ਅੱਜ ਰਾਜਨ ਦੇ ਘਰ ਵਿਆਹ ਤੋਂ ਪੰਜ ਸਾਲ ਬਾਅਦ ਇੱਕ ਬੱਚੇ ਨੇ ਜਨਮ ਲੈਣਾ ਸੀ। ਚਾਰੇ ਪਾਸੇ ਖ਼ੁਸ਼ੀ ਦਾ ਮਾਹੌਲ ਸੀ। ਪਰ ਇਹ ਕੀ?? ਜਦੋਂ ਬੱਚਾ ਹੋਇਆ ਤੇ ਦਾਈ ਨੇ ਆ ਕੇ ਦੱਸਿਆ ਤਾਂ ਹਰ ਪਾਸੇ ਇੱਕ ਅਜੀਬ ਚੁੱਪ ਫ਼ੈਲ ਗਈ। ” ਇਸ ਬੱਚੇ ਨੂੰ ਅਸੀਂ ਨਹੀਂ ਰੱਖ ਸਕਦੇ, ਸਾਡੀ ਇੱਜ਼ਤ ਰੁਲ ਜਾਊ ” ਰਾਜਨ ਨੇ ਆਪਣੀ ਰੋਂਦੀ ਕਰਲਾਉਂਦੀ ਬੀਵੀ ਨੂੰ ਕਿਹਾ। ਆਪ ਵੀ ਰਾਜਨ ਇਸੇ ਤਰ੍ਹਾਂ ਇਹ ਮਹਿਸੂਸ ਕਰ ਰਿਹਾ ਸੀ ਜਿਵੇਂ ਕਿਸੇ ਨੇ ਉਸ ਦੀਆਂ ਖ਼ੁਸ਼ੀਆਂ ਦੀ ਗੰਢ ਬੰਨ੍ਹ ਪਾਣੀ ਵਿੱਚ ਤਾਰ ਦਿੱਤਾ ਹੋਵੇ।
ਅਖ਼ੀਰ ਇਹ ਫ਼ੈਸਲਾ ਲਿਆ ਗਿਆ ਕਿ ਚੁੱਪ ਚਪੀਤੇ ਸਵੇਰੇ ਸਵੇਰੇ ਇਸ ਬੱਚੇ ਨੂੰ ਖੇਤਾਂ ਦੇ ਬਾਹਰ ਰੱਖ ਆਇਆ ਜਾਵੇਗਾ। ਰਾਜਨ ਦੀ ਬੀਵੀ ਦੀ ਕੁੱਖ ਵਿੱਚੋਂ ਚੀਖ਼ਾਂ ਨਿਕਲ ਰਹੀਆਂ ਸੀ। ਉਹ ਇੱਕ ਪਾਸੇ ਬੱਚੇ ਦਾ ਮਾਸੂਮ ਜਿਹਾ ਚਿਹਰਾ ਵੇਖੇ, ਦੂਸਰੇ ਪਾਸੇ ਰੱਬ ਨੂੰ ਕੋਸੇ ਕਿ ਇੰਨੇ ਸਾਲ ਬਾਅਦ ਹਰੀ ਹੋਈ ਉਸਦੀ ਕੁੱਖ ਵਿੱਚ ਰੱਬ ਨੇ ਦਿੱਤਾ ਵੀ ਤੇ ਕੀ???
ਸਵੇਰ ਹੋਈ ਤਾਂ ਉਸ ਬੱਚੇ ਨੂੰ ਸੋਚ ਮੁਤਾਬਿਕ ਖੇਤਾਂ ਦੇ ਬਾਹਰ, ਦਿਲ ਤੇ ਪੱਥਰ ਰੱਖ ਕੇ, ਰਾਜਨ ਰੱਖ ਆਇਆ। ਥੋੜੇ ਸਮੇਂ ਬਾਅਦ ਇੱਕ ਕਿੰਨਰਾਂ ਦੀ ਟੋਲੀ ਕਿਸੇ ਦੇ ਘਰ ਬੱਚੇ ਦੇ ਜਸ਼ਨ ਮਨਾਉਣ ਲਈ ਜਾ ਰਹੀ ਸੀ। ਬੱਚੇ ਦੇ ਰੋਣ ਦੀ ਆਵਾਜ਼ ਸੁਣੀ ਤਾਂ ਟੋਲੀ ਦੀ ਪ੍ਰਧਾਨ ਰਾਧਾ ਨੇ ਜ਼ੋਰ ਦੀ ਤਾੜੀ ਮਰੀ ਤੇ ਟਾਂਗਾ ਰੁਕ ਗਿਆ। “ਕੀ ਹੋਇਆ ਅੰਮਾ”?? ਟਾਂਗੇ ਵਾਲੇ ਨੇ ਤੇ ਨਾਲ ਬੈਠੀ ਕੁਸੁਮ ਨੇ ਪੁੱਛਿਆ। ਉਸ ਨੇ ਰੋਂਦੇ ਬੱਚੇ ਦੀ ਆਵਾਜ਼ ਦਾ ਦੱਸਿਆ ਤਾਂ ਸਭ ਭੱਜ ਕੇ ਉਸ ਵੱਲ ਗਏ। ਦੇਖਿਆ ਤਾਂ ਜਿੱਥੇ ਇੱਕ ਪਾਸੇ ਉਹਨਾਂ ਨੂੰ ਬੱਚੇ ਦੇ ਮਿਲਣ ਦੀ ਖ਼ੁਸ਼ੀ ਹੋਈ ਉੱਥੇ ਉਹਨਾਂ ਸਭ ਦੇ ਬੱਚੇ ਦੀਆਂ ਚੀਖ਼ਾਂ ਵਿਚੋਂ ਉਹਨਾਂ ਦੀ ਕਹਾਣੀ ਇੱਕ ਰੀਲ ਵਾਂਗ ਚੱਲਦੀ ਨਜ਼ਰ ਆਈ ਤੇ ਜ਼ੋਰ ਜ਼ੋਰ ਨਾਲ ਰੋਂਦਿਆਂ ਅੰਮਾ ਨੇ ਉਸ ਬੱਚੇ ਨੂੰ ਛਾਤੀ ਨਾਲ ਲਾ ਲਿਆ। ਜਸ਼ਨ ਤੇ ਜਾਣਾ ਰੱਦ ਕਰ ਕੇ ਮੁੜ ਆਪਣੀ ਹਵੇਲੀ ਵਿੱਚ ਗਏ ਅਤੇ ਉੱਥੇ ਬੈਠੀਆਂ ਹੋਰ ਵੀ ਰਾਧਾ, ਕਮਲਾ ਤੇ ਕਾਂਤਾ ਆਦਿ ਸਭ ਨੂੰ ਅੰਮਾ ਨੇ ਜ਼ੋਰ ਜ਼ੋਰ ਨਾਲ ਤਾੜੀਆਂ ਮਾਰ ਤੇ ਆਵਾਜ਼ਾਂ ਮਾਰ ਇਕੱਠੀਆਂ ਕਰ ਲਈਆਂ। ਹੁਣ ਜਸ਼ਨ ਅੰਮਾ ਦੀ ਹਵੇਲੀ ਵਿੱਚ ਹੋਵੇਗਾ,” ਅੰਮਾ ਨੇ ਜ਼ੋਰ ਜ਼ੋਰ ਤਾੜੀਆਂ ਮਾਰਦੇ ਤੇ ਨੱਚਦੇ ਕਿਹਾ । ਖ਼ੂਬ ਧੂਮ ਧਾਮ ਨਾਲ ਉਸ ਬੱਚੇ ਦਾ ਸਵਾਗਤ ਹੋਇਆ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Jaspreet Kaur
9779697283