ਆਪਣੇ ਆਲੇ ਪੁਰਾਣੇ ਬਜ਼ੁਰਗਾਂ ਦੀ ਇੱਕ ਆਦਤ ਬੜੀ ਹੁੰਦੀ ਐ। ਜੇ ਕਿਸੇ ਦਾ ਮੁੰਡਾ-ਕੁੜੀ ਕਾਲਜ ਤੱਕ ਦੀ ਪੜ੍ਹਾਈ ਕਰਜੇ ਤਾਂ ਉਹਦੇ ਬਾਰੇ ਇਹ ਸੋਚ ਬਣਾ ਲੈਂਦੇ ਐ ਵੀ ਹੁਣ ਇਹ ਵਾਹਵਾ ਪੜ੍ਹ ਗਿਆ ਤੇ ਹੁਣ ਇਹਨੂੰ ਹਰੇਕ ਕੰਮ ਆਉਣਾ ਚਾਹੀਦੈ, ਦੁਨੀਆਂ ਦਾ ਕੋਈ ਵੀ ਕੰਮ ਇਹਦੇ ਵੱਸੋਂ ਬਾਹਰ ਨੀ ਹੋਣਾ ਚਾਹੀਦਾ ਤੇ ਕਈ ਵਾਰ ਤਾਂ ਪੜ੍ਹਾਈ ਨਾਲ ਕੰਮ ਵੀ ਐਹੇ ਜਾ ਮੇਲਣਗੇ ਵੀ ਕਾਮੇਡੀ ਬਣਾ ਦਿੰਦੇ ਐ।
ਕੱਲ੍ਹ ਮੈਂ ਕਿਸੇ ਦੋਸਤ ਦੇ ਘਰੇ ਬਾਗਿਆ ਲੈਪਟੌਪ ਲੈਣ। ਉਨ੍ਹਾਂ ਦੇ ਘਰੇ ਹੋਰ ਤਾਂ ਕੋਈ ਨਾ, ਉਹਦੀ ਦਾਦੀ ਬੈਠੀ ਮੰਜੇ ਤੇ, ਤੇ ਉਨ੍ਹਾਂ ਦਾ ਕੁੱਤਾ ਖੁੱਲ੍ਹਿਆ ਫਿਰੇ। ਉਹਦੀ ਦਾਦੀ ਮੈਨੂੰ ਕਹਿੰਦੀ: ਪੁੱਤ ਬਣਕੇ ਪਹਿਲਾਂ ਆਹ ਕੁੱਤਾ ਬੰਨ੍ਹ, ਮੇਰੇ ਤੋਂ ਤਾਂ ਫੜ੍ਹਾ ਨੀ ਖਾਂਦਾ। ਚਲੋ ਜੀ ਮੈਂ ਕੋਸ਼ਿਸ਼ ਕੀਤੀ ਬੰਨ੍ਹਣ ਦੀ ਪਰ ਹੱਥ ਮੇਰੇ ਵੀ ਨਾ ਆਵੇ, ਜੇ ਬਾਹਲਾ ਕੋਲੇ ਜਾਵਾਂ ਤਾਂ ਦੰਦ ਜੇ ਕੱਢੇ। ਮਖਿਆਂ ਬੇਬੇ ਇਹ ਨੀ ਬੰਨ੍ਹਿਆਂ ਜਾਂਦਾ, ਆਂਈਂ ਫਿਰਦਾ ਰਹਿਣਦੇ,...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ