ਕਿਸਮਤ “قسمت”
ਲੇਖਕ:ਜਸਕਰਨ ਬੰਗਾ।।
ਪਾਤਰ
ਸਖ਼ੀਨਾ-ਅਬਦੁਲ
ਜ਼ੈਨਬ- ਉਮਰ
ਫ਼ਜਰ, ਨਾਜ਼ਨੀ ਅਤੇ ਸਾਜਿਦ
ਕਾਦਰ, ਜ਼ੀਆ
ਭਾਗ -1
ਸਖੀਨਾ ਹੁਣੀ ਘਰੋਂ ਬਹੁਤ ਗਰੀਬ ਸੀ।ਓਹਦੇ ਅੱਬਾ (ਸ਼ਫੀ) ਟੋਕਰੇ ਬਣਾਉਣ ਦਾ ਕੰਮ ਕਰਦੇ ਸੀ ਤੇ ਓਹਦੀ ਅੰਮੀ (ਫਾਤਿਮਾ) ਲੋਕਾਂ ਦੇ ਘਰਾਂ ਚ ਕੰਮ ਕਰਿਆ ਕਰਦੀ ਸੀ।ਟੋਕਰੇ ਬਣਾਉਣ ਦਾ ਕੰਮ ਵੀ ਕੋਈ ਖਾਸ ਨਹੀਂ ਚੱਲਿਆ ਕਰਦਾ ਸੀ। ਟੋਕਰਿਆਂ ਤੋਂ ਹੋਣ ਵਾਲੀ ਆਮਦਨ ਨਾਲ ਸ਼ਫੀ ਦਾ ਆਪਣਾ ਹੁੱਕਾ ਪਾਣੀ ਹੀ ਚੱਲਿਆ ਕਰਦਾ ਸੀ ਤੇ ਘਰ ਰੋਟੀ ਸਬਜੀ ਫਾਤਿਮਾ ਲੋਕਾਂ ਦੇ ਘਰਾਂ ਚੋਂ ਹੀ ਲੈ ਆਇਆ ਕਰਦੀ ਸੀ।
ਫ਼ਾਤਿਮਾ ਨੂੰ ਰੱਬ ਏ ਕਾਦਰ ਨੇ ਹੁਸਨ ਬਹੁਤ ਬਖਸ਼ਿਆ ਸੀ ਪਰ ਓਹਦੇ ਮਾਪਿਆਂ ਦੀ ਗੁਰਬਤ ਨੇ ਓਹਨੂੰ ਆਪਣੇ ਆਪ ਨੂੰ ਸ਼ੀਸ਼ੇ ਅੱਗੇ ਵੇਖਣ ਦਾ ਕਦੇ ਵਕਤ ਹੀ ਨਹੀਂ ਦਿੱਤਾ ਸੀ।ਓਹ ਆਪਣੇ ਮਾਪੇ ਘਰ ਵੀ ਆਪਣੀ ਮਾਂ ਨਾਲ ਲੋਕਾਂ ਦੇ ਘਰਾਂ ਚ ਕੰਮ ਕਰਿਆ ਕਰਦੀ ਸੀ ਤੇ ਵਿਆਹ ਮਗਰੋਂ ਸ਼ਫੀ ਦੇ ਹਲਾਤਾਂ ਨੂੰ ਵੇਖਦੇ ਹੋਏ ਓਹਨੇ ਆਪਣੇ ਸੋਹਰੇ ਪਿੰਡ ਚ ਵੀ ਲੋਕਾਂ ਦੇ ਘਰਾਂ ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ।
ਫ਼ਾਤਿਮਾ ਜਿੰਨੇ ਘਰਾਂ ਚ ਕੰਮ ਕਰਦੀ ਸੀ ਹਰ ਘਰ ਤੋਂ ਪਹਿਲਾਂ ਹੀ ਪੈਸੇ ਫੜੇ ਹੋਏ ਹੁੰਦੇ ਸੀ ਤੇ ਕੰਮ ਕਰਕੇ ਓਹੀ ਉਤਰਦੀ ਰਹਿੰਦੀ ਸੀ।ਸ਼ਫੀ ਨੂੰ ਆਪਣੇ ਘਰਦੇ ਹਲਾਤਾਂ ਨਾਲ ਕੋਈ ਮਤਲਬ ਨਹੀਂ ਸੀ ਓਹ ਆਪਣੇ ਨਸ਼ੇ ਪੱਤੇ ਜੋਗਾ ਕੰਮ ਕਰ ਲੈਂਦਾ ਸੀ ਤੇ ਸਾਰਾ ਦਿਨ ਬੈਠਾ ਤਾਸ਼ ਖੇਲਦਾ ਰਹਿੰਦਾ ਸੀ।
ਘਰ ਦਾਲ ਫੁਲਕਾ ਚੱਲੀ ਜਾਂਦਾ ਸੀ ਤਾਂ ਸ਼ਫੀ ਨੂੰ ਵੀ ਬਾਹਲੀ ਫ਼ਿਕਰ ਨਹੀਂ ਸੀ।ਜਦੋਂ ਕਦੇ ਫਾਤਿਮਾ ਨੇ ਪਿੰਡ ਚ ਵਿਆਹ ਸ਼ਾਦੀ ਦਾ ਕੰਮ ਫੜਿਆ ਹੁੰਦਾ ਸੀ ਤਾਂ ਓਥੇ ਸ਼ਫੀ ਓਹਦੇ ਨਾਲ ਚਲਿਆ ਜਾਂਦਾ ਸੀ ਤੇ ਕੰਮ ਚ ਓਹਦੀ ਮਦਦ ਕਰਦਿਆ ਕਰਦਾ ਸੀ ਤੇ ਕੰਮ ਦੇ ਪੈਸੇ ਆਪ ਫੜ ਲਿਆਇਆ ਕਰਦਾ ਸੀ।
ਫ਼ਾਤਿਮਾ ਜਿੱਥੇ ਵੀ ਕੰਮ ਲਈ ਜਾਂਦੀ ਸੀ। ਹਰ ਕੋਈ ਓਹਦੇ ਹੁਸਨ ਤੇ ਅੱਖ ਰੱਖ ਕੇ ਬਹਿ ਜਾਂਦਾ ਸੀ।ਫ਼ਾਤਿਮਾ ਨੇ ਕਦੇ ਸ਼ਫੀ ਨੂੰ ਘਰ ਆ ਕੇ ਕੋਈ ਗੱਲ ਨਾ ਦੱਸਣੀ ਤੇ ਖੁਦ ਅਜੀਬ ਜਹੇ ਕੱਪੜੇ ਪਾ ਕੇ ਤੇ ਅਜੀਬ ਜਹੀ ਬਣਤਰ ਬਣਾ ਕੇ ਲੋਕਾਂ ਦੇ ਘਰਾਂ ਚ ਜਾਇਆ ਕਰਦੀ ਸੀ।
ਇੱਕ ਵਾਰ ਪਿੰਡ ਚ ਸਰਦਾਰਾਂ ਦੇ ਵਿਆਹ ਸੀ ਤੇ ਓਹਨਾ ਨੇ ਵਿਆਹ ਕਰਨ ਲਈ ਆਪਣੇ ਜ਼ੱਦੀ ਪਿੰਡ ਜਾਣਾ ਸੀ।ਓਹਨਾ ਨੇ ਇਕ ਹਫਤੇ ਲਈ ਫ਼ਾਤਿਮਾ ਨੂੰ ਆਪਣੇ ਨਾਲ ਜਾਣ ਲਈ ਕਿਹਾ।ਓਹਨੇ ਘਰ ਆ ਕੇ ਸ਼ਫੀ ਨਾਲ ਸਲਾਹ ਕੀਤੀ ਤਾਂ ਸ਼ਫੀ ਨੇ ਵੀ ਜਾਣ ਲਈ ਹਾਂ ਕਰ ਦਿੱਤੀ।
ਅਗਲੇ ਹੀ ਦਿਨ ਫ਼ਾਤਿਮਾ ਸਰਦਾਰਾਂ ਦੀ ਮੁਲਾਜ਼ਮਾਂ ਬਣਕੇ ਓਹਨਾ ਦੇ ਨਾਲ ਚਲੇ ਗਈ।ਓਥੇ ਕੰਮ ਕਰਦੀ ਦੇ ਅਚਾਨਕ ਓਹਦੇ ਪੇਟ ਚ ਪੀੜ ਹੋਈ ਤਾਂ ਓਹਨੇ ਦਰਦ ਵਾਲੇ ਚੂਰਨ ਦੀ ਫੱਕੀ ਮਾਰ ਲਈ ਤਾਂ ਥੋੜਾ ਆਰਾਮ ਮਿਲ ਗਿਆ ਤੇ ਦੁਬਾਰਾ ਕੰਮ ਕਰਨ ਲੱਗ ਗਈ।ਇੱਕ ਦਿਨ ਤਾਂ ਠੀਕ ਰਹੀ ਤੇ ਦੂਜੇ ਦਿਨ ਫੇਰ ਤੋਂ ਓਹਨੂੰ ਦਰਦ ਸ਼ੁਰੂ ਹੋ ਗਿਆ।ਓਹ ਪੇਟ ਗੈਸ ਸਮਝ ਕੇ ਓਹੀ ਚੂਰਨ ਜਿਹਾ ਖਾਂਦੀ ਰਹੀ ਤੇ ਇਸੇ ਤਰਾਂ ਓਹ ਫੱਕੀ ਦੇ ਸਹਾਰੇ ਹੀ ਉਸਨੇ ਪੂਰਾ ਵਿਆਹ ਭੁਗਤਾ ਦਿੱਤਾ।
ਘਰ ਵਾਪਸ ਆ ਕੇ ਸਰਦਾਰਾਂ ਨੇ ਫ਼ਾਤਿਮਾ ਨੂੰ ਸੋਹਣੇ ਕੱਪੜੇ ਤੇ ਸੋਹਣੇ ਪੈਸੇ ਦਿੱਤੇ ਤੇ ਨਾਲ ਘਰ ਦਾ ਰਾਸ਼ਨ ਵੀ ਦਿੱਤਾ।ਇਹ ਸਭ ਵੇਖ ਕੇ ਸ਼ਫੀ ਬੜਾ ਖੁਸ਼ ਹੋਇਆ ਤੇ ਫ਼ਾਤਿਮਾ ਕੋਲੋਂ ਪੈਸੇ ਲੈਕੇ ਆਪਣੇ ਲਈ ਕਿੱਲੋ ਭੁੱਕੀ ਖਰੀਦ ਲਿਆਇਆ।
ਫ਼ਾਤਿਮਾ ਨੇ ਓਹਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਸ਼ਫੀ ਨੇ ਓਹਦੀ ਇੱਕ ਵੀ ਗੱਲ ਨਾ ਸੁਣੀ ਤੇ ਇੱਕ ਮਹੀਨਾ ਰੱਜ ਕੇ ਡੋਡੇ ਖਾਧੇ ਤੇ ਯਾਰਾਂ ਨਾਲ ਬਹਿ ਕੇ ਰੱਜ ਕੇ ਚਿਲਮਾਂ ਪੀਤੀਆਂ।
ਫ਼ਾਤਿਮਾ ਨੂੰ ਸਰਦਾਰਾਂ ਨੇ ਆਪਣੇ ਘਰ ਚ ਪੱਕੀ ਮੁਲਾਜ਼ਮ ਰੱਖ ਲਿਆ ਤੇ ਫ਼ਾਤਿਮਾ ਦਾ ਹੋਰ ਘਰਾਂ ਤੋਂ ਖਹਿੜਾ ਛੁੱਟ ਗਿਆ।
ਸ਼ਫੀ ਨਸ਼ਿਆਂ ਵਲੋਂ ਖੁਸ਼ ਸੀ ਤੇ ਫ਼ਾਤਿਮਾ ਇੱਕੋ ਘਰ ਦਾ ਪੱਕਾ ਕੰਮ ਮਿਲਣ ਕਰਕੇ ਖੁਸ਼ ਸੀ।ਫ਼ਾਤਿਮਾ ਦੇ ਪੇਟ ਦੀ ਪੀੜ ਨਿਰੰਤਰ ਹੁੰਦੀ ਰਹੀ ਤੇ ਓਹ ਗੈਸ ਕਬਜ਼ ਸਮਝ ਕੇ ਚੂਰਨ ਦੀਆਂ ਫੱਕੀਆਂ ਖਾਂਦੀ ਰਹੀ।
ਇੱਕ ਦਿਨ ਸਰਦਾਰਨੀ ਨੇ ਓਹਨੂੰ ਫੱਕੀ ਖਾਂਦੇ ਵੇਖ ਲਿਆ ਤੇ ਜਦੋਂ ਓਹਨੇ ਕਾਰਨ ਪੁੱਛਿਆ ਤੇ ਫ਼ਾਤਿਮਾ ਦਾ ਪੇਟ ਵੇਖ ਕੇ ਦਾਈ ਨੂੰ ਬੁਲਾਇਆ ਤਾਂ ਪਤਾ ਚੱਲਿਆ ਕਿ ਫ਼ਾਤਿਮਾ ਤਾਂ ਮਾਂ ਬਣਨ ਵਾਲੀ ਸੀ।
ਦਾਈ ਨੇ ਫ਼ਾਤਿਮਾ ਨੂੰ ਪੁੱਛਿਆ ਕਿ ਤੈਨੂੰ ਪਤਾ ਨਹੀਂ ਚੱਲਿਆ ਕਿ ਤੂੰ ਇਸ ਹਾਲਤ ਚ ਆ ਤਾਂ ਅੱਗਿਓਂ ਫ਼ਾਤਿਮਾ ਕਹਿੰਦੀ ਮੈਂ ਤਾਂ ਸੋਚਿਆ ਕਿ ਮੈਂ ਚੂਰਨ ਜਹੇ ਖ਼ਾ ਰਹੀ ਕਰਕੇ ਮੈਨੂੰ ਮਹੀਨਾਵਾਰੀ ਨਹੀਂ ਆਈ।
ਜਿਸ ਟਾਇਮ ਸਾਰਾ ਕੁਝ ਕਲੀਅਰ ਹੋਇਆ ਤਾਂ ਪਤਾ ਲੱਗਿਆ ਕਿ ਫ਼ਾਤਿਮਾ ਨੂੰ ਚੋਥਾ ਮਹੀਨਾ ਸ਼ੁਰੂ ਹੋਇਆ ਸੀ।ਜਦੋਂ ਇਹ ਗੱਲ ਦੀ ਖਬਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ