ਸਭ ਤੋ ਪਹਿਲਾ ਮੈ ਸਾਰੇ ਕਿਸਾਨ ਵੀਰਾ ਤੇ ਕਿਸਾਨ ਅੰਦੋਲਨ ਵਿੱਚ ਸਾਮਿਲ ਹੋਏ ਵੀਰਾ ਬੀਬੀਆ ਭੈਣਾ ਬੱਚਿਆ ਨੂੰ ਪਰਨਾਮ ਕਰਦਾ ਜਿਹੜਾ ਉਹਨਾ ਨੇ ਇਤਹਾਸ ਲਿਖਿਆ ਨੀ ਸਾਨੂੰ ਦਿਖਿਆ ।ਜਿਵੇ ਕਹਿੰਦੇ ਆ 47 ਦੇਖੀ ਦਾਦੇ ਨੇ ਤੇ 84 ਦੇਖੀ ਬਾਪੂ ਨੇ 2020 ਦੇਖਣੀ ਨੀ ਦਖਾਉਣੀ ਆ ।ਹਾ ਵੀਰੋ ਨਾ ਤਾ ਇਹਡਾ ਅੰਦੋਲਨ ਮੈ ਦੇਖਿਆ ਨਾ ਹੀ ਆਉਣ ਵਾਲੀਆ ਸਦੀਆ ਚ ਕਿਸੇ ਨੇ ਦੇਖਣਾ ਕਿਉਕਿ ਏਸ ਤੋ ਵੱਧ ਜਾਗਰਿਤੀ ਮੈਨੂੰ ਲੱਗਦਾ ਪੰਜਾਬੀਆ ਚ ਆ ਹੀ ਨੀ ਸਕਦੀ ਜਿਸ ਤਰਾ ਸਾਡੀਆ ਜਥੇਬੰਦੀਆ ਨੇ ਨੌਜਵਾਨ ਖੂਨ ਨੂੰ ਸੰਭਾਲ ਕੇ ਰੱਖਿਆ ਤੇ ਕੰਮ ਲੈਣ ਵੇਲੇ ਲਿਆ ਬੇਮਸਾਲ ਜੋੜ ਬਣਿਆ ਬਜੁਰਗਾ ਦਾ ਤੇ ਨੌਜਵਾਨਾ ਦਾ ਏਸ ਤੋ ਵੱਧ ਏਕਾ ਨੀ ਬਣ ਸਕਦਾ ।
ਬਾਈ ਜਿਵੇ ਧਰਨੇ ਤੇ ਆਏ ਵਰਿੰਦਰ ਘੁਮਾਨ ਨੇ ਕਿਹਾ ਯਾਰ ਮੈ ਕੋਈ ਬਾਹਲਾ ਵੱਡਾ ਬੁਲਾਰਾ ਤਾ ਨਹੀ ਮੈਨੂੰ ਜਿਆਦੇ ਭਾਸਣ ਤਾ ਨੀ ਦੇਣਾ ਆਉਦਾ ਪਰ ਮੈ ਕਿਸਾਨ ਏਕਤਾ ਨੂੰ ਸਲਾਮ ਕਰਦਾ ਤੇ ਬਾਅਦ ਚ ਕਹਿੰਦਾ ਜੇ ਭਾਰ ਭੂਰ ਚਕਾਉਣਾ ਹੋਇਆ ਤਾ ਦੱਸ ਦਿਉ ਬਾਈ ਉਹਨੇ ਸਹੀ ਕਿਹਾ ਜੋ ਬੋਡੀਬਿੰਲਡਰ ਕਰ ਸਕਦਾ ਵਿਚਾਰਾ ਉਹੀ ਕਰੂ ਉਹੀ ਗੱਲ ਮੇਰੀ ਆ ਮੈ ਏਸ ਕਿਸਾਨੀ ਸੰਘਰਸ ਬਾਰੇ ਖੁੱਲ ਕੇ ਤਾ ਲਿਖਣਾ ਆਉਦਾ ਥੋਨੂੰ ਤਾ ਪਤਾ ਹੀ ਮੇਰੀ ਲਿਖਤ ਥੌੜੀ ਟੇਡੀ ਆ ਤੇ ਤੁਸੀ ਮੇਰੀ ਕਹਾਣੀ ਵਿੱਚ ਦੇਖ ਹੀ ਚੁੱਕੇ ਹੋ ਪਰ ਯਾਰ ਇੰਨੀ ਮਾੜੀ ਵੀ ਨੀ ਕਿ ਮੋਦੀ ਦੇ ਕਾਨੂੰਨਾ ਵਾਗੂ ਕਿਸੇ ਦੇ ਸਮਝ ਹੀ ਨਾ ਆਵੇ ਹਾ ਬਸ ਜਿਹੜੇ ਥੋੜੇ ਜੇ ਜਿਆਦੇ ਬੁੱਧੀਜੀਵੀ ਆ ਉਨਾ ਦੀ ਸਮਝ ਚ ਮੇਰੀ ਲਿਖਤ ਘੱਟ ਆਉਦੀ ਆ ਕਿ ਕਰੀਏ ਭਰਾਵੋ ਅਕਲ ਇੰਨੀ ਕੁ ਆ। ਨਾਲੇ ਆ ਜਿਹੜੇ ਵਾਲੇ ਲੋਕਾ ਨੂੰ ਸਲਾਹਾ ਜੇ ਦਿੰਦੇ ਹੁੰਦੇ ਆ ਬਾਅਦ ਚ ਉਨਾ ਨੂੰ ਆਪ ਹੀ ਨੀ ਸਮਝ ਆਉਦਾ ਕੀ ਲੋਕਾ ਨੂੰ ਕਿਵੇ ਸਮਝਾਇਏ ਜਿਵੇ ਕਿ ਆਪਣੇ ਦੇਸ ਦੀ ਸਰਕਾਰ ਦੀ ਹਾਲਤ ਹੋਈ ਪਈ ਆ ਲੋਕਾ ਨੂੰ ਮੱਤਾ ਦਿੰਦਾ ਪਰਧਾਨ ਮੰਤਰੀ ਆਪ ਹੀ ਸਾਰਾ ਕੁਝ ਭੁੱਲ ਗਿਆ ਉਈ ਲੋਕਾ ਨੂੰ ਸਾਲਾ ਝੂਠੀ ਚੀਜ ਦੇ ਹੀ ਫਾਇਦੇ ਗਿਣਾਈ ਜਾਦਾ ਭਾਵੇ ਜਹਿਰ ਦੇ ਵੀ ਕੋਈ ਫਾਇਦੇ ਹੋਏ ਆ ਇਹ ਤਾ ਸਿਰਫ ਜਾਨ ਲੈ ਸਕਦੀ ਭਾਵੇ ਬੰਦਾ ਹੋਵੇ ਚਾਹੇ ਜਾਨਵਰ ਹੋਵੇ।
ਤੇ ਦੂਜੀ ਗੱਲ ਮੈਨੂੰ ਸਮਝ ਨੀ ਆਉਦੀ ਕੋਈ ਅੱਤਵਾਦੀ ਕਹਿੰਦਾ ਕੋਈ ਵੱਖਵਾਦੀ ਸਾਲੇ ਆਪਣੇ ਦੇਸ ਚ ਹੱਕ ਮੰਗਣ ਵਾਲਿਆ ਨੂੰ ਤੇ ਸੱਚ ਲਿਖਣ ਵਾਲਿਆ ਸਾਇਦ ਇਹੀ ਇਨਾਮ ਦਿੱਤਾ ਜਾਦਾ ਬਾਪੂ ਧਰਨੇ ਤੇ ਬੈਠਾ ਦਿੱਲੀ ਨਾਲ ਲੜ ਰਿਹਾ ਆਪਣੇ ਹੱਕਾ ਲਈ ਤੇ ਪੁੱਤ ਸਰਹੱਦ ਤੇ ਦਿੱਲੀ ਨੂੰ ਬਚਾਉਣ ਲਈ ਲੜੀ ਜਾਦਾ ਪਤਾ ਨੀ ਦੋਨਾ ਚੋ ਅੱਤਵਾਦੀ ਕੌਣ ਆ ਮੈਨੂੰ ਤਾ ਨੀ ਸਮਝ ਆਉਦੀ ।ਤੇ ਦੂਜੀ ਗੱਲ ਆ ਆਪਣੇ ਪੰਜਾਬ ਦਾ ਭਾਜਪਾ ਦਾ ਆਗੂ ਹਰਜੀਤ ਸਿੰਘ ਗਰੇਵਾਲ ਐਵੀ ਮੋਦੀ ਦੇ ਤਲੇ ਚੱਟਣ ਦਾ ਮਾਰਾ ਐਵੀ chanel ਤੇ ਭਾਜਪਾ ਦੇ ਕੇਦਰੀ ਮੰਤਰੀ ਦੇ ਦਿੱਤੇ ਬਿਆਨ ਦਾ ਸਮਰਥਨ ਕਰੀ ਜਾਦਾ ਜਿਹੜਾ ਕਹਿੰਦਾ ਸੀ ਏਸ ਅੰਦੋਲਨ ਪਿਛੇ ਤਾ ਪਾਕਿਸਤਾਨ ਤੇ ਚੀਨ ਦਾ ਹੱਥ ਆ ਉਸ ਮੰਤਰੀ ਦਾ ਮੈਨੂੰ ਨਾ ਤਾ ਨੀ ਪਤਾ ਯਾਰ ਆਪਾ ਏਹੋ ਜੇ ਬੰਦਿਆ ਦਾ ਨਾ ਜਾਣ ਕੇ ਕਰਨਾ ਹੀ ਕੀ ਆ ਭਾਜਪਾ ਵਾਲੇ ਜਦੋ ਫਸੇ ਹੁੰਦੇ ਆ ਉਦੋ ਪਾਕਿਸਤਾਨ ਦਾ ਨਾ ਲੈ ਦਿੰਦੇ ਆ ਪਹਿਲਾ ਪੁਲਬਾਮਾ ਹਮਲੇ ਵੇਲੇ ਪਾਕਿਸਤਾਨ ਦਾ ਨਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ