ਬਚਪਨ ਦੀ ਗੱਲ ਹੈ…ਮੈੰ ਉਦੋਂ 9 ਸਾਲ ਦੀ ਸੀ… ਅੰਮ੍ਰਿਤਸਰ ਵਿੱਚ ਇੱਕ ਸ਼ਕਸ ਸਨ ਸਰਦਾਰ ਸੋਭਾ ਸਿੰਘ ਜੀ…. ਜਿੰਨਾਂ ਨੇ ਇੱਕ ਧਾਰਮਿਕ ਸਤਸੰਗ ਦਾ ਗਰੁੱਪ ਬਣਾਇਆ ਹੋਇਆ ਸੀ… ਤੇ ਹਫਤੇ ਵਿੱਚ ਕਿਸੇ ਨਾ ਕਿਸੇ ਫਿਕਸ ਦਿਨ ਤੇ ਗਰੁੱਪ ਦੇ ਮੈਂਬਰਾਂ ਵਿੱਚੋਂ ਕਿਸੇ ਨਾ ਕਿਸੇ ਦੇ ਘਰ ਸੁਖਮਨੀ ਸਾਹਿਬ ਦਾ ਪਾਠ ਜਾਂ ਕੀਰਤਨ ਹੋਇਆ ਕਰਦਾ ਸੀ… ਜਿਹੜੇ ਲੋਕ ਪੱਕੇ ਮੈਂਬਰ ਨਹੀਂ ਵੀ ਸਨ, ਉਹ ਵੀ ਆਪਣੇ ਘਰ ਸੋਭਾ ਸਿੰਘ ਜੀ ਦੇ ਗਰੁੱਪ ਦਾ ਪਾਠ ਜਾਂ ਕੀਰਤਨ ਕਰਵਾ ਸਕਦੇ ਸਨ… ਪਰ ਇਸ ਲਈ ਵਾਰੀ ਲੈਣੀ ਪੈਂਦੀ ਸੀ ਤੇ ਇਸ ਕਤਾਰ ਵਿੱਚ ਬੜੇ ਨੰਬਰ ਲੱਗੇ ਰਹਿੰਦੇ ਸਨ… ਸਾਲ – ਡੇਢ ਸਾਲ ਵੀ ਲੱਗ ਜਾਂਦਾ ਸੀ ਨੰਬਰ ਆਣ ਤੇ… ਮੇਰੇ ਦਾਦਾ-ਦਾਦੀ ਜੀ ਪੱਕੇ ਤੌਰ ਤੇ ਦਿੱਲੀਓਂ ਅੰਮ੍ਰਿਤਸਰ ਆ ਗਏ ਤਾਂ ਮੇਰੇ ਦਾਦੀ ਜੀ ਦੀ ਇੱਛਾ ਹੋਈ ਸਰਦਾਰ ਸੋਭਾ ਸਿੰਘ ਦੇ ਗਰੁੱਪ ਦਾ ਸੁਖਮਨੀ ਸਾਹਿਬ ਦਾ ਪਾਠ ਕਰਵਾਣ ਦੀ ਤੇ ਕੀਰਤਨ ਕਰਵਾਣ ਦੀ …ਮੰਮੀ ਆਪ ਤਾਂ ਗਰੁੱਪ ਦੇ ਮੈਂਬਰ ਨਹੀਂ ਸਨ… ਤਾਂ ਵੀ ਓਨਾਂ ਨੇ ਪਤਾ ਕੀਤਾ ਤਾਂ ਇੱਕ ਸਾਲ ਬਾਅਦ ਦਾ ਨੰਬਰ ਲੱਗਾ… ਉਨ੍ਹਾਂ ਦਿਨਾਂ ਵਿੱਚ ਨਾ ਤਾਂ ਕਿੱਟੀਆਂ ਪਾਰਟੀਆਂ ਹੁੰਦੀਆਂ ਸਨ ਤੇ ਨਾ ਹੀ ਬਹੁਤੀਆਂ ਬਰਥਡੇ ਪਾਰਟੀਆਂ… ਘਰਾਂ ਵਿੱਚ ਸਤਸੰਗ ਹੋਣਾ ਹੀ ਕਿਸੇ ਖਾਸ ਤੇ ਸੁਨਹਿਰੇ ਮੌਕੇ ਵਰਗਾ ਹੁੰਦਾ ਸੀ… ਪਾਠ ਦੀ ਵਾਰੀ ਮਿਲਣ ਦੀ ਓਨੀ ਖੁਸ਼ੀ ਮੇਰੇ ਦਾਦੀ ਜੀ ਨੂੰ ਨਹੀਂ ਸੀ ਹੋਈ, ਜਿੰਨੀ ਮੈਨੂੰ ਖੁਸ਼ੀ ਚੜ੍ਹ ਗਈ ਤੇ ਮੈਂ ਪਾਠ ਦੀ ਬੁਕਿੰਗ ਵਾਲੇ ਦਿਨ ਤੋਂ ਹੀ ਆਪਣੇ ਘਰ ਸੋਭਾ ਸਿੰਘ ਜੀ ਦਾ ਪਾਠ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰਣ ਲੱਗੀ… ਤੇ ਆਪਣੇ ਘਰ ਏਨੇ ਲੋਕਾਂ ਦਾ ਜਾਂ ਸੰਗਤ ਦਾ ਇਕੱਠਾ ਹੋਣ ਦਾ ਤਸੱਵੁਰ ਮੇਰੇ ਮਨ ਵਿੱਚ ਗੁਦਗੁਦੀ ਕਰਦਾ ਰਹਿੰਦਾ… ਮਸਾਂ-ਮਸਾਂ ਕਰਕੇ ਪਾਠ ਦਾ ਮਹੀਨਾ ਤੇ ਤਰੀਕ ਨੇੜੇ ਆਣ ਲੱਗੀ… ਮੈਂ ਸੋੰਦਿਆਂ-ਜਾਗਦਿਆਂ ਆਪਣੇ ਘਰ ਪਾਠ-ਕੀਰਤਨ ਕਰਕੇ ਰੌਣਕ ਦਾ ਅਹਿਸਾਸ ਕਰਦੀ ਰਹਿੰਦੀ… ਬਾਕੀ ਬੱਚਿਆਂ ਸਾਹਮਣੇ ਪੂਰੀਆਂ ਟੌਹਰਾਂ ਮਾਰਦੀ ਕਿ ਸਾਡੇ ਘਰ ਪਾਠ ਤੇ ਕੀਰਤਨ ਹੋਣ ਜਾ ਰਿਹਾ ਹੈ ….
ਕਰਦੇ-ਕਰਦੇ ਪਾਠ ਦੀ ਤਰੀਕ ਨੇੜੇ ਆ ਗਈ, ਜਿਹੜੀ ਬੁੱਧਵਾਰ ਨੂੰ ਪੈਂਦੀ ਸੀ ਤੇ ਪਾਠ ਦਾ ਸਮਾਂ ਦੁਪਹਿਰ ਤਿੰਨ ਤੋਂ ਸ਼ਾਮ ਪੰਜ ਵਜੇ ਤੱਕ ਦਾ ਹੁੰਦਾ ਸੀ… ਉਸਤੋਂ ਬਾਦ ਘੰਟਾ ਕੁ ਕੀਰਤਨ ਤੇ ਫੇਰ ਸੰਗਤ ਨੂੰ ਚਾਹ-ਪਾਣੀ ਪਿਲਾਇਆ ਜਾਂਦਾ ਸੀ… ਮੇਰੀਆਂ ਦੋ ਭੈਣਾਂ ਮੇਰੇ ਤੋਂ ਵੱਡੀਆਂ ਸਨ, ਪਰ ਮੰਮੀ ਨਾਲ ਬਜਾਰੋਂ ਸੌਦਾ ਲਿਆਉਣ ਦੇ ਸਾਰੇ ਕੰਮ ਮੈਂ ਹੀ ਕਰਦੀ ਸੀ… ਇਸ ਲਈ ਸੱਭ ਤੋਂ ਪਹਿਲੇ ਅਸੀਂ ਸਾਰਿਆਂ ਨੇ ਪਾਠ ਤੋਂ ਬਾਦ ਚਾਹ-ਪਾਣੀ ਦਾ ਮੀਨੂ ਤਿਆਰ ਕੀਤਾ… ਉਨ੍ਹਾਂ ਦਿਨਾਂ ਵਿੱਚ ਪਾਠ ਤੋਂ ਬਾਦ ਖਿਲਾਉਣ-ਪਿਲਾਉਣ ਦੇ ਮੀਨੂ ਵਿੱਚ ਸੱਭ ਤੋਂ ਪਹਿਲਾਂ ਤਾਂ ਪੀਪੇ ਵਾਲੇ ਬਿਸਕੁਟ ਹੁੰਦੇ ਸੀ… ਦੂਜੇ ਨੰਬਰ ਤੇ ਬੂੰਦੀ ਜਾਂ ਵੇਸਣ ਦੇ ਲੱਡੂ ਹੁੰਦੇ… ਛੋਟੀ ਨਮਕੀਨ ਮੱਠੀ ਤੇ ਸਮੋਸੇ ਹੁੰਦੇ.. ਅਸੀਂ ਨਾਲ ਡਰਾਈ ਪੇਠੇ ਦੀ ਮਿਠਾਈ ਵੀ ਐਡ ਕਰ ਦਿੱਤੀ… ਸੰਗਤ ਦੇ ਸਵਾਗਤ ਲਈ ਸਿਕੰਜਵੀਂ ਦਾ ਪ੍ਰੋਗਰਾਮ ਬਣਾਇਆ ਤੇ ਇਸ ਸਾਰੇ ਮੀਨੂ ਦੀ ਪਾਪਾ ਤੋਂ ਅਪਰੂਵਲ ਲਈ ਤੇ ਦੋ ਕੁ ਦਿਨ ਪਹਿਲਾਂ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ… ਘਰ ਦੀ ਸਾਫ-ਸਫਾਈ ਦਾ ਜ਼ਿੱਮਾ ਮੇਰੀਆਂ ਵੱਡੀਆਂ ਭੈਂਣਾ ਦਾ ਸੀ ਤੇ ਬਜ਼ਾਰ ਦਾ ਹਰੇਕ ਕੰਮ ਮੇਰੇ ਜਿੰਮੇ… ਮੰਮੀ ਮੇਰੇ ਨਾਲ ਜਾ ਕੇ ਦੋ ਬਜ਼ਾਰ ਪਰੇ ਪੈਂਦੇ ਹਲਵਾਈ ਨੂੰ ਸਾਰਾ ਆਰਡਰ ਸਮਝਾ ਆਏ ਤੇ ਮੇਰੀ ਸ਼ਕਲ ਵੀ ਦਿਖਾ ਆਏ ਕਿ ਉਸਦੀ ਦੁਕਾਨ ਦੇ ਸਾਰੇ ਚੱਕਰ ਮੈਂ ਹੀ ਲਗਾਵਾਂਗੀ… ਵਾਪਸੀ ਤੇ ਅਸੀਂ ਬਿਸਕੁਟਾਂ ਵਾਲੀ ਬੇਕਰੀ ਤੇ ਵੀ ਪੀਪਾ ਬਿਸਕੁਟਾਂ ਦਾ ਬਣਵਾਉਣ ਲਈ ਅਗਲੇ ਦਿਨ ਦਾ ਟਾਈਮ ਲਿਆ… ਅਗਲੇ ਦਿਨ ਮੰਗਲਵਾਰ ਨੂੰ ਸਕੂਲ ਤੋਂ ਬਾਦ ਮੈਂ ਬਿਸਕੁਟ ਬਣਵਾਉਣ ਲਈ ਚਲੀ ਗਈ … ਸ਼ਾਮ ਤੱਕ ਬਿਸਕੁਟ ਬਣ ਕੇ ਤਿਆਰ ਸਨ…ਹੁਣ ਅਗਲੇ ਦਿਨ ਬੁੱਧਵਾਰ ਦੀ ਮੈਂਨੂੰ ਸਕੂਲੋਂ ਛੁੱਟੀ ਲੈਣੀ ਪੈਣੀ ਸੀ, ਕਿਓੰਕੇ ਕੰਮ ਢੇਰ ਸਾਰੇ ਸਨ ਕਰਣ ਵਾਲੇ… ਮੈਂ ਸਵੇਰੇ ਹੀ ਜਾ ਕੇ ਹਲਵਾਈ ਨੂੰ ਕਿਰਿਆਨਾ ਬਜ਼ਾਰ ਤੋਂ ਕੱਚਾ ਸਮਾਨ ਲੈ ਕੇ ਪਹੁੰਚਾਇਆ ਤੇ ਹਲਵਾਈ ਨੂੰ ਪ੍ਰਸ਼ਾਦ ਦਾ ਵਧੀਆ ਸਮਾਨ ਤਿਆਰ ਕਰਣ ਲਈ ਕਿਹਾ… ਵਾਪਿਸ ਆ ਕੇ ਗੁਰਦਵਾਰਾ ਸਾਹਿਬ ਤੋਂ ਜ਼ਮੀਨ ਤੇ ਵਿਛਾਉਣ ਲਈ ਦਰੀਆਂ ਤੇ ਚਾਦਰਾਂ ਕਢਵਾਈਆਂ… ਤੇ ਰਿਕਸ਼ਿਆਂ ਤੇ ਲਦਵਾ ਕੇ ਘਰ ਪਹੁੰਚਾਈਆਂ…ਦੁੂਜੇ ਫੇਰੇ ਕੀਰਤਨ ਲਈ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ