ਹੁਣ ਦਿੱਲੀ ਬਾਡਰਾਂ ਦਾ ਮਾਹੌਲ ਬਿਲਕੁਲ ਬਦਲਿਆ ਹੋਇਆ- ਨਾ ਟ੍ਰੈਕਟਰਾਂ ‘ਤੇ ਵੱਜਦੇ ਗਾਣੇ ਅੱਧੀ ਰਾਤ ਤੱਕ ਸਿਰ ਖਾਂਦੇ ਨੇ, ਨਾ ਵੱਡੀਆਂ ਗੱਡੀਆਂ ਦੇ ਹਾਰਨ, ਨਾ ਰੋਡ ‘ਤੇ ਕੋਈ ਟ੍ਰੈਫਿਕ , ਨਾ ਚਿੱਕੜ, ਨਾ ਦੁੱਧ-ਪਾਣੀ ਦੀ ਕਮੀ ਨਾ ਈ ਫ਼ਾਲਤੂ, ਨਾ ਈ ਅੱਧੀ ਰਾਤ ਤੱਕ ਸੜਕਾਂ ‘ਤੇ ‘ਮੋਦੀ ਮੁਰਦਾਬਾਦ’ ਦੇ ਨਾਅਰੇ ਮਾਰਨ ਆਲ਼ੇ ਵੱਡੇ ਯੋਧੇ ਦਿਖਦੇ ਨੇ ਤੇ ਨਾ ਈ ਆਹ ਦਿੱਲੀ ਜਿੱਤਣ ਆਲ਼ੇ ਗਾਣੇ ਚੱਲਦੇ ਨੇ। ਹੁਣ ਓਥੇ ਸਿਰਫ਼ ਹਿੰਢ ਦੇ ਪੱਕੇ ਆਸ਼ਕ ਨੇ; ਮੈਲ਼ੇ-ਘਸਮੈਲ਼ੇ ਕੱਪੜਿਆਂ ‘ਚ, ਢੱਠੀਆਂ ਪੱਗਾਂ ‘ਚ, ਜੋ ਮਿਲ਼ ਗਿਆ ਉਹੀ ਖਾ ਕੇ ਸ਼ੁਕਰ ਕਰਨ ਆਲ਼ੇ।
ਜੋ ਕਹਿੰਦੇ ਨੇ ਸੜਕਾਂ ਦੀ ਲੁੱਕ ਪਿਘਲਾਉਣ ਆਲ਼ੀ ਗਰਮੀ ਕਿਵੇਂ ਕੱਢਣਗੇ ?
ਤਾਂ ਜਵਾਬ ਆ- ਜਿੱਦਾਂ ਹੱਡ ਚੀਰਵੀਂ ਠੰਢ ਕੱਢੀ ਆ।
ਕਹਿੰਦੇ ਆ ਸੋਹਣੀ ਨੂੰ ਪਤਾ ਨਹੀਂ ਸੀ ਕਿ ਘੜਾ ਕੱਚਾ ਹੈ,,
ਪਰ ਮੈਂ ਕਹਿਨਾਂ ਬਈ ਉਹ ਘੁਮਿਆਰ ਦੀ ਧੀ ਸੀ, ਉਹਦੀ ਸਾਰੀ ਉਮਰ ਭਾਂਡਿਆਂ ‘ਚ ਗੁਜ਼ਰੀ ਸੀ; ਹੱਥ ਲਾਉਂਦਿਆਂ ਈ ਪਤਾ ਲੱਗ ਗਿਆ ਹੋਣਾ ਕਿ ਘੜਾ ਪੱਕਾ ਜਾਂ ਕੱਚਾ ਪਰ ਦੂਜੇ ਬੰਨੇ ਮਹੀਵਾਲ ਵੀ ਤਾਂ ਉਡੀਕ ਰਿਹਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ