ਕਿੰਨੀ ਕਮਲੀ ਹਾਂ ਮੈਂ
ਵੇਖੋ ਜੀ ਮੈ ਤਾਂ ਸੁਣ ਕੇ ਸੁੰਨ ਹੀ ਹੋ ਗਈ ਜਦੋ ਇਸ ਨੇ ਕੁੜੀ ਨੂੰ ਕਹਿਤਾ ਬਈ ਸਾਡੇ ਘਰੇ ਨਾ ਵੜ੍ਹੀ। ਮੇਰਾ ਵੀ ਹੋਕਾ ਜਿਹਾ ਨਿੱਕਲ ਗਿਆ। ਤੇ ਕਾਂਤਾ ਦਰਵਾਜੇ ਕੋਲੇ ਖੜੀ ਮੁਸਕਰੀ ਜਿਹੀ ਹਾਸੀ ਹੱਸਦੀ ਰਹੀ। ਇਸ ਨੇ ਇੱਕ ਵਾਰੀ ਵੀ ਨਹੀ ਕਿਹਾ ਕਿ ਜੀ ਤੁਸੀ ਕੁੜੀ ਨੂੰ ਇੰਜ ਨਾ ਆਖੋ। ਪਰ ਇਹ ਕਿਉਂ ਆਖਦੀ ਹੈ ਸਾਰੀ ਪੁਆੜੇ ਦੀ ਜ੍ਹੜ ਤਾਂ ਇਹੀ ਹੈ।
ਪਰ ਜੀ ਜਵਾਬ ਤਾਂ ਕੁੜੀ ਨੇ ਵੀ ਪਟਾਕ ਦਿਨੇ ਮੂੰਹ ਤੇ ਮਾਰਿਆ। ਕਹਿੰਦੀ ਮੈਂ ਤੇਰੇ ਘਰੇ ਕਦੋਂ ਆਉਂਦੀ ਹਾਂ। ਮੈ ਤਾਂ ਮੇਰੀ ਮਾਂ ਨੂੰ ਮਿਲਣ ਆਉੱਦੀ ਹਾਂ। ਤੇਰੇ ਘਰੇ ਤਾਂ ਮੈਂ ਤੇਰੇ ਰੱਖੇ ਪਾਠ ਤੇ ਨਹੀ ਆਈ। ਤੇਰੇ ਮੁੰਡੇ ਦੇ ਮੰਗਣੇ ਤੇ ਨਹੀ ਆਈ ਤੇ ਨਾ ਹੀ ਉਸਦੇ ਵਿਆਹ ਤੇ ਆਈ ਸੀ। ਪਤਾ ਹੈ ਮੈਨੂੰ ਤੇਰੇ ਘਰੇ ਤਾਂ ਤੇਰਾ ਸਹੁਰਾ ਪਰਿਵਾਰ ਹੀ ਆ ਸਕਦਾ ਹੈ। ਫਿਰ ਇਹ ਮੂਤ ਦੀ ਝੱਗ ਤਰਾਂ ਬੈਠ ਗਿਆ ਤੇ ਇਸ ਨੂੰ ਕੋਈ ਗੱਲ ਨਾ ਆਉੜੀ।
ਬੀਜੀ ਜੀ ਨੂੰ ਚੋਵੀ ਘੰਟੇ ਬਸ ਓਹੀ ਗੱਲਾਂ ਯਾਦ ਆਉਂਦੀਆਂ ਰਹਿੰਦੀਆਂ। ਇਹ ਓਹੀ ਘਰ ਹੈ ਜਿੱਥੇ ਧੀ ਭੈਣ ਤੇ ਭੁਆ ਵਿੱਚ ਕੋਈ ਫਰਕ ਨਹੀ ਸਮਝਿਆ ਜਾਂਦਾ ਸੀ। ਜਿੱਥੇ ਮਮੂਲੀ ਤਨਖਾਹ ਵਾਲਾ ਜੇਬੀਟੀ ਮਾਸਟਰ ਪੰਜ ਪੰਜ ਭੈਣਾਂ ਦੇ ਕਾਰਜ ਕਰਦਾ ਹੋਇਆ ਕਦੇ ਵੀ ਮੱਥੇ ਤੇ ਵੱਟ ਨਾ ਪਾਉਂਦਾ। ਤੇ ਉਹ ਵੀ ਨਨਾਣਾ ਲਈ ਆਪਣੀ ਪੇਕਿਆ ਦੇ ਦਾਜ ਵਾਲੀ ਪੇਟੀ ਖੋਲ ਦਿੰਦੀ ਸੀ। ਲੈ ਲੋ ਜੀ ਜੋ ਚਾਹੀਦਾ ਹੈ ਪਰ ਦਿਮਾਗ ਤੇ ਭੋਰਾ ਟੈਂਸਨ ਨਾ ਲਿਉ। ਜੋ ਹੈ ਜੀ ਬੱਸ ਆਪਣਾ ਹੈ । ਮੈ ਕੀ ਕਰਨਾ ਹੈ। ਤੁਸੀ ਭੈਣਾਂ ਦੇ ਕਾਰਜ ਨੇਪਰੇ ਚਾੜੋ। ਤੇ ਇਹ ਵੀ ਇਸਦੇ ਹੋਸਲੇ ਨਾਲ ਚਿੰਤਾ ਮੁਕਤ ਹੋ ਜਾਂਦੇ।
ਪਰ ਗੱਲ ਤਾਂ ਸਾਰੀ ਇਹਨਾ ਦੇ ਜਾਣ ਮਗਰੋ ਵਿਗੜੀ। ਹਰ ਇੱਕ ਨੂੰ ਆਜਾਦੀ ਤਾਂ ਇਹਨਾ ਨੇ ਜਿਉਂਦੇ ਜੀ ਹੀ ਦੇ ਦਿੱਤੀ ਸੀ। ਇਹ ਪਰੀਵਾਰਾਂ ਵਾਲੇ ਬਣ ਗਏ। ਤੇ ਭੁੱਲ ਗਏ ਮਾਂ ਪਿਉ ਦੇ ਦੁੱਖਾਂ ਨੂੰ। ਬੱਸ ਇਹਨਾ ਨੂੰ ਆਪਣੇ ਬੱਚੇ ਤੇ ਆਪਣੇ ਸਹੁਰੇ ਹੀ ਦਿਸਦੇ ਹਨ। ਭੂਆ ਭੈਣਾਂ ਤਾਂ ਬੋਝ ਲੱਗਣੀਆਂ ਹੀ ਸਹੀ ਇਹਨਾਂ ਨੂੰ ਤਾਂ ਹੁਣ ਮਾਂ ਵੀ ਬੋਝ ਲੱਗਦੀ ਹੈ। ਮਾਂ ਦੀ ਰੋਟੀ ਹੀ ਪਹਾੜ ਲੱਗਦੀ ਹੈ। ਪੈਸੇ ਦੇ ਹੰਕਾਰ ਨੇ ਇਹਨਾ ਦਾ ਦਿਮਾਗ ਹੀ ਹਿਲਾ ਦਿੱਤਾ। ਬਸ ਆਪਣੀ ਕਬੀਲਦਾਰੀ ਵਿੱਚ ਮਸਤ ਹੋਕੇ ਸਭ ਨੂੰ ਭੁੱਲ ਬੈਠੇ ਹਨ।
ਤੁਸੀ ਤਾਂ ਜੀ ਠੀਕ ਹੀ ਕਿਹਾ ਸੀ ਜੀ । ਆਪਾਂ ਨੂੰ ਆਪਣਾ ਪਿੰਡ ਆਲਾ ਘਰ ਨਹੀ ਸੀ ਵੇਚਣਾ ਚਾਹੀਦਾ। ਇਹ ਤੁਹਾਨੂੰ ਵੀ ਤਾਂ ਮੋਕੇ ਬੇਮੋਕੇ ਗਰਮ ਬੋਲਦਾ ਸੀ ਤੇ ਤੁਸੀ ਕਹਿੰਦੇ ਸੀ ਕਿ ਆਪਣੇ ਕੋਲ ਆਪਣੀ ਪੈਨਸ਼ਨ ਹੈਗੀ ਫਿਰ ਆਪਾਂ ਕਿਉ ਕਿਸੇ ਦੀ ਕਿੱਚ ਕਿੱਚ ਸਹੀਏ। ਜੇ ਆਪਣੇ ਕੱਚੇ ਕੋਠੇ ਆਪਣੇ ਹੁੰਦੇ ਤਾਂ ਆਪਾਂ ਜੀ ਉਥੇ ਜਾਕੇ ਬੈਠ ਜਾਂਦੇ।ਫਿਰ ਚਾਹੇ ਧੀ ਮਿਲਣ ਆਉੱਦੀ ਚਾਹੇ ਭੈਣ।
ਪਰ ਜੀ ਮੈਨੂੰ ਤਾਂ ਇਸ ਗੱਲ ਦੀ ਸਮਝ ਨਹੀ ਆਈ ਕਿ ਆਪਣਾ ਸਾਂਝਾ ਮਕਾਨ ਵੇਚਣ ਦੀ ਇੰਨੀ ਕਾਹਲੀ ਕਿਉਂ ਕੀਤੀ। ਤੁਸੀ ਵੀ ਨਾ ਸੋਚਿਆ ਭੋਰਾ ਵੀ। ਅੋਲਾਦ ਦਾ ਕੀ ਭਰੋਸਾ ਹੁੰਦਾ ਹੈ। ਆਪਣੇ ਬੁਢਾਪੇ ਦਾ ਇੰਤਜਾਮ ਕਰਕੇ ਰੱਖਣਾ ਚਾਹੀਦਾ ਸੀ। ਮਿੰਟਾ ਚ ਹੀ ਇੰਨੀਆਂ ਮਿਹਨਤਾ ਨਾਲ ਬਣਾਇਆ ਘਰ ਵੇਚ ਦਿੱਤਾ ਤੇ ਪੈਸੇ ਵੀ ਇੰਨਾ ਨੂੰ ਵੰਡ ਦਿੱਤੇ। ਨਾ ਦੱਸੋ ਪੈਸੇ ਕੀ ਭੱਜਦੇ ਸਨ। ਹੁਣ ਅਗਲੇ ਕੋਠੀਆਂ ਵਾਲੇ ਹੋ ਗਏ ਤੇ ਮੈ ਬੇਘਰ ਹੋ ਗਈ। ਮੰਨੋ ਨਾ ਮੰਨੋ ਗਲਤੀ ਤਾਂ ਹੋਈ ਹੈ ਨਹੀ ਤਾਂ ਆਹ ਦਿਨ ਨਾ ਦੇਖਣੇ ਪੈਂਦੇ।ਮੈ ਕੱਚੇ ਢਾਰਿਆਂ ਵਿੱਚ ਆਪਣਾ ਰੰਡੇਪਾ ਕੱਟ ਲੈੱਦੀ। ਮੈਂ ਮਰ ਕਿਉਂ ਨਾ ਗਈ ਜਦੋ ਮੇਰੇ ਸਾਹਮਣੇ ਇਹਨੇ ਇਸ ਘਰ ਜੀ ਜੰਮੀ ਨੂੰ ਐਡੀ ਵੱਡੀ ਗੱਲ ਆਖ ਦਿੱਤੀ।
ਮੈ ਤਾਂ ਇੱਕ ਦਿਨ ਵੱਡੇ ਨੂੰ ਗੱਲਾਂ ਗੱਲਾਂ ਵਿੱਚ ਕਹਿ ਦਿੱਤਾ ਸੀ ਕਿ ਭਾਈ ਅਸੀ ਤਾਂ ਆਪਣਾ ਘਰ ਵੇਚ ਕੇ ਗਲਤੀ ਕਰ ਲਈ । ਸਾਡੇ ਤਾਂ ਚਾਰ ਪੁੱਤ ਹਨ ਸਾਨੂੰ ਇੱਕ ਨਾ ਰੱਖੂ ਦੂਜਾ ਸਹੀ ਦੂਜਾ ਨਹੀ ਤੀਜਾ ਚੋਥਾ ਕੋਈ ਤਾਂ ਰੱਖੂ। ਪਰ ਤੁਸੀ ਇਹ ਗਲਤੀ ਨਾ ਕਰਿਉ। ਤੁਹਾਡੇ ਚਾਰਾਂ ਦੇ ਤਾਂ ਇੱਕ ਇੱਕ ਮੁੰਡਾ ਹੈ ਤੇ ਜੇ ਉਸਨੇ ਤੁਹਾਨੂੰ ਬੁਢਾਪੇ ਚ ਆਪਣੇ ਕੋਲ ਨਾ ਰੱਖਿਆ ਤਾਂ ਤੁਹਾਡਾ ਕੀ ਬਣੂ। ਇਹਨਾ ਸੁਣ ਕੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ