ਖੁਸ਼ੀਆਂ ਨੂੰ ਗ੍ਰਹਿਣ
ਕੇਰਲਾ ਸ੍ਟੇਟ ਵਿਚ ਪੜ੍ਹਾਈ ਦੌਰਾਨ ਇੱਕ ਦਿਨ ਮੇਰਾ ਤੇ ਸਾਥੀ ਦੋਸਤ ਨਿਸ਼ਾਨ ਕੁਲਦੀਪ ਦਾ ਪ੍ਰੋਗਰਾਮ ਬਣਿਆ ਕੇ ਕੋਚੀਨ ਫਿਲਮ ਦੇਖਣ ਜਾਇਆ ਜਾਵੇ।ਅਮਿਤਾਭ ਦੀ ਫਿਲਮ ਸ਼ਹਿਨਸ਼ਾਹ ਲਗੀ ਹੋਈ ਸੀ ਅਤੇ ਸਾਡੀ ਰੋਟੀ ਹਰਾਮ ਹੋਈ ਪਈ ਸੀ।ਜਦੋਂ ਤੱਕ ਨਵੀ ਫਿਲਮ ਦੇਖ ਨਹੀਂ ਲੈਂਦੇ ਉਦੋਂ ਤੱਕ ਸਾਨੂੰ ਕਬਜੀ ਦੀ ਸ਼ਿਕਾਇਤ ਰਹਿੰਦੀ।ਉੱਠਦੇ ਬੈਠਦੇ ਖਾਂਦੇ ਪੀਂਦੇ ਸਾਨੂੰ ਫ਼ਿਲ੍ਮ ਦੇਖਣ ਦੀ ਖ਼ੁਰਕ ਹੋਈ ਜਾਂਦੀ।ਫਿਲਮ ਲੱਗੀ ਨੂੰ ਵੀ 7 ਦਿਨ ਹੋ ਗਏ ਸਾਨੂੰ ਚਿੰਤਾ ਘੁਣ ਵਾਂਗੂੰ ਖਾਈ ਜਾ ਰਹੀ ਸੀ ਕਿੱਤੇ ਫਿਲਮ ਲੱਥ ਨਾ ਜਾਵੇ ਫੇਰ ਕੀ ਕਰਾਂਗੇ।ਉਹਨੀ ਦਿਨੀਂ ਮੋਬਾਈਲ, ਇੰਟਰਨੈੱਟ ਸੱਭ ਅਜੈ ਭਵਿੱਖ ਦੇ ਗਰਭ ਵਿੱਚ ਸਨ ਅਤੇ ਟੈਲੀਫੋਨ ਵੀ ਕਿਸੇ ਵੱਡੇ ਹੋਟਲ ਵਿੱਚ ਮਿਲਦਾ ਸੀ।ਜਿਸ ਨੂੰ ਕੰਨ ਨਾਲ ਲਾ ਕੇ ਫੋਟੋ ਖਿਚਾ ਕੇ ਬੜਾ ਸਕੂਨ ਪ੍ਰਾਪਤ ਹੁੰਦਾ।ਚੱਲੋ ਜੀ ਅਸੀਂ ਦੋਂਵੇਂ ਜਣੇ ਪੜ੍ਹਾਈ ਨੂੰ ਪਿੱਠ ਦਿਖਾ ਕੋਈ ਜੁਗਾੜ ਕਰ ਕੇ 45 ਮੀਲ ਦੂਰ ਕੋਚੀਨ ਫ਼ਿਲ੍ਮ ਦੇਖਣ ਚਲੇ ਗਏ।ਪੂਰਾ ਪੈਸਾ ਵਸੂਲ ਹੋਇਆ ਫਿਲਮ ਘੈਂਟ ਸੀ।ਨਿਸ਼ਾਨ ਕੁਲਦੀਪ ਵਾਰ ਫਿਲਮ ਦਾ ਡਾਇਲਾਗ “ਰਿਸ਼ਤੇ ਮੈਂ ਤੋਂ ਹਮ ਬਾਪ ਹੋਤੇ ਹੈ’ ਦੂਹਰਾ ਕੇ ਖੁਸ਼ ਹੋ ਰਿਹਾ ਸੀ।ਅਸੀਂ ਬੱਸ ਰਾਂਹੀ ਵਾਪਸੀ ਦੀ ਯਾਤਰਾ ਕਰਨੀ ਸੀ ਕੇ ਸਮਾਂ ਬਦਲਿਆ ਅਤੇ ਸਾਡੀਆਂ ਖੁਸ਼ੀਆਂ ਨੂੰ ਗ੍ਰਹਿਣ ਲੱਗ ਗਿਆ। ਅਚਨਚੇਤ ਨਿਸ਼ਾਨ ਕੂਲਦੀਪ ਨੂੰ ਵੱਖਰੀ ਖ਼ੁਰਕ ਹੋਈ ਕੇ ਆਪਾਂ ਦਾਰੂ ਪੀਏ।ਲੰਡੇ ਨੂੰ ਮੀਣੇ ਵਾਂਗੂੰ ਨਾਂਹ ਅਸੀਂ ਵੀ ਨਹੀਂ ਕੀਤੀ।ਸ਼ਾਮ ਦਾ ਸਮਾਂ ਅਸੀਂ “ਅਰਕ’ ਨਾਮ ਦੀ ਸ਼ਰਾਬ ਦੀ ਬੋਤਲ ਲਈ ਅਤੇ ਰੇਲਵੇ ਸਟੇਸ਼ਨ ਵਾਲ਼ੇ ਬੱਸ ਅੱਡੇ ਤੋਂ ਅੱਧਾ ਕੁ ਮੀਲ ਨਾਲ ਹੀ ਬਣੇ ਅਹਾਤੇ ਵਿਚ ਸੱਜ ਕੇ ਬੈਠ ਗਏ।ਮੈਂ ਬੈਠ ਚੁੱਕਾ ਸੀ ਅਤੇ ਦੋਸਤ ਪਿੱਛੇ ਹੱਥ ਵਿੱਚ ਬੋਤਲ ਫੜੀ ਆ ਰਿਹਾ ਸੀ।ਕੇ ਇੰਨੇ ਨੂੰ ਅਹਾਤੇ ਦੀ ਇਕ ਨੁਕਰੋਂ ਸੜਿਆ ਜਿਹਾ ਹੱਡੀਆ ਦੀ ਮੁੱਠੀ ਮਲਿਆਲੀ ਸ਼ਰਾਬੀ ਉੱਠਿਆ ਅਤੇ ਨਿਸ਼ਾਨ ਕੁਲਦੀਪ ਦੀ ਪੱਗ ਬੱਝੀ ਦੇਖ ਕੇ ਚੀਖਦਾ ਹੋਇਆ ਉਸਦੇ ਵੱਲ ਨੂੰ ਉਲਰਿਆ”ਤ ਤ ਤੁਸੀਂ ਸ ਸ ਸਾਡੀ ਗਾਂਧੀ ਮਾਰ ਤੀ”ਉਹ ਦੋਸਤ ਦੀ ਪੱਗ ਲਾਹੁਣ ਹੀ ਵਾਲਾ ਸੀ ਕੇ ਮੈਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ