ਕਾਮਯਾਬੀਆਂ ਦਾ ਰਾਹ ਬਿਪਤਾ ਦੇ ਪਿੰਡਾਂ ‘ਚੋਂ ਗੁਜ਼ਰਦੈ, ਪੀੜਾਂ ਦੀ ਛਾਉਣੀ ‘ਚੋਂ ਹੀ ਤਕਦੀਰਾਂ ਚਮਕਣ ਲਈ ਨਿਕਲਦੀਆਂ ਨੇ। ਜਦੋਂ ਅਸੀਂ ਟੀਚੇ ਮਿੱਥ ਕੇ ਖੁਦ ਹੀ ਸ਼ੱਕੀ ਹੋ ਜਾਨੇ ਆਂ ਤਾਂ ਦਰਅਸਲ ਸਾਡਾ ‘ਮਾਈਂਡ’ ਵੀ ਦੁਬਿਧਾ ‘ਚ ਪੈ ਜਾਂਦਾ ਹੈ ਤੇ ਜਦ ਅਸੀਂ ਟੀਚੇ ਮਿੱਥ ਕੇ ਦ੍ਰਿੜ ਹੋ ਜਾਨੇ ਆਂ ਤਾਂ ਫੇਰ ਮਾਈਂਡ ਵੀ ਸਾਡਾ ਸਪਸ਼ੱਟ ਹੋ ਕੇ ਉਸ ਨੂੰ ਹਾਸਲ ਕਰਨ ‘ਚ ਲੱਗ ਜਾਂਦੈ, ਇਹੀ ਅਸਲ ਗੇਮ ਹੈ। ਜਦੋਂ ਸਚਿਨ ਸਾਢੇ ਕੁ ਸੋਲਾਂ ਸਾਲ ਦੀ ਉਮਰ ‘ਚ ਪਹਿਲੀ ਸੀਰੀਜ਼ ਖੇਡ ਰਿਹਾ ਸੀ ਤਾਂ ਵੱਕਾਰ ਦੇ ਬਾਊਂਸਰ ਨੇ ਉਹਦੀਆਂ ਨਾਸਾਂ ‘ਚੋਂ ਰੱਤ ਦੀ ਧਤੀਰੀ ਵਗਾ ਦਿੱਤੀ। ਦੂਜੇ ਪਾਸੇ ਬੱਲੇਬਾਜ਼ੀ ‘ਤੇ ਖਲੋਤੇ ਸਿੱਧੂ ਨੇ ਕਿਹਾ -”ਨਿਕਲਜਾ ਨਿੱਕਿਆ ! ਬਹਿ-ਬਹਿ ਕੇ ਹੁਣ ਮੌਕਾ ਈ, ਨਹੀਂ ਤਾਂ ਮਾਰਿਆ ਜਾਏਂਗਾ।” ਉਹਦਾ ਅੱਗਿਓਂ ਜੁਆਬ ਸੀ – ”ਮੈਂ ਖੇਲੇਗਾ।” ਸਚਿਨ ਟੀਚੇ ਪ੍ਰਤੀ ਸਪਸ਼ੱਟ ਸੀ, ਨਤੀਜਾ ਦੁਨੀਆ ਨੇ ਵੇਖਿਆ। ਮੌਜੂਦਾ ਕ੍ਰਿਕਟ ਟੀਮ ਵਿਚ ਖੇਡ ਰਿਹਾ ਇੱਕ ਨਿੱਕੇ ਜਿਹੇ ਕਿਸਾਨ ਦਾ ਪੁੱਤਰ ਮੁਹੰਮਦ ਸ਼ਾਮੀ ਘਰੇਲੂ ਸੰਕਟ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ