ਤੀਹ ਸਾਲ ਪਹਿਲੋਂ ਵਿਆਹ ਮਗਰੋਂ ਇਹ ਮੈਨੂੰ ਛੇਤੀ ਹੀ ਚੰਡੀਗੜ੍ਹ ਲੈ ਆਏ..!
ਇਹ ਆਪ ਤਾਂ ਰੋਜ ਸੁਵੇਰੇ ਦਫਤਰ ਚਲੇ ਜਾਇਆ ਕਰਦੇ ਪਰ ਮੈਂ ਧੁੱਪ ਸੇਕਣ ਕੋਠੇ ਤੇ ਚੜ੍ਹ ਜਾਇਆ ਕਰਦੀ..!
ਸਾਮਣੇ ਹੀ ਕੁਝ ਘਰ ਛੱਡ ਇੱਕ ਮਾਤਾ ਜੀ ਅਕਸਰ ਹੀ ਕੋਠੇ ਤੇ ਬੈਠੇ ਹਮੇਸ਼ਾਂ ਸਵੈਟਰ ਉਣਦੇ ਦਿਸ ਪਿਆ ਕਰਦੇ..ਇੱਕ ਦੋ ਵਾਰ ਨਜਰਾਂ ਮਿਲੀਆਂ ਤਾਂ ਮੈਂ ਸਤਿ ਸ੍ਰੀ ਅਕਾਲ ਬੁਲਾ ਦਿੱਤੀ..ਉਹ ਬੜਾ ਖੁਸ਼ ਹੋਏ..ਮੂਹੋਂ ਮੈਨੂੰ ਕੁਝ ਆਖਿਆ ਵੀ ਪਰ ਪਤੰਗਾਂ ਚੜਾਉਂਦੇ ਨਿਆਣਿਆਂ ਦਾ ਰੌਲਾ..ਮੈਨੂੰ ਕੁਝ ਵੀ ਸੁਣਿਆ ਨਾ ਗਿਆ!
ਕੁਝ ਦਿਨ ਬਾਅਦ ਦੂਰੋਂ ਹੀ ਇੱਕ ਅੱਧ-ਬੁਣੀ ਕੋਟੀ ਵਿਖਾਉਂਦੇ ਹੋਏ ਇਸ਼ਾਰਿਆਂ ਨਾਲ ਪੁੱਛਣ ਲੱਗੇ ਕਿਦਾਂ ਲੱਗੀ?
ਆਖ ਦਿੱਤਾ..ਬਹੁਤ ਸੋਹਣੀ..ਬੜਾ ਖੁਸ਼ ਹੋਏ!
ਅਗਲੇ ਦਿਨ ਵੇਖਿਆ ਅੱਧੀ ਕੋਟੀ ਉਣ ਵੀ ਧਰੀ ਸੀ..ਪਰ ਖਾਸ ਗੱਲ ਇਹ ਸੀ ਕੇ ਬੁਣਤੀ ਦੇ ਐਨ ਵਿਚਕਾਰ ਇੱਕ ਸਰੋਂ ਰੰਗੀ ਧਾਰੀ ਜਿਹੀ ਵੀ ਸੀ..ਅੱਜ ਫੇਰ ਓਹਨਾ ਓਹੀ ਗੱਲ ਪੁੱਛੀ ਤਾਂ ਮੇਰਾ ਵੀ ਅੱਗਿਓਂ ਓਹੀ ਜਵਾਬ ਸੀ..ਮੇਰਾ ਜਵਾਬ ਸੁਣ ਮਾਤਾ ਜੀ ਦੀਆਂ ਗਲ਼ਾਂ ਤੇ ਪੱਸਰ ਗਿਆ ਗੁਲਾਬੀ ਜਿਹਾ ਰੰਗ ਪਤਾ ਨੀ ਧੁੱਪ ਕਰਕੇ ਸੀ ਤੇ ਜਾਂ ਫੇਰ ਮੇਰੇ ਵੱਲੋਂ ਕੀਤੀ ਤਾਰੀਫ ਕਰਕੇ!
ਮਗਰੋਂ ਫੇਰ ਇਹ ਰੋਜਾਨਾ ਦਾ ਇੱਕ ਸਿਲਸਿਲਾ ਜਿਹਾ ਬਣ ਗਿਆ..ਸਾਰੀ ਦੁਪਹਿਰ ਬੈਠੇ ਸਵੈਟਰ ਉਣਦੇ ਰਹਿੰਦੇ ਫੇਰ ਦੁਪਹਿਰ ਵੇਲੇ ਉੱਠ ਹੇਠਾਂ ਚਲੇ ਜਾਂਦੇ!
ਇੱਕ ਵੇਰ ਉਹ ਮਾਤਾ ਜੀ ਕਿੰਨੇ ਦਿਨ ਨਾ ਦਿਸੇ..ਇਹ ਦਫਤਰੋਂ ਆਏ ਤਾਂ ਇਹਨਾਂ ਨਾਲ ਗੱਲ ਕੀਤੀ..!
ਆਖਣ ਲੱਗੇ ਛੁੱਟੀ ਵਾਲੇ ਦਿਨ ਹੋ ਆਉਂਦੇ ਹਾਂ..ਪਤਾ ਵੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ