ਲਾਡੋ ਰਾਨੀ 🍁🍁 ਦੂਸਰਾ -ਭਾਗ 🍁
ਗ੍ਰੰਥੀ ਸਿੰਘ ਨੇ “ਮੇਲ ਲਿਓ ਮਹਾਰਾਜ, ਵੇਲਾ ਮਿਲਣੀ ਦੀ ਅਰਦਾਸ ਕੀਤੀ ਤਾਂ ਸਾਰਿਆਂ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦੇ ਜੈਕਾਰੇ ਬੁਲ੍ਹਾ ਦਿੱਤੇ !
ਕੁੜਮ-ਕੁੜਮਣੀਆਂ , ਮਾਮੇ-ਮਾਮੀਆਂ, ਮਾਸੜ -ਮਾਸੀਆਂ ਤੇ ਜੀਜੇ, ਫੁਫੜਾਂ ਜੁੱਫੀਆਂ ਪਾ ਮਿਲਣੀਆਂ ਕੀਤੀਆਂ ਤਾਂ ਜੰਝੀਆਂ -ਮਾਂਝੀਆਂ ਸਿਰਵਰਨੇ ਕਰ ਵਿਰਸੇ ਦੀ ਰਸਮ ਨਿਭਾ ਦਿੱਤੀ!
ਕੋਠੇ ਤੋਂ ਜੰਝ ਨੂੰ ਨਿਹਾਰਦੀਆਂ ਸਹੇਲੀਆਂ ਦੀ ਆੜ ‘ ਚ ‘ਚੋਰੀ ਛੁਪੇ ਲਾਡੋ ਨੇ ਜਦੋਂ ਆਪਣੇ ਸਿਰ ਦੇ ਸਾਈਂ “ਤਾਰੇ” ਨੂੰ ਤਕਿਆ ਤਾਂ ਤਾਰਾ “ਧਰੂ ਦਾ ਤਾਰਾ ” ਬਣ ਚਮਕ ਰਿਹਾ ਸੀ!
ਧਿਗੋਜੋਰੀ ਇਕ ਝੱਰਨਾਹਟ ਬਿਜਲੀ ਵਾਂਗ ਲਾਡੋ ਦੇ ਵਜੂਦ ਵਿਚ ਫਿਰੀ ਤੇ ਉਸਦੇ ਸਾਰੇ ਜਿਸਮ ‘ਚ ‘ਵਿਸਮਾਦੀ ਸ਼ਹਿਨਾਈਆਂ ਵੱਜਣ ਲਗ ਪਈਆਂ! ਕੋਈ ਜਾਦੂਈ ਸ਼ਕਤੀ ਉਸਦੇ ਕਣ ਕਣ ਵਿਚ ਭਰ ਗਈ!
ਅਨੰਦਕਾਰਜ ਦੀ ਰਸਮ ਸਮਾਪਤ ਹੋਈ ਤਾਂ ਲਾੜੇ ਦੀ ਉਸਤੱਤ ਕਰਦਿਆਂ ਸਿਹਰਾ ਪੜਿਆ ਗਿਆ…. ਲਾਡੋ ਨੂੰ ਮੱਤਾਂ ਦੇਂਦੀ, ਪਿਓ ਦੀ ਪੱਗ ਦਾ ਵਾਸਤਾ ਪਾਉਂਦੀ ਤੇ ਮਾਪਿਆਂ ਦਾ ਘਰ ਛੱਡ ਦੂਰ ਜਾ ਵੱਸਣ ਦਾ ਦਰਦ ਬਿਆਨਦੀ “ਸਿਖਿਆ” ਜਦੋਂ ਪੜੀ ਗਈ ਤਾਂ ਸੁਣਨ ਵਾਲਿਆਂ ਦੇ ਨੈਣ ਮੁੰਦੇ ਗਏ!
ਜੰਝ ਦੀ ਟਹਿਲ ਸੇਵਾ ਦਾ ਸਮਾਂ ਆਇਆ ਤਾਂ ਲਾਡੋ ਦੇ ਪਿੰਡੋਂ ਲਾੜੇ ਦੇ ਪਿੰਡ ਵਿਆਹੀਆਂ ਧੀਆਂ ਦੀ ਰੋਟੀ ਦੇ ਥਾਲ ਕੱਢੇ ਗਏ ਤਾਂ ਕੇ ਪਿੰਡ ਦੀਆਂ ਧੀਆਂ ਨੂੰ ਸਤਿਕਾਰ ਦਿੱਤਾ ਜਾ ਸਕੇ!
ਫੁੱਫੜ ਤੇ ਜੀਜੇ ਨੂੰ ਵਿਸ਼ੇਸ਼ ਇੱਜਤ ਦੇਂਦਿਆਂ ਬਾਰਤ ਨਾਲ ਖਾਣੇ ਦਾ ਨੀਓਤਾ ਦਿੱਤਾ ਗਿਆ ਕਿਉਕਿ ਉਹ ਵੀ ਇਸ ਘਰ ਦੇ ਜਵਾਈ -ਭਾਈ ਸਨ !
ਸਰਬਾਲਾ ਭਾਵੇਂ ਉਮਰ ਵਿਚ ਨਿਆਣਾ ਸੀ ਪਰ ਜਦੋਂ ਉਹ ਸਰਬਾਲੇ ਦੀ ਪਦਵੀ ਦੀ ਭਰਭੂਰ ਵਰਤੋਂ ਕਰਦਿਆਂ ਤਿੰਗੜ ਤਿੰਗੜ ਤੁਰਦਾ ਬੜਾ ਸੋਹਣਾ ਲਗਦਾ….ਘਰਵਾਲੇ ਉਨੂੰ ਲਾੜੇ ਬਰਾਬਰ ਮਾਣਤਾਨ ਦੇਂਦੇ ਤਾਂ ਉਹ ਗਲ ਪਿਆ ਹਾਰ ਬਰਬਾਰ ਸਵਰਦਾ ਨਾ ਥੱਕਦਾ!
ਰਿਸ਼ਤੇਦਾਰਾਂ ਤੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ