ਦੀਦੀ..!ਮੰਮੀ ਪਾਪਾ ਆਪਣੇ ਖਾਣ ਵਾਸਤੇ ਕੀ ਲੈ ਕੇ ਆਉਣਗੇ ਬਜ਼ਾਰੋਂ..?”
-“ਕੇਲੇ..ਹੋਰ ਕੀ.?”
-“ਮੈਨੂੰ ਪਤਾ ਹੈ,ਦੋ ਹੀ ਲੈਕੇ ਆਉਣਗੇ..ਇੱਕ ਤੇਰਾ, ਇੱਕ ਮੇਰਾ..! ਆਪ ਕਿਉਂ ਨੀ ਖਾਂਦੇ ਮੰਮੀ..ਨਾਲੇ ਡਾਕਟਰ ਕਹਿੰਦਾ ਵੀ ਹੈ ਉਹਨਾਂ ਨੂੰ ਖਾਣ ਨੂੰ..?”
ਓਏ ਆਪਾਂ ਗਰੀਬ ਲੋਕ ਹਾਂ, ਮੰਮੀ ਦੀ ਦਵਾਈ ਵੀ ਮਸਾਂ ਹੀ…!”ਨਿੱਕੀ ਜਿਹੀ ਕੁੜੀ ਦਾ ਗੱਚ ਭਰ ਆਇਆ!-”
-” ਦੀਦੀ..ਆਪਣੇ ਘਰੇ ਕੋਈ ਆਉਂਦਾ ਵੀ ਨਹੀਂ,ਨਾ ਮਾਮਾ, ਮਾਮੀ,ਨਾ ਚਾਚਾ ਚਾਚੀ ਤੇ ਦਾਦੀ..!”
-ਮੰਮੀ ਕਹਿੰਦੇ ਤਾਂ ਹੁੰਦੇ ਨੇ,ਗਰੀਬ ਦਾ ਕੋਈ ਨੀ ਹੁੰਦਾ ਵੀਰੇ,ਸਭ ਰਿਸ਼ਤੇ ਅਮੀਰੀ ਦੇ ਹੀ ਨੇ..ਕਿਉਂ ਕੰਨ ਖਾਧੇ ਨੇ ਮੇਰੇ..?”
ਨਿੱਕੇ ਟੁੱਟੇ ਜਿਹੇ ,ਦੋ ਖਣੇ ਘਰ ਚ,ਅੰਦਰ ਕੁੰਡਾ ਲਗਾਈ,ਪੈਰੋਂ ਨੰਗੇ,ਪਾਟੇ ਚੀਥੜਿਆਂ ਚ ਦੋ ਨਿੱਕੇ ਭੈਣ ਭਰਾ ਡੱਕਿਆਂ ਨਾਲ ਖੇਡ ਤੇ ਗੱਲਾਂ ਕਰ ਰਹੇ ਨੇ!ਮਾਪੇ ਇੰਨ੍ਹਾਂ ਨੂੰ ਅੰਦਰ ਹੀ ਖੇਡਣ ਦੀ ਹਿਦਾਇਤ ਕਰਕੇ, ਕਿਸੇ ਕੋਲੋਂ ਉਧਾਰ ਪੈਸੇ ਫੜਕੇ ਬਜ਼ਾਰੋਂ ਦਵਾਈ ਲੈਣ ਗਏ ਹੋਏ ਨੇ।
…..
ਬਾਹਰ, ਕੋਠੇ ਤੋੰ ਸ਼ੂਕਦਾ ਜਹਾਜ਼ ਲੰਘਿਆ ਹੈ।ਨਿੱਕਾ ਵੀਰ ਬੋਲਿਆ-“ਇਹ ਜਹਾਜ਼ਾਂ ਚ ਕੌਣ ਹੁੰਦੇ ਨੇ ਦੀਦੂ .?”
-“ਜਹਾਜ਼ਾਂ ਕਾਰਾਂ ਚ ਬਹੁਤ ਅਮੀਰ ਲੋਕ ਹੁੰਦੇ ਨੇ,ਜਿਹੜੇ ਕਿਸੇ ਦੀ ਪਰਵਾਹ ਨਹੀਂ ਕਰਦੇ..ਖ਼ਾਸਕਰ ਗਰੀਬਾਂ ਦੀ..ਇਹ ਬਹੁਤ ਵੱਡੇ ਲੋਕ ਹੁੰਦੇ ਨੇ..।ਗਰੀਬ ਕੋਲ ਤਾਂ ਸੈਂਕਲ ਵੀ ਨੀ ਹੁੰਦਾ,ਜਿਵੇਂ ਆਪਣੇ ਪਾਪਾ ਕੋਲ ਨੀ,ਮੰਗ ਕੇ ਲਿਜਾਣਾ ਪੈਂਦਾ ਹੈ!ਅੱਜ ਪਤਾ ਨਹੀ ਕਿਸਦਾ ਮੰਗ ਕੇ ਲੈ ਕੇ ਗਏ ਨੇ..!”
-“ਦੀਦੀ ਭੁੱਖ ਲੱਗੀ ਆ,ਕੁਛ ਹੈਗਾ ਖਾਣ ਨੂੰ..?”
“-ਹੁਣੇ ਤਾਂ ਖਿਚੜੀ ਖਾਧੀ ਆ..ਢਿੱਡ ਆ ਕੇ ਟੋਆ..?ਬਾਹਲੀ ਭੁੱਖ ਲੱਗੀ ਆ,ਪਾਣੀ ਚ ਲੂਣ ਪਾਕੇ ਪੀਲੈ.. ਹੋਰ ਤਾਂ ਕੁਛ ਹੈਨੀ ਵੀਰੇ,ਆਟਾ ਵੀ ਮੁੱਕਿਆ ਹੋਇਆ ਹੈ,ਕਿਸੇ ਨੇ ਦੇਣਾ ਵੀ ਨੀ,ਕਿੰਨੇ ਲੋਕਾਂ ਦਾ ਤਾਂ ਪਹਿਲਾਂ ਹੀ ਉਧਾਰਾ ਮੋੜਨਾ ਹੈ..!”ਕਹਿੰਦੇ ਕਹਿੰਦੇ ਬੱਚੀ ਦੀ ਆਵਾਜ਼,ਫਿਕਰ ਨਾਲ ਲਿੱਬੜ ਕੇ ਭਾਰੀ ਹੋ ਗਈ!
…..
-“ਜਦੋਂ ਅੰਮੀ ਪਾਪਾ ਆਉਣਗੇ,ਆਪਾਂ ਉਹਨਾਂ ਨੂੰ,ਪੇਟੀ ਥੱਲੇ ਲੁਕ ਕੇ ਡਰਾਵਾਂਗੇ.. ਦੇਖੀ,ਮੰਮੀ ਕਿੰਨੇ ਡਰ ਜਾਂਦੇ ਨੇ ਰੋਜ਼ ਹੀ, ਫੇਰ ਕੇਲੇ ਖਾਵਾਂਗੇ..!”
-“ਤੂੰ ਕੁਛ ਖਾਣ ਨੂੰ ਨਾ ਮੰਗਿਆ ਕਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
jass
soo emotional
Navjot kaur
Very emotional 😢🥺