ਕੁੜੀ ਭੱਜ ਗਈ!!!
ਜਿਹਨਾਂ ਦੀ ਭੱਜਦੀ ਹੈ, ਉਹ ਮਾਪੇ ਜਿਉਂਦੇ ਜੀ ਹੀ ਮਰ ਜਾਂਦੇ ਹਨ। ਪਰ ਬਦਕਿਸਮਤੀ ਨਾਲ ਇਹ ਤਿੰਨ ਸ਼ਬਦ ਅਜੋਕੇ ਸਮਾਜ ਦਾ ਵੱਡਾ ਸੱਚ ਬਣ ਚੁੱਕਿਆ ਹੈ । ਥੋੜ੍ਹੇ ਦਿਨ ਪਹਿਲਾਂ ਮੈਂ ਜਮਾਤ ਵਿੱਚ ਆਪਣਾ ਪੀਰੀਅਡ ਲਗਾ ਕੇ ਘੰਟੀ ਵੱਜਣ ਤੇ ਸਟਾਫ ਰੂਮ ਵਿੱਚ ਵੜੀ। ਉੱਥੇ ਬੈਠੇ ਅਧਿਆਪਕ ਸਕੂਲ ਦੀ ਇੱਕ ਪੁਰਾਣੀ ਵਿਦਿਆਰਥਣ ਦੀ ਗੱਲ ਕਰ ਰਹੇ ਸੀ। ਨਾਂ ਸੀ ਸੰਦੀਪ ।(ਨਾਂ ਵਿੱਚ ਹੇਰ ਫੇਰ ਹੈ।) ਮੇਰੇ ਇੱਕ ਦਮ ਕੰਨ ਖੜ੍ਹੇ ਹੋ ਗਏ। ਮੇਰੇ ਕੋਲ ਤਾਂ ਪੜ੍ਹ ਕੇ ਗਈ ਸੀ 5 ਸਾਲ । ਫਿਰ ਵੀ ਮੈਨੂੰ ਯਕੀਨ ਨਹੀਂ ਸੀ । ਕੋਈ ਹੋਰ ਸੰਦੀਪ ਹੋਊ । ਮੈਂ ਆਪਣੇ ਆਪ ਨੂੰ ਸਮਝਾਉਂਦੇ ਹੋਏ ਕਿਹਾ । ਪਰ ਪੜਤਾਲ ਕੀਤੀ ਤਾਂ ਇਹ ਤਾਂ ਉਹੀ ਸੀ । ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ । ਭਲਾ ਇਹ ਕਿਵੇਂ ਹੋ ਸਕਦਾ ਸੀ ??? ਦੋ ਸਾਲ ਕੁ ਪਹਿਲਾਂ ਤਾਂ ਉਹ ਖਾਸ ਮੈਨੂੰ ਮਿਲਣ ਆਈ ਸੀ । ਪੂਰੇ ਹੱਕ ਨਾਲ ਮੇਰੀ ਜਮਾਤ ਵਿੱਚ ਵੜੀ ਸੀ। ਮੈਂ ਉਲਾਂਭਾ ਜੋ ਭੇਜਿਆ ਸੀ । ਅੱਜ ਉਹ ਉਲਾਂਭਾ ਲਾਹੁਣ ਆਈ ਸੀ । ” ਮੈਡਮ ਜੀ ਤੁਸੀਂ ਇਹ ਕਿਵੇਂ ਸੋਚ ਸੱਕਦੇ ਹੋ ਕਿ ਮੈਂ ਤੁਹਾਨੂੰ ਭੁੱਲ ਗਈ ? ” ਆਉਂਦੀ ਨੇ ਪੂਰੇ ਹੱਕ ਨਾਲ ਪੁੱਛਿਆ ਸੀ । ਹੁਣ ਕਲਾਸ ਵਿੱਚ ਬੱਸ ਉਹੀ ਬੋਲ ਰਹੀ ਸੀ। ਮੈਂ ਅਤੇ ਮੇਰੇ ਵਿਦਿਆਰਥੀ ਸਿਰਫ ਉਸਨੂੰ ਸੁਣ ਰਹੇ ਸੀ । ” ਮੈਡਮ ਜੀ ਦੇਖੀ ਜਾਈਓ , ਇੱਕ ਦਿਨ IAS ਅਫਸਰ ਬਣ ਕੇ ਦਿਖਾਵਾਂਗੀ ,T.V. ਤੇ ਮੇਰੀ ਇੰਟਰਵਿਊ ਆਊਗੀ , ਤੁਹਾਡਾ ਜ਼ਿਕਰ ਪੱਕਾ ਕਰਾਂਗੀ।” ਬੇਹੱਦ ਹੋਣਹਾਰ ਸੀ ਉਹ। ਪੰਜ ਸਾਲ ਪੜ੍ਹਾਇਆ ਸੀ ਮੈਂ ਉਸਨੂੰ । ਸੱਭ ਤੋਂ ਪਹਿਲਾਂ ਕੰਮ ਕਰ ਕੇ ਦਿਖਾਉਂਦੀ ਸੀ। ਮੈਨੂੰ ਉਸਦੀਆਂ ਗੱਲਾਂ ਫੋਕੀਆਂ ਨਹੀਂ ਲੱਗੀਆਂ। ਸਗੋਂ ਇੱਕ ਆਸ ਜਾਗ ਗਈ ਸੀ ਕਿ ਇਹ ਕੁੜੀ ਇੱਕ ਦਿਨ ਜ਼ਰੂਰ ਕੁੱਝ ਨਾ ਕੁੱਝ ਬਣ ਕੇ ਦਿਖਾਵੇਗੀ । ਐਨਾ ਆਤਮਵਿਸ਼ਵਾਸ ਹਰ ਕਿਸੇ ਵਿੱਚ ਦੇਖਣ ਨੂੰ ਨਹੀਂ ਮਿਲਦਾ। ਅੱਜ ਉਸ ਦਿਨ ਦੀ ਨਿੱਕੀ ਜਿਹੀ ਮੁਲਾਕਾਤ ਦਾ ਸਾਰਾ ਦ੍ਰਿਸ਼ ਮੇਰੀਆਂ ਅੱਖਾਂ ਅੱਗੇ ਘੁੰਮ ਗਿਆ। ਉੱਚੀ ਉੱਚੀ ਰੋਣ ਨੂੰ ਦਿਲ ਕੀਤਾ। ਪਰ ਮੈਂ ਉਸਦੀ ਭਲਾ ਕੀ ਲੱਗਦੀ ਸੀ ?? ਸਿਰਫ਼ ਪੰਜ ਸਾਲ ਪੜ੍ਹਾਇਆ ਹੀ ਸੀ । ਪਰ ਖੁਆਬ ਤਾਂ ਉਸਦੇ ਨਾਲ ਨਾਲ ਮੈਂ ਵੀ ਦੇਖ ਲਏ ਸੀ, ਜੋ ਅੱਜ ਪੂਰੀ ਤਰ੍ਹਾਂ ਨਾਲ ਚਕਨਾਚੂਰ ਹੋ ਗਏ ਸੀ। ਪਰ ਇਹ ਕਿਹੜਾ ਮੇਰੇ ਨਾਲ ਪਹਿਲੀ ਵਾਰੀ ਹੋਇਆ ਸੀ । ਲੱਗਦੇ ਹੱਥ ਅੱਜ ਸਿਮਰ (ਨਾਂ ਵਿੱਚ ਬਦਲ ਹੈ) ਨੇ ਜੋ ਕੀਤਾ ਉਹ ਵੀ ਅੱਖਾਂ ਮੂਹਰੇ ਆ ਗਿਆ। ਮੈਂ ਉਸ ਸਮੇਂ ਸਕੂਲ ਜੋਆਏਨ ਹੀ ਕੀਤਾ ਸੀ। ਬੱਸ ਦੋ ਸਾਲ ਹੀ ਪੜ੍ਹੀ ਸੀ ਮੇਰੇ ਤੋਂ। ਬੇਹੱਦ ਹੁਸ਼ਿਆਰ ਸੀ। ਸੋਹਣੀ ਵੀ ਬਹੁਤ ਸੀ । ਇੱਕ ਦਿਨ ਮੈਂ ਅੱਧੇ ਦਿਨ ਦੀ ਲਈ ਛੁੱਟੀ ਕਾਰਨ ਬਸ ਵਿੱਚ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ