ਮੇਰਾ ਦਾਦਾ ਜੀ “ਸਰਦਾਰ ਬੋਹੜ ਸਿੰਘ”
ਨਿੱਕੀ ਹੁੰਦੀ ਨੂੰ ਮੈਨੂੰ ਜਦੋਂ ਵੀ “ਕਿਸਮਤ ਪੂੜੀ” ਆਖ ਕੋਲ ਸੱਦਿਆ ਕਰਦਾ ਤਾਂ ਬੜੀ ਖੁਸ਼ੀ ਹੁੰਦੀ ਪਰ ਮੈਨੂੰ ਇਸਦਾ ਮਤਲਬ ਬਿਲਕੁਲ ਵੀ ਸਮਝ ਨਹੀਂ ਸੀ ਆਉਂਦਾ..!
ਪੁੱਛਦੀ ਤਾਂ ਏਨੀ ਗੱਲ ਆਖ ਹੱਸ ਕੇ ਆਪਣੀ ਬੁੱਕਲ ਵਿਚ ਵਾੜ ਲਿਆ ਕਰਦਾ ਕੇ..”ਕਿਸਮਤ ਪੁੜੀਏ ਜਦੋਂ ਵੇਲਾ ਆਇਆਂ ਤਾਂ ਜਰੂਰ ਦੱਸਣ ਆਵਾਂਗਾ”
ਫੇਰ ਵੱਡੀ ਹੋਈ ਤੇ ਇੰਝ ਲੱਗਿਆ ਜਿੱਦਾਂ ਖੁਸ਼ੀਆਂ ਸੁੰਗੜ ਗਈਆਂ ਹੋਣ..!
ਪਹਿਲੋਂ ਸੰਘਣੀ ਛਾਂ ਵਰਗਾ ਦਾਦਾ ਜੀ ਫੇਰ ਪਿਤਾ ਜੀ..ਤੇ ਮਗਰੋਂ ਚੁਰਾਸੀ ਵਾਲੀ ਵਗੀ ਹਨੇਰੀ ਵਿਚ ਵੱਡਾ ਵੀਰ ਜੀ..ਮਗਰ ਕੱਲਮ ਕੱਲੀਆਂ ਰਹਿ ਗਈਆਂ ਮੈਂ ਮੇਰੀ ਮਾਂ..ਤੇ ਮੇਰੀ ਨਿੱਕੀ ਭੈਣ!
ਵੱਡੀ ਹੋਈ ਤਾਂ ਕਿੰਨੇ ਸਾਰੇ ਰਿਸ਼ਤੇ ਆਏ..ਫੇਰ ਭਾਨੀ ਵੱਜ ਜਾਇਆ ਕਰਦੀ..ਕੌਣ ਮਾਰਦਾ..ਕਿੱਦਾਂ ਮਾਰਦਾ..ਮਾਂ ਕੋਲ ਏਨਾ ਵੇਹਲ ਨਹੀਂ ਸੀ ਕੇ ਪਤਾ ਕਰਦੀ ਫਿਰੇ..!
ਕਈ ਮੌਕਿਆਂ ਤੇ ਮੈਨੂੰ ਵੱਡਾ ਵੀਰਜੀ ਬੜਾ ਚੇਤੇ ਆਉਂਦਾ..
ਪਤਾ ਨਹੀਂ ਕਿੰਨੀਆਂ ਘਰੋਂ ਕੱਢੀਆਂ ਉਸਨੇ ਬਾਹਵਾਂ ਦੇ ਜ਼ੋਰ ਤੇ ਵਾਪਿਸ ਸਹੁਰੇ ਘਰ ਵਸਾਈਆਂ ਤੇ ਹੁਣ ਜਦੋਂ ਖੁਦ ਆਪਣੀ ਦੀ ਵਾਰੀ ਆਈ ਤਾਂ ਕਿਧਰੇ ਦੂਰ ਬੈਠਾ ਨੇੜੇ ਹੀ ਨਹੀਂ ਲੱਗਦਾ!
ਦੋ ਤਿੰਨ ਥਾਵਾਂ ਤੋਂ ਰਿਸ਼ਤਾ ਟੁੱਟਿਆ..
ਅਖੀਰ ਇੱਕ ਗੁਰਮੁਖ ਪਰਿਵਾਰ ਵਿਚ ਗੱਲ ਪੱਕੀ ਹੋ ਗਈ..ਮਾਂ ਨੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ..ਕਿੰਨੀਆਂ ਸੁਖਾਂ ਸੁਖੀਆਂ..ਮੱਥੇ ਟੇਕੇ..ਦੇਗਾਂ ਚੜਾਈਆਂ!
ਓਹਨਾ ਵੇਲਿਆਂ ਵੇਲੇ ਪਿੰਡੀ ਥਾਈਂ ਫੋਨ ਨਹੀਂ ਸਨ ਹੋਇਆ ਕਰਦੇ..
ਸਾਹੇ ਚਿੱਠੀ ਮੁਤਾਬਿਕ ਸਧਾਰਨ ਜਿਹੀ ਬਰਾਤ ਸੁਵੇਰੇ ਨੌਂ ਵਜੇ ਢੁੱਕ ਜਾਣੀ ਚਾਹੀਦੀ ਸੀ ਪਰ ਮਿੱਥੇ ਦਿਨ ਗਿਆਰਾਂ ਵਜੇ ਤੱਕ ਜੰਝ ਦੇ ਗਿਆਰਾਂ ਬੰਦਿਆਂ ਦਾ ਕੋਈ ਨਾਮੋ ਨਿਸ਼ਾਨ ਨਹੀਂ ਸੀ ਦਿਸਿਆ..!
ਫੇਰ ਸੁਨੇਹਾ ਆਇਆ ਕੇ ਹੋਣ ਵਾਲੀ ਸੱਸ ਨੂੰ ਅਧਰੰਗ ਦਾ ਦੌਰਾ ਪੈ ਗਿਆ..ਬੇਹੋਸ਼ ਏ..!
ਖੁਸਰ ਫੁਸਰ ਸ਼ੁਰੂ ਹੋ ਗਈ..ਬਦਸ਼ਗਨੀ,ਮਾੜੀ-ਕਿਸਮਤ,ਰੰਗ ਵਿਚ ਭੰਗ ਅਤੇ ਹੋਰ ਵੀ ਬੜਾ ਕੁਝ..
ਜਿੰਨੇ ਮੂੰਹ ਓਨੀਆਂ ਗੱਲਾਂ..ਬਹੁਤਿਆਂ ਅੰਦਾਜੇ ਲਾ ਲਏ ਕੇ ਸ਼ਾਇਦ ਇਸ ਵਾਰੀ ਵੀ ਗੱਲ ਸਿਰੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
jamna
bahut vdea story likhde o tusi ji very nice story ji
Rekha Rani
Bahut vadia g ✍👌. tusi ketho story like aunde ho.