ਜਿੰਦਗੀ ਵਿੱਚ ਕਦੇ ਲਾਲਚ ਨਾ ਕਰੋ ਇਹ ਤੁਹਾਡੀ ਜ਼ਿੰਦਗੀ ਨੂੰ ਬਰਬਾਦ ਕਰ ਦੇਵੇਗਾ, ਆਉ ਸੁਣ ਦੇ ਹਾ ਇਸੇ ਹੀ ਵਿਸੇ ਤੇ ਇੱਕ ਕਹਾਣੀ
ਇੱਕ ਆਦਮੀ ਜ਼ਮੀਨ ਦੀ ਖੁਦਾਈ ਆਪਣੇ ਸਾਥੀਆਂ ਨਾਲ ਮਿਲ ਕੇ ਕਰ ਰਿਹਾ ਸੀ। ਉਸ ਨੂੰ ਖ਼ਬਰ ਮਿਲੀ ਸੀ ਕਿ ਇਸ ਜਗ੍ਹਾ ਤੇ ਹੀਰਿਆਂ ਦਾ ਭੰਡਾਰ ਹੈ। ਆਦਮੀ ਆਪਣੀ ਪੂਰੀ ਕੋਸ਼ਿਸ਼ ਕਰ ਰਿਹਾ ਸੀ ਕਿ ਉਸ ਨੂੰ ਹੀਰੇ ਮਿਲ ਜਾਣ । ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੁਝ ਖੁਦਾਈ ਕਰਨੇ ਵਾਲੇ ਸੰਦਾਂ ਦੀ ਮਦੱਦ ਨਾਲ ਕਾਫੀ 7 8 ਫੁੱਟ ਡੂੰਘਾ ਜ਼ਮੀਨ ਵਿੱਚ ਖੱਡਾ ਮਾਰ ਲਿਆ। ਪਰ ਉਸ ਨੂੰ ਹਾਲੇ ਵੀ ਹੀਰੇ ਨਜ਼ਰ ਨਹੀਂ ਆਏ। ਪਰ ਉਸ ਨੇ ਜ਼ਮੀਨ ਦੀ ਖੁਦਾਈ ਕਰਨੀ ਬੰਦ ਨਹੀਂ ਕੀਤੀ । ਉਹ ਆਪਣੇ ਸਾਥੀਆਂ ਨਾਲ ਮਿਲ ਕੇ ਖੁਦਾਈ ਕਰਨ ਲੱਗਾ ਰਿਹਾ। ਜ਼ਮੀਨ ਦੀ ਖੁਦਾਈ ਚੱਲ ਰਹੀ ਸੀ । ਕਿ ਇੱਕ ਹੋਰ ਆਦਮੀ ਉਥੇ ਪਹੁੰਚ ਗਿਆ। ਜਿਸ ਨੂੰ ਉਸ ਜਗਾ ਬਾਰੇ ਉਸ ਏਰੀਏ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਸੀ। ਉਸ ਨੇ ਖੁਦਾਈ ਕਰਨ ਵਾਲੇ ਆਦਮੀ ਨੂੰ ਕਿਹਾ ਇਸ ਜ਼ਮੀਨ ਦੇ ਥੱਲੇ ਡੁੰਘਾਈ ਵਿਚ ਗਰਮ ਲਾਵਾ ਭਰਪੂਰ ਮਾਤਰਾ ਵਿਚ ਹੈ। ਜੇਕਰ ਤੁਸੀਂ ਇਸ ਜ਼ਮੀਨ ਦੀ ਖੁਦਾਈ ਕਰਦੇ ਰਹੇ ਤਾਂ ਗਰਮ ਲਾਵਾ ਜੁਵਾਲਾ ਮੁਖੀ ਦਾ ਰੂਪ ਧਾਰਨ ਕਰ ਲਵੇਗਾ ਤੇ ਇਸ ਖੱਡੇ ਨੂੰ ਪੂਰੀ ਤਰ੍ਹਾਂ ਜਲਦੀ ਨਾਲ ਭਰ ਲਵੇਗਾ । ਤਹਾਨੂੰ ਖੱਡੇ ਚੋਂ ਬਹਾਰ ਨਿਕਲਣ ਦਾ ਮੌਕਾ ਵੀ ਨਹੀਂ ਮਿਲੇਗਾ । ਤੁਸੀਂ ਗਰਮ ਲਾਵੇ ਦੀ ਝੁਪੇੜ ਵਿਚ ਆ ਸਕਦੇ ਹੋ। ਜਿਸ ਕਾਰਨ ਤੁਹਾਡੀ ਜਾਨ ਜਾ ਸਕਦੀ ਹੈ। ਖੁਦਾਈ ਕਰਨ ਵਾਲੇ ਆਦਮੀ ਨੇ ਕਿਹਾ ਕਿ ਮੈਂਨੂੰ ਤਾਂ ਇਹ ਖਬਰ ਮਿਲੀ ਹੈ ਕਿ ਇਸ ਜ਼ਮੀਨ ਹੇਠਾਂ ਬਹੁਤ ਸਾਰੇ ਹੀਰੇ ਹਨ। ਤਾਂ ਉਸ ਆਦਮੀ ਨੇ ਜਵਾਬ ਦਿੱਤਾ ਹਾ ਹੀਰੇ ਹਨ ਪਰ ਜ਼ਮੀਨ ਵਿੱਚ ਗਰਮ ਲਾਵਾ ਵੀ ਹੈ । ਜੋ ਹੀਰਿਆਂ ਦੇ ਆਸ ਪਾਸ ਹੀ ਡੂੰਘਾਈ ਵਿੱਚ ਹੈ। ਖੁਦਾਈ ਕਰਨ ਵਾਲਾ ਆਦਮੀ ਇੱਕ ਲਾਲਚੀ ਇਨਸਾਨ ਸੀ। ਉਸ ਨੂੰ ਉਸ ਆਦਮੀ ਦੀਆਂ ਗੱਲਾਂ ਦਾ ਕੋਈ ਅਸਰ ਨਹੀਂ ਹੋਇਆ ਉਹ ਖ਼ੁਦਾਈ ਕਰਦਾ ਰਿਹਾ। ਆਦਮੀ ਨੇ ਇੱਕ ਵਾਰ ਫਿਰ ਖ਼ੁਦਾਈ ਵਾਲੇ ਆਦਮੀ ਨੂੰ ਦੁਬਾਰਾ ਸੱਭ ਕੁੱਝ ਦੱਸਿਆ, ਪਰ ਖੁਦਾਈ ਕਰਨ ਵਾਲੇ ਆਦਮੀ ਨੂੰ ਕੋਈ ਅਸਰ ਨਹੀਂ ਹੋਇਆ ਆਦਮੀ ਅੱਕ ਕੇ ਵਾਪਸ ਆਪਣੇ ਘਰ ਚਲਾ ਗਿਆ। ਖੁਦਾਈ ਕਰਨ ਵਾਲੇ ਵਿਅਕਤੀ ਦੇ ਸਾਥੀਆਂ ਨੇ ਕਿਹਾ ਕਿ ਸਰ ਉਹ ਇਸੇ ਏਰੀਏ ਦਾ ਰਹਿਣ ਵਾਲਾ ਆਦਮੀ ਸੀ । ਹੋ ਸਕਦਾ ਉਹ ਸੱਚ ਕਹੇ ਰਿਹਾ ਹੋਵੇ। ਪਰ ਖੁਦਾਈ ਕਰਨ ਵਾਲਾ ਆਦਮੀ ਟੱਸ ਤੋਂ ਮੱਸ ਨਾ ਹੋਇਆ ਉਸ ਨੇ ਕਿਹਾ ਕੰਮ ਜਾਰੀ ਰੱਖੋ । ਖੁਦਾਈ ਕਰਦੇ ਕਰਦੇ ਉਨ੍ਹਾਂ ਨੂੰ ਕਾਫੀ ਸਾਰੇ ਉਸ ਖੱਡੇ ਚੋਂ ਹੀਰੇ ਮਿਲੇ ।...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ