ਜੱਸਾ ਚਾਹ ਪੀਣ ਤੋਂ ਬਾਅਦ ਤੌਲੀਆ ਚੁੱਕ ਕੇ ਨਹਾਉਣ ਲਈ ਗੁਸ਼ਲਖਾਨੇ ਵੱਲ ਜਾ ਹੀ ਰਿਹਾ ਸੀ ਕਿ ਗੁਰੂ-ਘਰੋ ਆਉਦੀ ਆਪਣੀ ਮਾਂ ਨੂੰ ਦੇਖ ਕੇ ਰੁੱਕ ਗਿਆ।ਉਸਦੀ ਮਾਂ ਨੇ ਪ੍ਰਸ਼ਾਦ ਉਸਦੇ ਹੱਥ ਤੇ ਰੱਖਦੀ ਨੇ ਕਿਹਾ “ਪੁੱਤ ਜਰਨੈਲ ਚਾਚੇ ਕੇ ਘਰੇ ਚਲਾ ਨਹਾਉਣ ਤੋਂ ਬਾਅਦ” “ਨਹੀ ਮੰਮੀ ਮੈਂ ਸਿੱਧਾ ਗੁਰਦੁਆਰੇ ਹੀ ਜਾਵਾਂਗਾ ਉੱਥੇ ਲੰਗਰ ਵਿੱਚ ਸੇਵਾ ਕਰਾਂਗੇ” “ਚੱਲ ਠੀਕ ਆ ਤੂੰ ਜਾ ਕੇ ਕੰਮ ਕਰ ਮੈਂ ਵੀ ਆਉਣੀ ਆ ਘਰ ਦਾ ਕੰਮ ਨਬੇੜ ਕੇ” ਅਸਲ ਵਿੱਚ ਜੱਸੇ ਕੇ ਲਾਣੇ ਵਿੱਚੋ ਉਸਦਾ ਦਾਦਾ (ਪਿਉ ਦਾ ਚਾਚਾ) ਪਿਛਲੇ ਹਫਤੇ ਮਰ ਗਿਆ ਸੀ ਉਸਦਾ ਅੱਜ ਭੋਗ ਪੈਣਾ ਸੀ।ਜੱਸਾ ਆਪਣੇ ਛੋਟੇ ਚਾਚੇ ਦੇ ਮੁੰਡੇ ਗਗਨ ਨੂੰ ਲੈ ਕੇ ਗੁਰੂ-ਘਰ ਚਲਾ ਗਿਆ,ਮੱਥਾ ਟੇਕਣ ਤੋਂ ਬਾਅਦ ਉਹ ਲੰਗਰ ਹਾਲ ਪਹੁੰਚ ਗਿਆ। ਉੱਥੇ ਉਸਦਾ ਬਿੰਦਰ ਚਾਚਾ (ਜਿਸਦੇ ਪਿਉ ਦਾ ਅੱਜ ਭੋਗ ਸੀ) ਮੁੰਡਿਆ ਨੂੰ ਕੰਮ ਸਮਝਾਉਦਾ ਫਿਰਦਾ ਸੀ,ਉਸਨੇ ਜੱਸੇ ਨੂੰ ਦੇਖ ਕੇ ਕਿਹਾ “ਆ ਗਏ ਪੁੱਤ ਤੁਸੀ ਚਲੋ ਪਹਿਲਾਂ ਚਾਹ-ਪੀਣ ਪੀਉ” “ਚਾਹ ਪਾਣੀ ਵੀ ਪੀਲਾਂਗੇ ਚਾਚਾ ਜੀ ਤੁਸੀ ਕੰਮ ਦੱਸੋ ਸਾਨੂੰ” “ ਤੁਹਾਡਾ ਕੰਮ ਇਹ ਹੈ ਕਿ ਤੁਸੀ ਲੰਗਰ- ਹਾਲ ਦੇ ਗੇਟ ਤੇ ਖੜ੍ਹ ਜਾਉ ਤੇ ਸਾਰੇ ਲੋਕਾਂ ਨੂੰ ਇੱਜਤ-ਮਾਣ ਨਾਲ ਚਾਹ-ਪਾਣੀ ਅਤੇ ਲੰਗਰ ਹਾਲ ਵਿੱਚ ਬਠਾਉਣ ਦੀ ਜਿੰਮੇਵਾਰੀ ਤੁਹਾਡੀ ਦੋਹਾਂ ਦੀ”
“ਠੀਕ ਇਹ ਚਾਚਾ ਜੀ ਹੁਣ ਤੁਸੀ ਕੋਈ ਹੋਰ ਕੰਮ ਦੇਖ ਲਉ ਇੱਥੇ ਅਸੀ ਹੈਗੇ ਆ”
“ ਚੰਗਾ ਫੇਰ ਮੈਂ ਉਧਰ ਪ੍ਰਬੰਧ ਦੇਖ ਲਵਾ ਐਮ.ਐਲ.ਏ ਸਾਹਿਬ ਨੇ ਵੀ ਆਉਣ ਏ” ਕਹਿੰਦਾ ਹੋਇਆ ਦਰਬਾਰ ਸਾਹਿਬ ਵੱਲ ਚਲਾ ਗਿਆ, ਜੱਸਾ ਤੇ ਗਗਨ ਲੰਗਰ ਵਿੱਚ ਵਰਤਾਉਣ ਵਾਲੀਆਂ ਚੀਜਾਂ ਭਾਂਡਿਆ ਵਿੱਚ ਪਾਉਣ ਲੱਗ ਪਏ, ਥੋੜੀ ਦੇਰ ਬਾਅਦ ਪਿੰਡ ਦੇ ਲੋਕ ਅਤੇ ਰਿਸ਼ਤੇਦਾਰ ਵੀ ਆਉਣ ਲੱਗ ਪਏ,ਅਰਦਾਸ ਤੋਂ ਬਾਅਦ ਸਿਆਸੀ ਆਗੂ ਆਪਣੇ ਭਾਸ਼ਣ ਦੁਆਰਾ ਪਰਿਵਾਰ ਅਤੇ ਮਰਨ ਵਾਲੇ ਦੀ ਮਹਿਮਾ ਗਾਉਣ ਲੱਗ ਪਏ ਤੇ ਪਰਿਵਾਰ ਵੱਲੋ ਦਿੱਤੇ ਗਏ ਪਾਰਟੀ ਫੰਡ ਅਤੇ ਹੋਰ ਧਾਰਮਿਕ ਅਦਾਰਿਆਂ ਨੂੰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Harpreet
😒
ਦੀਪ ਬੱਲ
bohat ਵਧੀਆ ਬੋਲ 🙏