ਉੱਚੇ ਪੁਲ ਤੇ ਭਾਈ ਜੀ ਦਾ ਖੋਖਾ..ਓਹਨੀ ਦਿੰਨੀ ਸੈਰ ਤੋਂ ਮੁੜਦਾ ਹੋਇਆ ਜਿੰਨੀ ਦੇਰ ਘੜੀ ਕੂ ਓਥੇ ਬੈਠ ਚਾਹ ਦਾ ਕੱਪ ਪੀਂਦੇ ਹੋਏ ਅਖਬਾਰ ਨਾ ਵੇਖ ਲਿਆ ਕਰਦਾ ਸਿਦਕ ਜਿਹਾ ਨਾ ਆਉਂਦਾ..!
ਜਦੋਂ ਦਾ ਭਾਈ ਜੀ ਦਾ ਜਵਾਨ ਪੁੱਤ ਪੁਲਸ ਨੇ ਚੁੱਕ ਕੇ ਗਾਇਬ ਕਰ ਦਿੱਤਾ ਸੀ ਨਾਲਦੇ ਸ਼ੋ ਰੂਮ ਵਾਲਿਆਂ ਬੜਾ ਜ਼ੋਰ ਲਾਇਆ ਕੇ ਖੋਖਾ ਖਰੀਦ ਕੇ ਆਪਣਾ ਨਾਲ ਰਲਾ ਲਿਆ ਜਾਵੇ..ਪਰ ਭਾਈ ਜੀ ਹਮੇਸ਼ਾਂ ਨਾਂਹ ਕਰ ਦਿਆ ਕਰਦੇ..ਆਖਦੇ ਜਿੰਨੀ ਦੇਰ ਜਿਉਂਦਾ ਹਾਂ ਜਰੂਰ ਚਲਾਊ..ਮਗਰੋਂ ਉਸ ਵਾਹਿਗੁਰੂ ਦੀ ਮਰਜੀ!
ਇੱਕ ਦਿਨ ਆਪਣੇ ਨਾਲ ਖਿਡਾਉਣ ਲਿਆਂਦੇ ਨਿੱਕੇ ਜਿਹੇ ਪੋਤਰੇ ਨੇ ਬਾਲ ਮਾਰ ਕੇ ਨਾਲਦਿਆਂ ਦੀ ਲਾਈਟ ਤੋੜ ਦਿੱਤੀ..ਸ਼ੋ ਰੂਮ ਦੇ ਉੱਪਰ ਹੀ ਰਹਿੰਦਾ ਸਾਰਾ ਟੱਬਰ ਭਾਈ ਜੀ ਦੇ ਦਵਾਲੇ ਹੋ ਗਿਆ..ਅਖੀਰ ਹਜਾਰ ਤੇ ਗੱਲ ਮੁੱਕੀ..ਭਾਈ ਜੀ ਨੇ ਸੱਤ ਬਚਨ ਆਖ ਦੋ ਕਿਸ਼ਤਾਂ ਬਨਵਾਂ ਲਈਆਂ..ਪਰ ਨਿੱਕੇ ਪੋਤਰੇ ਨੂੰ ਮਾੜੀ ਜਿੰਨੀ ਝਿੜਕ ਵੀ ਨਾ ਮਾਰੀ..ਹੱਸਦਿਆਂ ਬੱਸ ਏਨੀ ਗੱਲ ਹੀ ਆਖੀ ਕੇ ਅਜੇ ਤੇ ਤੇਰੇ ਪਿਓ ਦਾ ਚਾੜਿਆ ਹੀ ਨਹੀਂ ਸੀ ਲੱਥਾ ਤੇ ਤੂੰ ਹੋਰ ਬਣਵਾ ਦਿੱਤੀਆਂ!
ਕੋਲ ਸੋਚਾਂ ਵਿਚ ਪਿਆ ਅੱਧੀ ਪੜੀ ਅਖਬਾਰ ਦਾ ਪੰਨਾ ਪਲਟਲ ਹੀ ਲੱਗਾ ਸਾਂ ਕੇ ਵੱਡੇ ਸਾਰੇ ਟਰੇ ਤੇ ਕਿੰਨੇ ਸਾਰੇ ਕੱਪ ਅਤੇ ਮੱਠੀਆਂ ਲਿਆਉਂਦੇ ਵੇਟਰ ਨੂੰ ਗਲਤੀ ਨਾਲ ਵੱਜ ਗਈ ਮੇਰੀ ਬਾਂਹ ਕਰਕੇ ਸਾਰਾ ਕੁਝ ਓਥੇ ਹੀ ਢੇਰੀ ਹੋ ਗਿਆ..!
ਉਹ ਡਰਿਆ ਹੋਇਆ ਗਿਆਨੀ ਜੀ ਵੱਲ ਵੇਖਣ ਲੱਗਾ..ਅੱਗੋਂ ਆਖਣ ਲੱਗੇ ਕੋਈ ਗੱਲ ਨੀ ਪੁੱਤਰ..ਜਿਥੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ