ਪਿਛਲੇ ਸਾਲ ਜੰਮੀ ਚੰਦਰੀ ਮਹਾਂਮਾਰੀ ਕਾਰਨ ਸਭ ਈ ਹੈਰਾਨ ਪ੍ਰੇਸ਼ਾਨ ਹੋ ਰਹੇ ਨੇ । ਮਾਨੋ ਚੰਗੀ ਭਲੀ ਚਲਦੀ ਜਿੰਦਗੀ ਲੀਹ ਤੋਂ ਉਤਰ ਗਈ ਏ! ਸਭ ਦਾ ਜਨਜੀਵਨ ਉਖੜ ਗਿਆ ।
ਇੱਕ ਕੋਲ ਰੋਟੀ ਦਾ ਹੀਲਾ ਨਹੀਂ ਪਰ ਭਵਿੱਖ ਲਈ ਫੋਨ ਜਰੂਰੀ ਏ ਔਨਲਾਇਨ ਕਲਾਸਾਂ ਜੋ ਸੁਰੂ ਹੋਗੀਆ ਨੇ ਫੋਨਾਂ ਤੇ।
ਇੱਕ ਬੱਚੇ ਨੇ ਦਿਨ ਰਾਤ ਇੱਕ ਕੀਤਾ ਪੜਾਈ ਲਈ ਤੇ ਦੂਜਾ ਜਿਸਨੇ ਸਾਰਾ ਸਾਲ ਕਿਤਾਬ ਨੀ ਸੀ ਚੁੱਕੀ ਉਹ ਵੀ ਚੰਗੀ ਪੁਜੀਸ਼ਨ ਚ ਪਾਸ ਹੋ ਗਿਆ। ਜਿਵੇਂ ਲੌਕਡਾਊਨ ਦੌਰਾਨ ਅਮੀਰਾਂ ਦੇ ਘਰਾਂ ਵਿੱਚ ਨਿੱਤ ਨਵੇਂ ਪਕਵਾਨ ਬਣਦੇ ਰਹੇ ਤੇ ਇੱਕ ਦਿਹਾੜੀਦਾਰ ਪਾਣੀ ਪੀ ਦਿਨ ਕਟੀਆ ਕਰਦੇ ਰਹੇ ।
ਪਲੇਗ ਦੀ ਬਿਮਾਰੀ ਦਾ ਦੁਖਾਂਤ ਕਿਤਾਬਾਂ ਵਿੱਚ ਪੜ੍ਹਨ ਤੇ ਵੀ ਮਨ ਪਸੀਜ ਜਾਂਦਾ ਸੀ ਪਰ ਹੁਣ ਅਸੀਂ ਆਪਣੀਆਂ ਅੱਖਾਂ ਸਾਹਵੇਂ ਕਿੰਨੇ ਘਰਾਂ ਦੇ ਦੀਵੇ ਬੁਝਦੇ ਵੇਖ ਰਹੇ ਹਾਂ ਕਰੋਨਾ ਮਹਾਂਮਾਰੀ ਕਾਰਨ ।
ਪਿਛਲੇ ਸਾਲ ਜਦੋਂ ਡੋਰ ਟੂ ਡੋਰ ਸਰਵੇ ਕੀਤਾ ਤਾਂ ਕਿੰਨਾਂ ਕੁੱਝ ਬਰਦਾਸ਼ਤ ਕੀਤਾ ਕਿ ਜੀ ਆਸਾ ਬੀਬੀਆਂ ਤਾਂ ਸਰਕਾਰ ਨਾਲ ਮਿਲੀਆਂ ਹੋਈਆ ਨੇ ਪੈਸੇ ਮਿਲਦੇ ਨੇ ਇੰਨਾਂ ਨੂੰ ਮਰੀਜ ਲੱਭਣ ਦੇ ਪਰ ਇਹ ਆਪਣਾ ਫਰਜ ਸਮਝ ਸਭ ਬਰਦਾਸ਼ਤ ਕਰਦੀਆਂ ਰਹੀਆਂ ਤੇ ਇਸ ਵਾਰ ਫਿਰ ਸਰਵੇ ਤਹਿਤ ਕੋਰੋਨਾ ਵੈਕਸੀਨ ਲਈ ਪ੍ਰੇਰਿਤ ਕਰਨ ਦੀ ਡਿਊਟੀ ਦੌਰਾਨ ਜਦ ਵੀ ਟੀਕੇ ਬਾਰੇ ਦੱਸਣਾ ਤਾਂ ਅਗਲੇ ਪਹਿਲਾਂ ਈ ਕਹਿ ਦਿੰਦੇ ਨਾ ਭਾਈ ਕੋਈ ਬਿਮਾਰੀ ਨਹੀਂ ਸਭ ਲੋਕਾਂ ਨੂੰ ਖਤਮ ਕਰਨ ਦੀ ਸ਼ਾਜ਼ਿਸ ਆ ਇਹ ਤਾਂ
ਦਿੱਲੀ ਐਨੇ ਬੈਠੇ ਨੇ ਕੀਹਦੇ ਟੀਕੇ ਲੱਗੇ ਤੇ ਕਰੋਨਾ ਕਿਸੇ ਨੂੰ ਨੀ ਹੋਈ!! ਬੜਾ ਸਮਝਾਉਣ ਤੇ ਵੀ ਲੋਕਾਂ ਦੀ ਮੈਂ ਨਾ ਮਾਨੂ ਵਾਲੀ ਰੱਟ ਰਹੀ ਬੁਰੀ ਤਰ੍ਹਾਂ ਫਸ ਗਿਆ ਸਿਹਤ ਵਿਭਾਗ ਉਪਰੋਂ ਨਿੱਤ ਨਵੇਂ ਆਦੇਸ਼ ਆਉਦੇ ਪਰ ਜਨਤਾ ਟੀਕਾਕਰਨ ਲਈ ਕਿਸੇ ਵੀ ਹਾਲਤ ਵਿੱਚ ਤਿਆਰ ਨਹੀਂ ਸੀ।
ਕੈਂਪ ਲੱਗਦੇ ਮਸਾਂ ਦਸ ਟੀਕੇ ਲੱਗਣੇ ਕਈ ਤਾਂ ਹਾਂ ਕਹਿ ਕੇ ਵੀ ਮੁਕਰ ਜਾਂਦੇ।
ਢੋਲੀ ਢੋਲ ਵਜਾ ਵੇ ਕੋਈ ਭੰਗੜਾ ਪਾਵੇ ਜਾਂ ਨਾ ਪਾਵੇ ਤਹਿਤ ਕੋਰੋਨਾ ਵੈਕਸੀਨ ਲਗਾਉਣੀ ਸੁਰੂ ਕੀਤੀ ਪਹਿਲਾਂ ਸਾਰੇ ਮੁਲਾਜਮਾਂ ਨੂੰ ਵੈਕਸੀਨ ਯਕੀਨੀ ਕੀਤੀ ਸਰਕਾਰ ਨੇ ਪਰ ਅਫਸੋਸ ਬਹੁਤਿਆਂ ਨੇ ਤਾਂ ਫਾਰਮੈਲਟੀਆਂ ਈ ਪੂਰ ਕੀਤੀਆਂ ਵੈਕਸੀਨ ਕਰਵਾਉਣ ਦੀਆਂ। ਕੁੱਝ ਇਮਾਨਦਾਰੀ ਤਹਿਤ ਕਰਵਾ ਗਏ।
ਡੋਰ ਟੂ ਡੋਰ ਸਰਵੇ ਤਹਿਤ ਆਸਾ ਦੀ ਬੁਰੀ ਹਾਲਤ ਹੋ ਜਾਂਦੀ ਮਗਜ ਖਪਾਈ ਕਰਦੀ ਦੀ ਅਫਸਰਾਂ ਦੀ ਵਾਰਨਿੰਗ ਵੱਖ ਸੁਣਦੀ ਪਰ ਕਿਸੇ ਦੇ ਕੰਨ ਤੇ ਜੂੰ ਨਾ ਸਰਕਦੀ ।
ਪਰ ਅੱਜ ਕੱਲ੍ਹ ਲੋਕਾਂ ਦੀ ਇੱਕ ਦਮ ਟੀਕਾਕਰਨ ਕਰਵਾਉਣ ਤਾਂਘ ਨੂੰ ਵੇਖ ਸਭ ਹੈਰਾਨ ਆਂ ਕਿ ਕੀ ਕੌਤਕ ਹੋਇਆ।
ਕੈਂਪ ਵਿੱਚ ਮੈਂ ਉਹਨਾਂ ਨੂੰ ਵੇਖ ਕੇ ਅੰਤਾਂ ਦੀ ਹੈਰਾਨ ਜਿੰਨਾਂ ਨੇ ਮੈਂਨੂੰ ਦੂਰੋਂ ਹੀ ਸਾਸਰੀਕਾਲ ਭਾਈ ਬੀਬੀ,,, ਚਾਹ ਪਾਣੀ ਦੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ