ਇੱਕ ਹੌਲੀ ਜਿਹੀ ਉਮਰ ਦੀ ਕੁੜੀ ਦਾ ਫੋਨ ਆਇਆ..
ਆਖਣ ਲੱਗੀ ਅੰਕਲ ਇੱਕ ਨਿੱਜੀ ਤਜੁਰਬਾ ਸਾਂਝਾ ਕਰਨਾ ਏ..
ਪੰਜਵੀਂ ਵਾਰੀ ਜਦੋਂ ਡਰਾਈਵਿੰਗ ਟੈਸਟ ਵਿਚੋਂ ਫੇਲ ਕਰ ਦਿੱਤੀ ਗਈ ਤਾਂ ਇੰਝ ਲੱਗੇ ਕੇ ਜੇ ਧਰਤੀ ਵੇਹਲ ਦੇ ਦੇਵੇ ਤਾਂ ਹੁਣੇ ਅੰਦਰ ਸਮਾਂ ਜਾਵਾਂ..!
ਕੋਲੋਂ ਲੰਘਦੇ ਚੰਗੇ ਭਲੇ ਡਰਾਈਵ ਕਰਦੇ ਲੋਕ ਅਰਸ਼ੋਂ ਉੱਤਰੇ ਲੱਗਣ..ਆਪਣੇ ਆਪ ਤੋਂ ਕਿੰਨੇ ਅੱਗੇ..ਸਿਆਣੇ..ਅਕਲਮੰਦ..
ਇੰਝ ਲੱਗੇ ਜਿੱਦਾਂ ਮੈਂ ਕਦੀ ਡ੍ਰਾਈਵ ਨਹੀਂ ਕਰ ਸਕਾਂਗੀ..ਅਤੀਤ ਵਿਚ ਕੀਤੀਆਂ ਸਾਰੀਆਂ ਪ੍ਰਾਪਤੀਆਂ ਵੀ ਇੱਕਦਮ ਸਿਫ਼ਰ ਹੋ ਗਈਆਂ ਲੱਗੀਆਂ..ਹੀਣ ਭਾਵਨਾ ਗਿੱਲੀ ਭਾਰੀ ਪੰਡ ਵਾਂਙ ਵਜੂਦ ਤੇ ਭਾਰੂ ਹੋ ਗਈ..!
ਫੇਰ ਘਰੇ ਆ ਕੇ ਕੁਝ ਨਾ ਖਾਦਾ ਬੱਸ ਚਾਦਰ ਤਾਣ ਕੇ ਸੋਂ ਗਈ..ਫੇਰ ਸੁਫ਼ਨੇ ਵਿਚ ਪਾਪਾ ਆਏ..ਫੌਜ ਵਿਚ ਸਨ..
ਆਖਣ ਲੱਗੇ ਗੁੱਗੂ ਮੈਨੂੰ ਪਤਾ ਤੂੰ ਬੜੀ ਦੁਖੀ ਏਂ.. ਪਰ ਇਕ ਸਲਾਹ ਦਿੰਨਾ ਹਾਂ..ਜਦੋਂ ਵੀ ਟੈਸਟ ਦੇਣਾ ਹੁੰਦਾ ਏ ਤਾਂ ਪਹਿਲਾਂ ਹੀ ਫੇਲ ਹੋਣ ਬਾਰੇ ਅਤੇ ਫੇਲ ਹੋਣ ਮਗਰੋਂ ਅਪਣਾਈ ਜਾਣ ਵਾਲੀ ਰਣਨੀਤੀ ਬਾਰੇ ਸੋਚਣ ਕਿਓਂ ਲੱਗ ਜਾਂਦੀ ਏ?
ਤੂੰ ਸਿਰਫ ਇਹ ਸੋਚਿਆ ਕਰ ਕੇ ਮੇਰੇ ਪਾਸ ਹੋਣ ਵਿਚ ਕਿਹੜੀਆਂ-ਕਿਹੜੀਆਂ ਕਮੀਆਂ ਰੁਕਾਵਟ ਬਣ ਰਹੀਆਂ ਨੇ..ਤੇ ਓਹਨਾ ਕਮੀਆਂ ਨੂੰ ਦੂਰ ਕਿੱਦਾਂ ਕਰਨਾ ਏ..!
ਸਚੀਂ ਪੁੱਛੋਂ ਇੰਝ ਹੀ ਕੀਤਾ..ਇਸ ਵਾਰ ਟੈਸਟ ਲੈਣ ਵਾਲੇ ਗੋਰੇ ਨੇ ਪੰਦਰਾਂ ਮਿੰਟਾਂ ਵਿਚ ਕਲੀਰੈਂਸ ਚਿੱਟ ਫੜਾ ਕੇ ਵਧਾਈ ਵੀ ਦੇ ਦਿੱਤੀ!
ਹਕੀਕਤ ਵਿਚ ਸ਼ਾਇਦ ਇੰਝ ਦਾ ਹੀ ਕੁਝ ਹੁੰਦਾ ਏ..
ਆਪਣੀ ਮੰਜਿਲ ਤੇ ਕੇਂਦਰਿਤ ਹੋਣ ਨਾਲੋਂ ਹਮੇਸ਼ਾਂ ਇਸ ਬਾਰੇ ਸੋਚੀ ਜਾਈਦਾ ਕੇ ਜੇ ਫੇਲ ਹੋ ਗਏ ਤਾਂ ਕਿਸ ਕਿਸ ਨੂੰ ਕੀ ਕੀ ਸਫਾਈ ਦੇਣੀ ਏ..ਕੀ ਕੀ ਬਹਾਨਾ ਲਾਉਣਾ..ਫਲਾਣਾ ਕੀ ਆਖੂ..ਕਿੰਨਾ ਨਲਾਇਕ ਏ..
ਫੇਰ ਵਜੂਦ ਨਕਾਰਤਮਿਕਤਾ ਦੇ ਸਮੁੰਦਰ ਵਿੱਚ ਡੂੰਘਾ ਧਸਦਾ ਜਾਂਦਾ ਏ..ਆਪਣਾ ਆਪ ਛੋਟਾ ਤੇ ਦੁਨੀਆ ਵਿੱਚ ਹਰ ਇਨਸਾਨ ਆਪਣਾ ਮਜਾਕ ਉਡਾਉਂਦਾ ਜਾਪਦਾ ਏ!
ਅਸਲ ਵਿੱਚ ਜਿੰਦਗੀ ਵਿੱਚ ਅਸਫਲ ਰਹਿ ਗਏ ਹਰ ਇਨਸਾਨ ਨੂੰ ਕੁਦਰਤ ਇੱਕ ਨਾਯਾਬ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
jamna
tusi es kahani vich bilkul shi message ditta hai
jass
nyc
mannu saini
nyc