ਕਿੱਟੀ ਪਾਰਟੀ
ਲੌਕਅਪ ਦੇ ਵਿੱਚ ਬੰਦ ਰੱਜੇ-ਪੁੱਜੇ ਤੇ ਕਹਿੰਦੇ-ਕਹਾਉਂਦੇ ਘਰ ਦੀਆਂ ਇਹ ਕੁੜੀਆਂ ਆਪਣੀ-ਆਪਣੀ ਚੁੰਨੀ ਦੇ ਨਾਲ ਮੂੰਹ ਲਕੋਕੇ ਬੈਠੀਆਂ ਸਨ ਤੇ ਕੁੱਝ ਕੋਲ ਤਾਂ ਚੁੰਨੀਆਂ ਵੀ ਨਹੀਂ ਸਨ ਤੇ ਉਹ ਇੰਞ ਹੀ ਨੀਵੀਂ ਪਾਈ ਖੜ੍ਹੀਆਂ ਸਨ।ਮਨ ਹੀ ਮਨ ਅੱਗੇ ਆਉਣ ਵਾਲੇ ਤੂਫ਼ਾਨ ਲਈ ਖੁਦ ਨੂੰ ਤਿਆਰ ਕਰ ਰਹੀਆਂ ਸਨ।ਇਹ ਕੁੜੀਆਂ ਜਿਨ੍ਹਾਂ ਨੂੰ ਕੁੜੀਆਂ ਕਹਿਣਾ ਸ਼ਾਇਦ ਗਲਤ ਹੋਵੇਗਾ,ਉਮਰ ਦੇ ਤੀਹ ਬਸੰਤਾਂ ਤੋਂ ਵੱਧ ਪਾਰ ਕਰ ਚੁੱਕੀਆਂ ਇਹ ਕੁੜੀਆਂ ਦੀ ਬਜਾਏ ਔਰਤਾਂ ਦੀ ਸ਼੍ਰੇਣੀ ਚ ਫਿੱਟ ਹੁੰਦੀਆਂ ਸਨ |
ਬਿਨਾਂ ਕੋਈ ਗੁਣਾਹ ਕੀਤੇ ਗੁਣਾਹਗਾਰ ਸਾਬਤ ਹੋ ਗਈਆਂ ਇਹ ਔਰਤਾਂ ਆਪਣੇਆਪ ਨੂੰ ਘਰਦਿਆਂ ਤੇ ਬਾਹਰਲਿਆਂ ਦਾ ਸਾਹਮਣਾ ਕਰਨ ਲਈ ਤਿਆਰ ਕਰ ਰਹੀਆਂ ਸਨ।
“ਡਾਕਟਰ ਸਾਹਿਬ ਨੇ ਤਾਂ ਮੈਨੂੰ ਘਰੇ ਵੜ੍ਹਣ ਨੀਂ ਦੇਣਾ!ਪਰ ਮੈਂ ਵੀ ਨੰਗੀ-ਚਿੱਟੀ ਹੋ ਕੇ ਕਹਿ ਦਵਾਂਗੀ ਕਿ..ਕਿ..ਕਿ….”
ਏਦੂ ਵੱਧ ਸੋਚਣਾ ਮੁਸ਼ਕਲ ਹੋ ਰਿਹਾ ਸੀ ਮਿਸੇਜ ਮੰਜੂ ਗੁਪਤਾ ਲਈ।ਸ਼ਹਿਰ ਦੇ ਸਭ ਤੋਂ ਵੱੱਡੇ ਡਾਕਟਰ ਦੀ ਵਾਈਫ਼ (ਘਰਵਾਲੀ) ਹੋਣਾ ਐਨਾਂ ਵੀ ਸੌਖਾ ਨੀਂ!
ਸਾਰੀ ਇੱਜ਼ਤ,ਰੁੱਤਬਾ ਸਭ ਦਾਅ ਤੇ ਲੱਗ ਗਿਆ ਸੀ।
” ਵੀਰਾ ! ਤਾਂ ਮੈਨੂੰ ਜ਼ਮੀਨ ਚ ਹੀ ਗੱਡ ਦਿਊ ਜੇ ਉਸਨੂੰ ਪਤਾ ਲੱਗ ਗਿਆ ਤਾਂ!ਪਰ ਉਸਨੂੰ ਦੱਸੂ ਕੌਣ।”ਨਿੱਕੀ ਮਨ ਹੀ ਮਨ ਸੋਚ ਰਹੀ ਸੀ।
ਪੁਲਿਸ ਵਾਲਿਆਂ ਨੂੰ ਤਾਂ ਉਸਨੇ ਆਪਣੇ ਘਰ ਦਾ ਨੰਬਰ ਵੀ ਨਹੀਂ ਦਿੱਤਾ ਸੀ ਕਿ ਕਿਤੇ ਵੀਰੇ ਨੂੰ ਨਾ ਪਤਾ ਲੱਗ ਜਾਵੇ। ਜਦੋਂ ਆਪਣੀ ਮਰਜ਼ੀ ਨਾਲ ਛੱਡਣਗੇ ਠੀਕ ਐ,ਪਰ ਵੀਰੇ ਨੂੰ ਨਹੀਂ ਦੱਸਣਾ ਕੁੱਝ।ਵੀਰੇ ਨੇ ਜਾਨ ਤੋਂ ਮਾਰ ਦੇਣਾ ਐ ਉਸਨੂੰ।
ਪਰ ਉਹ ਬੇਵਕੂਫ਼ ਇਹ ਭੁੱਲ ਗਈ ਸੀ ਕਿ ਐਦਾਂ ਦੀ ਗੱਲ ਵੀ ਕਦੇ ਲੁੱਕਦੀ ਐ!
” ਤੁਹਾਡੀ ਜ਼ਮਾਨਤ ਹੋ ਗਈ ਐ!” ਇੱਕ ਮਹਿਲਾ ਪੁਲਿਸ ਕਰਮਚਾਰੀ ਨੇ ਲੌਕਅਪ ਦਾ ਦਰਵਾਜ਼ਾ ਖੌਲਦੇ ਕਿਹਾ।
ਬਾਹਰ ਆਏ ਤਾਂ ਉਹਨਾਂ ਦੇ ਘਰਦੇ ਦੋ ਗੱਡੀਆਂ ਲੈਕੇ ਖੜ੍ਹੇ ਸਨ।ਨੀਵੀਆਂ ਪਾਕੇ ਖੜ੍ਹੀਆਂ ਇਹਨਾਂ ਔਰਤਾਂ ਚੌਂ ਕਿਸੇ ਚ ਐਨੀ ਹਿੰਮਤ ਨਹੀਂ ਸੀ ਕਿ ਘਰਦਿਆਂ ਦੀਆਂ ਅੱਖਾਂ ਚ ਅੱਖਾਂ ਪਾਕੇ ਵੇਖ ਸਕਣ।
“ਚੱਲੋ!ਬੈਠੋ ਸਾਰੇ ਗੱਡੀ ਚ!”ਨਿੱਕੀ ਦਾ ਵੀਰ ਬਬਲੀ ਗੁੱਸੇ ਚ ਹੁੜਕਾ ਰਿਹਾ ਸੀ ਸਭ ਨੂੰ।
ਕਿਸੇ ਦੇ ਮੂੰਹ ਚੌਂ ਚੂੰ ਨਹੀਂ ਨਿੱਕਲੀ ਤੇ ਚੁੱਪਚਾਪ ਜਾਕੇ ਗੱਡੀਆਂ ਚ ਬਹਿ ਗਈਆ।
ਉੱਧਰ ਡਾਕਟਰ ਅਨਿੱਲ ਗੁਪਤਾ ਸ਼ਹਿਰ ਦਾ ਮੰਨਿਆ-ਪ੍ਮੰਨਿਆਂ ਡਾਕਟਰ, ਲੱਗਾ ਸੀ ਪੁਲਿਸ ਵਾਲਿਆਂ ਨਾਲ ਜੋੜ੍ਹ-ਤੋੜ੍ਹ ਕਰਨ ,ਤਾਂ ਜੋ ਗੱਲ ਬਾਹਰ ਨਾ ਜਾ ਸਕੇ ਤੇ ਉਸਦੀ ਰਹੀ-ਸਹੀ ਇੱਜ਼ਤ ਬੱਚ ਸਕੇ।ਪੂਰੇ ਸਹਿਰ ਚ ਰਸੂਖ ਸੀ ਉਸਦਾ।ਉਸਦੇ ਆਪਣੇ ਕਸਬੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ