ਕੁਲਹਾੜੀ ਦੇ ਦਸਤੇ
ਤਕਰੀਬਨ ਤੇਤੀ ਸਾਲ ਪਹਿਲਾਂ ਦੀ ਗੱਲ ਏ
ਬਟਾਲੇ ਡੀ.ਏ.ਵੀ ਸਕੂਲ ਇੱਕ ਇਨਾਮ ਵੰਡ ਸਮਾਰੋਹ ਵਿਚ ਚੰਡੀਗੜੋਂ ਉਸ ਵੇਲੇ ਦੇ ਸੈਕਟਰੀ ਸਿਖਿਆ ਬੋਰਡ ਸ੍ਰ ਤਾਰਾ ਸਿੰਘ ਹੁੰਦਲ ਆਏ..
ਕੋਲ ਬੈਠੇ ਐਸ.ਡੀ.ਐੱਮ ਸ੍ਰ ਕੁਲਵੰਤ ਸਿੰਘ ਵੱਲ ਇਸ਼ਾਰਾ ਕਰਦੇ ਹੋਏ ਆਖਣ ਲੱਗੇ ਕੇ ਬੱਚਿਓ ਆਪਣੇ ਨਿਸ਼ਾਨੇ ਉਚੇ ਰੱਖੋ..ਤੇਤੀ ਪ੍ਰਤੀਸ਼ਤ ਲੈ ਕੇ ਪਾਸ ਹੋਣ ਵਾਲਾ ਬੁਰਾ ਨਹੀਂ ਹੁੰਦਾ ਪਰ ਜੇ ਉਹ ਲਗਾਤਾਰ ਤੇਤੀਆਂ ਤੇ ਹੀ ਰਹਿੰਦਾ ਤਾਂ ਉਹ ਸਵੈ-ਪੜਚੋਲ ਜਰੂਰ ਕਰੇ..!
ਬਾਪੂ ਹੁਰੀਂ ਵੀ ਓਥੇ ਹੀ ਬੈਠੇ ਸਨ..ਘਰੇ ਆ ਕੇ ਪੁੱਛਣ ਲੱਗੇ ਤੈਨੂੰ ਪਤਾ “ਸਵੈ-ਪੜਚੋਲ” ਕੀ ਹੁੰਦੀ?..ਆਖਿਆ ਨਹੀਂ ਪਤਾ!
ਆਖਣ ਲੱਗੇ ਪੁੱਤਰਾ ਨਾ ਮੈਂ ਕਦੀ ਨਕਲ ਮਰਵਾਉਣ ਜਾਣਾ..
ਨਾ ਕਿਸੇ ਰਿਸ਼ਤੇਦਾਰ ਦੀ ਸਿਫਾਰਿਸ਼ ਹੀ ਪਵਾਉਣੀ..ਤੇ ਨਾ ਹੀ ਨੌਕਰੀ ਵਾਸਤੇ ਰਿਸ਼ਵਤ ਹੀ ਦੇਣੀ ਏ..ਜੋ ਕੁਝ ਵੀ ਕਰਨਾ ਏ ਆਪਣੇ ਸਿਰ ਤੇ ਹੀ ਕਰਨਾ ਪੈਣਾ!
ਓਹਨੀ ਦਿੰਨੀ ਬੇਰਿੰਗ ਕਾਲਜ ਦੇ ਗਰਾਉਂਡ ਵਿਚ ਸ਼ਾਮਾਂ ਵੇਲੇ ਹਮੇਸ਼ਾਂ ਰੌਣਕਾਂ ਲੱਗੀਆਂ ਰਹਿੰਦੀਆਂ ਸਨ..
ਇੱਕ ਘਟਨਾ ਸਾਂਝੀ ਕਰਨੀ ਲੋਚਦਾ ਹਾਂ
400 ਮੀਟਰ ਹਰਡਲਸ ਵੇਲੇ ਇੱਕ ਨਿੱਕੇ ਕਦ ਦੇ ਐਥਲੀਟ ਕੋਲੋਂ ਇੱਕ “ਬਾਰ” ਨਾ ਟੱਪੀ ਜਾਇਆ ਕਰੇ..
ਆਪਣੇ ਕੋਚ ਕੋਲ ਗਿਆ..ਅਖੇ ਜੀ ਥੋੜਾ ਨੀਵਾਂ ਕਰ ਦਿਓ..ਇਸਤੋਂ ਅੜ੍ਹ ਕੇ ਡਿੱਗ ਜਾਂਦਾ ਹਾਂ..ਸੱਟ ਵੀ ਲੱਗਦੀ ਏ..!
ਕੋਚ ਆਖਣ ਲੱਗਾ ਕੇ ਹਾਈਟ ਤੇ ਉੱਨੀ ਹੀ ਰਹੂ..ਸੱਟਾਂ ਭਾਵੇਂ ਜਿੰਨੀਆਂ ਮਰਜੀ ਲੱਗੀ ਜਾਣ..ਜਦੋਂ ਪੀੜ ਹੋਵੇਗੀ ਤਾਂ ਅੰਦਰੋਂ ਹਲੂਣਾ ਵਜੇਗਾ ਤੇ ਇਹ ਆਪਣੇ ਆਪ ਹੀ ਟੱਪ ਹੋ ਜਾਵੇਗੀ..ਨਹੀਂ ਤੇ ਪ੍ਰੈਕਟਿਸ ਛੱਡ ਦੇ..!
ਅਗਲੇ ਦਿਨ ਹੀ ਉਸਦੇ ਸਾਰੇ ਮਸਲੇ ਹੱਲ ਹੋ ਗਏ..!
ਅੱਜ ਖਬਰ ਆਈ ਪਾਸ ਪ੍ਰਤੀਸ਼ਤ ਤੇਤੀ ਤੋਂ ਘਟਾ ਕੇ ਵੀਹ ਕਰ ਦਿੱਤੀ..ਕੱਖੋਂ ਹੌਲੇ ਕਰ ਦਿੱਤੇ ਪੰਜਾਬ ਦੇ ਕਫ਼ਨ ਵਿਚ ਇੱਕ ਹੋਰ ਕਿਲ ਠੋਕ ਦਿੱਤਾ..
ਹੁਣ ਨਤੀਜਾ ਦਰ ਅੱਗੇ ਨਾਲੋਂ ਬੇਹਤਰ ਹੋਵੇਗੀ..ਵੱਡੇ ਵੱਡੇ ਦਮਗਜੇ ਮਾਰ ਛਾਤੀਆਂ ਫੂਲਾ ਕੇ ਵੋਟਾਂ ਮੰਗੀਆਂ ਜਾਣਗੀਆਂ..ਸੌਖਿਆਂ ਹੀ ਡਿਗਰੀਆਂ ਡਿਪਲੋਮੇ ਲੈ ਉਹ ਇਹਨਾਂ ਤੋਂ ਨੌਕਰੀਆਂ ਮੰਗਣਗੇ ਤੇ ਫੇਰ ਓਹਨਾ ਨੂੰ ਸਿਆਸੀ ਭੱਠੀ ਵਿਚ ਝੋਕ ਉਸਦੀ ਅੱਗ ਸੇਕੀ ਜਾਇਆ ਕਰੇਗੀ
ਅਜੇ ਕੱਲ ਦੀਆਂ ਗੱਲਾਂ ਨੇ..
ਅਮ੍ਰਿਤਸਰ ਪੰਜਾਬ ਦਾ ਦਰਦ ਰੱਖਣ ਵਾਲੇ ਇੱਕ ਬਜ਼ੁਰਗ ਆਖਿਆ ਕਰਦੇ ਸਨ ਕੇ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੀ ਜੁਆਨੀ ਨੂੰ ਆਪਣੇ ਮੂੰਹ ਵਿਚ ਬੁਰਕੀ ਪਾਉਣੀ ਵੀ ਔਖੀ ਲੱਗਿਆ ਕਰਨੀ ਏ..ਵਾਕਿਆ ਹੀ ਸਾਰਾ ਕੁਝ ਸਾਮਣੇ ਹੈ..
ਦੋ ਹਜਾਰ ਸੱਤ-ਅੱਠ ਵਿਚ ਜਮੀਨ ਦੀ ਕੀਮਤ ਨੇ ਵੱਡਾ ਉਛਾਲਾ ਖਾਦਾ..
ਮੱਸੇ ਰੰਗੜ ਦਾ ਸਿਰ ਵੱਢਣ ਵਾਲੇ ਭਾਈ ਮਹਿਤਾਬ ਸਿੰਘ ਦੇ ਜੱਦੀ ਪਿੰਡ ਮੀਰਾਂਕੋਟ ਦੇ ਆਸ ਪਾਸ ਜਮੀਨ ਸੋਨੇ ਦੇ ਭਾਅ ਵਿਕਣ ਲੱਗੀ..
ਕੋਲ ਹੀ ਏਅਰਪੋਰਟ ਹੋਣ ਕਰਕੇ ਦਿੱਲੀਓਂ ਹੋਟਲ ਬਣਾਉਣ ਵਾਲਿਆਂ ਲੱਖਾਂ ਵਾਲੀ ਕਰੋੜਾਂ ਵਿਚ ਚੁੱਕ ਲਈ..
ਸਾਈਕਲ ਤੇ ਦੁੱਧ ਢੋਣ ਵਾਲੇ ਰਾਤੋ ਰਾਤ ਪਜੇਰੋ...
...
ਅਤੇ ਹੋਰ ਮਹਿੰਗੀਆਂ ਗੱਡਿਆਂ ਦੀ ਮਾਲਕ ਬਣ ਬੈਠੇ..
ਚਾਰ ਦਿਨ ਦੀ ਚਾਨਣੀ ਮੁੜ ਹਨੇਰੀ ਰਾਤ..ਹੁਣ ਅਗਲੀ ਪੀੜੀ ਆਪਣੇ ਪੁਰਖਿਆਂ ਦੀਆਂ ਜਮੀਨਾਂ ਤੇ ਬਣੇ ਹੋਟਲਾਂ ਦੇ ਆਦਮ ਕਦ ਗੇਟਾਂ ਅੱਗੇ ਦਰਬਾਨ ਬਣ ਆਏ ਗਏ ਨੂੰ ਸਲੂਟ ਮਾਰਦੀ ਏ..
ਚੁਰਾਸੀ ਮਗਰੋਂ ਦੇ ਕਾਲੇ ਦੌਰ..ਬਾਰਾਂ ਸਾਲਾਂ ਵਿਚ ਪੰਜਾਬ ਸਿਰ 35 ਹਜਾਰ ਕਰੋੜ ਦਾ ਕਰਜਾ ਤੇ ਮਗਰੋਂ ਅਮਨ ਅਮਾਨ ਵਾਲੇ ਚਿੱਟੇ ਦੌਰ ਵਿਚ ਉਸ ਪੈਂਤੀ ਹਜਾਰ ਕਰੋੜ ਨੂੰ ਦੋ ਲੱਖ ਪੰਜਤਾਲੀ ਹਜਾਰ ਕਰੋੜ ਤੱਕ ਜਾ ਅਪੜਾਇਆ..
ਨਾ ਝੋਨੇ ਕਣਕ ਵਾਲੇ ਫਸਲੀ ਚੱਕਰ ਵਿਚੋਂ ਹੀ ਨਿਕਲ ਸਕੇ ਤੇ ਨਾ ਚਿੱਟੀਆਂ ਨੀਲੀਆਂ ਪੱਗਾਂ ਤੋਂ ਹੀ ਖਹਿੜਾ ਛੁੱਟਿਆ..!
ਅੱਜ ਹਾਲਾਤ ਇਹ ਬਣਾ ਦਿਤੇ ਗਏ ਨੇ ਕੇ ਦਿੱਲੀ ਪਹਿਲੋਂ ਨੱਕ ਨਾਲ ਲਕੀਰਾਂ ਕਢਵਾਉਂਦੀ ਏ ਤੇ ਮਗਰੋਂ ਬੇਇੱਜਤ ਕਰ ਢੂਈ ਤੇ ਲੱਤ ਮਾਰ ਬਾਹਰ ਕੱਢ ਦਿੰਦੀ ਏ..ਕਿਸੇ ਮਾਈ ਦੇ ਲਾਲ ਵਿਚ ਏਨੀ ਹਿੰਮਤ ਨੀ ਕੇ ਅੱਗੋਂ ਚੂੰ ਵੀ ਕਰ ਜਾਵੇ..
“ਸਾਨੂੰ ਜੰਗ ਨਵੀਂ ਪੇਸ਼ ਹੋਈ..
ਸਾਡਾ ਸਾਰਾ ਪਾਣੀ ਲੁੱਟ ਕੇ ਤੇਰੀ ਦਿੱਲੀ ਦਰਵੇਸ਼ ਹੋਈ”
ਦੱਸਦੇ ਸਤਾਸੀ ਅਠਾਸੀ ਦੇ ਦੌਰ ਵਿਚ..
ਮੁੰਡਿਆਂ ਦਾ ਇੱਕ ਗਰੁੱਪ ਸ੍ਰੀ ਹਰਗੋਬਿੰਦ ਪੁਰ ਲਾਗੇ ਇੱਕ ਫਾਰਮ ਹਾਊਸ ਤੇ ਰੋਟੀ ਖਾਣ ਗਿਆ..
ਘਰ ਵਿਚ ਦੋ ਜਵਾਨ ਧੀਆਂ ਵੇਖ ਏਨੀ ਗੱਲ ਆਖ ਬਿਨਾ ਰੋਟੀ ਖਾਦਿਆਂ ਹੀ ਬਾਹਰ ਨੂੰ ਤੁਰ ਪਏ ਕੇ ਬਾਪੂ ਜੇ ਕਿਸੇ ਨੇ ਮੂੰਹ ਮਾਰ ਦਿੱਤਾ ਤਾਂ ਤੇਰੀਆਂ ਧੀਆਂ ਚੁੱਕ ਲੈਣਗੇ..ਬੇਪਤੀ ਕਰਨਗੇ..ਰੋਟੀ ਅਸੀਂ ਕਿਧਰੋਂ ਹੋਰ ਥਾਓਂ ਖਾ ਲਵਾਂਗੇ..!
ਅਗਲੇ ਦਿਨ ਵਾਕਿਆ ਹੀ ਸਾਰੇ ਟੱਬਰ ਨੂੰ ਚੁੱਕ ਬਟਾਲੇ ਲੈ ਆਂਦਾ..
ਪੁੱਛਗਿੱਛ ਸ਼ੁਰੂ ਹੋ ਗਈ..ਦੱਖਣ ਵਾਲੇ ਪਾਸਿਓਂ ਪੰਜਾਬ ਆਇਆ ਇੱਕ ਐੱਸ.ਪੀ ਪੁੱਛਣ ਲੱਗਾ “ਬਾਪੂ ਮੁੰਡੀਓਂ ਕੋ ਰੋਟੀ ਖਿਲਾਈ ਥੀ..
ਕਹਿੰਦਾ ਬਣਾਈ ਜਰੂਰ ਸੀ..ਪਰ ਪੱਕੀ ਪਕਾਈ ਛੱਡ ਗਏ..!
ਜਦੋਂ ਵਜਾ ਪਤਾ ਲੱਗੀ ਤਾਂ ਕੋਲ ਖਲੋਤੇ ਪੰਜਾਬੀ ਥਾਣੇਦਾਰ ਨੂੰ ਪੁੱਛਣ ਲੱਗਾ..ਉਮਰ ਕਿਤਨੀ ਹੋਗੀ ਉਸ ਗਰੁੱਪ ਕੇ ਲੀਡਰ ਕੀ?
ਕਹਿੰਦਾ ਜਨਾਬ ਹੋਵੇਗੀ ਕੋਈ ਸਤਾਰਾਂ ਅਠਾਰਾਂ ਸਾਲ..
ਸੋਚੀ ਪੈ ਗਿਆ..ਆਖਣ ਲੱਗਾ ਅਗਰ ਇਤਨੀ ਚੜਤੀ ਉਮਰ ਮੇਂ ਇਤਨਾ ਕੰਟਰੋਲ ਹੈ ਤੋ ਫੇਰ ਤੋ ਕਭੀ ਭੀ ਨਹੀਂ ਖਤਮ ਹੋ ਸਕਤੇ..ਅੱਜ ਕੇ ਬਾਅਦ ਇਨਕੇ ਸਰੀਰੋਂ ਕੋ ਨਹੀਂ ਇਨਕੇ ਕਿਰਦਾਰੋਂ ਕੋ ਨਿਸ਼ਾਨਾ ਬਣਾਈਏ..!
ਇਹ ਗੱਲ ਮਨਘੜਤ ਨਹੀਂ ਸਗੋਂ ਓਸੇ ਥਾਣੇਦਾਰ ਨੇ ਹੀ ਸੁਣਾਈ ਏ..
ਦੋਸਤੋ ਉਸ ਵੇਲੇ ਤੋਂ ਸ਼ੁਰੂ ਹੋਈ ਕਿਰਦਾਰ ਕੁਸ਼ੀ ਅਜੇ ਤੱਕ ਜਾਰੀ ਏ..
ਤੇ ਇਸ ਕਿਰਦਾਰ ਕੁਸ਼ੀ ਵਾਲੀ ਕੁਲਹਾੜੀ ਦੇ ਦਸਤੇ ਵੀ ਆਪਣੇ ਜੰਗਲ ਦੇ ਲੋਕ ਹੀ ਬਣ ਰਹੇ ਨੇ..!
ਹਰਪ੍ਰੀਤ ਸਿੰਘ ਜਵੰਦਾ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Related Posts
ਕਹਾਣੀ – ਫਰੇਬ ਪਾਤਰ – ਸ਼ਿਵਾਨੀ ਜੈਲਦਾਰ ਅਮਰ ਕਾਲੀ ਪੰਮਾ ਇੰਸਪੈਕਟਰ ਪਠਾਨ ਕਿਸ਼ਤ – 9 ਕੁੱਲ ਕਿਸ਼ਤਾਂ – 13 ਲੇਖਕ – ਗੁਰਪ੍ਰੀਤ ਸਿੰਘ ਭੰਬਰ ਕੱਲ ਅਸੀਂ ਪੜਿਆ ਕਿ ਸ਼ਿਵਾਨੀ ਕਿਵੇਂ ਮਰਦਾਂ ਨੂੰ ਠੱਗਦੀ ਹੈ ਅਤੇ ਇੰਸਪੈਕਟਰ ਯੂਸੁਫ ਪਠਾਨ ਉਸਨੂੰ ਗ੍ਰਿਫਤਾਰ ਕਰਨ ਲਈ ਕਿਵੇਂ ਜੱਦੋਜਹਿਦ ਕਰ ਰਿਹਾ ਹੈ। ਸ਼ਿਵਾਨੀ ਇਸ ਤਰੀਕੇ Continue Reading »
ਵੇਖਾ-ਵਿਖਾਈ ਦੀ ਰਸਮ ਮੁੰਡੇ ਦੇ ਲੇਟ ਅੱਪੜਨ ਕਰਕੇ ਥੋੜੀ ਦੇਰ ਨਾਲ ਸ਼ੁਰੂ ਹੋਈ..ਸ਼ੁਰੂ ਦੀ ਰਸਮੀਂ ਮਿਲਣੀ ਮਗਰੋਂ ਮੁੰਡੇ ਕੁੜੀ ਨੂੰ ਕੱਲੇ ਗੱਲ ਬਾਤ ਲਈ ਉੱਪਰਲੇ ਚੁਬਾਰੇ ਵਿਚ ਭੇਜ ਦਿੱਤਾ ਗਿਆ! “ਏਨਾ ਲੇਟ ਆਏ..ਸਾਰੇ ਤੁਹਾਡੀ ਉਡੀਕ ਕਰੀ ਜਾਂਦੇ ਸੀ”..ਸਰਸਰੀ ਗੱਲਬਾਤ ਮਗਰੋਂ ਕੁੜੀ ਨੇ ਸਵਾਲ ਕਰ ਦਿੱਤਾ! “ਉਹ ਮੇਰੇ ਪੂਰਾਣੇ ਯਾਰ ਬੇਲੀ..ਕੱਠੇ Continue Reading »
ਕਿੱਥੇ ਗਈਆਂ ਚੁੰਨੀਆਂ ਮੁਟਿਆਰੇ ?? ਬਾਪੂ, ਤੁਹਾਡੇ ਵੇਲੇ ਵੀ ਆਪਣਾ ਇਹਦਾਂ ਦਾ ਵਿਰਸਾ ਸੀ, ਜਿੱਦਾਂ ਦਾ ਹੁਣ ਏ? ਨਹੀਂ ਕੰਵਲ ਪੁੱਤ, ਉਹਦੋਂ ਤਾਂ ਵਿਰਸਾ ਬਹੁਤ ਵਧੀਆ ਸੀ।ਕਿਵੇ ਦਾ ਸੀ ਭਲਾ, ਦੱਸੋ ਤਾਂ ਬਾਪੂ ਜੀ, ਲੈ ਸੁਣ ਕੰਵਲ ਪੁੱਤ – ਮੁਟਿਆਰਾਂ ਦਾ ਪਹਿਰਾਵਾ:- ਹੁਣ ਤਾਂ ਪੰਜਾਬਣ ਮੁਟਿਆਰਾਂ ਦਾ ਪਹਿਰਾਵਾ ਹੀ ਬਦਲਿਆ Continue Reading »
ਪਿੰਡ ਦਾ ਲਾਲੀ ਅਕਸਰ ਹੀ ਲੋਕਾਂ ਨਾਲ ਲੜਦਾ ਰਹਿੰਦਾ ਪਰ ਲੋਕ ਓਹਦੇ ਨਾਲ ਮੱਥਾ ਮਾਰਨ ਤੋਂ ਟਾਲਾ ਲੇ ਜਾਂਦੇ। ਕਿਉਂਕਿ ਓਹਦੇ ਬਾਰੇ ਕੀਹਨੂੰ ਨਹੀਂ ਪਤਾ ਸੀ ਸਾਰਾ ਪਿੰਡ ਉਸਦੀਆਂ ਕਰਤੂਤਾਂ ਤੋਂ ਵਾਕਫ਼ ਸੀ। ਕਦੇ ਓਹ ਕਿਸੇ ਜਨਾਨੀ ਨੂੰ ਛੇੜਨ ਦੇ ਚੱਕਰ ਵਿੱਚ ਛਿੱਤਰ ਖਾ ਕੇ ਆਉਂਦਾ ਤੇ ਕਦੀ ਆਪਦੀ ਜਨਾਨੀ Continue Reading »
ਮਾਂ ਤੇ ਰੋਟੀ ( ਦੂਜਾ ਤੇ ਅੰਤਿਮ ਭਾਗ) (ਕਹਾਣੀ ਦਾ ਪਹਿਲਾ ਭਾਗ ਪੜ ਕੇ ਸ਼ਾਇਦ ਲਗਾ ਹੋਣਾ ਇਹ ਕਹਾਣੀ ਸਾਵੀ ਦੀ ਏ ਹਾਂ ਇਹ ਕਹਾਣੀ ਸ਼ੁਰੂ ਜ਼ਰੂਰ ਸਾਵੀ ਤੋਂ ਹੋਈ ਏ ਤੇ ਖ਼ਤਮ ਵੀ ਸਾਵੀ ਤੇ ਹੀ ਹੋਵੇਗੀ ਪਰ ਇਹ ਕਹਾਣੀ ਸਾਵੀ ਦੀ ਨਹੀਂ ਏ ਬਲਕਿ “ਮਾਂ ਤੇ ਰੋਟੀ” ਦੀ Continue Reading »
ਸੁਖਬੀਰ ਨੂੰ ਕਲ ਕਿਸੇ ਦਾ ਫੋਨ ਗਿਆ ਕਿ ਮਾਂ ਢਿੱਲੀ ਦਿਖਦੀ ਤੇ ਮੰਜੇ ਤੇ ਪਈ ਆ। ਅੱਜ ਇਹ ਦਫਤਰੋਂ ਛੁੱਟੀ ਲੈ ਮਾਂ ਕੋਲ ਪਹੁੰਚੀ। ਆਂਦਿਆਂ ਮਾਂ ਦੇ ਗਲ ਲੱਗ ਰੋਈ ਤੇ ਨਾਲ ਈ ਗੁੱਸੇ ਦੀ ਬੌਛਾਰ ਸੁੱਟੀ। ” ਜੇ ਪੁੱਤ ਪ੍ਰਦੇਸੀ ਹੋਕੇ ਪਿੱਛੇ ਨੀ ਪਰਤਿਆ।ਮੈਂ ਤਾਂ ਹੈ ਨਾ ਇੱਥੇ। ਮੈਨੂੰ Continue Reading »
ਬੱਸ ਭਰੀ ਹੋਈ ਸੀ ਤੇ ਕਾਲਜ ਮੋਹਰੇ ਰੁਕੀ ਤਾਂ ਕਾਲਜ ਵਿਚ ਪੜਦੇ ਕਈ ਮੁੰਡੇ ਕੁੜੀਆਂ ਸਵਾਰ ਹੋ ਗਏ ….ਧੱਕੇ ਪੈਂਦੇ ਹੋਣ ਕਰਕੇ ਦੋ ਮੁੰਡਿਆਂ ਨੇ ਆਪਣੀਆਂ ਕਿਤਾਬਾਂ ਵਾਲੀ ਕਿੱਟ ਸੀਟ ਤੇ ਬੈਠੀਆਂ ਨਾਲ ਪੜਨ ਵਾਲਿਆਂ ਹਮਜਮਾਤਣਾ ਨੂੰ ਫੜਾ ਦਿਤੀ ਤੇ ਸੋਖੇ ਹੋ ਕੇ ਖੱੜ ਗਏ …ਅਗਲੇ ਇਕ ਦੋ ਅੱਡਿਆਂ ਤੇ Continue Reading »
ਸੰਨ 1980 ਦੀ ਗੱਲ ਹੈ, ਐਮ.ਬੀ. ਬੀ. ਐੱਸ. ਚ ਏਡਮਿਸ਼ਨ ਮਿਲਣ ਤੋਂ ਪਹਿਲਾਂ ਮੈਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਵੈਟਰਨਰੀ ਵਿੱਚ ਇੱਕ ਸਾਲ ਲਗਾਇਆ। ਸਾਡੀ ਕਲਾਸ ਦਾ ਅਗਲੇ ਦਿਨ ਇਮਤਿਹਾਨ ਸੀ,ਪ੍ਰੰਤੂ ਕੁਝ ਸ਼ਰਾਰਤੀ ਮੁੰਡਿਆਂ ਨੇ ਰਾਤ ਨੂੰ ਸਾਰੇ ਹੋਸਟਲ ਦੇ ਫ਼ਿਊਜ਼ ਉਡਾ ਦਿੱਤੇ ਤਾਂ ਜੋ ਅਗਲੇ ਦਿਨ ਪ੍ਰੋਫੈਸਰ ਸਾਹਿਬ ਨੂੰ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
Karnail Singh
ਬਹੁਤ ਵਧੀਆ ਲਿਖਿਆ ਜੀ ਅਜ ਕਲ੍ਹ ਤੇ ਸਾਰੇ ਭੁੱਲਦੇ ਜਾ ਰਹੇ ਹਨ