫੇਰ ਹਮਦਰਦੀ ਦਾ ਦਰਿਆ ਸੁੱਕਦਿਆ ਹੀ ਉਸਨੂੰ ਵਾਪਿਸ ਉਸਦੀ ਝੋਲੀ ਵਿੱਚ ਪਾ ਗਏ। ਹੁਣ ਅਕਸਰ ਹੀ ਉਸਦਾ ਰੋ ਰੋ ਬੁਰਾ ਹਾਲ ਹੋਇਆ ਕਰਦਾ.. ਰੋਣੇ ਤੋਂ ਤੰਗ ਆਇਆ ਕਈ ਵਾਰ ਸੋਚਦਾ ਕੇ ਉਸਨੂੰ ਚਪੇੜ ਮਾਰ ਦੇਵੇ। ਫੇਰ ਦਿਲ ਵਿੱਚ ਪਤਾ ਨੀ ਕੀ ਆਉਂਦਾ ਕੋਸੇ ਦੁੱਧ ਦੀ ਬੋਤਲ ਲਿਆ ਉਸਦੇ ਮੂੰਹ ਨੂੰ ਲਾ ਦਿਆ ਕਰਦਾ.. ਉਹ ਚੁੱਪ ਕਰ ਜਾਇਆ ਕਰਦੀ.. ਹੌਲੀ ਹੌਲੀ ਦੋਹਾਂ ਨੂੰ ਹੀ ਇਕ ਦੂਜੇ ਦੀਆਂ ਆਦਤਾਂ ਦੀ ਸਮਝ ਪੈਣੀ ਸ਼ੁਰੂ ਹੋ ਗਈ…।
ਦੁੱਧ ਚੁੰਘਦੀ ਹੋਈ ਉਹ ਕਈ ਤਰ੍ਹਾਂ ਦੀਆਂ ਖੇਡ ਖੇਡਦੀ ਅਕਸਰ ਹੀ ਅਜੀਬ ਤਰ੍ਹਾਂ ਦੀ ਅਵਾਜ਼ਾਂ ਕੱਢ ਰਹੀ ਵੇਖ ਉਸਦਾ ਕੱਲੇ ਦਾ ਹਾਸਾ ਨਿਕਲ ਜਾਇਆ ਕਰਦਾ… ਇਕ ਦਿਨ ਬੈਠਾ ਦੁੱਧ ਪਿਲਾ ਰਿਹਾ ਸੀ ਕਿ ਨਿੱਕਰ ਗਿਲੀ ਕਰ ਲਈ… ਉਸਨੂੰ ਬੜਾ ਗੁੱਸਾ ਚੱੜਿਆਂ.. ਉਹ ਕੱਪੜਾ ਗਿਲਾ ਕਰ ਉਸਨੂੰ ਸਾਫ਼ ਕਰਨ ਵਿੱਚ ਰੁੱਝ ਗਿਆ.. ਫਿਰ ਜਦੋਂ ਉਸਨੂੰ ਤਲੀ ਤੇ ਟਿਕਾ ਕੇ ਕੋਸੇ ਪਾਣੀ ਦੀ ਧਾਰ ਹੇਠ ਕੀਤਾ ਤਾਂ ਉਹ ਸੁੰਗੜ ਜਿਹੀ ਗਈ… ਤੇ ਨਾਲ ਹੀ ਉਸਨੇ ਉਸਦੀ ਉਂਗਲ ਫੜ ਆਪਣੀ ਮੂੰਹ ਵਿੱਚ ਪਾ ਲਈ।
ਫੇਰ ਜਦੋਂ ਉਸਨੂੰ ਪਾਣੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ