ਲਾਲ ਕਿਲ੍ਹੇ ‘ਤੇ ਕੇਸਰੀ ਨਿਸ਼ਾਨ ਸਾਹਿਬ ਝੁਲਾਉਣ ਦਾ ਅੱਖੀਂ ਡਿੱਠਾ ਹਾਲ ਦੱਸਿਆ ਚਰਨਜੀਤ ਸਿੰਘ ਨੇ।
ਮੈਂ ਕੱਲ ਜਦੋਂ ਲਾਲ ਕਿਲੇ ਪਹੁੰਚਿਆ , ਉਥੇ ਮੇਰੇ ਅੱਗੇ ਪਿਛੇ ਪਹੁੰਚਾਉਣ ਵਾਲੇ 35 ਕੁ ਟਰੈਕਟਰ ਸਨ । ਮੇਰੇ ਪਹਿਲਾਂ ਪਹੁੰਚਾਉਣ ਦਾ ਕਾਰਨ ਪਹਿਲੀ ਰੋਕ ‘ਤੇ ਸੰਗਰੂਰ ਵਾਲੇ ਆਮ ਆਦਮੀ ਮੱਖਣ ਸਿੰਘ ਨਾਲੋਂ ਨਿਖੜ ਜਾਣਾ ਸੀ । ਕਦੇ ਰੋਕਾਂ ਤੋੜਨ ਵਾਲੇ ਟੈਕਟਰਾਂ ਦੀ ਲਿਫਟ ਉਤੇ ਤੇ ਕਦੇ ਦਿੱਲੀ ਦੇ ਆਮ ਸ਼ਹਿਰੀਆਂ ਕੋਲੋਂ ਲਿਫਟ ਲੈ ਕੇ ਮੈਂ ਉਨ੍ਹਾਂ ਮੁੰਡਿਆਂ ਨਾਲ ਜਾ ਰਲਿਆ ਜਿਹੜੇ ਪੰਧੇਰ ਹੋਰਾਂ ਤੋਂ ਵੀ ਅੱਗੇ ਆਪ ਮੁਹਾਰੇ ਟੈਮ ਨਾਲ ਤੁਰੇ ਸੀ । ਇਨ੍ਹਾਂ ‘ਚ ਕਈ ਹਰਿਆਣਵੀ ਵੀ ਸੀ ।
ਏਡਾ ਮਾਰਚ ਪਲੈਨ ਕਰਨ ਵਾਲਿਆਂ ਨੇ ਕਿਤੇ ਲੰਗਰ ਪਾਣੀ ਦਾ ਕੋਈ ਇੰਤਜ਼ਾਮ ਨਹੀਂ ਕੀਤਾ ਸੀ । ਸਵੇਰੇ ਚਾਹ ਦੀਆਂ ਦੋ ਘੁਟਾਂ ਕਾਗਜ ਵਾਲੀ ਗਲਾਸੀ ਚੋਂ ਪੀਤੀਆਂ ਸੀ । ਪਹਿਲੇ 10 ਕੁ ਕਿਲੋਮੀਟਰ ਤੁਰਨਾ ਵੀ ਵਾਹਵਾ ਪਿਆ । ਫੇਰ ਅੱਥਰੂ ਗੈਸ ਤੋਂ ਬਚਣ ਲਈ ਵੀ ਦੋ ਵਾਰ ਵਾਹਵਾ ਦੌੜ ਲਾਉਣੀ ਪਈ । ਹਲਾਤ ਇਹ ਬਣੀ ਕਿ ਗੰਦੇ ਨਾਲੇ ਦੇ ਕੰਢੇ ਇਕ ਤਮਾਕੂ ਵੇਚਣ ਵਾਲੇ ਤੋਂ ਭੁਜੀਏ ਦਾ ਨਿਕਾ ਜਿਹਾ ਪੈਕਟ ਲੈ ਲਿਆ, ਪਰ ਖਾਣ ਨੂੰ ਮਨ ਨਾ ਮੰਨਿਆ । ਲਿਫਟ ਲੈ ਕੇ ਰਿੰਗ ਰੋਡ ਤੇ ਪੈਦੇ ਗੁਰਦਵਾਰਾ ਮਜਨੂ ਟਿਲਾ ਪਹੁੰਚ ਕੇ ਲੰਗਰ ਛਕਿਆ । ਉਥੇ ਹੋਰ ਵੀ ਮੋਟਰਸਾਇਕਲਾਂ ਵਾਲੇ ਮੁੰਡੇ ਪਹੁੰਚੇ ਸੀ । ਟਰੈਕਟਰ ਅਜੇ ਪਿਛੇ ਸੀ । ਉਥੇ ਲਾਲ ਕਿਲੇ ਤੇ ਜਾਣ ਦੀ ਗੱਲ ਚੱਲ ਰਹੀ ਸੀ ਪਰ ਸਹਿਮਤੀ ਕੋਈ ਨਹੀਂ ਸੀ ਅਜੇ । ਗੁਰਦਵਾਰੇ ਚ ਇਕੋ ਮਾਈ ਅਚਾਨਕ ਆਈ ਸੰਗਤ ਨੂੰ ਭੱਜ ਭੱਜ ਕੇ ਲੰਗਰ ਵਰਤਾ ਰਹੀ ਸੀ । ਮੈਂ ਅੰਨ ਪਾਣੀ ਵੱਲੋਂ ਅਨੰਦ ‘ਚ ਸਾ ਸੋਚਿਆ ਕੁਝ ਚਿਰ ਸੇਵਾ ਕਰਵਾ ਦਿੰਨਾ ਕਿਉਂ ਕਿ ਟੈਕਟਰਾਂ ਵਾਲੀ ਸੰਗਤ ਵਧ ਗਈ ਸੀ । ਕਰੀਬ ਪੰਦਰਾਂ ਮਿੰਟ ਬਾਦ ਗੁਰਦਵਾਰੇ ਦੇ ਬਾਹਰ ਹੀ ਬਹੁਤ ਸਾਰੇ ਲੋਕਲ ਸਿੱਖ ਜਲ ਪਾਣੀ ਤੇ ਕੁਰਕਰੇ ਆਦਿ ਦੀ ਸੇਵਾ ਕਰਨ ਲਗ ਗਏ ।
ਮੈਂ ਇਕ ਮੁਸਲਮਾਨ ਮੁੰਡੇ ਨੂੰ ਹੱਥ ਦੇ ਕੇ ਕਿਹਾ ਕਿ ਲਾਲ ਕਿਲੇ ਤੱਕ ਜਾਣਾ , ਕਹਿੰਦਾ ਜਾਣਾ ਤੇ ਨਹੀਂ ਛੱਡ ਆਉਨਾ । ਉਦੋਂ ਉਥੇ 300 ਦੇ ਕਰੀਬ ਰਲੇ ਮਿਲੇ ਝੰਡਿਆਂ ਵਾਲੇ ਪੰਜਾਬੀ ਹਰਿਆਣਵੀ ਫੋਟੋਆਂ ਖਿਚਵਾ ਰਹੇ ਸੀ । ਮੀਡੀਆ ਵੀ ਨਹੀਂ ਸੀ ।
ਨਿਸ਼ਾਨ ਸਾਹਿਬ ਝੁਲਾਉਣ ਦਾ ਕੰਮ ਕਿਸੇ ਪਲੈਨਿੰਗ ਕਰਕੇ ਨਹੀਂ ਸੀ ਸਗੋਂ ਜੋ ਆ ਕੇ ਬੈਠੇ ਸਨ ਉਨ੍ਹਾਂ ਦੇ ਕਰਨ ਲਈ ਕੁਝ ਨਹੀਂ ਸੀ । ਕੋਈ ਲੀਡਰ ਤਾਂ ਕਿ ਜਾਣਿਆ ਪਛਾਣਿਆ ਚਿਹਰਾ ਵੀ ਨਹੀਂ ਸੀ ਕਿ ਜਿੰਨੂ ਚਾਰ ਬੰਦੇ ਜਾਣਦੇ ਹੋਣ । ਇਸ ਵਿਹਲ ਨੂੰ ਸਾਜਗਰ ਬਣਾਉਣ ਲਈ ਕੁਝ ਬੰਦੇ ਕਿਲਾ ਅੰਦਰੋ ਵੇਖਣਾ ਚਾਹੁੰਦੇ ਸਨ । ਇਨ੍ਹਾਂ ਪਾਸੇ ਵਾਲਾ ਦਰਵਾਜਾ ਲੱਭ ਲਿਆ ਤੇ ਉਹਦੇ ਬਾਹਰ ਚਾਂਗਰਾਂ ਮਾਰੀ ਗਏ । ਸਭ ਤੋਂ ਪਹਿਲਾਂ ਇਕ ਮੁੰਡਾ ਨੇ ਇਸ ਦਰਵਾਜੇ ਦੇ ਉਤੇ ਚੜ ਕੇ ਇਕ ਹਰੇ ਰੰਗ ਦਾ ਝੰਡਾ ਬੱਧਾ ।
ਚੀਕਾਂ ਜੈਕਾਰਿਆਂ ਨੇ ਉਸਦੇ ਯਤਨ ਦੀ ਪਿਠ ਥਾਪੜੀ ਤਾਂ ਇਕ ਦੋ ਹੋਰ ਦਰਵਾਜੇ ਤੇ ਚੜ ਗਏ । ਫੇਰ ਕੁਝ ਦਰਵਾਜੇ ਨੂੰ ਉਤੋਂ ਦੀ ਟੱਪ ਗਏ । ਇਕ ਇਕ ਇਕ ਕਰ ਕੇ ਦੋਵੇਂ ਦਰਵਾਜੇ ਖੋਲ ਦਿਤੇ । ਅਸੀਂ ਸਾਰੇ ਅੰਦਰ ਚਲੇ ਗਏ ।
ਨਿਸ਼ਾਨ ਦਾ ਇਰਾਦਾ ਖਾਲੀ ਫਲੈਗ ਪੋਸਟ ਵੇਖ ਕੇ ਸਭ ਦੇ ਮਨ ‘ਚ ਆਇਆ ਪਰ ਹਰ ਕਿਸੇ ਨੂੰ ਆਪਣੀਆਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ