More Punjabi Kahaniya  Posts
ਕਿੱਕਰ ਸਾਬ


ਕਈ ਵੇਰ ਗੱਡੀ ਲੰਘ ਜਾਂਦੀ ਤਾਂ ਅਮ੍ਰਿਤਸਰ ਅੱਡੇ ਤੋਂ ਬੱਸ ਫੜ ਲੈਂਦਾ..!
ਬਠਿੰਡਿਓਂ ਆਈ ਅਤੇ ਪਠਾਨਕੋਟ ਵੱਲ ਜਾਂਦੀ ਹੋਈ ਬੱਸ ਦਾ ਕੰਡਕਟਰ ਓਹੀ ਹੁੰਦਾ..ਪੰਜਾਹ ਕੂ ਸਾਲ..ਚਿੱਟੀ ਦਾਹੜੀ..ਹਸਮੁਖ ਜਿਹਾ..ਨਾਮ ਗੁਰਮੁਖ ਸਿੰਘ..ਮੁਹਾਂਦਰਾ ਬਿਲਕੁਲ ਹੀ ਬਾਬਾ ਠਾਰਾ ਸਿੰਘ ਜੀ ਵਰਗਾ..!
ਮੇਰੇ ਵਾਕਿਫ ਹੋ ਗਏ..ਹੋਟਲ ਬਾਰੇ ਕਿੰਨੀਆਂ ਗੱਲਾਂ ਪੁੱਛਿਆ ਕਰਦੇ..ਟਿਕਟ ਵੱਲੋਂ ਆਖਦਾ ਪੁੱਤਰਾ ਰਹਿਣ ਦੇ ਤੂੰ ਮੇਰੇ ਬੱਚਿਆਂ ਵਰਗਾ..!
ਇੱਕ ਵਾਰ ਪਰਿਵਾਰ ਬਾਰੇ ਗੱਲਾਂ ਚੱਲ ਪਈਆਂ..ਦੋ ਧੀਆਂ ਨੇ ਇੱਕ ਪੁੱਤਰ ਸੀ..ਪੁੱਤਰ ਤਕਰੀਬਨ ਮੇਰੇ ਜਿੰਨਾ..ਉਣੰਨਵੇਂ ਨੱਬੇ ਦੇ ਦਿਨਾਂ ਵਿਚ ਬਠਿੰਡੇ ਪਾਲੀਟੈਕਨਿਕ ਪੜਦੇ ਨੂੰ ਸੈਣੀ ਨੇ ਚੁੱਕ ਲਿਆ ਸੀ..ਮੁੜ ਗਾਇਬ ਕਰ ਦਿੱਤਾ..ਹਮੇਸ਼ਾ ਲਈ!
ਬੜੀ ਭੱਜ ਦੌੜ ਕੀਤੀ..ਨੀਲੀਆਂ ਪੱਗਾਂ ਵਾਲਿਆਂ ਦੇ ਹਾੜੇ ਕੱਢੇ ਪਰ ਆਖਦੇ ਚਿੱਟੀਆਂ ਵਾਲੇ ਪੇਸ਼ ਨੀ ਜਾਣ ਦਿੰਦੇ..ਸਾਡੀ ਹੁਕੂਮਤ ਆ ਲੈਣ ਦੇ ਫੇਰ ਕਰਾਂਗੇ ਹਿਸਾਬ ਬਰੋਬਰ..!
ਫੇਰ ਸਤਾਨਵੇਂ ਵਿਚ ਨੀਲੀਆਂ ਵਾਲੇ ਆਏ ਤਾਂ ਇੱਕ ਇੱਕ ਦੀ ਸ਼ਨਾਖਤ ਕਰਾਈ..ਫਲਾਣੇ ਨੇ ਚੁੱਕਿਆ..ਫਲਾਣੀ ਜਗਾ ਰਖਿਆ..ਇਥੋਂ ਤੱਕ ਵੀ ਪਤਾ ਕਰਾ ਲਿਆ ਕੇ ਗੋਲੀ ਕਿਥੇ ਖੜ ਕੇ ਮਾਰੀ ਸੀ..!
ਭੁੱਚੋ-ਮੰਡੀ ਇੱਕ ਸੁਨਸਾਨ ਜਿਹੀ ਜਗਾ ਖੜ ਮਾਰਨ ਲੱਗੇ ਤਾਂ ਨਵਾਂ ਭਰਤੀ ਕੀਤਾ ਸਿਪਾਹੀ..ਹੱਥ ਕੰਬ ਗਏ..ਕੋਲ ਖਲੋਤਾ ਥਾਣੇਦਾਰ ਗਾਹਲ ਕੱਢ ਆਖਣ ਲੱਗਾ ਓਏ ਆ ਤੈਨੂੰ ਅੱਜ ਬੰਦਾ ਮਾਰਨਾ ਸਿਖਾਈਏ..ਜਿਹਨੂੰ ਮਾਰਨੀ ਹੋਵੇ ਉਸ ਨਾਲ ਕਦੇ ਵੀ ਅੱਖਾਂ ਨਹੀਂ ਮਿਲਾਉਣੀਂਆਂ..ਨਜਰ ਹਮੇਸ਼ਾਂ ਓਥੇ ਜਿਥੇ ਗੋਲੀ ਮਾਰਨੀ ਏ..ਇੰਝ ਹੱਥ ਵੀ ਨਹੀਂ ਕੰਬਦੇ ਤੇ ਮੁੜਕਾ ਵੀ ਨਹੀਂ ਆਉਂਦਾ..!
ਪੰਥਕ ਪਾਰਟੀ ਵਾਲੇ ਆਖਣ ਲੱਗੇ ਹੁਣ ਗੱਲ ਪੂਰਾਣੀ ਹੋ ਗਈ..ਆਈ ਗਈ ਕਰ ਦੇ ਮੁਆਵਜਾ ਲੈ ਦਿੰਨੇ ਆ..ਜਿੱਦਾਂ ਤੂੰ ਆਹਨਾਂ ਜੇ ਉਂਝ ਕੀਤਾ ਤਾਂ ਦਿੱਲੀ ਬੈਠੇ ਗੁੱਸਾ ਕਰ ਜਾਣਗੇ..ਪੰਜਾਬ ਲਈ ਨਵੀਂ ਸ਼ੁਰੂਆਤ ਕਰਨੀ ਏ..!
ਮੈਂ ਆਖਿਆ ਜੰਮ-ਜੰਮ ਕਰੋ ਨਵੀਂ ਸ਼ੁਰੂਆਤ ਪਰ ਮੇਰੇ ਗੱਲ ਵਿਚ ਫਸੇ ਹੋਏ ਕੰਢੇ ਤਾਂ ਕੱਢ ਦਿਓ..ਜਿਹਨਾਂ ਸ਼ਰੇਆਮ ਕਾਰਾ ਕੀਤਾ...

ਓਹਨਾ ਨਾਲ ਤੇ ਹਿੱਸਾਬ ਕਿਤਾਬ ਤੇ ਕਰੋ..!
ਮਗਰੋਂ ਕਿੰਨੇ ਪਾਸਿਓਂ ਪ੍ਰੈਸ਼ਰ ਪਵਾਇਆ ਪੈਰਵਾਈ ਬੰਦ ਕਰ ਦੇ ਨਹੀਂ ਤੇ ਦੋ ਧੀਆਂ ਦਾ ਹਿਸਾਬ ਲਾ ਲਵੀਂ..ਨੌਕਰੀ ਤੋਂ ਕੱਢਣ ਦੀ ਧਮਕੀ ਵੀ ਦਿੱਤੀ ਪਰ ਯੂਨੀਅਨ ਤਕੜੀ ਹੋਣ ਕਰਕੇ ਬਚ ਜਾਂਦਾ ਰਿਹਾ..!
ਗੁਰਮੁਖ ਸਿੰਘ ਕੰਡਕਟਰ ਨੂੰ ਮਿਲਿਆਂ ਤੀਹ ਸਾਲ ਹੋ ਚੱਲੇ..ਪਤਾ ਨੀ ਜਿਉਂਦਾ ਹੋਵੇਗਾ ਕੇ ਮੁੱਕ ਗਿਆ..ਪਰ ਆਖਰੀ ਸਾਹਾਂ ਤੱਕ ਆਪਣੇ ਲਾਡੀ ਨੂੰ ਚੇਤੇ ਜਰੂਰ ਕਰਦਾ ਹੋਵੇਗਾ!
ਇੱਕ ਮਿੱਤਰ ਪਿਆਰੇ ਦੱਸਦੇ ਹੁੰਦੇ ਉਸ ਦੌਰ ਵਿਚ ਇਕ ਦਿਨ ਭਣੇਵਿਓਂ ਜਵਾਈ ਚੁੱਕ ਲਿਆ..ਥਾਣੇ ਗਏ ਤਾਂ ਅਗਲਿਆਂ ਪਹਿਲਾਂ ਹੀ ਕੰਮ ਕਰ ਦਿੱਤਾ ਸੀ..ਜਿਸਨੇ ਕੀਤਾ ਸੀ ਉਹ ਟਿੱਚਰ ਜਿਹੀ ਨਾਲ ਆਖਣ ਲੱਗਾ..ਆਜੋ ਤੁਹਾਨੂੰ ਤੁਹਾਡਾ ਬੰਦਾ ਮਿਲਾਉਂਦੇ ਹਾਂ..ਸਿਵਿਆਂ ਵਿਚ ਸੜਦੀ ਇੱਕ ਲਾਸ਼ ਚੋਂ ਉਠਦੇ ਧੂੰਏਂ ਵੱਲ ਇਸ਼ਾਰਾ ਕਰ ਆਖਣ ਲੱਗਾ..ਅਹੁ ਜਾਂਦਾ ਜੇ ਤੁਹਾਡਾ ਬਿੱਕਰ ਸਿੰਘ..ਮਿਲ ਸਕਦੇ ਓ ਤੇ ਮਿਲ ਲਵੋ..!
ਫੇਰ ਕੁਝ ਵਰ੍ਹਿਆਂ ਮਗਰੋਂ ਕੁਦਰਤ ਦੀ ਚੱਕੀ ਦੇ ਪੁੜ ਮੁੜ ਹਰਕਤ ਵਿਚ ਆ ਗਏ..ਇਕ ਦਿਨ ਸ਼ਰਾਬ ਨਾਲ ਰੱਜਿਆ ਫੁਲ ਸਪੀਡ ਤੇ..ਜਿਪਸੀ ਸੜਕ ਕੱਢੇ ਉੱਗੇ ਕਿੱਕਰ ਨਾਲ ਜਾ ਵੱਜੀ..ਥਾਏਂ ਮੁੱਕ ਗਿਆ!
ਜਿਹਨਾਂ ਦਾ ਮਾਰਿਆ ਸੀ ਓਹ ਪੁੱਤ ਦੇ ਕਾਤਲ ਦੀ ਲੋਥ ਵੇਖਣ ਅੱਪੜ ਗਏ..ਮੌਕੇ ਤੇ ਖਲੋਤੇ ਆਖੀ ਜਾਣ ਜਿਪਸੀ ਉਸ ਕਿੱਕਰ ਵਿਚ ਵੱਜੀ ਸੀ..ਪਰ ਮੁੰਡੇ ਦੇ ਬਾਪ ਨੇ ਉਚੀ ਸਾਰੀ ਧਾਹ ਮਾਰੀ ਤੇ ਭੱਜ ਕੇ ਜਾ ਕਿੱਕਰ ਨੂੰ ਕਲਾਵੇ ਵਿਚ ਲੈਂਦਾ ਹੋਇਆ ਆਖਣ ਲੱਗਾ ਓਏ ਕਿੱਕਰ ਨਹੀਂ “ਕਿੱਕਰ ਸਾਹਿਬ” ਆਖੋ..ਮੇਰੇ ਬਿੱਕਰ ਦਾ ਹਿਸਾਬ ਬਰੋਬਰ ਕਰਨ ਵਾਲਾ ਕਿੱਕਰ ਸਾਬ!
ਹਰਪ੍ਰੀਤ ਸਿੰਘ ਜਵੰਦਾ

...
...

Access our app on your mobile device for a better experience!



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)