ਉਹ ਅਕਸਰ ਰੋਜ਼ ਹੀ ਰਾਹ ‘ਚ ਮਿਲਦੇ, ਬੜੇ ਠਰੰਮੇ ਜਿਹੇ ਨਾਲ ਸਾਈਕਲ ਦਾ ਪੈਂਡਲ ਮਾਰ ਰਹੇ ਹੁੰਦੇ ਜਿਦਾ ਇਸ ਕਾਹਲ ਭਰੇ ਮਾਹੌਲ ਨਾਲ ਉਹਨਾਂ ਦਾ ਕੋਈ ਵਾਹ-ਵਾਸਤਾ ਨਹੀ ਸੀ, ਮੇਨ ਰੋਡ ਤੇ ਬਹੁਤੀ ਵਾਰ ਅਸੀ ਇਕੱਠੇ ਸੜਕ ਲੰਘ ਰਹੇ ਹੁੰਦੇ, ਉਹਨਾਂ ਦਾ ਹੱਥ ਅਕਸਰ ਹੀ ਡੋਲ ਜਾਦਾ ਪਰ ਉਹ ਸੰਭਾਲ ਲੈਦੇ ਖੁਦ ਨੂੰ ਤੇ ਫਿਰ ਅਸੀ ਗੁਰੂਘਰ ਮਿਲਦੇ ਤੇ ਉਹ ਹੋਲੀ-ਹੋਲੀ ਕਦਮਾਂ ਨਾਲ ਬੱਚਿਆ ਵਾਂਗ ਮੱਥਾ ਟੇਕਦੇ ਤੇ ਚਿਹਰੇ ਤੇ ਮੁਸਕਰਾਹਟ ਹੁੰਦੀ। ਮੇਰੇ ਨਾਲ ਉਹਨਾਂ ਦਾ ਕੋਈ ਰਿਸ਼ਤਾ ਨਹੀ ਸੀ ਪਰ ਫਿਰ ਵੀ ਅਜੀਬ ਜਿਹੀ ਖੁਸ਼ੀ ਮਿਲਦੀ ਉਹਨਾਂ ਨੂੰ ਦੇਖ ਕੇ ….ਕਿਉ ?? ਇਸਦਾ ਕਾਰਣ ਅੱਜ ਤੱਕ ਨਹੀ ਮਿਲਿਆ ਮੈਨੂੰ।
ਉਹ ਕਈ ਦਿਨ ਗੁਰੂਘਰ ਨਾ ਆਏ ਤੇ ਨਾ ਹੀ ਰਾਹ ਵਿੱਚ ਮਿਲੇ, ਦਿਲ ‘ਚ ਅਜੀਬ ਜਿਹਾ ਫ਼ਿਕਰ ਰਹਿਣ ਲੱਗਿਆ ਕਿ ਉਹ ਠੀਕ ਹੋਣਗੇ ਵੀ ਜਾ ਨਹੀ,...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ