ਖੁਸ਼ੀ ਦੀ ਕੀਮਤ ★
ਥੋੜੇ ਦਿਨ ਪੁਰਾਣੀਂ ਗੱਲ ਏ, ਮੈਂ ਬਰਨਾਲੇ ਵੱਲ ਆੜੀ ਦੇ ਵਿਆਹ ‘ਤੇ ਗਿਆ ਸੀ, ਮੇਰੀ ਉੱਥੇ ਜਿਆਦਾ ਜਾਣ-ਪਛਾਣ ਦੇ ਲੋਕ ਨਹੀਂ ਸੀ ਸੋ ਮੈਂ ਅਪਣਾਂ ਅਰਾਮ ਨਾਲ ਇੱਕ ਥਾਂ ਬੈਹ ਗਿਆ ‘ਤੇ ਥੋੜੇ ਸਮੇਂ ਬਾਅਦ ਇੱਕ ਅੱਧਖੜ ਜਿਹਾ ਬੰਦਾ ਆਕੇ ਮੇਰੇ ਕੋਲ ਬਹਿ ਗਿਆ।
ਮੇਰੇ ਤੋਂ ਕਦੇ ਵਾਹਵਾ ਟੈਮ ਚੁੱਪ ਨੀੰ ਰਿਹਾਂ ਜਾਂਦਾ😛 ਸੋ ਮੈਂ ਉਸਨੂੰ ਬੁਲਾ ਲਿਆ ‘ਤੇ ਅਸੀਂ ਚੱਲ ਰਹੇ ਵਿਆਹ ਬਾਰੇ ਗੱਲਾਂ ਕਰਨ ਲਾਗੇ, ਚਲੋ 2-4 ਸਿਆਣੀਆਂ ਜਿਹੀਆਂ ਗੱਲਾਂ ਕਰਕੇ, ਮੈਂ ਤਾਂ ਅਪਣੀਂ ਆਦਤ ਅਨੁਸਾਰ ਲੱਗ ਗਿਆ ਪਿੰਡਾਂ ਦੀਆਂ ਗੱਲਾਂ ਸੁਣਾਉਣ, ਕਲੋਲਾਂ ਜਿਹੀਆਂ ਸੁਣਕੇ ਭਾਈ ਉਹ ਬੰਦਾ ਤਾਂ ਬਹੁਤ ਹੱਸਿਆ, ਆਂਦਾ ਪੁੱਤਰਾ ਵੈਹੇ ਕਈ ਸਾਲ ਹੋਗੇ ਮੈਂਨੂੰ ਖੁੱਲਕੇ ਹੱਸੇ ਨੂੰ, ਅੱਜ ਤੂੰ ਹਸਾ ਦਿੱਤਾ 😑ਮੈਂ ਹੱਸਦਾ-2 ਇੱਕ-ਦਮ ਚੁੱਪ ਕਰ ਗਿਆ।
ਪੁੱਛਣ ‘ਤੇ ਉਸਨੇਂ ਦੱਸਿਆ ਵੀ ਮੈਂ ਪੁਲਿਸ ‘ਚ ਮੁਲਾਜ਼ਿਮ ਹਾਂ (SHO), ਮੇਰਾ ਇੱਕਲੌਤਾ ਬੇਟਾ ਨਸ਼ੇ ਕਾਰਨ ਮਰ ਗਿਆ, ਸਦਮੇਂ ‘ਚ ਪਤਨੀਂ ਦਿਮਾਗੀ ਤੌਰ ਬਿਮਾਰ ਹੋਗੀ, ਪਲਾਂ ‘ਚ ਸਭ ਕੁਝ ਤਬਾਹ ਹੋ ਗਿਆ, “ਅੱਖਾਂ ‘ਚ ਪਾਣੀਂ ਸੀ, ਆਂਦੇ ਅੱਜ ਜਦੋਂ ਤੇਰੀਆਂ ਗੱਲਾਂ ‘ਤੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ