ਕਿਸਾਨ ਏਕਤਾ ਜਿੰਦਾਬਾਦ
ਮੈਂ ਇਹ ਗੱਲ ਸੋਚ ਰਹੀ ਸੀ ਵੀ ਕੁਝ ਲੋਕ ਜੋ ਖੇਤੀ ਬਿੱਲ ਦਾ ਸਮਰੱਥਨ ਕਰਦੇ ਪਏ ਹੈ ਓਹਨਾਂ ਨੂੰ ਇਹ ਗੱਲ ਸਮਝ ਕਿਉਂ ਨਹੀਂ ਆਉਂਦੀ ਕਿ ਪ੍ਰਾਈਵੇਟ ਮੰਡੀ ਆਉਣ ਨਾਲ ਮਹਿੰਗਾਈ ਨੇ ਲੋਕਾਂ ਨੂੰ ਮੰਗਣ ਤੱਕ ਲਗਾ ਦੇਣਾ ਤੇ ਹਾਲਾਤ ਇਹ ਹੋ ਜਾਣੇ ਵੀ ਤੁਹਾਨੂੰ ਮੰਗਿਆ ਵੀ ਕਿਸੇ ਨੇ ਰੋਟੀ ਦਾ ਟੁਕੜਾ ਤੱਕ ਨਹੀਂ ਦੇਣਾ ਕਿਉੰਕਿ ਜਦੋ ਕਿਸੇ ਕੋਲ ਖੁਦ ਕੋਲ ਅਨਾਜ ਨਹੀਂ ਹੋਏਗਾ ਤਾਂ ਤੁਹਾਨੂੰ ਕਿੱਥੋਂ ਦੇਣਗੇ।
ਤੁਹਾਨੂੰ ਸ਼ਾਯਦ ਆਪਣੇ ਆਸ ਪਾਸ ਵਾਲੀਆਂ ਜੋ ਜੋ ਚੀਜਾਂ ਪ੍ਰਾਈਵੇਟ ਕੀਤੀਆਂ ਗਈਆਂ ਹੈ ਓਹ ਦਿੱਖ ਨਹੀਂ ਰਹੀਆਂ।
ਕੀ ਤੁਸੀ ਨਹੀਂ ਜਾਣਦੇ? ਜਦੋਂ ਸਰਕਾਰ ਨੇ ਸਿੱਖਿਆ ਨੂੰ ਪ੍ਰਾਈਵੇਟ ਕੀਤਾ ਤਾਂ ਸ਼ੁਰੂ ਸ਼ੁਰੂ ਚ ਵਧੀਆ ਸਕੂਲ ਵਧੀਆ ਸਾਜੋ ਸਾਮਾਨ ਦਾ ਲਾਲਚ ਦੇਕੇ ਪ੍ਰਾਈਵੇਟ ਸਕੂਲਾਂ ਨੇ ਤੁਹਾਨੂੰ ਭਰਮਾ ਲਿਆ ਤੇ ਹੁਣ ਓਹੀ ਸਕੂਲ ਤੁਹਾਨੂੰ ਤੇ ਤੁਹਾਡੇ ਬੱਚਿਆਂ ਨੂੰ ਪੜ੍ਹਾਈ ਦੇ ਨਾਮ ਤੇ ਲੁੱਟ ਰਹੇ ਨੇ ਤੇ ਦੂਜੇ ਪਾਸੇ ਸਰਕਾਰ ਨੇ ਸਰਕਾਰੀ ਸਕੂਲਾਂ ਦੇ ਸਿਰ ਤੋਂ ਅਪਣਾ ਹੱਥ ਪੂਰੀ ਤਰ੍ਹਾਂ ਚੁੱਕ ਲਿਆ ਇਸੇ ਗੱਲ ਦਾ ਪ੍ਰਾਈਵੇਟ ਸਕੂਲਾਂ ਨੇ ਫਾਇਦਾ ਚੁੱਕਿਆ ਤੇ ਆਪਣੀ ਮਰਜ਼ੀ ਨਾਲ ਸਕੂਲ ਬਸ ਸਕੂਲ ਫੀਸ ਕਾਪੀਆਂ ਕਿਤਾਬਾਂ ਤੇ ਇਥੋਂ ਤੱਕ ਵਰਦੀਆਂ ਦੇ ਮੁੱਲ ਵੀ ਆਪ ਤੈਅ ਕੀਤੇ ਹੋਏ ਨੇ ਤੇ ਸਾਨੂੰ ਹੁਣ ਮਜਬੂਰਨ ਓਹੀ ਮੁੱਲ ਦੇਣਾ ਪੈਂਦਾ ਹੈ।
ਇਹੋ ਸਥਿਤੀ ਹਸਪਤਾਲਾਂ ਦੀ ਹੈ ਸਰਕਾਰੀ ਹਸਪਤਾਲ ਦੇ ਨਾਲ ਪ੍ਰਾਈਵੇਟ ਹਸਪਤਾਲ ਬਣਦੇ ਗਏ ਤੇ ਸਰਕਾਰ ਨੇ ਸਰਕਾਰੀ ਹਸਪਤਾਲਾਂ ਤੋਂ ਵੀ ਅਪਣਾ ਕਿਨਾਰਾ ਕਰ ਲਿਆ ਜਿਸ ਕਾਰਨ ਹਰ ਪ੍ਰਾਈਵੇਟ ਹਸਪਤਾਲ ਆਪਣੀ ਮਰਜ਼ੀ ਨਾਲ ਲੋਕਾਂ ਦੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ