ਵਿਹੜੇ ‘ਚ ਬੈਠੀ ਨੂੰ ਅੱਜ ਜਦ ਮੇਰੀ ਦੋਹਤੀ ਨੇ ਆਖਿਆ, ” ਕੋਰਾ ਨਾਨੀ, ਸਤਿ ਸ਼੍ਰੀ ਅਕਾਲ।” ਸੁਣ ਕੇ ਇਦਾ ਲੱਗਿਆ ਜਿਦਾ ਬੜੇ ਸਾਲਾ ਬਾਅਦ ਅੱਜ ਕਿਸੇ ਨੇ ਮੈਨੂੰ ਮੇਰੇ ਆਪਣੇ ਨਾਮ ਨਾਲ ਬੁਲਾਇਆ ਹੋਵੇ। ਯਾਦ ਆਇਆ ਪੰਜਾਹ ਵਰ੍ਹੇ ਪਹਿਲਾ ਦਾ ਸਮਾ ਜਦ ਮੇਰਾ ਚੜਦੇ ਪੰਦਰਵੇਂ ਰਿਸ਼ਤਾ ਪੱਕਾ ਹੋ ਗਿਆ ਸੀ, ਵੱਡੀ ਬੇਬੇ ਨੇ ਦੱਸਿਆ ਸੀ ਕਿ ਮੁੰਡੇ ਦਾ ਨਾਉ ਸਰਦਾਰ ਕੋਰਾ ਸਿਹੁੰ ਆ। ਬਾਕੀ ਗੱਲਾ ਮੈ ਲੁਕ ਕੇ ਸੁਣੀਆ ਵੀ ਮੁੰਡਾ ਕੱਲਾ ਹੀ ਆ, ਨਾਨਕਢੇਰੀ ਤੇ ਰਹਿੰਦਾ ਨਾਨੀ ਕੋਲ, ਜਾਦੀਂ ਦੀ ਮੁਖਤਿਆਰੀ ਕੁੜੀ ਦੀ ਤਾ ਭਾਈ। ਮੁਖਤਿਆਰੀ ਵਾਲੀ ਗੱਲ ਮੈਨੂੰ ਭੋਰਾ ਵੀ ਨਾ ਜੱਚੀ ਬਸ ਨਾਮ ਸੁਣ ਕੇ ਹੋਰ ਈ ਲੱਗਾ , ਲੈ ਦੱਸ ਕਿਹੋ ਜਿਹਾ ਨਾਮ ਆ !
ਹਾਣਦੀਆਂ ਨੇ ਪਾਣੀ ਭਰਨ ਗਈਆ ਨੇ ਬੜਾ ਛੇੜਨਾ, ਕੋਰਾ-ਕੋਰਾ ਆਖ ! ਜਦ ਮੈ ਕੌੜ ਅੱਖ ਨਾਲ ਝਾਕਣਾ ਫੇਰ ਆਖ ਦੇਣਾ ਕੋਰਾ ਕੁੱਜਾ, ਮੈ ਘਰ ਆ ਵੱਡੀ ਬੇਬੇ ਨੂੰ ਆਖਣਾ,” ਕਿਹੋ ਜਿਹੇ ਨਾਓ ਆਲਾ ਪ੍ਰਾਉਣਾ ਲੱਭਿਆ ਤੁਸੀ ਰਲ ਕੇ ਉਹਦਾ ਨਾਓ ਨਾਹਰ ਸਿਓ, ਕਰਤਾਰ ਸਿਓ ਕਿਓ ਨੀ ਹੈਗਾ।” ਇਹੋ ਜਿਹੇ ਨਾਂ ਮੈ ਪਤਾ ਨੀ ਕਿੰਨੇ ਕੁ ਗਿਣਾ ਜਾਣੇ। ਇੱਕ ਦਿਨ ਬੇਬੇ ਨੇ ਆਖਿਆ,” ਟੈਮ ਆਊ ਧੀਏ, ਇਹੀ ਨਾਓ ਸਾਰਿਆ ਨਾਲੋ ਚੰਗਾ ਲੱਗੂ।” ਜਦ ਕੁੜੀਆ ਮਖੌਲ ਕਰਨ ਤਾ ਆਖੀ,
“ਕੋਰਾ ਕੋਰਾ ਕੁੱਜਾ ਪਾਣੀ ਠੰਡਾ ਠਾਰ ਵੇ,
ਪੇਕਿਆ ਦੀ ਟੂਮ ਜਿੰਨਾ ਕਰਾ ਤੇਰਾ ਪਿਆਰ ਵੇ।”
ਮੈ ਇਹੀ ਗੁਣਗੁਣਾਈ ਜਾਣਾ, ਮੈਨੂੰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
jagjit singh
very nice