ਕੁਝ ਸਾਲ ਪਹਿਲੇ ਮੈਂ ਤੇ ਮੇਰੀ ਪਤਨੀ ਪਿੰਡ ਛੱਡਕੇ ਇੰਗਲੈਂਡ ਆ ਵਸੇ . ਅਸੀਂ ਦੋਵਾਂ ਨੇ ਬਹੁਤ ਮਿਹਨਤ ਕੀਤੀ . ਇੱਥੇ ਹੀ ਵਾਹਿਗੁਰੂ ਜੀ ਨੇ ਸਾਨੂੰ ਦੋ ਬੇਟੀਆਂ ਦੀ ਦਾਤ ਬਖ਼ਸ਼ਿਸ਼ ਕੀਤੀ. ਪਿੱਛੇ ਇੱਕ ਭੈਣ ਤੇ ਇੱਕ ਭਰਾ ਦਾ ਵਿਆਹ ਵੀ ਕੀਤਾ . ਬੇਬੇ-ਬਾਪੂ ਜੀ ਨੇ ਜੋ ਕਿਹਾ ਮੈਂ ਸਦਾ ਸਿਰ ਮੱਥੇ ਲਾਈਆਂ. ਪਿੰਡ 8 ਕਿਲ੍ਹੇ ਜ਼ਮੀਨ ਵੀ ਬਣਾਈ . ਬੇਬੇ-ਬਾਪੂ ਨੂੰ ਕਈ ਵਾਰ ਇੰਗਲੈਂਡ ਦਾ ਚੱਕਰ ਲਵਾਈਆਂ. ਭਰਾ ਭਰਜਾਈ ਵੀ ਦੋ ਵਾਰ ਆਏ . ਭੈਣ ਤੇ ਭਣੋਈਆ 1 ਵਾਰ ਆਏ . ਜਦੋ ਅਸੀਂ ਪਿੰਡ ਜਾਣਾ ਤਾਂ ਸਭ ਲਈ ਹਰ ਵਾਰ ਬਹੁਤ ਸਾਰਾ ਸਮਾਨ ਲੈਕੇ ਜਾਣਾ. ਪਹਿਲਾ ਸਭ ਕੰਮ ਬਾਪੂ ਜੀ ਕਰਦੇ ਸੀ ਘਰ ਵਿੱਚ ਲੈਣ ਦੇਣ ਸਭ ਕੁਝ ਬਾਪੂ ਜੀ ਦੇ ਹੱਥ ਸੀ. ਪੰਜ ਸਾਲ ਪਹਿਲੇ ਬਾਪੂ ਜੀ ਪੂਰੇ ਹੋ ਗਏ, ਤਿੰਨ ਸਾਲ ਪਹਿਲੇ ਮਾਤਾ ਜੀ ਵੀ ਵਾਹਿਗੁਰੂ ਕੋਲ ਚਲੇ ਗਏ. ਮਾਤਾ ਜੀ ਦੇ ਸੰਸਕਾਰ ਸਮੇਂ ਅਸੀਂ ਚਾਰੇ ਜੀਅ ਪਿੰਡ ਗਏ ਸੀ. ਮਾਤਾ ਜੀ ਤੋਂ ਬਾਅਦ ਮੈਂ ਆਪਣੇ ਭਰਾ ਨੂੰ ਵਕੀਲ ਕੋਲੋਂ ਆਪਣਾ ਮੁਖਤਾਰਨਾਮਾ ਲਿਖਵਾ ਕੇ ਦੇ ਦਿੱਤਾ. ਸੋਚਿਆ ਕਿ ਕਿੱਥੇ ਬਾਹਰ ਤੋਂ ਵਾਰ-ਵਾਰ ਆ ਹੁੰਦਾ. ਫੇਰ ਜਨਵਰੀ 2020 ਵਿੱਚ ਅਸੀਂ ਪਿੰਡ ਜਾਣਾ ਸੀ ਪਰ ਕਰੋਨਾ ਕਰਕੇ ਜਾ ਨਾ ਹੋਈਆਂ. ਫਰਵਰੀ ਵਿੱਚ ਭਰਾ ਨੇ ਦੱਸਿਆ ਕਿ ਅਸੀਂ ਸ਼ਹਿਰ ਨਵਾਂ ਮਕਾਨ ਲੈ ਲਿਆ . ਪਿੰਡ ਵਾਲੇ ਮਕਾਨ ਨੂੰ ਹੁਣ ਦੁਵਾਰਾ ਨਹੀਂ ਬਣਾਉਣਾ . ਮੈਂ ਕਿਹਾ ਚੱਲੋ ਕੋਈ ਨਾ ਜਿਵੇਂ ਤੈਨੂੰ ਠੀਕ ਲੱਗਦਾ ਕਰ ਲਉ ਅਸੀਂ ਤਾਂ ੨-੪ ਹਫ਼ਤੇ ਆਉਣਾ ਹੁੰਦਾ. ਮੇਰੀ ਪਤਨੀ ਨੇ ਮੈਨੂੰ ਵਹਿਮ ਵਿੱਚ ਪਾ ਦਿੱਤਾ ਕਿ ਪਹਿਲੇ ਤਾਂ ਆਏ ਮਹੀਨੇ ਭਰਾ ਪੈਸੇ ਮੰਗਦਾ ਸੀ, ਹੁਣ ਸ਼ਹਿਰ ਘਰ ਕਿਵੇਂ ਲੈ ਲਿਆ ?
ਕਰਦੇ ਕਰਦੇ 2021 ਨੂੰ ਬੱਚਿਆਂ ਨੂੰ ਗਰਮੀ ਦੀਆ ਛੁੱਟੀਆਂ ਹੋ ਗਈ. ਸਾਡਾ ਮਨ ਬਣਿਆ ਚਲੋ ਪਿੰਡ ਚਲਦੇ ਹਾਂ. ਜਦੋ ਪੰਜਾਬ ਆਏ ਤਾ ਭਰਾ ਕੋਲ ਸ਼ਹਿਰ ਨਵੇਂ ਘਰ ਪਹੁੰਚ ਗਏ . ਘਰ ਵੇਖ ਕੇ ਦਿਲ ਬਹੁਤ ਖੁਸ਼ ਹੋਈਆਂ. ਸਾਡਾ ਸਭ ਦਾ ਦਿਲ ਵੀ ਬਹੁਤ ਲੱਗੀਆਂ. ਭਰਾ-ਭਰਜਾਈ ਅਤੇ ਉਹਨਾਂ ਦੇ ਤਿੰਨ ਬੱਚੇ ਅਤੇ ਅਸੀਂ ਚਾਰੇ ਹਰ ਥਾਂ ਇਕੱਠੇ ਘੁੰਮਣ ਜਾਂਦੇ . ਕਰਦੇ-ਕਰਦੇ ਦਸ ਦਿਨ ਨਿਕਲ ਗਏ . ਪਿੰਡ ਅਸੀਂ ਦੋਵੇ ਭਰਾ ਤੇ ਸਾਡੀਆਂ ਘਰ ਵਾਲੀਆਂ ਦੋ ਵਾਰ ਸਵੇਰੇ ਸਵੇਰੇ ਗਏ ਤੇ ਗੁਰਦਵਾਰੇ ਜਾਕੇ ਪਿੰਡ ਘਰ ਕੁਝ ਸਮਾਂ ਰੁਕਣ ਤੋਂ ਬਾਅਦ ਅਸੀਂ ਸ਼ਹਿਰ ਨੂੰ ਆ ਗਏ. ਭੈਣ ਰੱਖੜੀ ਤੋਂ ਇੱਕ ਦਿਨ ਪਹਿਲੇ ਹੀ ਰੱਖੜੀ ਬੰਨਣ ਆ ਗਈ . ਭੈਣ ਦੇ ਕੋਈ ਔਲਾਦ ਨਹੀਂ ਸੀ. ਬਹੁਤ ਚਾਅ ਕੀਤਾ ਅਸੀਂ ਤਿੰਨੋ ਭੈਣ ਭਰਾ ਤਕਰੀਬਨ ਪੰਦਰਾਂ ਸਾਲ ਬਾਅਦ ਇਕੱਠੇ ਹੋਏ ਸੀ. ਦੁਪਹਿਰ ਨੂੰ ਰੁਕਣ ਤੋਂ ਬਾਅਦ ਭੈਣ ਭਣੋਈ ਚਲੇ ਗਏ . ਘਰ ਵਾਲੀ ਨੇ ਰੱਖੜੀ ਬੰਨਣ ਜਾਣਾ ਸੀ. ਅਸੀਂ ਦੋਵੇ ਮੀਆਂ -ਬੀਬੀ ਸ਼ਾਮ ਨੂੰ ਹੀ ਚਲੇ ਗਏ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ