ਡੈਡੀ ਦਾ ਕਮੀਜ਼-ਪਜਾਮਾ ਪ੍ਰੈਸ ਕਰਦਿਆਂ ਅਤੇ ਉਹਨਾਂ ਦੀ ਰਕਾਬੀ ਪਾਲਿਸ਼ ਕਰਦਿਆਂ ਬਹੁਤ ਚੰਗਾ ਲੱਗਦਾ ਹੁੰਦਾ ਸੀ। ਬੀਬੀ ਵੀ ਸਾਲ਼ ‘ਚ ਦੋ ਕੁ ਵਾਰੀ, ਉਹ ਵੀ ਕਿਤੇ ਵਾਂਢੇ ਜਾਣ ਵੇਲ਼ੇ, ਆਪਣੇ ਮਲਮਲ ਦੇ ਦੁਪੱਟੇ ‘ਚੋਂ ਵਲ਼ ਕੱਢਣ ਲਈ ਆਖ ਦਿਆ ਕਰਦੀ ਸੀ। ਉਹ ਕਮੀਜ਼-ਪਜਾਮੇ ਅਤੇ ਚੁੰਨੀਆਂ-ਦੁਪੱਟੇ ਕਿਤੇ ਮੌਤ-ਵਾਦੀ ਵਿੱਚ ਗਵਾਚ ਗਏ। ਪਰ ਯਾਦ, ਜ਼ਿਕਰ, ਵਿਰਦ, ਫ਼ਿਕਰ ਚੱਲਦਾ ਰਹਿੰਦਾ ਏ।
ਕੁਝ ਬੰਦੇ ਹੁੰਦੇ ਨੇ ਨਾ? ਜੋ ਮੋਏ ਮਾਪਿਆਂ ਦੇ ਜਨਾਜ਼ੇ ਨੂੰ ਸਾਰੀ ਉਮਰ ਮੋਢਿਆਂ ‘ਤੇ ਚੁੱਕੀ ਰੱਖਦੇ ਨੇ, ਜੋਗੀ ਵਾਂਗ ਗਵਾਚੇ ਲਾਲਾਂ ਲਈ ਮਿੱਟੀ ਫਰੋਲ਼ਦੇ ਰਹਿੰਦੇ ਨੇ।
ਹੁਣ ਜਦੋਂ ਵੇਲ਼ਾ ਹੱਥੋਂ ਖੁੱਸ ਗਿਆ ਏ ਲੱਗਦਾ ਏ, ਆਪਣੀ ਬੇਬੇ-ਬਾਪੂ ਦੇ ਕੋਲ਼ ਬਹਿਣ, ਉਹਨਾਂ ਨਾਲ਼ ਗੱਲਾਂ ਕਰਨ ਅਤੇ ਲੱਤਾਂ ਘੁੱਟਣ ‘ਚ ਜੀਹਨੂੰ ਵੀ ਅਨੰਦ ਆਉਂਦਾ ਏ ਉਹ ਵਡਭਾਗਾ ਏ।
ਮਕਾਨ ਦੀ ਖ਼ੂਬਸੂਰਤੀ ਨੂੰ ਹਰ ਕੋਈ ਸਲਾਹੁੰਦਾ ਹੈ ਪਰ ਜਿੰਨ੍ਹਾਂ ਨੀਹਾਂ ‘ਤੇ ਉਹ ਉੱਸਰਿਆ ਹੁੰਦਾ ਏ ਉਹਨਾਂ ਦਾ ਜ਼ਿਕਰ ਘੱਟ ਹੁੰਦਾ ਏ। ਨੀਹਾਂ ਜ਼ਮੀਨ ‘ਚ ਦਬ ਜਾਂਦੀਆਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ