ਉਹਦਾ ਨਾਮ ਤਾਂ ਖੌਰੇ ਕੀ ਸੀ ਪਰ ਸਾਰੇ ਉਹਨੂੰ ਅੰਮਾ ਆਖਦੇ ਸੀ, ਮਾਂ ਦੱਸਦੀ ਹੁੰਦੀ ਆ ਕਿ ਬਹੁਤਿਆਂ ਮਾੜਿਆਂ ਹਲਾਤਾਂ ਨੂੰ ਉਹਨੇ ਪਿੰਡੇ ਤੇ ਹੰਢਾਇਆ ਏ….ਜੁਆਨ-ਜੁਹਾਨ ਨੂੰ ਸਿਰ ਦਾ ਸਾਈ ਛੱਡ ਕੇ ਤੁਰ ਗਿਆ ਸੀ ਤੇ ਪਿੱਛੇ ਉਸਦੇ ਮਾਂ-ਬਾਪ, ਨਿੱਕੀ ਜਿਹੀ ਧੀ ਤੇ ਨਿਰੀ ਜਮੀਨ-ਜਾਇਦਾਦ ਸੀ…ਬਥੇਰੇ ਸ਼ਰੀਕਾ ਨੇ ਜ਼ੋਰ ਲਾਇਆ ਕੇ ਇਹਨੂੰ ਕਿਧਰੇ ਹੋਰ ਤੋਰ ਦੇਵੋ ਜਾ ਫਿਰ ਕਿਸੇ ਦਿਉਰ ਦੇ ਸਿਰ ਧਰ ਦੇਵੋ ਤਾਂ ਜੋ ਉਹ ਸਾਰੀ ਜਾਇਦਾਦ ਹੜੱਪ ਸਕਣ ਪਰ ਮਾ ਦੀ ਧੀ ਇੰਨੇ ਜਿਗਰੇ ਵਾਲੀ ਸੀ ਕਿ ਇਕੱਠ ਵੇਲੇ ਆਖ ਦਿੱਤਾ ਕਿ ਇਹੀ ਮੇਰੇ ਮਾ-ਬਾਪ ਨੇ ਤੇ ਮੇਰੀ ਧੀ ਹੀ ਮੇਰੀ ਜ਼ਿੰਦਗੀ ਏ ਤੇ ਸਾਨੂੰ ਚਾਰਾ ਜਾਣਿਆਂ ਨੂੰ ਕਿਸੇ ਹੋਰ ਇਨਸਾਨ ਦੀ ਲੋੜ ਨਹੀ। ਬਹੁਤਿਆਂ ਨੇ ਉਹਦੇ ਇਸ ਫ਼ੈਸਲੇ ਤੇ ਉਹਨਾਂ ਤੋਂ ਮੂੰਹ ਮੋੜ ਲਏ ਪਰ ਆਖਦੇ ਆ ਨਾ ਕਿ ਸੱਚੇ ਬੰਦੇ ਤੇ ਜਿੰਨੀਆ ਮਰਜੀ ਮੁਸੀਬਤਾਂ ਆਈ ਜਾਣ ਪਰ ਆਖਿਰ ਰੱਬ ਇੱਕ ਨਾ ਇੱਕ ਦਿਨ ਸੁਣਦਾ ਜਰੂਰ ਏ ….ਉਸਨੇ ਖੁਦ ਬੰਦਾ ਬਣ ਉਸ ਘਰ ਦੇ ਕੰਮ-ਕਾਰ ਕੀਤੇ, ਪਿੰਡ ਦਾ ਉਹ ਪਹਿਲਾ ਘਰ ਸੀ ਜਿੰਨ੍ਹਾਂ ਦੇ ਘਰ ਟਰੈਕਟਰ ਆਇਆ ਤੇ ਫਿਰ ਉਹੀ ਸ਼ਰੀਕ ਉਸਦੀਆਂ ਜੁਬਾਨੋ ਸਿਫ਼ਤਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ