ਕੁਰਬਾਨੀ
ਜੂਨ 84 ਮਗਰੋਂ ਚੜ੍ਹਦੀ ਉਮਰ ਦੇ ਕਈ ਨੌਜੁਆਨ ਰੂਪੋਸ਼ ਹੋ ਗਏ।
ਚੱਲ ਤੁਰੀ ਲਹਿਰ ਕਾਬੂ ਵਿਚ ਨਾ ਆਉਂਦੀ ਦੇਖ 1985-86 ਵਿਚ ਬਰਨਾਲਾ ਸਰਕਾਰ ਵੇਲੇ ਇਹਨਾਂ ਬਾਗੀਆਂ ਦੇ ਸਿਰਾਂ ‘ਤੇ ਇਨਾਮ ਰੱਖ ਦਿੱਤੇ ਗਏ।
ਨਾਲ ਹੀ ਟਾਊਟ ਤੇ ਕੈਟਾਂ ਦਾ ਇੱਕ ਐਸਾ ਖੁਫੀਆ ਤੰਤਰ ਤਿਆਰ ਕੀਤਾ ਜਿਹੜਾ ਪੈਸੇ,ਅਹੁਦੇ,ਤੱਰਕੀਆਂ ਅਤੇ ਐਸ਼ੋ-ਇਸ਼ਰਤ ਦੇ ਲਾਲਚ ਵਿਚ ਰੂਪੋਸ਼ ਹੋਏ ਨੌਜੁਆਵਾਂ ਦੇ ਪਿੰਡਾਂ ਘਰਾਂ ਤੇ ਘਰ ਵਾਲਿਆਂ ਦੀਆਂ ਪੈੜਾਂ ਨੱਪਦਾ ਰਹਿੰਦਾ।
1988-89 ਵੇਲੇ ਗੋਬਿੰਦ ਰਾਮ ਨਾਮ ਦਾ ਪੁਲਸ ਅਫਸਰ ਬਟਾਲਾ ਪੁਲਸ ਜਿਲੇ ਦਾ ਮੁਖੀ ਬਣ ਕੇ ਆਇਆ।
ਉਸਦੀ ਪੁੱਛਗਿੱਛ ਦੀ ਤਕਨੀਕ ਅਤੇ ਤਸ਼ੱਦਤ ਦੇ ਢੰਗ ਤਰੀਕੇ ਬੜੇ ਜਾਲਮਾਨਾ ਅਤੇ ਦਿਲ-ਕੰਬਾਊ ਹੋਇਆ ਕਰਦੇ ਸਨ!
ਉਹ ਅਕਸਰ ਹੀ ਰੂਪੋਸ਼ ਹੋ ਗਿਆਂ ਦੇ ਵੇਹੜਿਆਂ ਵਿਚ ਖਲੋ ਕੇ ਇਹ ਫੜ ਮਾਰਿਆ ਕਰਦਾ ਸੀ ਕੇ ਤੁਹਾਡੇ ਮੁੰਡੇ ‘ਗੋਬਿੰਦ ਸਿੰਘ’ ਨੂੰ ਭੁੱਲ ਕੇ ‘ਗੋਬਿੰਦ ਰਾਮ’ ਦਾ ਨਾਮ ਜਪਿਆ ਕਰਨਗੇ।
ਭਗੌੜੇ ਹੋ ਗਿਆਂ ਦੇ ਮਾਪੇ ਪਤਨੀ ਬੱਚੇ-ਬੱਚੀਆਂ ਅਤੇ ਇਥੋਂ ਤੱਕ ਦੂਰ ਨੇੜੇ ਦੇ ਰਿਸ਼ਤੇਦਾਰ ਨੂੰ ਚੁੱਕ ਲਿਆ ਜਾਂਦਾ..ਫੇਰ ਡਰਾਉਣੀ ਪੁੱਛਗਿੱਛ ਦਾ ਲੜੀ-ਵਾਰ ਸਿਲਸਿਲਾ ਸ਼ੁਰੂ ਕਰ ਦਿੱਤਾ ਜਾਂਦਾ..!
ਗੰਦੀ ਅਸਭਿਅਕ ਤੇ ਅਸ਼ਲੀਲ ਭਾਸ਼ਾ ਦੇ ਨਾਲ ਨਾਲ ਕਈ ਤਰਾਂ ਦੇ ਸਰੀਰਕ ਤੇ ਮਾਨਸਿਕ ਤਸੀਹੇ ਦਿੱਤੇ ਜਾਂਦੇ..ਛੋਟੇ ਬੱਚਿਆਂ ਨੂੰ ਭੁੱਖੇ ਪਿਆਸੇ ਤੇ ਸੌਣ ਤੋਂ ਵਾਂਝਿਆਂ ਰੱਖਿਆ ਜਾਂਦਾ ਸੀ।
ਰੂਪੋਸ਼ ਹੋਇਆਂ ਦੀਆਂ ਮਾਵਾਂ ਭੈਣਾਂ ਨੂੰ ਸ਼ਰੇਆਮ ਨੰਗਿਆਂ ਕਰ ਬੇਇੱਜ਼ਤ ਕੀਤਾ ਜਾਣਾ ਪੁੱਛਗਿੱਛ ਕਰਨ ਦੀ ਪ੍ਰਮਾਣਿਤ ਵਿਧੀ ਦਾ ਹਿੱਸਾ ਹੋਇਆ ਕਰਦਾ ਸੀ..
ਇਸ ਕੰਮ ਲਈ ਪੱਥਰ ਦਿਲ ਅਤੇ ਜਾਨਵਰ ਬਿਰਤੀ ਮੁਲਾਜਿਮਾਂ ਦੀ ਇੱਕ ਬਕਾਇਦਾ ਟੀਮ ਬਣਾਈ ਜਾਇਆ ਕਰਦੀ ਸੀ..ਫੜਿਆ ਬੰਦਾ ਓਹਨਾ ਦੇ ਹਵਾਲੇ ਇੰਝ ਕਰ ਦਿੱਤਾ ਜਾਂਦਾ ਸੀ ਜਿੱਦਾਂ ਕਸਾਈ ਹਵਾਲੇ ਬੱਕਰਾ..ਮਗਰੋਂ ਹੋਈਆਂ ਵਾਰਦਾਤਾਂ ਦਾ ਇਕਬਾਲ-ਏ-ਜੁਰਮ ਕਰਾਉਣ ਲਈ ਕਿਸੇ ਵੀ ਹੱਦ ਤੱਕ ਜਾਣ ਦੀ ਪੂਰੀ ਖੁੱਲ ਦੇ ਦਿੱਤੀ ਜਾਂਦੀ!
ਬਾਗੀਆਂ ਦੇ ਬੱਚਿਆਂ ਤੇ ਕੀਤੇ ਜਾ ਰਹੇ ਅਣਮਨੁੱਖੀ ਤਸ਼ੱਦਦ ਦੀ ਕਹਾਣੀ ਉਸ ਦੇ ਪਿੰਡ ਵਾਲਿਆਂ ਦੇ ਰਾਹੀਂ ਬਾਗੀਆਂ ਦੇ ਕੰਨੀ ਪਹੁੰਚਾਈ ਜਾਂਦੀ ਸੀ ਤਾਂ ਜੋ ਉਹ ਪਰਿਵਾਰ ਤੇ ਹੁੰਦੇ ਅਣਮਨੁੱਖੀ ਤਸ਼ੱਦਤ ਬਾਰੇ ਸੁਣ ਆਤਮ-ਸਮਰਪਣ ਕਰ ਦੇਣ..
ਫੇਰ ਮਨਮਰਜੀ ਦੇ ਪੈਸੇ ਵਸੂਲੇ ਜਾਂਦੇ..ਕਈ ਕੇਸਾਂ ਵਿਚ ਵਿਚੋਲੇ ਪਵਾ ਆਤਮ ਸਮਰਪਣ ਵੀ ਕਰਵਾਏ ਗਏ ਪਰ ਫੇਰ ਵੀ ਉਹ ਮੁਕਾਬਲਿਆਂ ਵਿਚ ਗਾਇਬ ਕਰ ਦਿੱਤੇ ਗਏ..ਕੋਈ ਰਿਕਾਰਡ ਨਹੀਂ ਰਖਿਆ ਗਿਆ..ਕੋਈ ਐੱਫ.ਆਈ.ਆਰ ਨਹੀਂ ਕੀਤੀ..ਅੰਨੀ ਪੀਸੇ ਤੇ ਕੁੱਤਾ ਚੱਟੇ ਵਾਲੀ ਗੱਲ ਸੱਚੀ ਹੋ ਗਈ..ਕੋਈ ਦੀਦ ਤੇ ਕੋਈ ਫਰਿਆਦ ਨਹੀਂ ਸੀ..ਆਟੇ ਦੇ ਨਾਲ ਨਾਲ ਕਿੰਨਾ ਸਾਰਾ ਘੁਣ ਵੀ ਪੀਸ ਦਿੱਤਾ ਗਿਆ!
ਆਓ ਗੁਰੂ ਸਾਹਿਬ ਵੇਲੇ ਦੇ ਬਾਗੀ ਅਖਵਾਉਂਦੇ ਸਿੰਘਾਂ ਪ੍ਰਤੀ ਉਸ ਵੇਲੇ ਦੀਆਂ ਸਰਕਾਰਾਂ ਦੀ ਸੋਚ ਅਤੇ ਪੁੱਛਗਿੱਛ ਦੇ ਤੌਰ ਤਰੀਕਿਆਂ ਦਾ ਇੱਕ ਨਿੱਕਾ ਜਿਹਾ ਮੁੱਲ-ਅੰਕਣ ਕਰੀਏ…
ਕਲਪਨਾ ਕਰਿਓ ਜਦੋਂ ਗੰਗੂ ਰਸੋਈਏ ਨੇ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦੇ ਮੋਰਿੰਡੇ ਦੇ ਹਾਕਮ ਕੋਲ ਫੜਾ ਦਿੱਤੇ ਹੋਣਗੇ ਤਾਂ ਵੱਡੇ ਬਾਗੀ ਦੇ ਬੱਚੇ ਹੋਣ ਦੇ ਨਾਤੇ ਉਸਨੂੰ ਕਿੰਨਾ ਵੱਡਾ ਇਨਾਮ ਮਿਲਿਆ ਹੋਵੇਗਾ..ਗੁਰੂ ਸਾਬ ਦੇ ਫ਼ਰਜ਼ੰਦਾ ਪ੍ਰਤੀ ਕਿੰਨੀ ਗੰਦੀ,ਕੁਰੱਖਤ ਅਤੇ ਅਸੱਬੀਅਕ ਭਾਸ਼ਾ ਵਰਤੀ ਗਈ ਹੋਵੇਗੀ..ਮੋਰਿੰਡੇ ਅਤੇ ਸਰਹੰਦ ਦੇ ਦਰਬਾਰਾਂ ਵਿਚ ਦਸਵੇਂ ਪਾਤਸ਼ਾਹ,ਸਿੱਖ ਧਰਮ ਤੇ ਸਿੱਖੀ ਫਲਸਫੇ ਦਾ ਕਿੰਨਾ ਮਜ਼ਾਕ ਉੱਡਿਆ ਹੋਵੇਗਾ।
ਇਸ ਪਕੜ ਤੇ ਉਸ ਦਿਨ ਦਿੱਲੀ ਦਰਬਾਰ ਵਿਚ ਕਿੰਨੀ ਆਤਿਸ਼ਬਾਜੀ ਹੋਈ ਹੋਵੇਗੀ..ਖੁਸ਼ੀਆਂ ਮੰਨੀਆਂ ਹੋਣਗੀਆਂ..ਠੀਕ ਓਸੇ ਤਰਾਂ ਹੀ ਜਿਸ ਤਰਾਂ ਖਾੜਕੂਵਾਦ ਦੇ ਦੌਰਾਨ ਕਿਸੇ ਵੱਡੇ ਬਾਗੀ ਦੇ ਫੜੇ ਜਾਂ ਮਾਰੇ ਜਾਣ ਮਗਰੋਂ ਨਾਲ ਹੀ ਪੁਲਿਸ ਹੈਡ-ਕੁਆਰਟਰਾਂ,ਸਰਕਟ ਹਾਊਸਾਂ ਅਤੇ ਪ੍ਰੈਸ-ਕਲੱਬਾਂ ਵਿਚ ਵਿਚ ਸ਼ਰਾਬ ਤੇ ਸ਼ਬਾਬ ਦੇ ਜਸ਼ਨ ਸ਼ੁਰੂ ਹੋ ਜਾਇਆ ਕਰਦੇ ਸਨ..!
ਕੈਟ ਗੁਰਮੀਤ ਪਿੰਕੀ ਦੱਸਦਾ ਏ ਕੇ ਜਦੋਂ ਕੋਈ ਵੱਡਾ ਇਨਾਮੀ ਫੜਿਆਂ ਜਾਂਦਾ ਤਾਂ ਨਾਲ ਹੀ ਸਬੰਧਿਤ ਠਾਣੇ,ਚੋਂਕੀ ਅਤੇ ਜਿਲਾ ਹੈੱਡ-ਕਵਾਟਰਾਂ ਵਿਚ ਮਿਲਣ ਵਾਲੀ ਤੱਰਕੀ ਅਤੇ ਹਾਸਿਲ ਹੋਣ ਵਾਲੇ ਵੱਡੇ ਨਕਦ ਇਨਾਮ...
...
ਦੇ ਹਿੱਸਾਬ ਕਿਤਾਬ ਵੀ ਲੱਗਣੇ ਸ਼ੁਰੂ ਹੋ ਜਾਇਆ ਕਰਦੇ ਸੀ!
ਮਾਤਾ ਗੁਜਰੀ ਨੂੰ “ਬਾਗੀ” ਤੇ ”ਭਗੌੜੇ ਦੀ ਮਾਂ” ਆਖ ਜ਼ਲੀਲ ਕੀਤਾ ਗਿਆ ਹੋਵੇਗਾ।
ਦਾਦੀ ਦੀ ਮਾਨਸਿਕਤਾ ਘੁੰਮਣਘੇਰੀਆਂ ਵੀ ਜ਼ਰੂਰ ਖਾਂਦੀ ਹੋਵੇਗੀ ਕੇ ਬੱਚੇ ਛੋਟੇ ਨੇ..ਏਡੇ ਵੱਡੇ ਦਰਬਾਰ ਵਿਚ ਕੱਲੇ ਕਾਰੇ ਖਲੋਤੇ ਕਿਤੇ ਥਿੜਕ ਹੀ ਨਾ ਜਾਵਣ!
ਭੁੱਖ,ਨੀਦ ਤੇ ਹੱਡ-ਚੀਰਵੀਂ ਠੰਡ..ਤੇ ਉੱਤੋਂ ਕੱਟੜ ਦੁਸ਼ਮਣ ਦੀ ਕੈਦ ਵਿਚ ਪੂਰੇ ਤਿੰਨ ਦਿਨ..ਐਸੇ ਹਾਲਾਤਾਂ ਵਿਚ ਬੜੇ ਬੜੇ ਵੱਡੇ ਸਿਦਕਵਾਨ ਵੀ ਅਕਸਰ ਡੋਲ ਹੀ ਜਾਇਆ ਕਰਦੇ ਨੇ ਪਰ ਧੰਨ ਸਨ ਉਹ ਅਰਸ਼ੋਂ ਉਤਰੀਆਂ ਸਿੱਖੀ ਸਿਧਾਂਤਾਂ ਵਿਚ ਪਰਪੱਕ ਪਵਿੱਤਰ ਰੂਹਾਂ ਤੇ ਧੰਨ ਸਨ ਓਹਨਾ ਦੇ ਜਜਬੇ ਨੂੰ ਨਿੱਕੀ ਉਮਰੇ ਏਨਾ ਪਰਪੱਕ ਕਰਨ ਵਾਲੇ ਦੇਵ ਪੁਰਸ਼..!
ਕਸ਼ਮੀਰੀ ਬ੍ਰਾਹਮਣਾ ਦੀ ਸਲਾਮਤੀ ਦੀ ਖਾਤਿਰ ਦਾਦੇ ਤੇਗ ਬਹਾਦੁਰ ਜੀ ਦੀ ਚਾਂਦਨੀ ਚੋਂਕ ਵਿਚ ਹੋਈ ਕੁਰਬਾਨੀ ਪਤਾ ਨਹੀਂ ਕਿਸ ਵਿਧੀ-ਵਿਧਾਨ ਮੁਤਾਬਿਕ ਹਰ ਵੇਲੇ ਓਹਨਾ ਦੇ ਕੰਨੀ ਪਾਈ ਜਾਂਦੀ ਹੋਵੇਗੀ..ਕੇ ਜਿਸ ਉਮਰੇ ਖੇਡਦਾ-ਮੱਲਦਾ ਅਣਜਾਣ ਬਚਪਨ ਇੱਕ ਚੌਕਲੇਟ ਦੀ ਖਾਤਿਰ ਆਪਣੇ ਮਾਪਿਆਂ ਤੱਕ ਨੂੰ ਭੁੱਲ ਜਾਣ ਦੀ ਗਫ਼ਲਤ ਕਰ ਬੈਠਦਾ ਏ ਉਸ ਉਮਰੇ ਓਹਨਾ ਆਪਣੇ ਹੋਣ ਵਾਲੇ ਅੰਜਾਮ ਤੱਕ ਦੀ ਪ੍ਰਵਾਹ ਨਹੀਂ ਕੀਤੀ..!
ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿਚ ਚੋਰੀ ਦੁੱਧ ਪਿਲਾਉਣ ਵਾਲਾ “ਮੋਤੀ ਰਾਮ ਮਹਿਰਾ”..ਮਗਰੋਂ ਫੜੇ ਜਾਣ ਤੇ ਪਰਿਵਾਰ ਸਮੇਤ ਜਿਉਂਦੇ ਨੂੰ ਕੋਹਲੂ ਵਿਚ ਪੀੜ ਦਿੱਤਾ ਗਿਆ..ਦਸਮ ਪਾਤਸ਼ਾਹ ਦੇ ਫਲਸਫੇ ਦੇ ਦੀਵਾਨੇ ਅਤੇ ਖੁਦ ਦਾ ਘਰ ਫੂਕ ਤਮਾਸ਼ਾ ਵੇਖਣ ਵਾਲੇ ਕਿੰਨੇ ਸਾਰੇ ਅਜੋਕੇ ਦੀਵਾਨ ਟੋਡਰ ਮੱਲਾਂ ਦੀਆਂ ਬੇਆਬਾਦ ਹਵੇਲੀਆਂ ਅੱਜ ਵੀ ਕਿੰਨੀਂ ਜਗਾ ਵੇਖੀਆਂ ਜਾ ਸਕਦੀਆਂ!
ਕਈ “ਮੋਤੀ ਰਾਮ ਮਹਿਰੇ” ਦਹਿਸ਼ਤ ਦੇ ਉਸ ਮਾਹੌਲ ਵਿਚ ਟੌਰਚਰ ਸੈਂਟਰਾਂ ਵਿਚ ਖੁਦ ਅੱਖੀਂ ਦੇਖੇ..ਜਿਹਨਾਂ ਨੇ ਉਸ ਦੌਰ ਵਿਚ ਰੂਪੋਸ਼ “ਬਾਗੀਆਂ” ਦੇ ਹਿਰਾਸਤ ਵਿਚ ਰੱਖੇ ਹੋਏ ਭੁੱਖ-ਪਿਆਸ ਨਾਲ ਵਿਲਕਦੇ ਬੱਚਿਆਂ ਤੇ ਪਰਿਵਾਰਾਂ ਨੂੰ ਚੋਰੀ ਰੋਟੀ ਖੁਆਈ,ਕੰਬਲ ਦਿੱਤੇ,ਸੁਨੇਹੇ ਪੁਚਾਏ ਤੇ ਮਗਰੋਂ ਫੜੇ ਜਾਣ ਤੇ ਪਰਿਵਾਰਾਂ ਸਮੇਤ ਮੁਕਾਬਲਿਆਂ ਵਿਚ ਖਤਮ ਕਰ ਦਿਤੇ ਗਏ..ਅਕਸਰ ਆਖਿਆ ਜਾਂਦਾ ਕੇ ਇਤਿਹਾਸ ਆਪਣੇ ਆਪ ਨੂੰ ਦੁਰਹਾਇਆ ਕਰਦਾ..!
ਸੋ ਦੋਸਤੋ ਆਓ ਠੰਡੇ ਬੁਰਜ ਵਿਚ ਵਾਪਰੀ ਦੁਨੀਆ ਦੀ ਉਸ ਵਿਲੱਖਣ ਘਟਨਾ ਨੂੰ ਵਿਸ਼ਵ ਦੇ ਕੋਨੇ ਕੋਨੇ ਵਿਚ ਹਰੇਕ ਦੇ ਕੰਨਾਂ ਤੱਕ ਪਹੁੰਚਾਇਆ ਜਾਵੇ..ਆਪਣੀ ਉਸ ਅਗਲੀ ਪੀੜ੍ਹੀ ਦੀ ਆਤਮਾਂ ਨੂੰ ਵੀ ਝੰਜੋੜਿਆ ਜਾਵੇ ਜਿਹੜੀ ਕ੍ਰਿਸਮਸ ਮਨਾਉਣ ਦੇ ਚੱਕਰਾਂ ਵਿਚ ਇਥੋਂ ਤੱਕ ਵੀ ਨਹੀਂ ਜਾਣਦੀ ਕੇ ਸਾਹਿਬਜਾਦਿ ਗਿਣਤੀ ਵਿਚ ਚਾਰ ਸਨ ਕੇ ਸੱਤ..!
ਅਜੋਕੇ ਸਮੇ ਵਿਚ ਸਾਡੇ ਆਸ ਪਾਸ ਵਿਚਰਦੇ ਹੋਏ ਕਿੰਨੇ ਸਾਰੇ ਸਰਹੰਦ ਦੇ ਸੂਬੇਦਾਰਾਂ ਅਤੇ ਮੋਰਿੰਡੇ ਦੇ ਅਹਿਲਕਾਰਾਂ ਦੇ ਦਿਲ ਕੰਬਾਊ ਕਾਰਨਾਮਿਆਂ ਨੂੰ ਵੀ ਟਿੱਕ-ਟੌਕ ਖੇਡਦੀ ਪੀੜੀ ਤੱਕ ਪਹੁੰਚਾਇਆ ਜਾਵੇ..
ਇਸ ਤਰਾਂ ਦੀ ਅਲਖ ਜਗਾਉਣ ਵੇਲੇ ਕਿਸੇ ਪੰਥਿਕ ਪਾਰਟੀ ਤੇ ਜਾਂ ਫੇਰ ਨਾਗਪੁਰ ਵਾਲਿਆਂ ਦੇ ਪਿੰਜਰੇ ਦਾ ਤੋਤਾ ਬਣ ਚੁਕੀ ਕਿਸੇ ਸ਼੍ਰੋਮਣੀ ਕਮੇਟੀ ਤੋਂ ਕੋਈ ਝਾਕ ਨਾ ਰੱਖੀ ਜਾਵੇ ਕਿਓੁਂਕਿ ਸਾਲਾਨਾ ਅਰਬਾਂ ਰੁਪਈਆਂ ਦੀ ਗੋਲਕ ਸਾਂਭਣ ਵਾਲੀ ਇਸ ਸੰਸਥਾ ਕੋਲ ਡੇਰਾ ਸਿਰਸਾ ਦੇ ਝੂਠੇ ਸਾਧ ਨੂੰ ਪੰਥ ਰਤਨ ਵੱਲੋਂ ਦਵਾਈ ਮੁਆਫੀ ਨੂੰ ਸਹੀ ਸਾਬਿਤ ਕਰਨ ਲਈ ਨੱਬੇ ਲੱਖ ਦੇ ਅਖਬਾਰੀ ਇਸ਼ਿਤਿਹਾਰ ਦੇਣ ਜੋਗੇ ਪੈਸੇ ਤਾਂ ਹੈਨ ਪਰ ਟੋਡਰ ਮੱਲ ਦੀ ਹਵੇਲੀ ਦੀ ਮੁਰੰਮਤ ਲਈ ਕੋਈ ਫ਼ੰਡ ਨਹੀਂ..ਕਿੰਨੀ ਵੱਡੀ ਤ੍ਰਾਸਦੀ ਹੈ!
ਅਕਸਰ ਦੋਸ਼ ਲੱਗਦੇ ਹਨ ਕਿ ਸਿੱਖ ਕੌਮ ਕੁਰਬਾਨੀ ਕਰਨਾ ਤੇ ਜਾਣਦੀ ਹੈ ਪਰ ਕੁਰਬਾਨੀਆਂ ਦਾ ਹਿਸਾਬ-ਕਿਤਾਬ ਰੱਖਣ ਦੇ ਮਾਮਲੇ ਵਿਚ ਹੋਰਨਾਂ ਕੌਮਾਂ ਦੇ ਮੁਕਾਬਲੇ ਅਜੇ ਵੀ ਬਹੁਤ ਫਾਡੀ ਹੈ !
ਵਾਹੇਗੁਰੂ ਜੀ ਕਾ ਖਾਲਸਾ..ਵਾਹਿਗੁਰੂ ਜੀ ਕੀ ਫਤਹਿ
ਹਰਪ੍ਰੀਤ ਸਿੰਘ ਜਵੰਦਾ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Related Posts
ੴ ਸਤਿਗੁਰਪ੍ਰਸ਼ਾਦਿ ਵਾਹਿਗੁਰੂ ਜੀ ਦੀ ਕਿਰਪਾ ਨਾਲ ਪਹਿਲੀ ਕਿਤਾਬ ਦੀ ਸੁਰੂਆਤ 🙏 ਬਾਰਵੀਂ ਜਮਾਤ ਚੋਂ ਪਹਿਲੇ ਨੰਬਰ ਤੇ ਆਉਣ ਕਰਕੇ ਅੱਜ ਜੀਤੀ ਤੋਂ ਆਪਣੀ ਖੁਸ਼ੀ ਸਾਂਭੀ ਨਹੀਂ ਸੀ ਜਾਂਦੀ । ਸਕੂਲ ਤੋਂ ਸਿੱਧਾ ਘਰ ਆਕੇ ਆਪਣੀ ਮੰਮੀ ਨੂੰ ਰਿਜਲਟ ਬਾਰੇ ਦੱਸਿਆ । ਬੇਅੰਤ ਕੌਰ ( ਜੀਤੀ ਦੀ ਮੰਮੀ ) – Continue Reading »
ਸੁਨੇਹੇ ਆਏ..ਕੁਝ ਲਿਖੋ..ਪਰ ਦੁਬਿਧਾ ਵਿੱਚ ਸਾਂ ਕਿਸ ਪੱਖ ਬਾਰੇ ਲਿਖਾਂ..ਕਿਥੋਂ ਸ਼ੁਰੂ ਕਰਾਂ ਤੇ ਕਿਥੇ ਮੁਕਾਵਾਂ..ਬੱਸ ਵੇਖਦਾ ਸੁਣਦਾ ਹੀ ਰਿਹਾ..ਫੇਸਬੂਕ ਖਬਰਾਂ ਯੂ.ਟੀਊਬ..ਕਿੰਨਾ ਕੁਝ ਹੋਰ ਵੀ..ਇੱਕ ਆਮ ਜਿਹਾ ਪਰਿਵਾਰ..ਤ੍ਰੀਆਂਨਵੇਂ ਵਿਚ ਜਦੋਂ ਪਹਿਲੀ ਨੌਕਰੀ ਸ਼ੁਰੂ ਕੀਤੀ ਓਦੋਂ ਹੀ ਤਾਂ ਜੰਮਿਆ ਸੀ..ਬਾਪ ਫੌਜ ਵਿਚ ਫੇਰ ਪੁਲਸ..ਕੱਲਾ ਕੱਲਾ ਸਰਫ਼ੇ ਦਾ ਤੇ ਪਲੇਠੀ ਦਾ ਵੀ..ਫੇਰ ਸੰਤਾਲੀ Continue Reading »
(ਪੜ੍ਹੇ ਲਿਖੇ ਅਨਪੜ੍ਹਾਂ ਦੀ ਪਨੀਰੀ) ਭੂਆ ਹਾਲੇ ਘਰ ਦੇ ਕੰਮ ਨਬੇੜ ਕੇ ਹਟੀ ਹੀ ਸੀ ਕੇ ਉਸਦੇ ਪੇਕਿਉਂ ਉਸਦੀ ਭਰਜਾਈ ਤੇ ਭਤੀਜਾ ਮੋਟਰਸਾਈਕਲ ਤੇ ਤੜਕੀਂ ਆਣ ਪਹੁੰਚੇ। ਭਤੀਜੇ ਨੇ ਮੋਟਰਸਾਈਕਲ ਪਾਰਕ ਕਰਦਿਆਂ ਲੱਡੂਆਂ ਦਾ ਡੱਬਾ ਆਪਣੀ ਭੂਆ ਵੱਲ ਨੂੰ ਵਧਾਇਆ। “ਵੇ ਆਹ ਕਾਹਦੀ ਖੁਸ਼ੀ ਚ ?” ਭੂਆ ਨੇ ਉਤਸੁਕ ਹੋ Continue Reading »
ਲਾ ਰਹੇ ਜੇ ਪੈਗ, ਵਿਆਹ ਤਾਂ ਜਬਰਦਸਤ ਏ”, ਉਹ ਬੋਲਿਆ। “ਪ੍ਰੋਗਰਾਮ ਤਾਂ ਵਾਕਈ ਬਹੁਤ ਵਧੀਆ ਏ, ਆਜੋ ਲਾਈਏ”। ਮੈਂ ਗੋਲ ਮੇਜ ਦੁਆਲੇ ਲੱਗੀ ਖਾਲੀ ਕੁਰਸੀ ਵੱਲ ਇਸ਼ਾਰਾ ਕਰਦਿਆਂ ਕਿਹਾ। “ਬਾਊ ਜੀ,(ਮੇਰੇ ਛੋਟੇ ਓਹਦੇ ਦਾ ਸਪੇਸ਼ਲ ਨਾਂ ਲੈ ਕੇ) ਸ਼ਰਾਬ ਦੇ ਤਾਂ ਕਦੇ ਨੇੜੇ ਈ ਨੀ ਜਾਂਦਾ, ਮੈਂ “। ਖਚਰਾ ਜਿਹਾ Continue Reading »
ਅਗਲੀ ਸਵੇਰ ਜਦ ਪਿੰਕੀ ਅਪਣੇ ਬੈਡ ਤੋ ਉੱਠੀ ਤਾ ਉਹ ਸਿੱਧੀ ਬਾਗ ਵਲ ਚਲੀ ਗਈ, ਬਾਗ ਵਿਚ ਮਾਲੀ ਬਾਗ਼ ਦੀ ਸਫਾਈ ਅਤੇ ਕੱਟਾਈ-ਝਾਟਾਈ ਕਰ ਰਿਹਾ ਸੀ, ਪਿੰਕੀ ਵੀ ਉਸਦੇ ਨਾਲ-ਨਾਲ ਘੁੰਮਣ ਲੱਗੀ. ਪਿੰਕੀ ਵਿਚ-ਵਿੱਚ ਮਾਲੀ ਨੂੰ ਸਵਾਲ ਵੀ ਕਰਦੀ. ਕੋਲ ਪਿਆ ਇੱਕ ਡੱਬਾ ਜਦ ਮਾਲੀ ਨੇ ਉਠਾਇਆ ਤਾ ਪਿੰਕੀ ਨੇ Continue Reading »
ਫਰੇਬ ਪਾਤਰ – ਸ਼ਿਵਾਨੀ ਜੈਲਦਾਰ ਅਮਰ ਕਾਲੀ ਪੰਮਾ ਇੰਸਪੈਕਟਰ ਪਠਾਨ ਕਿਸ਼ਤ – 8 ਲੇਖਕ – ਗੁਰਪ੍ਰੀਤ ਸਿੰਘ ਭੰਬਰ ਪਿਛਲੀ ਕਿਸ਼ਤ ਵਿੱਚ ਜੈਲਾ ਵਿਕਾਸ ਨਾਮ ਦੇ ਇਕ ਆਦਮੀ ਨੂੰ ਮਿਲਦਾ ਹੈ। ਵਿਕਾਸ ਵੀ ਸ਼ਿਵਾਨੀ ਦੇ ਜਾਲ ਵਿੱਚ ਫੱਸ ਚੁੱਕਿਆ ਸੀ। ਓਹ ਜੈਲੇ ਨੂੰ ਕਹਿੰਦਾ ਹੈ ਕਿ ਸ਼ਿਵਾਨੀ ਤੋਂ ਬਚ ਕੇ ਰਵੀਂ!! Continue Reading »
ਬਦਲਦੀਆਂ ਰੀਤਾਂ——- ਮੀਤਾਂ 4 ਸਾਲਾਂ ਬਾਅਦ ਇੰਡੀਆ ਆਈ ਕੈਨੇਡਾ ਦੀ ਪੀ ਆਰ ( PR) ਲੈਕੇ। ਹੁਸ਼ਿਆਰ ਸੀ ਪੜ੍ਹਾਈ ਚ। ਪਹਿਲੀ ਤੋਂ 12ਵੀਂ ਤਕ ਕਿਸੇ ਨੂੰ ਆਗਾਹਂ ਨੀ ਲੰਘਣ ਦਿੱਤਾ। ਸੁਪਨੇ ਵੱਡੇ ਸੀ ਬਚਪਨ ਤੋਂ। ਪੁਲਿਸ ਅਫਸਰ ਜਾਂ IAS ਅਫਸਰ ਬਣਨ ਦੇ ਤਾਕਿ ਇਨਸਾਫ ਦੀ ਤਕੜੀ ਹੱਥ ਚ ਫੜ ਸਕੇ ਤੇ Continue Reading »
ਪਾਰਲੀਮੈਂਟ ਦੀਆਂ ਪੌੜੀਆਂ ਚੜ੍ਹਦਿਆਂ ਇੰਦਰਾ ਅਕਸਰ ਹੀ ਮੈਨੂੰ ਵੇਖ ਖਲੋ ਜਾਇਆ ਕਰਦੀ..ਉਹ ਜਾਣਦੀ ਸੀ ਕੇ ਮੈਂ ਸੰਤ ਭਿੰਡਰਾਂਵਾਲੇ ਵਾਲਿਆਂ ਕੋਲ ਜਾਂਦਾ ਆਉਂਦਾ ਰਹਿੰਦਾ ਹਾਂ! ਗੱਲਾਂ ਗੱਲਾਂ ਵਿਚ ਮੇਰਾ ਮਨ ਟੋਂਹਦੀ..ਭੇਦ ਪੁੱਛਦੀ..ਮੈਂ ਅੱਗੋਂ ਆਖਦਾ ਉਹ ਸੰਤ ਬੰਦਾ ਏ ਉਸਨੂੰ ਬਿੱਲਕੁਲ ਵੀ ਛੇੜੀਂ ਨਾ..ਨਾ ਹੀ ਏਡੇ ਮੁਕੱਦਸ ਥਾਂ ਤੇ ਫੌਜ ਭੇਜਣ ਬਾਰੇ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)