ਇਕ ਵਾਰ ਦੀ ਗਲ ਏ, ਇਕ ਬੁੱਢਾ ਫ਼ੌਜੀ ਛੁੱਟੀ ਮਨਾਣ ਲਈ ਘਰ ਜਾ ਰਿਹਾ ਸੀ, ਤੇ ਥਕਿਆ ਉਹ ਬਹੁਤ ਹੋਇਆ ਸੀ ਤੇ ਭੁਖ ਉਹਨੂੰ ਡਾਢੀ ਲਗੀ ਹੋਈ ਸੀ। ਉਹ ਇਕ ਪਿੰਡ ਅਪੜਿਆ ਤੇ ਉਹਨੇ ਪਹਿਲੀ ਹੀ ਝੁੱਗੀ ਦਾ ਬੂਹਾ ਜਾ ਖੜਕਾਇਆ।
“ਰਾਹੀ ਨੇ ਰਾਤ ਕਟਣੀ ਏ,” ਉਹਨੇ ਆਖਿਆ।
ਬੂਹਾ ਇਕ ਬੁੱਢੀ ਤੀਵੀਂ ਨੇ ਖੋਲਿਆ।
“ਅੰਦਰ ਲੰਘ ਆ, ਫ਼ੌਜੀਆ, ਉਹਨੇ ਸੱਦਾ ਦਿੱਤਾ।
“ਮਾਲਕਨੇਂ, ਭੁੱਖੇ ਲਈ ਗਰਾਹੀ ਰੋਟੀ ਹੈ ਈ?” ਫ਼ੌਜੀ ਨੇ ਪੁਛਿਆ। ਏਧਰ ਬੁੱਢੀ ਕੋਲ ਹੈ ਸਾਰਾ ਕੁਝ ਚੰਗਾ-ਚੋਖਾ ਸੀ, ਪਰ ਉਹ ਸੀ ਕੰਜੂਸ ਤੇ ਬਹੁਤ ਹੀ ਗਰੀਬੜੀ ਬਣ-ਬਣ ਬਹਿੰਦੀ ਸੀ।
“ਭਲਿਆ ਲੋਕਾ, ਅਜ ਤਾਂ ਮੈਂ ਆਪ ਵੀ ਕੁਝ ਨਹੀਂ ਖਾਧਾ, ਵਿਚਾਰੀ ਮੈਂ, ਘਰ ‘ਚ ਹੈ ਈ ਕੁਝ ਕੁਰਲਾਣ ਲਗੀ ।
“ਠੀਕ ਏ, ਜੇ ਤੇਰੇ ਕੋਲ ਕੁਝ ਨਹੀਂ, ਤਾਂ ਕੁਝ ਨਹੀਂ,” ਫ਼ੌਜੀ ਨੇ ਆਖਿਆ। ਫੇਰ ਬੈਂਚ ਥੱਲੇ ਪਿਆ ਹੱਥੀਉਂ ਬਿਨਾਂ ਇਕ ਕੁਹਾੜਾ ਵੇਖ ਉਹ ਕਹਿਣ ਲਗਾ: “ਜੇ ਕੋਈ ਹੋਰ ਚੀਜ਼ ਨਹੀਂ ਹੈਗੀ, ਤਾਂ ਅਸੀਂ ਓਸ ਕੁਹਾੜੇ ਦਾ ਦਲੀਆ ਬਣਾ ਲੈਣੇ ਆਂ।”
ਬੁੱਢੀ ਨੇ ਹੈਰਾਨੀ ਨਾਲ ਦੋਵੇਂ ਹਥ ਉਲਾਰ ਲਏ।
“ਕੁਹਾੜੇ ਦਾ ਦਲੀਆ? ਕਦੀ ਸੁਣਿਆ ਨਹੀਂ ਕਿਸੇ!
“ਮੈਂ ਤੈਨੂੰ ਬਣਾ ਕੇ ਵਿਖਾਨਾਂ। ਬਸ ਮੈਨੂੰ ਇਕ ਤਾਂਬੀਆ ਦੇ ਦੇ।
ਬੁੱਢੀ ਤਾਂਬੀਆ ਲੈ ਆਈ, ਤੇ ਫ਼ੌਜੀ ਨੇ ਕੁਹਾੜੇ ਨੂੰ ਧੋਤਾ, ਉਹਨੂੰ ਤਾਂਬੀਏ ਵਿਚ ਰਖਿਆ, ਤੇ ਤਾਂਬੀਏ ਨੂੰ ਪਾਣੀ ਨਾਲ ਭਰ ਕੇ ਚੁਲ੍ਹੇ ਉਤੇ ਚੜ੍ਹਾ ਦਿਤਾ।
ਬੁੱਢੀ ਨੇ ਫ਼ੌਜੀ ਉਤੇ ਟਕ ਲਾਈ ਰਖੀ, ਆਪਣੀ ਨਜ਼ਰ ਉਹਦੇ ਉਤੋਂ ਏਧਰ-ਓਧਰ ਨਾ ਹੋਣ ਦਿੱਤੀ। ਫ਼ੌਜੀ ਨੇ ਇਕ ਕੜਛੀ ਕੱਢੀ ਤੇ ਪਾਣੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
kajal chawla
very funny🤣🤣🤣
Seema Goyal
It is a beautiful and funny story. Mazaaa…. aa gaya.😋😋🙏🙏🙏