ਕੁੱਝ ਨਹੀਂ ਬਚਦਾ
ਭਿੰਦੇ ਨੇ ਪੱਠਿਆਂ ਦੀਆਂ ਦੋ ਪੰਡਾਂ ਟੋਕੇ ਕੋਲੇ ਸੁੱਟਦੇ ਹੋਏ ਕਿਹਾ ਕਿ ਬਾਪੂ, ਆਪਾਂ ਨੂੰ ਪਸ਼ੂ ਵੇਚ ਦੇਣੇ ਚਾਹੀਦੇ ਹਨ। ਇਸ ਕੰਮ ਲਈ ਇੱਕ ਪੱਠੇ ਵੱਢਣ ਵਾਲਾ ਕਾਮਾ ਚਾਹੀਦਾ ਹੈ ਜਿਹੜਾ ਦੋ ਭਰੀਆਂ ਵੱਢ ਕੇ ਇੱਕ ਆਪ ਲੈ ਜਾਂਦਾ ਹੈ। ਇਸ ਧੰਦੇ ਵਿੱਚ ਕੁੱਝ ਨਹੀਂ ਪੱਲੇ ਪੈਂਦਾ। ਦੁੱਧ ਦਾ ਰੇਟ ਪਾਣੀ ਵਾਲੀ ਬੋਤਲ ਦੇ ਬਰਾਬਰ ਹੈ। ਉੱਤੋਂ ਪਸ਼ੂਆਂ ਵਾਸਤੇ ਅੱਧਾ ਕਿੱਲਾ ਪੱਠਿਆਂ ਦਾ ਬੀਜਣਾ ਪੈਂਦਾ ਹੈ। ਇਸਤੋਂ ਇਲਾਵਾ ਤੂੜੀ, ਰੇਹਾਂ, ਸਪਰੇਹਾਂ, ਡੀਜ਼ਲ ਖਰਚਾ ਤੇ ਡੰਗਰ ਡਾਕਟਰ ਦੀ ਫੀਸ ਵੱਖਰੀ ਹੈ। ਹੋਰ ਤਾਂ ਹੋਰ ਗੋਹਾ ਸੁੱਟਣ ਦਾ ਪ੍ਰਤੀ ਇੱਕ ਪਸ਼ੂ ਡੇਢ ਸੌ ਰੁਪਇਆ ਮਹੀਨਾ ਵੱਖਰਾ ਦੇਣਾ ਪੈਂਦਾ ਹੈ। ਨਾਲੇ ਸਾਰਾ ਦਿਨ ਪਸ਼ੂ ਬਣੇ ਰਹੋ। ਐਨੇ ਪਸ਼ੂਆਂ ਦੇ ਖਰਚੇ ਵਿੱਚ ਤਾਂ ਭਲਾਂ ਦੁੱਧ ਮੁੱਲ ਦਾ ਪੀ ਲਵੇ। ਅਰਾਮ ਨਾਲ ਬੰਦਾ ਤੜਕੇ ਉੱਠ ਕੇ ਡੋਲੂ ਭਰਾ ਲਿਆ ਕਰੇ ਕਿਤੋਂ ਵੀ। ਫਿਰ ਸਾਰਾ ਦਿਨ ਨਵ- ਵਿਆਹੀ ਵਹੁਟੀ ਵਾਂਗੂੰ ਢੋਲੇ ਦੀਆਂ ਲਾਵੇ। ਅੱਗੋਂ ਸਤਿਆ ਹੋਇਆ ਭਿੰਦੇ ਦਾ ਬਾਪੂ ਕਹਿਣ ਲੱਗਿਆ,” ਰਹਿਣ ਦੇ ਮਤੀਰੇ ਸਿਰਿਆ, ਸਾਨੂੰ ਫਾਲਤੂ ਸਲਾਹਾਂ ਦੇਣ ਨੂੰ।” ਨਾ ਆਪਾਂ ਡਾਂਗਾਂ ਵਰਗੇ ਤਿੰਨ ਜਣਿਆਂ ਨੂੰ ਖੁਰਕ ਪਈ ਹੋਈ ਹੈ। ਆਹ, ਤੇਰਾ ਛੋਟਾ ਭਰਾ ਦੀਪਾ ਸਾਰਾ ਦਿਨ ਲੋਕਾਂ ਦੇ ਕਾਉਲੇ ਕੱਛਦਾ ਰਹਿੰਦਾ ਹੈ, ਇਹਨੂੰ ਨਾਲ ਲੈ ਜਾਇਆ ਕਰ। ਅੱਗੇ ਤੁਸੀਂ ਪਿਛਲੇ ਸਾਲ ਦੋਵਾਂ ਨੇ ਰੌਲਾ ਪਾ ਕੇ ਜ਼ਮੀਨ ਠੇਕੇ ਤੇ ਦਵਾ ਦਿੱਤੀ, ਅਖੇ ਇਸ ਵਿੱਚੋਂ ਕੁੱਝ ਬਚਦਾ ਨਹੀਂ। ਤੇ ਹੁਣ ਸਾਰਾ ਪਰਿਵਾਰ ਟੱਲੀਆਂ ਵਜਾਉਂਦਾ ਫਿਰਦਾ ਹੈ। ਹੁਣ ਕਹਿਣ ਲੱਗੇ ਮਾਂ ਦੇ ਵੱਡੇ ਲਾਡਲੇ, ਅਖੇ ਪਸ਼ੂਆਂ ਵਿੱਚੋਂ ਵੀ ਕੁੱਝ ਨਹੀਂ ਬਚਦਾ। ਸਿਆਣਿਆਂ ਸੱਚ ਹੀ ਆਖਿਆ ਹੈ, “ਝੱਬਲ ਪੁੱਤ ਨਾ ਜੰਮਿਆ, ਧੀ ਅੰਨੀ ਚੰਗੀ।” ਕਿਵੇਂ ਵਿਹਲਾ ਲਾਣਾ ਅੰਨ ਪਾੜਣ ਨੂੰ ਜੰਮਿਆ ਹੈ? ਥੋਡੇ ਵਰਗੇ ਬਹੁਤੀ ਗਿਣਤੀ-ਮਿਣਤੀ ਕਰਨ ਵਾਲੇ ਕੁੱਝ ਨਹੀਂ ਕਰ ਸਕਦੇ। ਚੁੱਕ ਕੇ ਮੋਬਾਇਲ ਤੇ ਖੋਲ ਲੈਂਦੇ ਨੇ ਕਿਲਕੂਲੇਟਰ ਤੇ ਹਿਸਾਬ-ਕਿਤਾਬ ਕਰਨ ਲੱਗ ਜਾਂਦੇ ਨੇ। ਕੰਮ ਕੋਈ ਕਰਨਾ ਨਹੀਂ ਤੇ ਖਜਾਨਾ ਮੰਤਰੀ ਸਾਰਾ ਪਰਿਵਾਰ ਬਣਿਆ ਫਿਰਦਾ ਹੈ। ਔਹ, ਵੇਖ ਲੈ ਆਪਣੇ ਸੰਤੇ ਕੇ, ਦੋ ਕਿੱਲੇ ਜ਼ਮੀਨ ਨਾਲ ਕੀ ਕੁੱਝ ਬਣਾਈ ਫਿਰਦੇ ਅਗਲੇ। ਸਾਰੇ ਜਾਣੇ ਕੰਮ ਕਰਦੇ ਨੇ, ਕੋਈ ਦਿਹਾੜੀਆ ਨਹੀਂ ਪਾਉਂਦੇ, ਪੂਰੇ ਕਿਰਸੀ ਐ। ਫਿਰ ਤਾਂ ਹੀ ਬੱਚਦਾ ਕੁੱਝ। ਬਾਪੂ ਉਹਨਾਂ ਦਾ ਕੀ ਐ ਕਜੂੰਸਾਂ ਦਾ, ਚਾਹੇ ਦੁਨੀਆ ਤੇ ਆਏ ਜਾਂ ਨਾ ਆਏ? ਨਾ ਉਹ ਰੱਬ ਨੂੰ ਕੀ ਜਵਾਬ ਦੇਣਗੇ ਕਿ ਅਸੀਂ ਦੁਨੀਆਂ ਤੇ ਕੀ ਵੇਖਿਆ? ਭਿੰਦੇ ਦਾ ਬਾਪੂ ਦੋਵਾਂ ਨੂੰ ਗਾਲ ਕੱਢ ਕੇ ਆਖਦਾ ਹੈ, ” ਨਾ ਤੁਹਾਡਾ...
...
ਹੀ ਆਲ ਵਰਡ ਗਾਇਆ ਹੈ, ਦੂਜੇ ਤਾਂ ਦੁਨੀਆਂ ਤੇ ਵੱਸਦੇ ਹੀ ਨਹੀਂ।” ਉਧਰੋਂ ਭਿੰਦੇ ਦੇ ਬਾਪੂ ਦਾ ਦੋਸਤ ਜੈਲਾ ਆ ਜਾਂਦਾ ਹੈ। ਕਿਵੇਂ ਪਿੰਡ ਚੁੱਕਣਾ ਲਿਆ ਹੈ, ਤੁਸੀਂ ਸਾਰੇ ਕਮਲੇ ਪਰਿਵਾਰ ਨੇ। ਕਾਹਦਾ ਜੈਲਿਆ ਪਿੰਡ ਚੁੱਕਣਾ ਆਪਾਂ ਨੇ, ਮੈਂ ਤਾਂ ਵਿਗੜੀ ਔਲਾਦ ਨੂੰ ਸਮਝਾਉਂਦਾ ਸੀ ਕਿ ਕੰਮ ਨਾਲ ਹੀ ਘਰ ਵਿੱਚ ਬਰਕਤ ਪੈਂਦੀ ਹੈ। ਖਾਲੀ ਸੁਪਨੇ ਲੈਣ ਨਾਲ ਕੁੱਝ ਨਹੀਂ ਬਣਦਾ। ਤੂੰ ਹੀ ਸਮਝਾ ਇਹਨਾਂ ਨੂੰ ਕੁੱਝ, ਮੇਰੇ ਆਖੇ ਤਾਂ ਲੱਗਦੇ ਨਹੀਂ। ਸ਼ਾਇਦ ਤੇਰਾ ਕਹਿਣਾ ਮੰਨ ਜਾਣ, ਤੂੰ ਪੜਿਆ-ਲਿਖਿਆ ਇਨਸਾਨ ਹੈ। ਤੇਰੀ ਆਲੇ-ਦੁਆਲੇ ਪੂਰੀ ਬੁੱਕਤ ਹੈ। ਗੱਲ ਤਾਂ ਤੇਰੀ ਠੀਕ ਹੈ ਮਿੱਤਰਾ, ਪਰ ਕੀ ਕੀਤਾ ਜਾਵੇ, ਦੁਨੀਆਂ ਤੇ ਚੰਦਰੀ ਹਵਾ ਹੀ ਇਹੋ ਜਿਹੀ ਫਿਰ ਗਈ ਹੈ ਕਿ ਕੋਈ ਡੱਕਾ ਤੋੜ ਕੇ ਦੂਹਰਾ ਨਹੀਂ ਕਰਨਾ ਚਾਹੁੰਦਾ ਤੇ ਸਹੂਲਤਾਂ ਸਾਰੀਆਂ ਭਾਲਦੇ ਨੇ ਅੱਜ-ਕੱਲ੍ਹ ਦੇ ਕਾਕੇ। ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ ਕਾਕਾ। ਜੇ ਕੰਮ ਨਾ ਕਰਾਂਗੇ ਤਾਂ ਮੋੜਾਂ ਤੇ ਖੜ੍ਹ ਕੇ ਲੋਕਾਂ ਤੋਂ ਗਾਲਾਂ ਹੀ ਲਵਾਂਗੇ ਤੇ ਨਾਲੇ ਨਸ਼ਿਆਂ ਵਰਗੀ ਬੁਰੀ ਬਿਮਾਰੀ ਲਾਵਾਂਗੇ। ਅਗਲੇ ਤਾਂ ਲੱਭਦੇ ਫਿਰਦੇ ਨੇ ਨਵੇਂ ਜਵਾਕਾਂ ਨੂੰ ਨਸ਼ੇ ਤੇ ਲਾਉਣ ਲਈ। ਚਾਰ ਦਿਨ ਮੁਫਤ ਦਿੱਤਾ ਨਸ਼ਾ ਤੇ ਜਿੰਦਣ ਜਿੰਦੇ ਜੜੇ ਗਏ, ਫੇਰ ਨਹੀਂ ਪੁੱਛਦੇ ਕਿੱਥੇ ਤੇਰੇ ਘਰ ਨੇ। ਅਗਲਾ ਆਪ ਚੋਰੀ ਕਰਕੇ ਪੈਸੇ ਲੈ ਕੇ ਆਉਂਦਾ, ਜਦੋਂ ਡਾਟ ਪੈਂਦੇ ਨੇ। ਬੱਚ ਜਾਓ, ਪੁੱਤਰੋ! ਜਿੰਨਾਂ ਬਚੀਦਾ ਦਾ ਵਿਹਲੇਪਨ ਤੋਂ। ਮਿਹਨਤ ਹੀ ਸਫਲਤਾ ਦੀ ਪੂੰਜੀ ਹੈ। ਸਿਆਣਿਆਂ ਸੱਚ ਹੀ ਕਿਹਾ ਹੈ “ਮਿਹਨਤ ਅੱਗੇ ਲੱਛਮੀ, ਪੱਖੇ ਅੱਗੇ ਪੌਣ।” ਜੇ ਪੁੱਤਰਾ ਜ਼ਮੀਨ ਵਿੱਚ ਬੀ ਪਾਵਾਂਗੇ ਤਾਂ ਹੀ ਫ਼ਸਲ ਹੋਊਗੀ। ਐਂਵੇਂ ਤਾਂ ਝਾੜ ਹੋਣ ਨਹੀਂ ਲੱਗਾ। ਇਸੇ ਤਰ੍ਹਾਂ ਜੇਕਰ ਅਸੀਂ ਕੰਮ ਕਰਾਂਗੇ ਤਾਂ ਹੀ ਚਾਰ ਪੈਸੇ ਆਉਣੇ ਨੇ। ਬੰਦੇ ਦਾ ਕੰਮ ਉੱਦਮ ਕਰਨਾ ਹੈ, ਫ਼ਲ ਉਹ ਆਪੇ ਲਾਊ। ਸਿਰ ਸੁੱਟ ਕੇ ਬੈਠੇ ਰਹਿਣ ਨਾਲ ਤਾਂ ਕੁੱਝ ਨਹੀਂ ਬਣਦਾ ਕਾਕਾ। ਹਾਂ ਤਾਇਆ ਜੀ, ਗੱਲ ਤੁਹਾਡੀ ਸੌ ਆਨੇ ਦਰੁਸਤ ਹੈ। ਇਹ ਗੱਲ ਸੁਣ ਕੇ ਛੋਟਾ ਦੀਪਾ ਆਖਣ ਲੱਗਾ ਕਿ ਨਾਲੇ ਰੱਬ ਨੇ ਆਪਾਂ ਨੂੰ ਹੱਥ ਕੰਮ ਕਰਨ ਲਈ ਹੀ ਤਾਂ ਦਿੱਤੇ ਹਨ। ਛੋਟੇ ਦੀਪੇ ਦੇ ਮੂੰਹੋਂ ਇਹ ਗੱਲ ਸੁਣ ਕੇ ਸਾਰੇ ਖਿੜ-ਖਿੜ ਕਰਕੇ ਹੱਸ ਪੈਂਦੇ ਨੇ।
ਸਰਬਜੀਤ ਸਿੰਘ ਜਿਉਣ ਵਾਲਾ , ਫਰੀਦਕੋਟ
ਮੋਬਾਇਲ – 9464412761
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਤੁਹਾਡਾ ਬੜਾ ਜਿਆਦਾ ਧੰਨਵਾਦ ਮੇਰੀ ਕਹਾਣੀ ਨੂੰ ਪਿਆਰ ਦੇਣ ਲਈ 🙏🙏🙏ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ। 😘😘😘🤗🤗🤗🤗🤗🤗 ਕੁਝ ਦਿਨ ਐਵੇਂ ਈ ਲੰਘ ਗਏ। ਫੇਰ ਓਹਨੇ ਮੈਨੂੰ ਪੁੱਛਿਆ ਏਨਾ ਗੁੱਸਾ ਕਰਨ ਵੱਲ ਕਿ ਗੱਲ ਸੀ । ਓਹਨੇ ਮੇਰੀ ਸਹੇਲੀ ਨੂੰ ਫੋਨ ਕੀਤਾ ਓਹਨੇ ਮੈਨੂੰ ਘਰਵਾਲੇ ਫੋਨ ਤੇ ਕੀਤਾ ਸੀ । ਤੇ ਮੈਨੂੰ ਪੁੱਛ Continue Reading »
ਨਿੱਕੇ ਹੁੰਦਿਆਂ ਕਈ ਗੱਲਾਂ ਤੇ ਬੜੀ ਛੇਤੀ ਡਰ ਜਾਇਆ ਕਰਦਾ ਸਾਂ.. ਇੱਕ ਵਾਰ ਸੌਣ ਮਹੀਨੇ ਬੜੀ ਲੰਮੀ ਝੜੀ ਲੱਗ ਗਈ..ਭਾਪਾ ਜੀ ਕਿੰਨੇ ਦਿਨ ਨੌਕਰੀ ਤੇ ਨਾ ਜਾ ਸਕੇ.. ਇੱਕ ਦਿਨ ਓਹਨਾ ਦੀ ਬੀਜੀ ਨਾਲ ਹੁੰਦੀ ਗੱਲ ਸੁਣ ਲਈ.. ਆਖ ਰਹੇ ਸਨ..ਇਸ ਵਾਰ ਤੇ ਇਹ ਮੀਂਹ ਜਾਨ ਕੱਢ ਕੇ ਹੀ ਸਾਹ Continue Reading »
ਭਾਰਤ ਵਿਚ ਦੋ ਕਰੋੜ ਵੇਸ਼ਾਵਾਂ ਕਿਓਂ ਹਨ ? ਅਸੀਂ ਲੋਕ ਕਦੇ ਇਸ ਵਾਰੇ ਜਾਣੂ ਨਹੀਂ ਹੋਏ | ਅੱਜ ਤਕ ਕਿ ਇਹ ਕਿਓਂ ਇਸ ਰਾਹ ਵਲ ਹੀ ਕਿਓਂ ਜਾਂਦੀਆਂ ਨੇ | ਕਿ ਇੰਨਾ ਦੀ ਮਜਬੂਰੀ ਏ ਜੋ ਆਪਣਾ ਘਰ ਪਰਿਵਾਰ ਤੋਂ ਦੂਰ ਹੋ ਚਲੇ ਜਾਂਦੀਆਂ ਹਨ | ਔਰਤਾਂ ਨੂੰ ਵੇਸ਼ਾਵਾਂ ਦਾ Continue Reading »
ਸ਼ੀਨਾ ਦਾ ਨਾਮ ਸਟੇਜ ਤੇ ਬੋਲਿਆ ਉਹ ਸਨਮਾਨ ਲੈਣ ਲਈ ਪਹੁੰਚ ਗਈ। ਉਸਨੇ ਸਨਮਾਨ ਲਿਆ। ਹਾਲ ਤਾੜੀਆਂ ਨਾਲ ਗੂੰਜ ਗਿਆ। ਸ਼ੀਨਾ ਬਹੁਤ ਖੁਸ਼ ਹੈ, ਖੁਸ਼ ਵੀ ਕਿਉਂ ਨਾ ਹੁੰਦੀ। ਉਸਨੇ ਪਹਿਲੀ ਵਾਰ ਵਿਚ ਯੂ਼. ਪੀ. ਐਸ. ਸੀ. ਦਾ ਟੈਸਟ ਕਲੀਅਰ ਨਹੀਂ ਕੀਤਾ ਸਗੋ ਦੂਜਾ ਰੈਕ ਪ੍ਰਾਪਤ ਕੀਤਾ। ਉਸਨੂੰ ਮੁੱਖ ਮਹਿਮਾਨ Continue Reading »
22 ਮਾਰਚ ਨੂੰ ਭਾਰਤ ਸਰਕਾਰ ਨੇ ਸਵੇਰੇ 7 ਵਜੇ ਤੋਂ ਲੇ ਕੇ ਰਾਤ ਦੇ 9 ਵਜੇ ਤਕ ਕਾਰੋਨਾ ਵਿ੍ਰਸ ਤੋਂ ਬਚਾਅ ਲਈ ਇਕ ਜਨਤਾ ਕਰਫ਼ਿਊ ਦਾ ਐਲਾਨ ਕੀਤਾ ਤੇ ਸ਼ਾਮ 5ਵਜੇ ਆਪਣੀਆ ਆਪਣੀਆ ਛਤਾਂ ਤੇ ਤਾਲੀ ਤੇ ਥਾਲੀ ਵਜਾ ਕੇ ਉਨ੍ਹਾਂ ਨਰਸਾਂ ਅਤੇ ਡਾਕਟਰਾਂ ਦਾ ਧੰਨਵਾਦ ਅਤੇ ਹੌਂਸਲਾ ਅਫਜ਼ਾਈ ਕਰਨੀ Continue Reading »
ਮੇਰੀ ਦੁਕਾਨ ਦੇ ਸਾਹਮਣੇ ਇਕ ਮੋਚੀ ਬੈਠ ਦਾ ਹੈ। ਇਕ ਦਿਨ ਉਸ ਦੇ ਕੋਲ ਇਕ ਆਦਮੀ ਆਇਆ। ਆਪਣੀ ਟੁੱਟੀ ਇਕ ਚੱਪਲ ਉਸਨੇ ਉਸ ਮੋਚੀ ਨੂੰ ਬਣਾਉਣ ਲਈ ਫੜਾਈ ਤੇ ਆਪ ਵੀ ਉਸਦੇ ਕੋਲ ਜਮੀਨ ਤੇ ਹੀ ਬੈਠ ਗਿਆ। ਕੁਝ ਦੀ ਪਲਾਂ ਵਿੱਚ ਉਥੇ ਲੋਕ ਇਕੱਠੇ ਹੋਣ ਲਗ ਪਏ। ਸ਼ਹਿਰ ਦੇ Continue Reading »
ਇਕ ਵਾਰ ਦੀ ਗਲ ਏ, ਇਕ ਬੁੱਢਾ ਫ਼ੌਜੀ ਛੁੱਟੀ ਮਨਾਣ ਲਈ ਘਰ ਜਾ ਰਿਹਾ ਸੀ, ਤੇ ਥਕਿਆ ਉਹ ਬਹੁਤ ਹੋਇਆ ਸੀ ਤੇ ਭੁਖ ਉਹਨੂੰ ਡਾਢੀ ਲਗੀ ਹੋਈ ਸੀ। ਉਹ ਇਕ ਪਿੰਡ ਅਪੜਿਆ ਤੇ ਉਹਨੇ ਪਹਿਲੀ ਹੀ ਝੁੱਗੀ ਦਾ ਬੂਹਾ ਜਾ ਖੜਕਾਇਆ। “ਰਾਹੀ ਨੇ ਰਾਤ ਕਟਣੀ ਏ,” ਉਹਨੇ ਆਖਿਆ। ਬੂਹਾ ਇਕ Continue Reading »
ਦੇਸ਼ ਪੰਜਾਬ ਦੀ ਵੰਡ ਦਾ ਇਤਿਹਾਸ ਇੱਕ ਦਰਦਨਾਕ ਅਤੇ ਖੌਫਨਾਕ ਵਾਕਿਆ ਹੈ। ਵੰਡ ਵੇਲੇ ਜਿੱਥੇ ਡੇਢ ਕਰੋਡ਼ ਪੰਜਾਬੀਆਂ ਨੂੰ ਪ੍ਰਵਾਸ ਕਰਨਾ ਪਇਆ, ਉੱਥੇ ਹੀ ਦਸ ਲੱਖ ਤੋਂ ਵੱਧ ਪੰਜਾਬੀਆਂ ਨੂੰ ਆਪਣੀ ਜਾਨਾਂ ਵੀ ਗਵਾਉਣੀਆ ਪਈਆਂ। 75 ਵਰ੍ਹੇ ਗੁਜ਼ਰ ਚੁਕੇ ਹਨ, ਪਰ ਉਸ ਦਰਦ ਦੀ ਚੀਸ ਅੱਜ ਵੀ ਲੋਕਾਂ ਦੇ ਦਿਲਾਂ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)