ਕੁੜੱਤਣ “
ਦੀਪ ਅੱਜ ਕੰਮ ਤੋਂ ਆਉਂਦਾ ਹੋਇਆ ਚਿਕਨ ਲੈ ਆਇਆ ਸ਼ੁੱਕਰਵਾਰ ਹੋਣ ਕਰਕੇ ਸੋਚਿਆ ਕਿ ਹੁਣ ਦੋ ਦਿਨ ਦੀ ਛੁੱਟੀ ਮਨਾਉਣੀ ਆ ਤੇ ਕਿੳ ਨਾ ਅੱਜ ਤੋਂ ਹੀ ਆਨੰਦ ਲਵਾ ਵੀਕਐਡ ਦਾ ਤੇ ਘਰ ਆ ਕੇ ਕੀ ਦੇਖਦਾ ਕਿ ਉਸਦੀ ਪਤਨੀ ਵੱਲੋਂ ਪਹਿਲਾ ਹੀ ਮਟਰ ਪਨੀਰ ਬਣਾਇਆ ਜਾ ਰਿਹਾ ਏ ,ਦੌਵੇ ਬੱਚੇ ਫੁੱਟਬਾਲ ਤੇ ਜਾਣ ਦੀ ਤਿਆਰੀ ਕਰਕੇ ਬੈਠੇ ਹਨ ਤੇ ਫ਼ੋਨਾਂ ਤੇ ਮਸਤ ਹਨ ।ਸ਼ਾਇਦ ਹਾਲੇ ਜਾਣ ਦਾ ਟਾਈਮ ਨਹੀਂ ਹੋਇਆ ਜਾ ਆਪਣੀ ਮੰਮੀ ਦਾ ਕੰਮ ਨਿਪਟ ਜਾਣ ਦੀ ਉਡੀਕ ਕਰ ਰਹੇ ਹਨ । ਦੀਪ ਦੀ ਮਾਤਾ ਟੀ ਵੀ ਤੇ ਵਲੋਗ ਵੇਖਣ ਵਿੱਚ ਮਸਤ ਏ ।ਸਾਰਿਆਂ ਨੂੰ ਆਪੋ ਆਪਣੀ ਪਈ ਏ ,ਦੀਪ ਦੀ ਪਤਨੀ ਕਮਲ ਸਾਰੇ ਕੰਮ ਕਾਹਲ਼ੀ ਕਾਹਲ਼ੀ ਨਿਪਟਾ ਰਹੀ ਏ ,ਕਮਲ ਯਾਰ ਮੈ ਤਾ ਅੱਜ ਸੋਚਿਆ ਸੀ ਕਿ ਚਿਕਨ ਖਾਵਾਂਗੇ ਤੂੰ ਤਾ ਆਹ ਸਬਜ਼ੀ ਪਹਿਲਾ ਹੀ ਰੱਖ ਦਿੱਤੀ ਆ ,ਮੇਰਾ ਤਾ ਬਹੁਤ ਦਿਲ ਕਰ ਰਿਹਾ ਏ “ਪਾਪਾ ਹਾਜੀ ਅਸੀਂ ਵੀ ਚਿਕਨ ਹੀ ਖਾਣਾ ਸਬਜ਼ੀ ਨਹੀਂ ਪਲੀਜ ਮੰਮੀ ਚਿਕਨ ਹੀ ਬਣਾ ਦਿੳ “ਦੀਪ ਦੀ ਗੱਲ ਸੁਣ ਬੱਚੇ ਨੇ ਆਪਣੀ ਹਾਮੀ ਸਬਜ਼ੀ ਨਾ ਖਾਣ ਵਿੱਚ ਭਰ ਦਿੱਤੀ ।ਲੈ ਕਮਲ ਅੱਜ ਤਾ ਸਾਰੇ ਚਿਕਨ ਹੀ ਖਾਣਗੇ ਕਿਸੇ ਨਹੀਂ ਖਾਣਾ ਤੇਰਾ ਮਟਰ ਪਨੀਰ ਚੱਲ ਬਈ ਕਰ ਲੈ ਤਿਆਰੀ ਚਿਕਨ ਬਣਾਉਣ ਦੀ ਦੀਪ ਆਖਦਾ ।”ਮੈ ਤਾ ਹੁਣੇ ਦਸ ਮਿੰਟ ਵਿੱਚ ਬੱਚਿਆਂ ਨੂੰ ਮੈਚ ਤੇ ਲੈ ਕੇ ਜਾਣਾ ਏ ,ਮੈ ਤਾ ਆਪ ਛੇਤੀ ਨਾਲ ਜੌਬ ਤੋਂ ਆ ਸਬਜ਼ੀ ਬਣਾਈ ਆਟਾ ਗੁੰਨਿਆ ਜੇ ਤੁਸੀਂ ਪਹਿਲਾ ਦੱਸ ਦਿੰਦੇ ਤਾ ਮੈ ਆੳਦੀ ਹੋਈ ਚਿਕਨ ਫੜ ਲੈੰਦੀ ਤੇ ਬਣਾ ਦੇਦੀ ,ਹੁਣ ਕੱਲ ਨੂੰ ਬਣਾ ਲਵਾਂਗੇ ਜੇ ਤੁਹਾਡਾ ਬਹੁਤਾ ਮਨ ਹੈ ਤਾ ਆਰਡਰ ਕਰ ਲੳ ,ਮੈ ਤਾ ਆਪਣੀ ਡਿਊਟੀ ਕਰ ਦਿੱਤੀ ਏ ,ਜੇ ਨਹੀਂ ਤਾ ਬੱਚਿਆਂ ਨੂੰ ਮੈਚ ਤੇ ਤੁਸੀਂ ਲੈ ਜਾੳ ਤੇ ਤੁਹਾਡੇ ਆੳਣ ਤੱਕ ਚਿਕਨ ਰੈਡੀ ਹੋਵੇਗਾ ਕੀ ਵਿਚਾਰ ਏ ਕਮਲ ਹੱਸਦੀ ਹੋਈ ਆਖਦੀ ।”ਉਹ ਨਹੀਂ ਕਮਲ ਮੈ ਬਹੁਤ ਥੱਕ ਗਿਆ ਏ ਬੱਚਿਆਂ ਨੂੰ ਤੂੰ ਲੈ ਕੇ ਜਾ ਤੇ ਬਾਹਰ ਦਾ ਖਾਣ ਨੂੰ ਮੇਰਾ ਮਨ ਨਹੀਂ ਕਰਦਾ ,ਮੈ ਕਰਦਾ ਕੁਝ ਤੇ ਦੀਪ ਆਪਣੀ ਮੰਮੀ ਨੂੰ “ਤੁਸੀਂ ਹੁਣ ਆਹ ਲੋਕਾਂ ਦੇ ਘਰਾਂ ਵਿੱਚ ਕੀ ਹੋ ਰਿਹਾ ਵੇਖਣਾ ਬੰਦ ਕਰੋ ਤੇ ਆਪਣੇ ਘਰ ਵਿੱਚ ਕੀ ਕਰਨਾ ਸੋਚੋ “ਆ ਕੇ ਮੇਰੀ ਥੌੜੀ ਮਦਦ ਕਰ ਦਿੳ ਮੇਰੇ ਨਾਲ ਪਿਆਜ਼ ਲਸਣ ਕੱਟ ਦਿੳ ।”ਨਾ ਭਾਈ ਨਾ ਤੇਰੇ ਮੀਟ ਮੁਰਗ਼ੇ ਵਿੱਚ ਮੈ ਤੇਰੀ ਕੋਈ ਮਦਦ ਨਹੀਂ ਕਰ ਸਕਦੀ
ਜੇ ਕੋਈ ਹੋਰ ਕੰਮ ਹੈ ਤਾ ਦੱਸ ਆਖ ਦੀਪ ਦੀ ਮੰਮੀ ਫੇਰ ਟੀ ਵੀ ਵਿੱਚ ਰੁੱਝ ਜਾਂਦੀ ਏ ,ਆਹ ਤਾ ਫੇਰ ਨਾਂਹ ਹੀ ਹੋਈ ਹੋਰ ਮੈ ਕੀ ਕਰਾਉਣਾ ਤੁਹਾਡੇ ਤੋਂ ਬੱਸ ਪਿਆਜ਼ ਕੱਟਣ ਨਾਲ ਕੀ ਹੋ ਜਾੳ ।ਮੈ ਆਪੇ ਕਰ ਲਵਾਂਗਾ ਆਖ ਦੀਪ ਸਾਰਾ ਤੜਕੇ ਦਾ ਸਮਾਨ ਕੱਟਣ ਲੱਗਦਾ ਹਾਲੇ ਦੋ ਕੁ ਹੀ ਪਿਆਜ ਕੱਟੇ ਸੀ ਕਿ ਦੀਪ ਦਾ ਬੁਰਾ ਹਾਲ ਹੋ ਗਿਆ ,ਅੱਖਾਂ ਨੱਕ ਵਿੱਚੇ ਪਾਣੀ ਵਗੀ ਜਾ ਰਿਹਾ ਸੀ ਤੇ ਹਾਏ ਰੱਬਾ ਏਨੀ ਕੁੱੜਤਣ ਏਹਦੇ ਨਾਲ਼ੋਂ ਤਾ ਮੈ ਨਾ ਹੀ ਬਣਾਉਂਦਾ ਤੇ ਏਨੇ ਨੂੰ ਕਮਲ ਦੀਪ ਦਾ ਹਾਲ ਵੇਖ “ਸੌਰੀ ਜੀ ਮੈ ਚਾਹ ਕੇ ਵੀ ਤੁਹਾਡੀ ਮਦਦ ਨਹੀਂ ਕਰ ਸਕਦੀ ।ਉਹ ਕੋਈ ਗੱਲ ਨਹੀਂ ਅੱਜ ਤਾ ਮੈ ਚਿਕਨ ਬਣਾ ਕੇ ਹੀ ਸਾਹ ਲੈਣਾ ਏ ,ਪਰ ਤੂੰ ਮੈਨੂੰ ਇੱਕ ਗੱਲ ਦੱਸ ਕੀ ਤੇਰੇ ਵੀ ਅੱਖਾਂ ਵਿੱਚ ਏਦਾ ਹੀ ਕੁੜੱਤਣ ਪੈਂਦੀ ਏ ,ਤੂੰ ਤਾ ਹਰ ਰੋਜ ਹੀ ਪਿਆਜ਼ ਕੱਟਦੀ ਏ ਕਿੰਨੇ ਚਿਰ ਤੋਂ ਤੇਰੀ ਰੁਟੀਨ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ