ਕੋਠੀ ਦੀਆਂ ਚਾਬੀਆਂ—–
ਮਲਕੀਤ ਦੀ ਪਤਨੀ ਮਾਂ-ਪਿਓ ਦੀ ਇਕਲੌਤੀ ਧੀਅ ਆ। ਉਹਨੂੰ ਵਿਆਹ ਕੇ ਕੈਨੇਡਾ ਲੈ ਗਿਆ। ਸਾਲ ਦੋ ਸਾਲੀਂ ਵਾਰੋ ਵਾਰੀ ਆਕੇ ਆਪੋ ਆਪਣੇ ਰਿਸ਼ਤੇਦਾਰਾਂ ਕੋਲ ਰਹਿ ਜਾਦੇਂ ਤੇ ਸਭ ਨੂੰ ਖੁਸ਼ ਕਰ ਜਾਂਦੇ। ਐਸਾ ਰੱਬ ਦਾ ਭਾਣਾ ਵਰਤਿਆ ਕਿ ਵਹੁਟੀ ਦੀ 6 ਮਹੀਨੇ ਪਹਿਲਾਂ ਮਾਂ ਜਹਾਨ ਛੱਡ ਗਈ ਤੇ ਹੁਣ ਵਿਛੋੜਾ ਨਾ ਸਹਾਰਦਾ ਹੋਇਆ ਬਾਪ ਵੀ ਤੁਰ ਗਿਆ।
ਆਣਾ ਪਿਆ ਖੜੇ ਪੈਰ। ਮਲਕੀਤ ਤੇ ਸਾਰੀ ਜਿੰਮੇਵਾਰੀ ਆ ਪਈ। ਮੇਰੇ ਖਾਸ ਨਜਦੀਕੀ ਹੋਣ ਕਰਕੇ ਅੰਤਮ ਅਰਦਾਸ ਚ ਸ਼ਾਮਿਲ ਹੋਈ ਸਾਂ।
ਭਾਅ ਜੀ ਦੇ ਭਰਾਵਾਂ ਵਰਗੇ ਦੋਸਤਾਂ ਨੇ ਹਸਪਤਾਲ ਦਾਖਲੇ ਤੋਂ ਲੈਕੇ ਅੰਤਿਮ ਅਰਦਾਸ ਤਕ ਸਾਰੇ ਕਾਰਜ ਪੂਰੀ ਜਿੰਮੇਵਾਰੀ ਨਾਲ ਨਿਭਾਏ। ਇਕ ਦੋਸਤ ਨੇ ਤਾਂ ਦਿਨ ਰਾਤ ਸੇਵਾ ਨਿਭਾਈ।
2,3 ਦਿਨ ਤੋਂ ਮਲਕੀਤ ਫੋਨ ਕਰਦਾ
” ਅੰਟੀ! ਮੈਨੂੰ ਚੰਗੀ ਤਰਾਂ ਨੀਂਦ ਨੀ ਆ ਰਹੀ। ਸਿਰ ਫਟਣ ਡਿਆ”
” ਤੈਨੂੰ ਹਾਲੇ ਜੈੱਟ ਲੈਗ ਹੋਣਾ ਹਵਾਈ ਸਫਰ ਦਾ” ਮੈਂ ਕਿਹਾ
“ਅੱਗੇ ਵੀ ਤਾਂ ਅਈਦਾ। ਪਹਿਲਾਂ ਕਦੇ ਨੀ ਹੋਇਆ ”
ਉਹਦਾ ਜੁਆਬ ਸੀ
ਕਲ ਉਹ ਮਿਲਣ ਆਇਆ ਕੈਨੇਡਾ ਞਾਪਿਸ ਜਾਣ ਤੋਂ ਪਹਿਲਾਂ
“ਹੁਣ ਨੀਂਦ ਤੇ ਸਿਰ ਦਰਦ ਕਿਵੇਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ