ਮਹਿੰਦਰਾ ਕਾਲਜ਼ ਤੋੰ ਵਾਪਿਸ ਆਉੰਦੇ ਸਮੇਂ ਜਦੋਂ ਬੱਸ ਭਵਾਨੀਗੜ੍ਹ ਅੱਡੇ ਤੇ ਰੁੱਕਦੀ ਆ ਬੱਸ ਰੁੱਕਦੇ ਸਾਰ ਹੀ ਕਿਧਰੋਂ ਦਾਲ ਕਰਾਰੀ, ਕਿਧਰੇ ਫਰੂਟੀ,ਕਿਧਰੇ ਖੋਪਾਗਿਰੀ ਤੇ ਕਿਧਰੇ ਕੁਲਫ਼ੀ ਠੰਢੀ ਠਾਰ ਕੁਲਫ਼ੀ ਦੀਆਂ ਅਵਾਜ਼ਾਂ ਕੰਨਾਂ ਨੂੰ ਭਰ ਦਿੰਦੀਆਂ।
ਇੱਕ ਦਿਨ ਗਰਮੀ ਆਪਣੇ ਪੂਰੇ ਜੌਹਰ ਵਿਖਾਵੇ ਅਸੀਂ ਕਾਲਜ ਤੋਂ ਵਾਪਿਸ ਆ ਰਹੇ ਸੀ। ਬੱਸ ਰੁੱਕਦੇ ਸਾਰ ਹੀ ਕੁਲਫੀ ਵੇਚਣ ਵਾਲਾ ਆ ਚੜਿਆ ਕੁਲਫੀ ਵਾਲੇ ਵੀ ਪੂਰੀ ਕਮਾਲ ਕਰਦੇ ਸੀ। ਕੁਲਫੀ ਕੱਢ ਕੇ ਡੱਬੇ ਚੋਂ ਅਗਲੇ ਦੇ ਮੂੰਹ ਦੇ ਕੋਲੋ ਵਾਪਿਸ ਲੈ ਕੇ ਜਾਂਦੇ ਸੀ।
ਅਗਲੇ ਨੂੰ ਮਜ਼ਬੂਰ ਕਰ ਦਿੰਦੇ ਕੁਲਫ਼ੀ ਲੈਣ ਲਈ। ਜਾਂ ਅਗਲੇ ਦੇ ਹੱਥ ਚ ਧੱਕੇ ਨਾਲ ਹੀ ਕੁਲ਼ਫੀ ਫੜਾਉਣ ਦਾ ਯਤਨ ਕਰਦੇ।
ਉਸ ਦਿਨ ਇੱਕ ਬੇਬੇ ਨਾਲ ਜਵਾਕ ਸੀ ਤੇ ਕੁਲਫੀ ਵਾਲਾ ਚੜ ਗਿਆ ਬੱਸ ਚ ਸ਼ਰਾਰਤੀ ਸੀ ਕੁਲਫੀ ਵਾਲਾ ਧੱਕੇ ਨਾਲ ਜਵਾਕ ਨੂੰ ਮਜ਼ਬੂਰ ਕਰ ਜਾਂਦਾ ਸੀ ਕੁਲ਼ਫੀ ਦਿਖਾ ਦਿਖਾ ਰਵਾ ਜਾਂਦਾ ਸੀ। ਕੁਲਫੀ ਵਾਲੇ ਨੇ ਚੜਦੇ ਹੀ ਕੁਲ਼ਫੀ ਕੱਢ ਕੇ ਜਵਾਕ ਦੇ ਮੂੰਹ ਕੋਲ ਨੂੰ ਕਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ